Home /News /lifestyle /

Kanya Rashi: ਕੰਨਿਆ ਰਾਸ਼ੀ ਵਾਲੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਰਖਦੇ ਹਨ ਖੁਸ਼, ਜਾਣੋ ਹੋਰ ਦਿਲਚਸਪ ਗੱਲਾਂ

Kanya Rashi: ਜਨਮ ਵੇਲੇ ਜਨਮ ਪਤ੍ਰਿਕਾ ਵਿੱਚ ਚੰਦਰਮਾਂ ਜਿਸ ਰਾਸ਼ੀ ਵਿੱਚ ਹੁੰਦਾ ਹੈ ਉਸ ਨੂੰ ਉਸ ਵਿਅਕਤੀ ਦੀ ਰਾਸ਼ੀ ਮੰਨਿਆ ਜਾਂਦਾ ਹੈ। ਤੁਹਾਨੂੰ ਦਸ ਦੇਈਏ ਕਿ ਵਿਅਕਤੀ ਦੇ ਜੀਵਨ ਵਿੱਚ ਰਾਸ਼ੀਆਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਹਰ ਜਨਮੇ ਵਿਅਕਤੀ ਦੀ ਇੱਕ ਰਾਸ਼ੀ ਹੁੰਦੀ ਹੈ।

  • Share this:

ਹਰ ਵਿਅਕਤੀ ਦਾ ਸੁਭਾਅ ਉਸ ਦੀ ਰਾਸ਼ੀ ਨਾਲ ਜੁੜਿਆ ਹੁੰਦਾ ਹੈ। ਕੁਝ ਰਾਸ਼ੀਆਂ ਵਿੱਚ ਆਤਮ ਵਿਸ਼ਵਾਸ ਜ਼ਿਆਦਾ ਹੁੰਦਾ ਹੈ ਅਤੇ ਕੁਝ ਵਿੱਚ ਇਮਾਨਦਾਰੀ ਜ਼ਿਆਦਾ ਹੁੰਦੀ ਹੈ। ਕੁਝ ਰਾਸ਼ੀਆਂ ਦੇ ਲੋਕ ਕਾਫੀ ਜ਼ਿੱਦੀ ਕਸਮ ਦੇ ਹੁੰਦੇ ਹਨ। ਅੱਜ ਅਸੀਂ ਕੰਨਿਆ ਰਾਸ਼ੀ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ ਕਿ ਇਸ ਰਾਸ਼ੀ ਦੇ ਲੋਕ ਕਿਹੋ ਜਿਹੇ ਹੁੰਦੇ ਹਨ। ਕੰਨਿਆ ਰਾਸ਼ੀ ਦਾ ਸੁਆਮੀ ਬੁੱਧ ਹੈ ਤੇ ਰਾਸ਼ੀ ਚੱਕਰ ਵਿੱਚ ਕੰਨਿਆ ਰਾਸ਼ੀ ਛੇਵੇਂ ਸਥਾਨ ਉੱਤੇ ਆਉਂਦੀ ਹੈ।

ਇਸ ਰਾਸ਼ੀ ਦਾ ਸੁਆਮੀ ਬੁੱਧ ਤੇ ਇਸ ਦੀ ਪ੍ਰਤਿਨਿਧੀ ਕੰਨਿਆ ਹੁੰਦੀ ਹੈ, ਇਸ ਲਈ ਇਸ ਰਾਸ਼ੀ ਨੂੰ ਸਾਰੀਆਂ ਰਾਸ਼ੀਆਂ ਵਿੱਚ ਬੁੱਧੀਮਾਨ ਅਤੇ ਸੁੰਦਰ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਰਾਸ਼ੀ 'ਚ ਜਨਮੇ ਲੋਕਾਂ 'ਤੇ ਬੁਧ ਗ੍ਰਹਿ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਹੈ। ਇਸ ਰਾਸ਼ੀ ਦੇ ਲੋਕਾਂ ਦਾ ਸਭ ਤੋਂ ਵਧੀਆ ਗੁਣ ਇਹ ਹੈ ਕਿ ਉਹ ਹਰ ਕੰਮ ਚੰਗੀ ਤਰ੍ਹਾਂ ਕਰਦੇ ਹਨ ਅਤੇ ਕਾਫੀ ਹੱਦ ਤੱਕ ਰਵਾਇਤੀ ਸੋਚ ਵਾਲੇ ਹੁੰਦੇ ਹਨ। ਇਹ ਲੋਕ ਚੀਜ਼ਾਂ ਬਣਾਉਣ ਵਿੱਚ ਬਹੁਤ ਨਿਪੁੰਨ ਹੁੰਦੇ ਹਨ ਅਤੇ ਹਾਸੇ-ਮਜ਼ਾਕ ਦੇ ਸ਼ੌਕੀਨ ਹੁੰਦੇ ਹਨ। ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖੁਸ਼ ਰੱਖਣਾ ਉਨ੍ਹਾਂ ਦੀ ਆਦਤ ਹੈ ਹੁੰਦੀ ਹੈ।

ਜੇਕਰ ਕੰਨਿਆ ਰਾਸ਼ੀ ਦੇ ਲੋਕ ਕੋਈ ਕੰਮ ਕਰਨ ਦਾ ਪੱਕਾ ਇਰਾਦਾ ਰੱਖਦੇ ਹਨ, ਤਾਂ ਉਹ ਉਸ ਨੂੰ ਪੂਰਾ ਕਰਨ ਦੇ ਯੋਗ ਹੁੰਦੇ ਹਨ। ਕੰਨਿਆ ਰਾਸ਼ੀ ਦੇ ਲੋਕ ਅਨੁਸ਼ਾਸਨ ਪਸੰਦ ਕਰਦੇ ਹਨ। ਇਸ ਕਾਰਨ ਉਨ੍ਹਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਸਫਲਤਾ ਮਿਲਦੀ ਹੈ। ਕੰਨਿਆ ਰਾਸ਼ੀ ਦੇ ਲੋਕ ਆਪਣੇ ਸੁਭਾਅ ਤੋਂ ਬਹੁਤ ਹੀ ਨਿਮਰ ਅਤੇ ਮਿੱਠਬੋਲੜੇ ਸੁਭਾਅ ਦੇ ਮਾਲਕ ਹੁੰਦੇ ਹਨ।

ਬੁਧ ਗ੍ਰਹਿ ਦੇ ਪ੍ਰਭਾਵ ਕਾਰਨ ਕੰਨਿਆ ਰਾਸ਼ੀ ਦੇ ਲੋਕਾਂ ਦਾ ਜੀਵਨ ਅਸਥਿਰਤਾ ਨਾਲ ਭਰਿਆ ਰਹਿੰਦਾ ਹੈ। ਇਸ ਰਾਸ਼ੀ ਦੇ ਲੋਕਾਂ ਦਾ ਵਿਆਹੁਤਾ ਜੀਵਨ ਸਾਧਾਰਨ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਰਾਸ਼ੀ ਦੇ ਲੋਕ ਪੱਤਰਕਾਰ, ਵਕੀਲ, ਅਧਿਆਪਕ, ਪ੍ਰੋਫ਼ੈਸਰ, ਲੇਖਾਕਾਰ, ਡਾਕਟਰ, ਸ਼ਾਹੂਕਾਰ ਵਰਗੇ ਪੇਸ਼ਿਆਂ ਨਾਲ ਜੁੜੇ ਹੁੰਦੇ ਹਨ।

Published by:Drishti Gupta
First published:

Tags: Astrology, Religion