Cheap & Best E-Scooters: ਵਧਦੇ ਪੈਟਰੋਲ ਅਤੇ ਡੀਜ਼ਲ ਰੇਟਾਂ ਦੇ ਚਲਦੇ ਲੋਕ ਹੁਣ CNG ਅਤੇ ਇਲੈਕਟ੍ਰਿਕ ਗੱਡੀਆਂ ਵੱਲ ਮੁੜ ਰਹੇ ਹਨ। ਇੱਥੋਂ ਤੱਕ ਕਿ ਲੋਕ ਬਾਈਕ ਵੀ ਹੁਣ ਇਲੈਕਟ੍ਰਿਕ ਲੈਣ ਬਾਰੇ ਜ਼ਿਆਦਾ ਸੋਚ ਰਹੇ ਹਨ ਕਿਉਂਕਿ ਇਸ ਵਿੱਚ ਪੈਟਰੋਲ ਦਾ ਖਰਚਾ ਬਚਦਾ ਹੈ। ਭਾਰਤ ਵਿੱਚ ਇਲੈਕਟ੍ਰਿਕ ਸਕੂਟਰ ਕਈ ਕੰਪਨੀਆਂ ਬਣਾ ਰਹੀਆਂ ਹਨ।
ਚੰਗੀ ਗੱਲ ਇਹ ਹੈ ਕਿ ਕਈ ਰਾਜ ਇਲੈਕਟ੍ਰਿਕ ਗੱਡੀਆਂ ਲੈਣ ਤੇ ਸਬਸਿਡੀ ਵੀ ਦਿੰਦੇ ਹਨ ਜਿਸ ਨਾਲ ਇਹਨਾਂ ਦੀ ਲਾਗਤ ਘੱਟ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਇਲੈਕਟ੍ਰਿਕ ਸਕੂਟਰਾਂ ਬਾਰੇ ਦੱਸਾਂਗੇ ਜੋ ਘੱਟ ਸਮੇਂ ਵਿੱਚ ਚਾਰਜ ਹੁੰਦੇ ਹਨ ਅਤੇ ਚੰਗੀ ਮਾਇਲੇਜ ਦਿੰਦੇ ਹਨ। ਇਹਨਾਂ ਦੀਆਂ ਕੀਮਤਾਂ ਵੀ ਤੁਹਾਡੇ ਬਜਟ ਵਿੱਚ ਫਿੱਟ ਹੁੰਦੀਆਂ ਹਨ।
ਸਬ ਤੋਂ ਪਹਿਲਾਂ ਗੱਲ ਕਰਦੇ ਹਾਂ Bounce Infinity E1 ਦੀ, ਜਿਸ ਦੀ ਮਾਰਕੀਟ ਵਿੱਚ ਚੰਗੀ ਡਿਮਾਂਡ ਹੈ। ਇਹ ਸਕੂਟਰ ਬੈਟਰੀ ਸਵੈਪਿੰਗ ਦੇ ਨਾਲ ਆਉਂਦਾ ਹੈ ਅਤੇ ਇਸ ਨਾਲ ਤੁਹਾਨੂੰ ਫਾਸਟ ਚਾਰਜਿੰਗ ਮਿਲਦੀ ਹੈ। ਇਸ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਸਕੂਟਰ ਦੀ ਬੈਟਰੀ 4 ਘੰਟੇ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ ਅਤੇ ਇਸਦੀ ਰੇਂਜ 85 ਕਿਲੋਮੀਟਰ ਤੱਕ ਹੈ। ਇਸ ਦੀ ਟਾਪ ਸਪੀਡ 65kmph ਹੈ।
ਦੂਸਰਾ ਸਕੂਟਰ ਹੈ Hero Electric Optima CX ਜਿਸਨੂੰ ਚਾਰਜ ਹੋਣ ਵਿੱਚ 4 ਤੋਂ 5 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਇਸ ਦੀ ਰੇਂਜ ਸਭ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਇਹ 140 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸਦੀ ਕੀਮਤ 85190 ਰੁਪਏ ਹੈ ਅਤੇ ਇਸਦੇ ਦੋ ਵੇਰੀਐਂਟ ਬਾਜ਼ਾਰ 'ਚ ਮਿਲਦੇ ਹਨ ਇੱਕ ਵਿੱਚ ਤੁਹਾਨੂੰ 1 ਬੈਟਰੀ ਅਤੇ ਦੂਸਰੇ ਵਿੱਚ ਡਬਲ ਬੈਟਰੀ ਮਿਲਦੀ ਹੈ।
ਤੀਸਰਾ ਸਕੂਟਰ ਸਾਡੀ ਲਿਸਟ ਵਿੱਚ ਹੈ Ampere Magnos EX ਹੈ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਐਕਸ-ਸ਼ੋਰੂਮ ਕੀਮਤ 73999 ਰੁਪਏ ਹੈ। ਇਸਦੀ ਬੈਟਰੀ ਦੀ ਸਮਰੱਥਾ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਇੱਕ ਵਾਰ ਚਾਰਜ ਕਰਨ ਤੇ ਇਹ 121 ਕਿਲੋਮੀਟਰ ਤੱਕ ਚਲਦਾ ਹੈ। ਇਸ ਨੂੰ ਚਾਰਜ ਹੋਣ 'ਚ 5 ਘੰਟੇ ਦਾ ਸਮਾਂ ਲਗਦਾ ਹੈ। ਇਸ ਵਿੱਚ ਤੁਹਾਨੂੰ ਕੁਝ ਹੋਰ ਵਿਸ਼ੇਸ਼ਤਾਵਾਂ ਜਿਵੇਂ ਕਿ USB, ਡਿਜਿਟਲ ਸਕਰੀਨ, ਕੀ-ਲੈੱਸ ਡਰਾਈਵ ਅਤੇ ਐਂਟੀ-ਚੋਰੀ ਅਲਾਰਮ ਮਿਲਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।