Home /News /lifestyle /

ਜੋਤਿਸ਼ ਸ਼ਾਸਤਰ: 28 ਮਾਰਚ ਨੂੰ ਹੋ ਜਾਣੇ ਗੁਰੂ ਬ੍ਰਹਿਸਪਤੀ ਅਸਤ, ਜਾਣੋ ਇਸਦੇ ਰਾਸ਼ੀਆਂ ਉੱਤੇ ਕੀ ਪੈਣਗੇ ਪ੍ਰਭਾਵ

ਜੋਤਿਸ਼ ਸ਼ਾਸਤਰ: 28 ਮਾਰਚ ਨੂੰ ਹੋ ਜਾਣੇ ਗੁਰੂ ਬ੍ਰਹਿਸਪਤੀ ਅਸਤ, ਜਾਣੋ ਇਸਦੇ ਰਾਸ਼ੀਆਂ ਉੱਤੇ ਕੀ ਪੈਣਗੇ ਪ੍ਰਭਾਵ

28 ਮਾਰਚ ਤੋਂ ਗੁਰੂ ਗ੍ਰਹਿ ਅਸਤ ਹੋ ਰਿਹਾ ਹੈ

28 ਮਾਰਚ ਤੋਂ ਗੁਰੂ ਗ੍ਰਹਿ ਅਸਤ ਹੋ ਰਿਹਾ ਹੈ

ਜੋਤਿਸ਼ ਸ਼ਾਸਤਰ ਵਿਚ ਦਿੱਤੀ ਵਿਆਖਿਆ ਅਨੁਸਾਰ ਗੁਰੂ ਬ੍ਰਹਸਪਤੀ ਦਾ ਅਸਤ ਹੋਣਾ ਇਕ ਅਸ਼ੁੱਭ ਸੰਕੇਤ ਹੈ, ਇਸ ਨਾਲ ਇਨਸਾਨਾਂ ਦੇ ਜੀਵਨ ਉੱਤੇ ਨਾਂਹਮੁਖੀ ਪ੍ਰਭਾਵ ਪੈਂਦੇ ਹਨ।

 • Share this:

  Guru Asta 2023: ਜੋਤਿਸ਼ ਸ਼ਾਸਤਰ ਸਾਨੂੰ ਵੱਖ ਵੱਖ ਗ੍ਰਹਿ ਨਕਸ਼ੱਤਰਾਂ ਦੀ ਸਥਿਤੀ ਦੇ ਅਨੁਸਾਰ ਸਾਡੇ ਜੀਵਨ ਵਿਚ ਪੈਣ ਵਾਲੇ ਚੰਗੇ ਅਤੇ ਮਾੜੇ ਪ੍ਰਭਾਵਾਂ ਬਾਰੇ ਦੱਸਦਾ ਹੈ। ਇਸ ਸਦਕਾ ਅਸੀਂ ਆਪਣੇ ਕਾਰਜਾਂ ਨੂੰ ਕਰਨ ਦੇ ਸਮੇਂ ਤੇ ਸਥਿਤੀ ਆਦਿ ਬਾਰੇ ਨਿਰਣੇ ਲੈਂਦੇ ਹਾਂ। ਇਸੇ ਲੜੀ ਵਿਚ ਸਾਡੇ ਵਿਚੋਂ 6 ਰਾਸ਼ੀਆਂ ਵਾਲੇ ਇਨਸਾਨਾਂ ਲਈ ਅਸ਼ੁੱਭ ਸਮੇਂ ਦੀ ਸ਼ੁਰੂਆਤ ਹੋ ਰਹੀ ਹੈ। ਅਸਲ ਵਿਚ 28 ਮਾਰਚ ਤੋਂ ਗੁਰੂ ਗ੍ਰਹਿ ਅਸਤ ਹੋ ਰਿਹਾ ਹੈ।

  ਜੋਤਿਸ਼ ਸ਼ਾਸਤਰ ਵਿਚ ਦਿੱਤੀ ਵਿਆਖਿਆ ਅਨੁਸਾਰ ਗੁਰੂ ਬ੍ਰਹਸਪਤੀ ਦਾ ਅਸਤ ਹੋਣਾ ਇਕ ਅਸ਼ੁੱਭ ਸੰਕੇਤ ਹੈ, ਇਸ ਨਾਲ ਇਨਸਾਨਾਂ ਦੇ ਜੀਵਨ ਉੱਤੇ ਨਾਂਹਮੁਖੀ ਪ੍ਰਭਾਵ ਪੈਂਦੇ ਹਨ। 28 ਮਾਰਚ ਤੋਂ ਬਾਅਦ ਲਗਭਗ ਇਕ ਮਹੀਨੇ ਲਈ ਗੁਰੂ ਬ੍ਰਹਸਪਤੀ ਅਸਤ ਰਹੇਗਾ ਅਤੇ ਇਸਦੇ ਪ੍ਰਭਾਵ ਹੇਠ ਲਿਖੀਆਂ ਰਾਸ਼ੀਆਂ ਉੱਥੇ ਪੈਣ ਦੀ ਸੰਭਾਵਨਾ ਹੈ –

  ਕੰਨਿਆ ਰਾਸ਼ੀ –ਕੰਨਿਆਂ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਪਰਿਵਾਰਕ ਪਰੇਸ਼ਾਨੀਆਂ ਲੈ ਕੇ ਆਵੇਗਾ। ਇਹਨਾਂ ਦਿਨਾਂ ਵਿਚ ਘਰ ਜਾਂ ਬਾਹਰ ਕਿਸੇ ਵੀ ਵਿਅਕਤੀ ਨਾਲ ਬਹਿਸ ਵਿਚ ਨਾ ਪਵੋ। ਇਸਦੇ ਨਾਲ ਹੀ ਆਰਥਿਕ ਪੱਖ ਤੋਂ ਵੀ ਨਵਾਂ ਕਾਰਜ ਨਾ ਆਰੰਭੋ ਬਲਕਿ ਚਾਲੂ ਕਾਰਜਾਂ ਵਿਚ ਸਾਵਧਾਨੀ ਵਰਤੋ। ਇਸਦਾ ਮੁੱਖ ਪ੍ਰਭਾਵ ਇਹ ਪਵੇਗਾ ਕਿ ਕੰਨਿਆ ਰਾਸ਼ੀ ਦੇ ਲੋਕਾਂ ਦੀ ਮਾਂ ਅਤੇ ਜੀਵਨ ਸਾਥੀ ਦੀ ਸਿਹਤ ਲਈ ਵੀ ਇਹ ਦਿਨ ਚੰਗੇ ਨਹੀਂ ਹਨ।


  ਮਿਥੁਨ ਰਾਸ਼ੀ –ਮਿਥੁਨ ਰਾਸ਼ੀ ਦੇ ਲੋਕਾਂ ਲਈ ਇਹਨਾਂ ਦਿਨਾਂ ਵਿਚ ਵਿਆਹੁਤਾ ਜੀਵਨ ਅਤੇ ਆਰਥਿਕ ਪੱਖ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਪਣੇ ਘਰ ਪਰਿਵਾਰ ਤੇ ਜੀਵਨ ਸਾਥੀ ਨਾਲ ਕਿਸੇ ਵੀ ਕਿਸਮ ਦੇ ਵਿਵਾਦ ਤੋਂ ਬਚਣ ਲਈ ਯਤਨ ਕਰੋ। ਇਹਨਾਂ ਦਿਨਾਂ ਵਿਚ ਲਗਾਤਾਰ ਤੇ ਕਠਿਨ ਮਿਹਨਤ ਦੇ ਬਾਵਜੂਦ ਵੀ ਫਲ ਨਾ ਮਿਲਣ ਦੀ ਆਸ਼ੰਕਾ ਹੈ, ਇਸ ਲਈ ਕੋਈ ਨਵਾਂ ਕਾਰਜ ਆਰੰਭ ਨਾ ਕਰੋ।


  ਮੇਖ ਰਾਸ਼ੀ –ਮੇਖ ਰਾਸ਼ੀ ਦੇ ਲੋਕਾਂ ਦੇ ਜੀਵਨ ਉੱਤੇ ਇਸਦਾ ਵੱਡਾ ਪ੍ਰਭਾਵ ਇਹ ਪਵੇਗਾ ਕਿ ਇਹ ਸਮਾਂ ਤੀਰਥ ਯਾਤਰਾ ਜਾਂ ਕਿਸੇ ਹੋਰ ਕਾਰਨ ਲੰਮੀ ਦੂਰੀ ਦੀ ਯਾਤਰਾ ਕਰਨ ਲਈ ਸ਼ੁੱਭ ਨਹੀਂ ਹੈ। ਇਸਦੇ ਨਾਲ ਹੀ ਧਰਮ ਕਰਮ ਦੇ ਕੰਮਾਂ ਵਿਚ ਵੀ ਮਨ ਨਹੀਂ ਲੱਗੇਗਾ ਅਤੇ ਹਰ ਕਾਰਜ ਤੋਂ ਹੀ ਮਨ ਉੱਖੜਿਆ ਰਹੇਗਾ। ਕਈ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਜੋ ਬਹੁਤ ਜ਼ਿਆਦਾ ਗੰਭੀਰ ਤਾਂ ਨਹੀਂ ਹੋਣਗੀਆਂ, ਪਰ ਜੀਵਨ ਨੂੰ ਪ੍ਰਭਾਵਿਤ ਕਰਨਗੀਆਂ।


  ਬਿਰਖ ਰਾਸ਼ੀ –ਬਿਰਖ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਆਰਥਿਕ ਪਰੇਸ਼ਾਨੀਆਂ ਨਾਲ ਭਰਿਆ ਰਹੇਗਾ। ਨੌਕਰੀ, ਵਪਾਰ ਜਾਂ ਕਾਰੋਬਾਰ ਵਿਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਿਨ੍ਹਾਂ ਲੋਕਾਂ ਤੋਂ ਤੁਹਾਨੂੰ ਸਹਾਇਤਾ ਦੀ ਆਸ ਹੈ, ਉਹਨਾਂ ਤੋਂ ਵੀ ਨਿਰਾਸ਼ਾ ਹੱਥ ਆਵੇਗੀ। ਇਸਦੇ ਨਾਲ ਹੀ ਇਕ ਗੱਲ ਬਿਰਖ ਰਾਸ਼ੀ ਦੇ ਲੋਕਾਂ ਲਈ ਸ਼ੁੱਭ ਵੀ ਹੈ। ਉਹ ਇਹ ਕਿ ਇਹਨਾਂ ਦਿਨਾਂ ਵਿਚ ਬਿਰਖ ਰਾਸ਼ੀ ਦੇ ਲੋਕਾਂ ਦੀ ਸਿਹਤ ਵਿਚ ਸੁਧਾਰ ਹੋਣਗੇ। ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।


  ਮਕਰ ਰਾਸ਼ੀ –ਮਕਰ ਰਾਸ਼ੀ ਦੇ ਲੋਕਾਂ ਨੂੰ ਸਰੀਰਕ ਮਾਨਸ਼ਕਿ ਕਸ਼ਟ ਹੋ ਸਕਦੇ ਹਨ। ਇਸ ਲਈ ਹਰ ਛੋਟੀ ਵੱਡੀ ਪਰੇਸ਼ਾਨੀ ਬਾਰੇ ਆਪਣੇ ਭਰੋਸੇਯੋਗ ਬੰਦਿਆਂ ਨਾਲ ਵਿਚਾਰ ਕਰਨ ਤੋਂ ਗੁਰੇਜ਼ ਨਾ ਕਰੋ। ਆਰਥਿਕ ਮਸਲਿਆਂ ਵਿਚ ਕੋਈ ਵੱਡਾ ਜੋਖਮ ਨਾ ਉਠਾਉ। ਇਸਦੇ ਨਾਲ ਹੀ ਆਪਣੇ ਪਰਿਵਾਰਕ ਜੀਆਂ ਨਾਲ ਵਿਵਾਦ ਵਿਚ ਨਾ ਪਵੋ ਕਿਉਂਕਿ ਗੁਰੂ ਦੇ ਅਸਤ ਹੋਣ ਦੀ ਸਥਿਤੀ ਵਿਚ ਪਰਿਵਾਰਕ ਹਾਨੀ ਦਾ ਖਤਰਾ ਸਭ ਤੋਂ ਵਧੇਰੇ ਹੈ।


  ਬ੍ਰਿਸ਼ਚਕ ਰਾਸ਼ੀ –ਇਸ ਰਾਸ਼ੀ ਦੇ ਲੋਕਾਂ ਨੂੰ ਪਰਿਵਾਰਕ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰਿਵਾਰ ਦੇ ਲੋਕਾਂ ਨਾਲ ਤੁਹਾਡੀ ਅਣਬਣ ਹੋ ਸਕਦੀ ਹੈ, ਇਸ ਲਈ ਆਪਣੀ ਗੱਲ ਨੂੰ ਸਪਸ਼ਟ ਕਰੋ ਤੇ ਕੋਈ ਵੀ ਮਨ ਮਟਾਵ ਨੂੰ ਇਗਨੋਰ ਨਾ ਕਰੋ। ਇਸ ਰਾਸ਼ੀ ਦੇ ਲੋਕਾਂ ਦੇ ਬੱਚਿਆਂ ਦੀ ਸਿਹਤ ਸੰਬੰਧੀ ਖਤਰੇ ਹਨ। ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਸਕਦੀ ਹੈ। ਇਸ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

  First published:

  Tags: Astrology, Dharma Aastha, Horoscope