• Home
  • »
  • News
  • »
  • lifestyle
  • »
  • ASHWAGANDHA HERB INCRESES MEMORY REDUCES WEIGHT KNOW MANY BENEFITS GH AS

ਅਸ਼ਵਗੰਧਾ ਨਾਲ ਵਧਦੀ ਹੈ ਸਾਡੀ Memory Power, ਜਾਣੋ ਇਸ ਦੇ ਹੋਰ ਫਾਇਦੇ

ਅਸ਼ਵਗੰਧਾ ਮੋਟਰ ਰਿਸਪਾਂਸ ਯਾਨੀ ਸਰੀਰ ਵਿੱਚ ਨਰਵਸ ਸਿਸਟਮ ਨੂੰ ਐਕਟੀਵੇਟ ਕਰਦੀ ਹੈ

Shutterstock

  • Share this:
ਭਾਰਤੀ ਆਯੁਰਵੇਦ ਵਿੱਚ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦਾ ਜ਼ਿਕਰ ਹੈ ਜੋ ਸਾਡੀਆਂ ਕਈ ਬਿਮਾਰੀਆਂ ਨੂੰ ਠੀਕ ਕਰ ਸਕਦੀਆਂ ਹਨ। ਆਯੁਰਵੇਦ ਵਿੱਚ ਅਸ਼ਵਗੰਧਾ ਦੇ ਔਸ਼ਧੀ ਗੁਣਾਂ ਬਾਰੇ ਕਾਫੀ ਵਾਰ ਜ਼ਿਕਰ ਕੀਤਾ ਗਿਆ ਹੈ। ਇਹ ਇੱਕ ਅਜਿਹੀ ਜੜੀ ਬੂਟੀ ਹੈ ਜੋ ਸਦੀਆਂ ਤੋਂ ਕਈ ਬਿਮਾਰੀਆਂ ਦੇ ਇਲਾਜ ਵਿੱਚ ਵਰਤੀ ਜਾਂਦੀ ਰਹੀ ਹੈ। ਮੰਨਿਆ ਜਾਂਦਾ ਹੈ ਕਿ ਅਸ਼ਵਗੰਧਾ ਦੇ ਔਸ਼ਧੀ ਗੁਣਾਂ ਬਾਰੇ ਭਾਰਤੀਆਂ ਨੂੰ ਛੇ ਹਜ਼ਾਰ ਸਾਲ ਪਹਿਲਾਂ ਪਤਾ ਸੀ। ਅਸ਼ਵਗੰਧਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਵਿੱਚ ਅਸ਼ਵ ਦਾ ਅਰਥ ਹੈ ਘੋੜਾ ਅਤੇ ਗੰਧਾ ਦਾ ਅਰਥ ਹੈ ਸੁਗੰਧ। ਅਰਥਾਤ ਘੋੜੇ ਵਰਗੀ ਤਾਕਤ ਅਤੇ ਸੁਗੰਧ ਦਾ ਮਿਲਾਪ। ਅਸ਼ਵਗੰਧਾ ਦੀ ਵਰਤੋਂ ਨਾ ਸਿਰਫ਼ ਸਰੀਰਕ ਬਿਮਾਰੀਆਂ ਦੇ ਇਲਾਜ 'ਚ ਕੀਤੀ ਜਾਂਦੀ ਹੈ, ਸਗੋਂ ਇਹ ਮਾਨਸਿਕ ਸਿਹਤ 'ਚ ਵੀ ਲਾਭਕਾਰੀ ਹੈ। ਅਸ਼ਵਗੰਧਾ ਦਾ ਸਮੇਂ ਸਿਰ ਸੇਵਨ ਬੁਢਾਪੇ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਆਮ ਤੌਰ 'ਤੇ ਲੋਕ ਅਸ਼ਵਗੰਧਾ ਨੂੰ ਸਟੈਮਿਨਾ ਵਧਾਉਣ ਵਾਲੀ ਔਸ਼ਧੀ ਮੰਨਦੇ ਹਨ ਪਰ ਅਸ਼ਵਗੰਧਾ ਦੇ ਹੋਰ ਵੀ ਕਈ ਫਾਇਦੇ ਹਨ।

ਆਓ ਜਾਣਦੇ ਹਾਂ ਅਸ਼ਵਗੰਧਾ ਦੇ ਲਾਭ:

