• Home
  • »
  • News
  • »
  • lifestyle
  • »
  • ARTIFICIAL FOOD COLOR IS THE REASON FOR ANGER IN CHILDREN REPORT GH AP AS

ਬੱਚਿਆਂ 'ਚ ਲਗਾਤਾਰ ਵੱਧ ਰਹੇ ਗੁੱਸੇ ਦਾ ਕਾਰਨ ਹੈ Artificial ਫੂਡ ਕਲਰ: Report

ਬੱਚਿਆਂ ਦੇ ਅਜਿਹੇ ਵਿਵਹਾਰ ਨੂੰ ਲੈ ਕੇ ਮਾਪੇ ਇਹ ਮੰਨ ਲੈਂਦੇ ਹਨ ਕਿ ਇਹ ਹਿੰਸਕ ਵਿਵਹਾਰ ਆਮ ਚਿੜਚਿੜਾਪਨ ਹੈ, ਪਰ ਜਦੋਂ ਇਹ ਸਮੇਂ ਦੇ ਨਾਲ ਵਧਦਾ ਹੈ, ਤਾਂ ਉਨ੍ਹਾਂ ਨੂੰ ਇਸ ਦੇ ਲਈ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ।

ਬੱਚਿਆਂ 'ਚ ਲਗਾਤਾਰ ਵੱਧ ਰਹੇ ਗੁੱਸੇ ਦਾ ਕਾਰਨ ਹੈ Artificial ਫੂਡ ਕਲਰ: Report

  • Share this:
ਅੱਜ ਦੀ ਜੀਵਨ ਸ਼ੈਲੀ ਵਿੱਚ ਮਾਪੇ ਬੱਚਿਆਂ ਦੇ ਵਿਵਹਾਰ ਨੂੰ ਲੈ ਕੇ ਬਹੁਤ ਚਿੰਤਤ ਹਨ। ਅਕਸਰ ਦੇਖਿਆ ਗਿਆ ਹੈ ਕਿ ਬੱਚੇ ਬਹੁਤ ਜਲਦੀ ਚਿੜਚਿੜੇ ਹੋ ਜਾਂਦੇ ਹਨ। ਉਨ੍ਹਾਂ ਨੂੰ ਨਿੱਕੀ ਜਿਹੀ ਗੱਲ 'ਤੇ ਗੁੱਸਾ ਆ ਜਾਂਦਾ ਹੈ ਅਤੇ ਇਹ ਨਾਰਾਜ਼ਗੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।

ਬੱਚਿਆਂ ਦੇ ਅਜਿਹੇ ਵਿਵਹਾਰ ਨੂੰ ਲੈ ਕੇ ਮਾਪੇ ਇਹ ਮੰਨ ਲੈਂਦੇ ਹਨ ਕਿ ਇਹ ਹਿੰਸਕ ਵਿਵਹਾਰ ਆਮ ਚਿੜਚਿੜਾਪਨ ਹੈ, ਪਰ ਜਦੋਂ ਇਹ ਸਮੇਂ ਦੇ ਨਾਲ ਵਧਦਾ ਹੈ, ਤਾਂ ਉਨ੍ਹਾਂ ਨੂੰ ਇਸ ਦੇ ਲਈ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ।

ਦਰਅਸਲ, ਬੱਚੇ ਜੋ ਕੈਂਡੀ, ਚਾਕਲੇਟ, ਮਾਰਸ਼ਮੈਲੋ, ਕਾਟਨ ਕੈਂਡੀ ਜਾਂ ਫਾਸਟ ਫੂਡ ਖਾਂਦੇ ਹਨ। ਇਨ੍ਹਾਂ ਵਿੱਚ ਪਾਏ ਜਾਣ ਵਾਲੇ ਨਕਲੀ ਰੰਗ ਵੀ ਉਨ੍ਹਾਂ ਦੇ ਹਿੰਸਕ ਵਿਹਾਰ ਦਾ ਕਾਰਨ ਬਣ ਸਕਦੇ ਹਨ। NBC ਨਿਊਜ਼ 'ਚ ਛਪੀ ਖਬਰ ਮੁਤਾਬਕ ਅਮਰੀਕਾ ਦੇ ਯੂਟਾਹ ਸੂਬੇ ਦੇ ਰਾਏ ਸਿਟੀ 'ਚ ਰਹਿਣ ਵਾਲੇ ਸਨੋ ਪਰਿਵਾਰ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਆਪਣੇ ਬੱਚੇ ਦੀਆਂ ਖਾਣ-ਪੀਣ ਦੀਆਂ ਆਦਤਾਂ 'ਚ ਕੁਝ ਬਦਲਾਅ ਕਰ ਕੇ ਚੰਗੇ ਨਤੀਜੇ ਹਾਸਲ ਕੀਤੇ।

ਸਨੋ ਦੇ ਪਰਿਵਾਰ ਦੇ ਸਭ ਤੋਂ ਛੋਟੇ ਬੱਚੇ ਇਵਾਨ ਦੀਆਂ ਸ਼ਰਾਰਤਾਂ ਲਗਾਤਾਰ ਵੱਧ ਰਹੀਆਂ ਸਨ, ਉਹ ਨਿੱਕੀ-ਨਿੱਕੀ ਗੱਲ 'ਤੇ ਗੁੱਸੇ ਹੋ ਜਾਂਦਾ ਸੀ। ਇਸ ਕਾਰਨ ਉਸ ਦੇ ਦੋਸਤ ਵੀ ਨਹੀਂ ਬਣੇ ਸਨ। ਜੇ ਮਾਪੇ ਉਸ ਨੂੰ ਸਮਝਾਉਣ ਲਗਦੇ ਤਾਂ ਉਹ ਹੋਰ ਗੁੱਸੇ ਹੋ ਜਾਂਦਾ ਸੀ। ਇਵਾਨ ਦੀ ਮਾਂ ਐਮਿਲੀ ਨੇ ਇਨਾਮ ਰੱਖਿਆ ਸੀ ਕਿ ਜਿਸ ਦਿਨ ਇਵਾਨ ਠੀਕ ਹੋ ਗਿਆ, ਉਸ ਨੂੰ ਆਪਣੀ ਮਨਪਸੰਦ ਲਾਲ ਕੈਂਡੀ ਮਿਲੇਗੀ।

ਹਾਲਾਂਕਿ, ਉਹ ਕਦੇ ਵੀ ਇਨਾਮ ਪ੍ਰਾਪਤ ਨਹੀਂ ਕਰ ਸਕਿਆ। ਮਾਪਿਆਂ ਨੂੰ ਵੀ ਉਸ ਦੀ ਹਫਤਾਵਾਰੀ ਥੈਰੇਪੀ ਕਰਵਾਉਣੀ ਪੈਂਦੀ ਸੀ। ਪਰ ਪਿਛਲੇ ਕੁਝ ਸਮੇਂ ਤੋਂ ਇਵਾਨ ਦੇ ਵਿਵਹਾਰ ਵਿੱਚ ਹੈਰਾਨੀਜਨਕ ਤਬਦੀਲੀ ਆਈ ਸੀ। ਹੁਣ ਉਸ ਨੂੰ ਦਵਾਈ ਅਤੇ ਹਫਤਾਵਾਰੀ ਥੈਰੇਪੀ ਦੀ ਵੀ ਲੋੜ ਨਹੀਂ ਪੈਂਦੀ। ਇਹ ਸਭ ਕੁਝ ਨਕਲੀ ਰੰਗਾਂ ਵਾਲੇ ਖਾਣ-ਪੀਣ ਦੀਆਂ ਵਸਤਾਂ 'ਤੇ ਪਾਬੰਦੀ ਤੋਂ ਬਾਅਦ ਸੰਭਵ ਹੋਇਆ ਹੈ।

ਇਵਾਨ ਦੀ ਮਾਂ ਐਮਿਲੀ ਕਹਿੰਦੀ ਹੈ, 'ਕਈ ਨਿਊਰੋਸਾਈਕੋਲੋਜੀਕਲ ਟੈਸਟਾਂ ਅਤੇ ਹਜ਼ਾਰਾਂ ਡਾਲਰ ਖਰਚ ਕਰਨ ਦੇ ਬਾਵਜੂਦ, ਉਹ ਨਤੀਜੇ ਨਹੀਂ ਲੈ ਸਕੇ, ਜੋ ਖੁਰਾਕ ਬਦਲਣ ਦੇ ਸਿਰਫ 4 ਹਫਤਿਆਂ 'ਚ ਆਇਆ।'

