Confidence Building Tips: ਪੰਜਾਬੀ ਦੀ ਇੱਕ ਕਹਾਵਤ ਹੈ "ਆਰੀ ਨੂੰ ਇੱਕ ਪਾਸੇ ਦੰਦੇ ਤੇ ਜਹਾਨ ਨੂੰ ਦੋ ਪਾਸੇ" ਭਾਵ ਕਿ ਸਮਾਜ ਦੇ ਲੋਕ ਕਦੇ ਵੀ ਕਿਸੇ ਗੱਲ ਤੋਂ ਖੁਸ਼ ਨਹੀਂ ਹੁੰਦੇ। ਜੇਕਰ ਕੋਈ ਵਿਅਕਤੀ ਕੁੱਝ ਨਾ ਕਰੇ ਤਾਂ ਵੀ ਉਸਨੂੰ ਬੁਰਾ-ਭਲਾ ਬੋਲਦੇ ਰਹਿਣਗੇ ਅਤੇ ਜੇਕਰ ਕੋਈ ਮਿਹਨਤ ਨਾਲ ਅੱਗੇ ਆ ਜਾਵੇ ਤਾਂ ਕਹਿਣਗੇ ਕਿ ਦੋ ਨੰਬਰ ਦੇ ਕੰਮ ਕਰਦਾ ਹੋਊ।
ਖ਼ੈਰ! ਅੱਜ ਅਸੀਂ ਗੱਲ ਕਰਨੀ ਹੈ ਸਰੀਰ ਬਾਰੇ। ਜੇਕਰ ਤੁਹਾਡਾ ਸਰੀਰ ਬਹੁਤ ਪਤਲਾ ਹੈ ਤਾਂ ਤੁਹਾਨੂੰ ਲੋਕ ਸਲਾਹਾਂ ਦੇਣੀਆਂ ਬੰਦ ਨਹੀਂ ਕਰਦੇ ਅਤੇ ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਵੀ ਲੋਕ ਤੁਹਾਨੂੰ ਮੋਟਾ ਕਹਿਣੋ ਨਹੀਂ ਹੱਟਦੇ। ਪਰ ਹੁਣ ਗੱਲ ਆਉਂਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ।
ਇਸ ਤਰ੍ਹਾਂ ਦੇ ਹਾਲਾਤਾਂ ਨੂੰ Body Shaming ਕਿਹਾ ਜਾਂਦਾ ਹੈ। ਪਰ ਇਹ ਦੂਸਰਿਆਂ ਵੱਲੋਂ ਕੀਤੀ ਜਾਵੇ ਤਾਂ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਕੀ ਸੋਚਦੇ ਹੋ। ਜੇਕਰ ਕੋਈ ਔਰਤ ਤੁਹਾਡੇ ਨਾਲੋਂ ਪਤਲੀ ਹੈ ਤਾਂ ਤੁਹਾਨੂੰ ਇਸ ਲਈ ਆਪਣੇ ਸਰੀਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਤੁਸੀਂ ਆਪਣੀਆਂ ਖੁਸ਼ੀਆਂ ਨੂੰ ਖਤਮ ਕਰ ਲੈਂਦੇ ਹੋ। ਡੋਮੇਸਟਿਕ ਸ਼ੈਲਟਰ ਦੇ ਅਨੁਸਾਰ, ਬਹੁਤ ਸਾਰੀਆਂ ਔਰਤਾਂ ਆਪਣੇ ਜੀਵਨ ਸਾਥੀਆਂ, ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਦੇ ਵਿਵਹਾਰ ਅਤੇ ਕਮੈਂਟਸ ਕਾਰਨ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਬੀਮਾਰ ਹੋ ਜਾਂਦੀਆਂ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ Body Shaming ਤੋਂ ਕਿਵੇਂ ਆਪਣੇ ਆਪ ਨੂੰ ਬਚਾ ਸਕਦੇ ਹੋ। ਇੱਕ ਗੀਤ ਦੀਆਂ ਬੜੀਆਂ ਪਿਆਰਿਆਂ ਲਾਈਨਾਂ ਹਨ "ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਣਾ" ਇਸ ਲਈ ਲੋਕਾਂ ਦੀ ਪ੍ਰਵਾਹ ਨਾ ਕਰੋ ਅਤੇ ਆਪਣੇ ਆਪ ਨੂੰ ਸਵੀਕਾਰ ਕਰੋ। ਆਪਣੇ ਨਾਲ ਗੱਲ ਕਰੋ ਅਤੇ ਆਪਣੇ ਆਪ ਨੂੰ ਸਮਝਾਓ ਕਿ ਮੋਟੇ ਹੋਣ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਆਪਣੇ ਮੋਟਾਪੇ ਤੋਂ ਇਲਾਵਾ ਆਪਣੇ ਗੁਣਾਂ ਵੱਲ ਦੇਖੋ ਅਤੇ ਉਹਨਾਂ ਨੂੰ ਆਪਣੇ ਅੱਗੇ ਲਿਆਓ। ਇਸ ਤਰ੍ਹਾਂ ਤੁਹਾਡੇ ਅੰਦਰ ਸਕਾਰਾਤਮਕਤਾ ਆਉਂਦੀ ਹੈ।
ਹਰ ਵਾਰ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਪਹਿਚਾਣ ਤੁਹਾਡਾ ਸਰੀਰ ਹੀ ਹੋਵੇ। ਤੁਹਾਡੀ ਪਹਿਚਾਣ ਤੁਹਾਡੇ ਸਰੀਰ ਨਾਲੋਂ ਜ਼ਿਆਦਾ ਹੈ। ਤੁਸੀਂ ਆਪਣੀਆਂ ਚੰਗਿਆਈਆਂ 'ਤੇ ਕੀਤੇ ਹੋਏ ਨੇਕ ਕੰਮਾਂ ਨਾਲ ਆਪਣੀ ਪਹਿਚਾਣ ਲੱਭੋ ਨਾ ਕਿ ਸਰੀਰ ਵਿੱਚੋਂ। ਤੁਸੀਂ ਹਰ ਰੋਜ ਕੁੱਝ ਬਿਹਤਰ ਕਰਨ ਬਾਰੇ ਸੋਚੋ। ਆਪਣੀ ਰੋਜ਼ ਦੀ ਜ਼ਿੰਦਗੀ ਨੂੰ ਖੁੱਲ੍ਹ ਕੇ ਜਿਊਣ ਲਈ ਨਵੀਆਂ ਚੀਜ਼ਾਂ ਵਿੱਚ ਦਿਲਚਸਪੀ ਲਓ। ਹਰ ਰੋਜ਼ ਕਸਰਤ ਕਰੋ, ਲੋਕਾਂ ਨਾਲ ਗੱਲਬਾਤ ਕਰੋ ਅਤੇ ਖੁਸ਼ ਰਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Body, Lifestyle, Self confidence