ਯਾਦਦਾਸ਼ਤ ਵਧਾਉਂਦੀ ਹੈ ਅਸ਼ਵਗੰਧਾ: ਅਸ਼ਵਗੰਧਾ ਮੋਟਰ ਰਿਸਪਾਂਸ ਯਾਨੀ ਸਰੀਰ ਵਿੱਚ ਨਰਵਸ ਸਿਸਟਮ ਨੂੰ ਐਕਟੀਵੇਟ ਕਰਦੀ ਹੈ, ਜਿਸ ਕਾਰਨ ਇਹ ਯਾਦਦਾਸ਼ਤ ਵਧਾਉਣ ਵਿੱਚ ਮਦਦਗਾਰ ਹੁੰਦੀ ਹੈ। ਮੋਟਰ ਨਿਊਰੋਨ ਬੌਧਿਕ ਯੋਗਤਾ ਨਾਲ ਸਬੰਧਤ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੀ ਇੱਕ ਖੋਜ ਦੇ ਅਨੁਸਾਰ, ਅਸ਼ਵਗੰਧਾ ਦੇ ਸੇਵਨ ਨਾਲ ਕਿਸੇ ਚੀਜ਼ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲਦੀ ਹੈ। ਅਕਸਰ ਲੋਕ ਕੁਝ ਕਰ ਰਹੇ ਹੁੰਦੇ ਹਨ ਤੇ ਉਨ੍ਹਾਂ ਦਾ ਧਿਆਨ ਕਿਤੇ ਹੋਰ ਹੁੰਦਾ ਹੈ। ਅਸ਼ਵਗੰਧਾ ਦਾ ਸੇਵਨ ਕੰਮ ਵਿਚ ਧਿਆਨ ਵਧਾਉਂਦਾ ਹੈ। ਇਕ ਹੋਰ ਅਧਿਐਨ ਵਿਚ ਇਹ ਵੀ ਪਾਇਆ ਗਿਆ ਹੈ ਕਿ ਅਸ਼ਵਗੰਧਾ ਦਾ ਸੇਵਨ ਦਿਮਾਗ ਵਿਚ ਆਕਸੀਜਨ ਦਾ ਪੱਧਰ ਵਧਾਉਂਦਾ ਹੈ, ਜਿਸ ਨਾਲ ਯਾਦਦਾਸ਼ਤ ਵਧਦੀ ਹੈ।

ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ: ਅਸ਼ਵਗੰਧਾ ਵਿੱਚ ਇਨਸੁਲਿਨ ਨੂੰ ਐਕਟਿਵ ਕਰਨ ਅਤੇ ਇਨਸੁਲਿਨ ਦੇ ਉਤਪਾਦਨ ਨੂੰ ਵਧਾਉਣ ਦੀ ਸਮਰੱਥਾ ਹੁੰਦੀ ਹੈ। ਜਦੋਂ ਸਰੀਰ ਵਿੱਚ ਇਨਸੁਲਿਨ ਦਾ ਪੱਧਰ ਸਹੀ ਰਹਿੰਦਾ ਹੈ, ਤਾਂ ਇਹ ਗਲੂਕੋਜ਼ ਨੂੰ ਜਜ਼ਬ ਕਰਨ ਦਾ ਕੰਮ ਕਰਦਾ ਹੈ। ਜਦੋਂ ਗਲੂਕੋਜ਼ ਜਾਂ ਸ਼ੂਗਰ ਖੂਨ ਦੇ ਅੰਦਰ ਲੀਨ ਹੋ ਜਾਂਦੀ ਹੈ, ਤਾਂ ਖੂਨ ਵਿੱਚ ਸ਼ੂਗਰ ਦੀ ਮਾਤਰਾ ਨਹੀਂ ਵਧੇਗੀ। ਇਹੀ ਕਾਰਨ ਹੈ ਕਿ ਅਸ਼ਵਗੰਧਾ ਦੇ ਸੇਵਨ ਨਾਲ ਵਿਅਕਤੀ ਦੀ ਸ਼ੂਗਰ ਕੰਟਰੋਲ ਹੁੰਦੀ ਹੈ।

ਚਰਬੀ ਨੂੰ ਕੰਟਰੋਲ ਕਰਦਾ ਹੈ: ਇਕ ਹੋਰ ਅਧਿਐਨ ਵਿਚ ਇਹ ਵੀ ਪਾਇਆ ਗਿਆ ਹੈ ਕਿ ਅਸ਼ਵਗੰਧਾ ਦਾ ਸੇਵਨ ਸਰੀਰ ਵਿਚ ਚਰਬੀ ਨੂੰ ਬਰਨ ਕਰਨ ਵਿਚ ਮਦਦਗਾਰ ਹੁੰਦਾ ਹੈ। ਯਾਨੀ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਵੀ ਅਸ਼ਵਗੰਧਾ ਤੁਹਾਡੇ ਲਈ ਫਾਇਦੇਮੰਦ ਹੈ। ਅਧਿਐਨ ਮੁਤਾਬਕ ਅਸ਼ਵਗੰਧਾ ਦਾ ਸੇਵਨ ਬਲੱਡ ਸ਼ੂਗਰ ਦੇ ਨਾਲ-ਨਾਲ ਕੋਲੈਸਟ੍ਰਾਲ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।

ਤਣਾਅ ਅਤੇ ਚਿੰਤਾ ਨੂੰ ਦੂਰ ਕਰਦਾ ਹੈ: ਅਸ਼ਵਗੰਧਾ ਦਾ ਸੇਵਨ ਕਰਨ ਨਾਲ ਦਿਮਾਗ ਤੱਕ ਆਕਸੀਜਨ ਦੀ ਮਾਤਰਾ ਜ਼ਿਆਦਾ ਪਹੁੰਚਦੀ ਹੈ। ਇਸੇ ਲਈ ਇਸ ਨੂੰ ਤਣਾਅ ਮੁਕਤ ਕਰਨ ਵਾਲੀ ਔਸ਼ਧੀ ਵੀ ਕਿਹਾ ਜਾਂਦਾ ਹੈ। ਕਈ ਅਧਿਐਨਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਅਸ਼ਵਗੰਧਾ ਦੇ ਸੇਵਨ ਨਾਲ ਤਣਾਅ ਅਤੇ ਚਿੰਤਾ ਦਾ ਪੱਧਰ ਬਹੁਤ ਘੱਟ ਜਾਂਦਾ ਹੈ।
Published by:Anuradha Shukla
First published: