Home /News /lifestyle /

ਇਸ ਤਿਉਹਾਰ ਦੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਜਾਣੋ ਕੀ ਕਰਨਾ ਹੋ ਸਕਦਾ ਹੈ ਅਸ਼ੁਭ

ਇਸ ਤਿਉਹਾਰ ਦੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ, ਜਾਣੋ ਕੀ ਕਰਨਾ ਹੋ ਸਕਦਾ ਹੈ ਅਸ਼ੁਭ

ਬਸੰਤ ਪੰਚਮੀ ਦੇ ਮੌਕੇ ਹਿੰਦੂ ਲੋਕ ਮਾਂ ਸਰਸਵਤੀ ਦੀ ਪੂਜਾ ਕਰਦੇ ਹਨ

ਬਸੰਤ ਪੰਚਮੀ ਦੇ ਮੌਕੇ ਹਿੰਦੂ ਲੋਕ ਮਾਂ ਸਰਸਵਤੀ ਦੀ ਪੂਜਾ ਕਰਦੇ ਹਨ

ਮਾਂ ਸਰਸਵਤੀ ਨੂੰ ਖ਼ੁਸ਼ ਕਰਨ ਦੇ ਲਈ ਤੁਹਾਨੂੰ ਬਸੰਤ ਪੰਚਮੀ ਦੇ ਮੌਕੇ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਇਸ ਮੌਕੇ ਕੁਝ ਗ਼ਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ। ਆਓ ਜਾਣਦੇ ਹਾਂ ਕਿ ਬਸੰਤ ਪੰਚਮੀ ਦੇ ਦਿਨ ਕੀ ਕਰਨਾ ਹੋ ਸਕਦਾ ਹੈ ਅਸ਼ੁਭ-

  • Share this:

    Basant Panchami: ਇਸ ਸਾਲ 26 ਜਨਵਰੀ ਨੂੰ ਬਸੰਤ ਪੰਚਮੀ ਦਾ ਸ਼ੁਭ ਤਿਉਹਾਰ ਹੈ। ਹਿੰਦੂ ਧਰਮ ਵਿੱਚ ਬਸੰਤ ਪੰਚਮੀ ਦੇ ਤਿਉਹਾਰ ਦੀ ਵਿਸ਼ੇਸ਼ ਮਾਨਤਾ ਹੈ। ਬਸੰਤ ਪੰਚਮੀ ਦੇ ਮੌਕੇ ਹਿੰਦੂ ਲੋਕ ਮਾਂ ਸਰਸਵਤੀ ਦੀ ਪੂਜਾ ਕਰਦੇ ਹਨ। ਮਾਂ ਸਰਸਵਤੀ ਨੂੰ ਵਿੱਦਿਆ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਮੌਕੇ ਮਾਂ ਸਰਸਵਤੀ ਦੀ ਪੂਜਾ ਕਰਨ ਨਾਲ ਮਾਂ ਸਰਸਵਤੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ।


    ਮਾਂ ਸਰਸਵਤੀ ਨੂੰ ਖ਼ੁਸ਼ ਕਰਨ ਦੇ ਲਈ ਤੁਹਾਨੂੰ ਬਸੰਤ ਪੰਚਮੀ ਦੇ ਮੌਕੇ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤੁਹਾਨੂੰ ਇਸ ਮੌਕੇ ਕੁਝ ਗ਼ਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ। ਆਓ ਜਾਣਦੇ ਹਾਂ ਕਿ ਬਸੰਤ ਪੰਚਮੀ ਦੇ ਦਿਨ ਕੀ ਕਰਨਾ ਹੋ ਸਕਦਾ ਹੈ ਅਸ਼ੁਭ-


    ਇਹ ਰੰਗ ਪਹਿਣਾ ਹੈ ਅਸ਼ੁਭ


    ਬਸੰਤ ਪੰਚਮੀ ਦੇ ਦਿਨ ਕਾਲਾ ਰੰਗ ਪਹਿਣਨਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਇਸ ਮੌਕੇ ‘ਤੇ ਕਾਲੇ ਰੰਗ ਦੇ ਕੱਪੜੇ ਜਾਂ ਕੋਈ ਵੀ ਚੀਜ਼ ਨਹੀਂ ਪਹਿਣਨੀ ਚਾਹੀਦੀ। ਤੁਹਾਨੂੰ ਇਸ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਦਿਨ ਪੀਲਾ ਰੰਗ ਪਹਿਣਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।


    ਕਿਸੇ ਰੁੱਖ ਜਾਂ ਪੌਦੇ ਨੂੰ ਨਾ ਕੱਟੋ


    ਤੁਹਾਨੂੰ ਬਸੰਤ ਪੰਚਮੀ ਦੇ ਦਿਨ ਕਿਸੇ ਵੀ ਰੁੱਖ ਜਾਂ ਪੌਦੇ ਨੂੰ ਨਹੀਂ ਕੱਟਣਾ ਚਾਹੀਦਾ। ਧਾਰਮਿਕ ਮਾਨਤਾਵਾਂ ਵਿੱਚ ਇਸਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਂ ਸਰਸਵਤੀ ਨਾਰਾਜ਼ ਹੋ ਜਾਂਦੀ ਹੈ। ਇਸਦੇ ਨਾਲ ਹੀ ਤੁਹਾਨੂੰ ਘਰ ਵਿੱਚ ਲੱਗੇ ਪੌਦਿਆਂ ਦੀਆਂ ਟਹਾਣੀਆਂ ਜਾਂ ਫਿਰ ਲੱਗੇ ਫੁੱਲਾਂ ਨੂੰ ਵੀ ਨਹੀਂ ਤੌੜਨਾ ਚਾਹੀਦਾ।


    ਖਾਓ ਸਾਤਵਿਕ ਭੋਜਨ


    ਬਸੰਤ ਪੰਚਮੀ ਦੇ ਦਿਨ ਤੁਹਾਨੂੰ ਸਾਤਵਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ, ਭਾਵ ਕਿ ਮਾਸਾਹਾਰੀ ਭੋਜਨ ਨਹੀਂ ਖਾਣਾ ਚਾਹੀਦਾ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦਿਨ ਮਾਸਾਹਾਰੀ ਭੋਜਨ ਖਾਣ ਨਾਲ ਮਾਂ ਸਰਸਵਤੀ ਨਾਰਾਜ਼ ਹੋ ਸਕਦੀ ਹੈ।


    ਸ਼ਾਮ ਨੂੰ ਨਾ ਵਾਹੋ ਵਾਲ


    ਬਸੰਤ ਪੰਚਮੀ ਦੇ ਦਿਨ ਸੂਰਜ ਛਿਪਣ ਤੋਂ ਬਾਅਦ ਵਾਲ ਵਾਹੁਣਾ ਬਹੁਤ ਅਸ਼ੁਭ ਮੰਨਿਆਂ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਦਿਨ ਸਵੇਰ ਵੇਲੇ ਹੀ ਵਾਲਾਂ ਨੂੰ ਕੰਘੀ ਕਰਨੀ ਚਾਹਦੀ ਹੈ। ਸੂਰਜ ਛਿਪਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰਨਾ ਤੁਹਾਡੇ ਲਈ ਅਸ਼ੁਭ ਸਾਬਿਤ ਹੋ ਸਕਦਾ ਹੈ।


    ਵੱਡਿਆ ਦਾ ਲਓ ਆਸ਼ੀਰਵਾਦ


    ਬਸੰਤ ਪੰਚਮੀ ਦੇ ਤਿਉਹਾਰ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਇਸ ਦਿਨ ਆਪ ਤੋਂ ਵੱਡਿਆਂ ਦਾ ਆਸ਼ੀਰਵਾਦ ਲੈਣਾ ਬਹੁਤ ਹੀ ਜ਼ਰੂਰੀ ਹੈ। ਇਸਦੇ ਨਲ ਹੀ ਆਪ ਤੋਂ ਵੱਡਿਆਂ ਦਾ ਆਦਰ ਤੇ ਸਤਿਕਾਰ ਕਰਨਾ ਚਾਹੀਦਾ ਹੈ। ਸੋ ਇਸ ਬਸੰਤ ਪੰਚਮੀ ਦੇ ਮੌਕੇ ‘ਤੇ ਤੁਹਾਨੂੰ ਵੀ ਵੱਡਿਆਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ। ਇਹ ਤੁਹਾਡੇ ਲਈ ਬਹੁਤ ਹੀ ਸ਼ੁਭ ਹੋ ਸਕਦਾ ਹੈ।

    First published:

    Tags: Astrology, Basant Panchami, Lifestyle