ਗ੍ਰਹਿਆਂ ਤੇ ਰਾਸ਼ੀਆਂ ਦਾ ਆਪਸ ਵਿੱਚ ਗਹਿਰਾ ਸੰਬੰਧ ਹੈ। ਹਰੇਕ ਰਾਸ਼ੀ ਕਿਸੇ ਨਾ ਕਿਸ ਗ੍ਰਹਿ ਨਾਲ ਸੰਬੰਧਿਤ ਹੁੰਦੀ ਹੈ। ਇਸ ਲਈ ਗ੍ਰਹਿਆਂ ਦੀ ਬਦਲਦੀ ਸਥਿਤੀ ਰਾਸ਼ੀਆਂ ਨੂੰ ਪ੍ਰਭਾਵਿਤ ਕਰਦੀ ਹੈ। ਗ੍ਰਹਿਆਂ ਦੀ ਬਦਲਦੀ ਸਥਿਤੀ ਸ਼ੁਭ ਤੇ ਅਸ਼ੁਭ ਦੋਵਾਂ ਤਰ੍ਹਾਂ ਨਾਲ ਹੀ ਰਾਸ਼ੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸਦਾ ਸਿੱਧਾ ਪ੍ਰਭਾਵ ਇਨ੍ਹਾਂ ਰਾਸ਼ੀਆਂ ਨਾਲ ਸੰਬੰਧਿਤ ਲੋਕਾਂ ਦੇ ਜੀਵਨ ਉੱਤੇ ਪੈਂਦਾ ਹੈ। ਸਾਲ 2023 ਦੇ ਅਕਤੂਬਰ ਮਹੀਨੇ ਵਿੱਚ ਰਾਹੂ ਤੇ ਕੇਤੂ ਗ੍ਰਹਿ ਦਾ ਰਾਸ਼ੀ ਪਰਿਵਰਤਨ ਹੋ ਜਾ ਰਿਹਾ ਹੈ। ਇਸ ਪਰਿਵਰਤਨ ਦੌਰਾਨ ਰਾਹੂ ਮੇਖ (Aries) ਅਤੇ ਕੇਤੂ ਤੁਲਾ (libra) ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਆਓ ਜੋਤਿਸ਼ ਤੇ ਵਾਸਤੂ ਸ਼ਾਸਤਰੀ ਪੰਡਿਤ ਹਿਤੇਂਦਰ ਕੁਮਾਰ ਸ਼ਰਮਾਂ ਤੋਂ ਜਾਣਦੇ ਹਾਂ ਕਿ ਇਸ ਗ੍ਰਹਿ ਪਰਿਵਰਤਨ ਦਾ ਕਿੰਨਾਂ ਰਾਸ਼ੀਆਂ ਉੱਤੇ ਸ਼ੁਭ ਅਸਰ ਹੋਵੇਗਾ।
ਸਿੰਘ ਰਾਸ਼ੀ
ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਹ ਗ੍ਰਹਿ ਪਰਿਵਰਤਨ ਸਿੰਘ ਰਾਸ਼ੀ ਦੇ ਲੋਕਾਂ ਲਈ ਸ਼ੁਭ ਹੋਵੇਗਾ। ਇਹ ਸਿੰਘ ਰਾਸ਼ੀ ਦੇ ਲੋਕਾਂ ਲਈ ਚੰਗੀ ਕਿਸਮਤ ਦਾ ਸੰਕੇਤ ਹੈ। ਇਸ ਗ੍ਰਹਿ ਪਰਿਵਰਤਨ ਦੇ ਪ੍ਰਭਾਵ ਨਾਲ ਸਿੰਘ ਰਾਸ਼ੀ ਦੇ ਲੋਕਾਂ ਨੂੰ ਆਰਥਿਕਤਾ ਵਿੱਚ ਬਹੁਤ ਲਾਭ ਹੋਵੇਗਾ। ਇਸ ਰਾਸ਼ੀ ਨਾਲ ਸੰਬੰਧਿਤ ਲੋਕਾਂ ਨੂੰ ਚੰਗਾ ਅਹੁਦਾ, ਨਿਵੇਸ਼ ਵਿੱਚ ਚੰਗਾ ਲਾਭ ਆਦਿ ਮਿਲਣ ਦੀ ਸੰਭਾਵਨਾ ਹੈ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਵਾਲੇ ਲੋਕਾਂ ਲਈ ਵੀ ਇਹ ਗ੍ਰਹਿ ਪਰਿਵਰਤ ਸ਼ੁਭ ਮੰਨਿਆ ਜਾ ਰਿਹਾ ਹੈ। ਰਾਹੂ ਕੇਤੂ ਦੇ ਇਸ ਰਾਸ਼ੀ ਪਰਿਵਰਤਨ ਦੇ ਪ੍ਰਭਾਵ ਨਾਲ ਇਸ ਰਾਸ਼ੀ ਦੇ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆਉਣ ਦੀ ਸੰਭਾਵਨਾਂ ਹੈ। ਬ੍ਰਿਸ਼ਚਕ ਰਾਸ਼ੀ ਨਾਲ ਸੰਬੰਧਿਤ ਲੋਕਾਂ ਨੂੰ ਹਰ ਖੇਤਰ ਵਿੱਚ ਸਫ਼ਲਤਾ ਮਿਲੇਗੀ। ਇਸ ਰਾਸੀ ਦੇ ਲੋਕਾਂ ਨੂੰ ਪੜ੍ਹਾਈ, ਨੌਕਰੀ ਵਿੱਚ ਤਰੱਕੀ ਤੇ ਸਨਮਾਨ ਮਿਲਣ ਦੀ ਵੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜੀਵਨ ਤੇ ਸਿਹਤ ਸੰਬੰਧੀ ਚੱਲ ਰਹੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ।
ਮਕਰ ਰਾਸ਼ੀ
ਜੋਤਿਸ਼ ਸ਼ਾਸਤਰ ਦੇ ਅਨੁਸਾਰ ਮਕਰ ਰਾਸ਼ੀ ਦੇ ਲੋਕਾਂ ਲਈ ਇਹ ਗ੍ਰਹਿ ਪਰਿਵਰਤਨ ਚੰਗਾ ਮੰਨਿਆ ਜਾ ਰਿਹਾ ਹੈ। ਇਸ ਰਾਸ਼ੀ ਨਾਲ ਸੰਬੰਧਿਤ ਲੋਕਾਂ ਦੇ ਜੀਵਨ ਵਿੱਚ ਆਮਦਨ ਦੇ ਨਵੇਂ ਸਾਧਨ ਪੈਦਾ ਹੋਣਗੇ। ਜਿਸ ਸਦਕਾ ਆਰਥਿਕ ਖੁਸ਼ਹਾਲੀ ਆਵੇਗੀ। ਇਸ ਤੋਂ ਕਾਰੋਬਾਰ ਵਿੱਚ ਲਾਭ ਤੇ ਨੌਕਰੀ ਵਿੱਚ ਤਰੱਕੀ ਮਿਲਣ ਦੀ ਵੀ ਸੰਭਾਵਨਾ ਹੈ।
ਧਨੁ ਰਾਸ਼ੀ
ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਹ ਗ੍ਰਹਿ ਪਰਿਵਤਰਨ ਧਨੁ ਰਾਸ਼ੀ ਦੇ ਲੋਕਾਂ ਲਈ ਬਹੁਤ ਹੀ ਸ਼ੁਭ ਸਾਬਿਤ ਹੋਵੇਗਾ। ਇਸ ਰਾਸ਼ੀ ਦੇ ਲੋਕਾਂ ਨੂੰ ਕਾਰੋਬਾਰ ਵਿੱਚ ਲਾਭ ਤੇ ਜੀਵਨ ਕਰੀਅਰ ਵਿੱਚ ਤਰੱਕੀ ਹਾਸਿਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਰਾਸ਼ੀ ਦੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਤੇ ਆਪਸੀ ਰਿਸ਼ਤਿਆਂ ਵਿੱਚ ਪਿਆਰ ਵਧੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।