ਸਾਰੇ ਅਮਰੀਕਾ ਦੇ ਲੋਕ ਹੁਣ ਬੱਚਿਆਂ ਦੇ ਭੋਜਨ ਤੋਂ ਨਕਲੀ ਰੰਗਾਂ ਨੂੰ ਹਟਾਉਣ ਦਾ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ 'ਚ ਜਾਗਰੁਕਤਾ ਲਈ ਗਰੁੱਪ ਬਣਾਏ ਗਏ ਹਨ। ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਬੌਬ ਵਾਈਕੋਵਸਕੀ ਨੇ ਇਕ ਬਿੱਲ ਲਿਆਂਦਾ ਹੈ, ਜਿਸ ਵਿਚ ਖਾਣ-ਪੀਣ ਦੀਆਂ ਵਸਤੂਆਂ 'ਤੇ ਚੇਤਾਵਨੀ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ।

ਇਸ ਦੇ 2023 ਤੋਂ ਲਾਗੂ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਯੂਐਸ ਐਨਵਾਇਰਨਮੈਂਟਲ ਹੈਲਥ ਹੈਜ਼ਰਡ ਅਸੈਸਮੈਂਟ ਦਫਤਰ ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਭੋਜਨ ਦੇ ਰੰਗ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਹ ਅਧਿਐਨ 1970 ਤੋਂ ਵੱਡੇ ਪੱਧਰ 'ਤੇ ਚੱਲ ਰਿਹਾ ਸੀ। ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਭੋਜਨ ਦੇ ਰੰਗ ਅਤੇ ਬੱਚਿਆਂ ਦੇ ਵਿਵਹਾਰ ਵਿੱਚ ਰਿਸ਼ਤਾ ਹੁੰਦਾ ਹੈ।

ਮਾਹਰ ਕੀ ਕਹਿੰਦੇ ਹਨ : ਪੀਡੀਆਟ੍ਰਿਕ ਐਂਡ ਐਨਵਾਇਰਮੈਂਟਲ ਹੈਲਥ ਸਾਇੰਸਜ਼ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਸੀਏਟਲ ਚਿਲਡਰਨਜ਼ ਰਿਸਰਚ ਇੰਸਟੀਚਿਊਟ ਦੀ ਪ੍ਰੋਫੈਸਰ ਡਾ. ਸ਼ੀਲਾ ਸੱਤਿਆਨਾਰਾਇਣ ਦੱਸਦੀ ਹੈ ਕਿ "ਨਕਲੀ ਰੰਗਾਂ ਵਾਲੀਆਂ ਭੋਜਨ ਵਸਤੂਆਂ ਵਿੱਚ ਐਡੀਟਿਵ ਤੇ ਵੱਡੀ ਮਾਤਰਾ ਵਿੱਚ ਖੰਡ ਹੁੰਦੀ ਹੈ, ਜੋ ਬੱਚਿਆਂ ਲਈ ਨੁਕਸਾਨਦੇਹ ਹੋ ਸਕਦੀ ਹੈ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ।

ਅਮਰੀਕਨ ਸੈਂਟਰ ਫਾਰ ਸਾਇੰਸ ਇਨ ਦਿ ਪਬਲਿਕ ਇੰਟਰਸਟ ਦੀ ਸੀਨੀਅਰ ਸਾਇੰਟਿਸਟ ਅਤੇ ਕੈਲੀਫੋਰਨੀਆ ਦੇ ਬਿੱਲ ਦੀ ਸਹਿ-ਪ੍ਰੇਰਕ ਲੀਜ਼ਾ ਲੇਫਰਟਸ ਦੇ ਅਨੁਸਾਰ, ਇਹ ਵਿਟਾਮਿਨ ਜਾਂ ਪੌਸ਼ਟਿਕ ਤੱਤ ਨਹੀਂ ਹਨ। ਨਕਲੀ ਰੰਗ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਭੋਜਨ ਉਤਪਾਦਾਂ ਵਿੱਚ ਵਰਤੇ ਜਾਂਦੇ ਹਨ। ਇਸ ਲਈ ਉਹ ਕਈ ਸਾਲਾਂ ਤੋਂ ਐਫ ਡੀ ਏ (ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ) ਤੋਂ ਉਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਵਕਾਲਤ ਕਰ ਰਹੀ ਹੈ।
Published by:Amelia Punjabi
First published: