ਸਾਲ 2022 ਦੇ ਦਸੰਬਰ ਮਹੀਨੇ ਵਿੱਚ ਗ੍ਰਹਿਆਂ ਦੀ ਰਾਸ਼ੀ ਵਿੱਚ ਬਦਲਾਅ ਹੋਵੇਗਾ। ਇਹ ਬਦਲਾਅ ਪ੍ਰਮੁੱਖ ਰੂਪ ਵਿੱਚ ਬੁੱਧ, ਸੂਰਜ ਤੇ ਸ਼ੁੱਕਰ ਗ੍ਰਹਿ ਉੱਤ ਦੇਖਣ ਨੂੰ ਮਿਲੇਗਾ। ਦਸੰਬਰ ਮਹੀਨੇ ਵਿੱਚ ਇਹ ਗ੍ਰਹਿ ਆਪਣੀ ਵਰਤਮਾਨ ਰਾਸ਼ੀ ਤੋਂ ਅਗਲੀ ਰਾਸ਼ੀ ਵਿੱਚ ਚਲੇ ਜਾਣਗੇ। ਇਸ ਬਦਲਾਅ ਦਾ ਪ੍ਰਭਾਵ ਵੱਖ ਵੱਖ ਰਾਸੀਆਂ ਉੱਤ ਪਵੇਗਾ। ਇਨ੍ਹਾਂ ਤਿੰਨਾਂ ਗ੍ਰਹਿਆਂ ਤੋਂ ਇਲਾਵਾ ਦਸੰਬਰ ਮਹੀਨੇ ਵਿੱਚ ਜੁਪੀਟਰ ਮੀਨ ਵਿੱਚ, ਸ਼ਨੀ ਮਕਰ ਵਿੱਚ, ਰਾਹੂ ਮੇਸ਼ ਵਿੱਚ ਅਤੇ ਕੇਤੂ ਤੁਲਾ ਰਾਸ਼ੀ ਵਿੱਚ ਮੌਜੂਦ ਰਹੇਗਾ। ਅੱਜ ਅਸੀਂ ਤਾਹਨੂੰ ਇਨ੍ਹਾਂ ਗ੍ਰਹਿਆਂ ਦੀ ਬਦਲਦੀ ਸਥਿਤੀ ਤੇ ਇਸਦੇ ਪ੍ਰਭਾਵਾ ਬਾਰੇ ਦੱਸਣ ਜਾ ਰਹੇ ਹਾਂ।
ਤੁਹਾਨੂੰ ਦੇਈਏ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਗ੍ਰਹਿਆਂ ਦੀ ਰਾਸ਼ੀ ਬਦਲਣ ਨਾਲ ਰਾਸ਼ੀਆਂ ਪ੍ਰਭਾਵਿਤ ਹੋਣਗੀਆਂ। ਇਸਦਾ ਸਿੱਧਾ ਪ੍ਰਭਾਵ ਵੱਖ ਵੱਖ ਰਾਸ਼ੀ ਨਾਲ ਸੰਬੰਧਿਤ ਲੋਕਾਂ ਦੇ ਜੀਵਨ ਉੱਤ ਪਵੇਗਾ। ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਪ੍ਰਮੁੱਖ ਗ੍ਰਹਿਆਂ ਦੀ ਰਾਸ਼ੀ ਤਬਦੀਲੀ ਕਿਸ ਦਿਨ ਤੇ ਕਿਸ ਸਮੇਂ ਹੋਵੇਗਾ। ਜੇ ਨਹੀਂ ਤਾਂ, ਆਓ ਜਾਣੇਦ ਹਾਂ ਇਸ ਤਬਦੀਲੀ ਬਾਰੇ ਅਹਿਮ ਤੱਥ
ਗ੍ਰਹਿਆਂ ਦੀ ਰਾਸ਼ੀ ਵਿੱਚ ਤਬਦੀਲੀ
ਸੂਰਜ ਦਾ ਰਾਸ਼ੀ ਪਰਿਵਰਤਨ
ਇਸ ਸਾਲ ਦਸੰਬਰ ਮਹੀਨੇ ਵਿੱਚ ਸੂਰਜ ਗ੍ਰਹਿ ਦਾ ਰਾਸ਼ੀ ਪਰਿਵਰਤਨ ਹੋਣ ਵਾਲਾ ਹੈ। ਸੂਰਜ ਗ੍ਰਹਿ ਵਰਤਮਾਨ ਸਮੇਂ ਵਿੱਚ ਬ੍ਰਿਸ਼ਚਿਕ ਰਾਸ਼ੀ ਵਿੱਚ ਮੌਜੂਦ ਹੈ। ਦਸੰਬਰ ਮਹੀਨੇ ਵਿੱਚ ਇਹ ਧਨੁ ਰਾਸ਼ੀ ਵਿੱਚ ਰਾਸ਼ੀ ਪਰਿਵਰਤਨ ਕਰੇਗਾ। ਸੂਰਜ ਗ੍ਰਹਿ ਦੇ ਰਾਸ਼ੀ ਪਰਿਵਰਤਨ ਦੀ ਮਿਤੀ 16 ਦਸੰਬਰ ਅਤੇ ਬਦਲਾਅ ਦਾ ਸਮਾਂ ਸਵੇਰੇ 10.11 ਵਜੇ ਹੈ। ਸੂਰਜ ਰਾਸ਼ੀ ਪਰਿਵਰਤਨ ਤੋਂ ਬਾਅਦ ਲਗਭਗ 1 ਮਹੀਨਾ ਧਨੁ ਰਾਸ਼ੀ ਵਿੱਚ ਮੌਜੂਦ ਰਹੇਗਾ। ਸੂਰਜ ਦਾ ਰਾਸ਼ੀ ਪਰਿਵਰਤਨ ਕਈ ਰਾਸ਼ੀਆਂ ਲਈ ਚੰਗੇ ਨਤੀਜ਼ਿਆਂ, ਸਫ਼ਲਤਾ ਤੇ ਤਰੱਕੀ ਦਾ ਕਾਰਨ ਬਣੇਗਾ।
ਸ਼ੁੱਕਰ ਗ੍ਰਹਿ ਦਾ ਰਾਸ਼ੀ ਪਰਿਵਰਤਨ
ਇਸ ਸਾਲ ਦਸੰਬਰ ਮਹੀਨੇ ਵਿੱਚ ਸ਼ੁੱਕਰ ਗ੍ਰਹਿ ਦਾ ਵੀ ਰਾਸ਼ੀ ਪਰਿਵਤਨ ਹੋਵੇਗਾ। ਸ਼ੁੱਕਰ ਗ੍ਰਹਿ ਦੇ ਰਾਸ਼ੀ ਪਰਿਵਰਤ ਦੇ ਦੋ ਯੋਗ ਬਣ ਰਹੇ ਹਨ। ਪਹਿਲਾਂ ਕੁਝ ਸਮੇਂ ਲਈ ਸ਼ੁੱਕਰ ਧਨੁ ਰਾਸ਼ੀ ਵਿੱਚ ਹੋਵੇਗਾ ਅਤ ਫਿਰ ਇਸਦਾ ਪਰਿਵਰਤਨ ਮਕਰ ਰਾਸ਼ੀ ਵਿੱਚ ਹੋਵੇਗਾ। ਦੱਸ ਦੇਈਏ ਕਿ 5 ਦਸੰਬਰ ਨੂੰ ਸ਼ੁੱਕਰ ਗ੍ਰਹਿ ਦਾ ਪਰਿਵਰਤਨ ਧਨੁ ਰਾਸ਼ੀ ਵਿੱਚ ਹੋਵੇਗਾ। ਇਸਦਾ ਸਮਾਂ ਸ਼ਾਮ 06.07 ਵਜੇ ਹੈ। ਇਸ ਤੋਂ ਬਾਅਦ 29 ਦਸੰਬਰ ਨੂੰ ਸ਼ੁੱਕਰ ਗ੍ਰਹਿ ਦਾ ਰਾਸ਼ੀ ਪਰਿਵਰਤਨ ਮਕਰ ਰਾਸ਼ੀ ਵਿੱਚ ਹੋਵੇਗਾ। ਇਸਦਾ ਸਮਾਂ ਸ਼ਾਮ 4.13 ਵਜੇ ਹੈ। ਸ਼ੁੱਕਰ ਦਾ ਰਾਸ਼ੀ ਪਰਿਵਰਤ ਕਈ ਰਾਸ਼ੀਆਂ ਲਈ ਸ਼ੁਭ ਰਹੇਗਾ। ਇਸ ਨੂੰ ਭੋਤਿਕ ਸੁੱਖ ਸਹੂਲਤਾਂ ਮਿਲਣਗੀਆਂ।
ਬੁੱਧ ਗ੍ਰਹਿ ਦਾ ਰਾਸ਼ੀ ਪਰਿਵਰਤਨ
ਇਸ ਸਾਲ ਦਸੰਬਰ ਮਹੀਨੇ ਵਿੱਚ ਬੁੱਧ ਦਾ ਗ੍ਰਹਿ ਦਾ ਰਾਸ਼ੀ ਪਰਿਵਰਤਨ 3 ਵਾਰ ਹੋਵੇਗਾ। ਇਸਦਾ ਦੂਜੀਆਂ ਰਾਸ਼ੀਆਂ ਉੱਤ ਵੀ ਪ੍ਰਭਾਵ ਪਵੇਗਾ। 3 ਦਸੰਬਰ ਨੂੰ ਸਵੇਰੇ ਬੁੱਧ ਗ੍ਰਹਿ ਦਾ ਰਾਸ਼ੀ ਪਰਿਵਰਤਨ ਬ੍ਰਿਸ਼ਚਿਕ ਰਾਸ਼ੀ ਤੋਂ ਧਨੁ ਰਾਸ਼ੀ ਵਿੱਚ ਹੋਵੇਗਾ। ਇਸਦਾ ਸਮਾਂ ਸਵੇਰੇ 06.56 ਵਜੇ ਹੈ। ਇਸ ਤੋਂ ਬਾਅਦ 28 ਦਸੰਬਰ ਨੂੰ ਬੁੱਧ ਗ੍ਰਹਿ ਦਾ ਫਿਰ ਤੋਂ ਰਾਸ਼ੀ ਪਰਿਵਰਤ ਹੋਵੇਗਾ। ਇਹ ਰਾਸ਼ੀ ਪਰਿਵਰਤਨ ਧਨੁ ਰਾਸ਼ੀ ਤੋਂ ਮਕਰ ਰਾਸ਼ੀ ਵਿੱਚ ਹੋਵੇਗਾ। ਇਸਦਾ ਸਮਾਂ ਸੇਵੇਰੇ 6 ਵਜੇ ਹੈ। ਇਸ ਤੋਂ ਬਾਅਦ ਤੀਜੀ ਵਾਰ ਬੁੱਧ ਗ੍ਰਹਿ ਦਾ ਪਰਿਵਰਤਨ 30 ਦਸੰਬਰ ਨੂੰ ਫਿਰ ਤੋਂ ਧਨੁ ਰਾਸ਼ੀ ਵਿੱਚ ਹੋਵੇਗਾ। ਇਸਦਾ ਸਮਾਂ ਰਾਤ 11.11 ਵਜੇ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।