ਮੁੰਬਈ : ਇਹ ਤਾਂ ਸਭ ਜਾਣਦੇ ਹਨ ਕਿ ਅਦਾਕਾਰ ਅਤੇ ਟੀਵੀ ਸ਼ਖ਼ਸੀਅਤ ਅਰਚਨਾ ਪੂਰਨ ਸਿੰਘ ਨੇ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਲਈ ਸੀ। ਹੁਣ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦਾ ਫ਼ਾਇਦਾ ਚੁੱਕਦੇ ਹੋਏ ਸੋਸ਼ਲ ਮੀਡੀਆ 'ਤੇ ਅਰਚਨਾ ਪੂਰਨ ਸਿੰਘ ਤੇ ਸਿੱਧੂ ਨੂੰ ਲੈ ਕੇ ਮੀਮਸ ਦਾ ਹੜ੍ਹ ਆ ਗਿਆ ਹੈ। ਮੰਗਲਵਾਰ ਨੂੰ ਅਸਤੀਫ਼ਾ ਦੇਣ ਵਾਲੇ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ, ਜਿੱਥੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਾਰਟੀ ਵਿੱਚ ਬਣੇ ਰਹਿਣਗੇ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ, ਕਈ ਟਵਿੱਟਰ ਯੂਜ਼ਰਸ ਨੇ ਮਾਈਕ੍ਰੋ-ਬਲੌਗਿੰਗ ਸਾਈਟ 'ਤੇ ਜਾ ਕੇ ਹਾਸੋਹੀਣੇ ਮੀਮਸ ਪਾਉਣੇ ਸ਼ੁਰੂ ਕਰ ਦਿੱਤੇ ਹਨ।
ਮਾਈਕ੍ਰੋ-ਬਲੌਗਿੰਗ ਸਾਈਟ 'ਤੇ ਲੋਕਾਂ ਨੇ ਮਜ਼ਾਕੀਆ ਪੋਸਟਾਂ ਸਾਂਝੀਆਂ ਕਰਦਿਆਂ, ਦਿ ਕਪਿਲ ਸ਼ਰਮਾ ਸ਼ੋਅ ਵਿੱਚ ਅਰਚਨਾ ਪੂਰਨ ਸਿੰਘ ਦੀ ਥਾਂ 'ਤੇ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੂੰ ਲੈ ਕੇ ਕਾਫ਼ੀ ਮਜ਼ਾਕ ਬਣਾਇਆ। ਉਨ੍ਹਾਂ ਨੇ ਅਰਚਨਾ ਬਾਰੇ ਮੀਮਸ ਵੀ ਸਾਂਝੇ ਕੀਤੇ ਤੇ ਖ਼ਬਰਾਂ ਪ੍ਰਤੀ ਅਰਚਨਾ ਪੂਰਨ ਸਿੰਘ ਦੀ ਮਜ਼ਾਕੀਆ ਪ੍ਰਤੀਕ੍ਰਿਆ ਦੀ ਕਲਪਨਾ ਕੀਤੀ।
ਇੱਕ ਯੂਜ਼ਰ ਨੇ ਲਿਖਿਆ, "ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ। ਇਸ ਦੌਰਾਨ ਕਪਿਲ ਸ਼ਰਮਾ ਸ਼ੋਅ ਤੋਂ ਅਰਚਨਾ ਪੂਰਨ ਸਿੰਘ ਸੋਚਦੀ ਹੈ- "ਮੈ ਕਯਾ ਕਰੂੰ ਫਿਰ ? ਨੌਕਰੀ ਛੋੜ ਦੂੰ?"
ਦੂਜੇ ਯੂਜ਼ਰ ਨੇ ਲਿਖਿਆ, "#NavjotSinghSidhu ਨੇ ਅਸਤੀਫ਼ਾ ਦੇ ਦਿੱਤਾ। ਕਪਿਲ ਸ਼ਰਮਾ ਸ਼ੋਅ ਵਿੱਚ ਅਰਚਨਾ ਪੂਰਨ ਸਿੰਘ ਸੋਚ ਰਹੀ ਹੋਵੇਗੀ "ਕੈਰੀਅਰ ਸੰਕਟ ਮੇਂ ਹੈ"।
ਇੱਕ ਹੋਰ ਯੂਜ਼ਰ ਨੇ ਸ਼ੇਅਰ ਕੀਤਾ, "#ਨਵਜੋਤਸਿੱਧੂ ਨੇ #ਕਾਂਗਰਸ ਛੱਡ ਦਿੱਤੀ ਅਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਉਹ #ਕਪਿਲਸ਼ਰਮਸ਼ੋ ਵਿੱਚ ਵਾਪਿਸ ਆਉਣ !! ਉੱਥੇ ਹੀ *ਅਰਚਨਾ ਪੂਰਨ ਸਿੰਘ *," ਸੋਚ ਰਹੀ ਹੋਵੇਗੀ "ਆਪਕੋ ਹਮਾਰੀ ਪੀੜਾ ਕਾ ਅੰਦਾਜ਼ਾ ਨਹੀਂ ਹੈ"।
ਕੁਲ ਮਿਲਾ ਕੇ ਇੰਟਰਨੈੱਟ ਯੂਜ਼ਰਸ ਨੇ ਪੰਜਾਬ ਰਾਜਨੀਤੀ ਵਿੱਚ ਚੱਲ ਰਹੀ ਉਥਲ-ਪੁਥਲ ਵਿੱਚ ਦਿ ਕਪਿਲ ਸ਼ਰਮਾ ਸ਼ੋਅ ਨਾਲ ਜੋੜ ਕੇ ਮੀਮਜ਼ ਦਾ ਹੜ੍ਹ ਲਿਆ ਦਿੱਤਾ। ਸਿੱਧੂ, ਜਿਨ੍ਹਾਂ ਨੂੰ 23 ਜੁਲਾਈ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰਾਸ਼ਟਰੀ ਰਾਜਧਾਨੀ ਦੌਰੇ ਤੋਂ ਠੀਕ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। ਸਿੱਧੂ ਨੇ ਅੰਤਰਿਮ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ, “ਕਿਸੇ ਵਿਅਕਤੀ ਦੇ ਕਿਰਦਾਰ ਡਿੱਗਣ ਦੀ ਸ਼ੁਰੂਆਤ ਸਮਝੌਤਾ ਕਰਨ ਤੋਂ ਹੁੰਦੀ ਹੈ। ਮੈਂ ਪੰਜਾਬ ਦੇ ਭਵਿੱਖ ਤੇ ਪੰਜਾਬ ਦੀ ਭਲਾਈ ਦੇ ਏਜੰਡੇ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦਾ ਹਾਂ। ਇਸ ਲਈ ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਮੈਂ ਕਾਂਗਰਸ ਦੀ ਸੇਵਾ ਕਰਦਾ ਰਹਾਂਗਾ।”
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।