Astrology: ਜੇਕਰ ਮੰਗਲ ਦੋਸ਼ ਕਾਰਨ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਅਪਣਾਓ ਇਹ ਉਪਾਅ

Astrology: ਜੇਕਰ ਮੰਗਲ ਦੋਸ਼ ਕਾਰਨ ਵਿਆਹ 'ਚ ਹੋ ਰਹੀ ਹੈ ਦੇਰੀ ਤਾਂ ਅਪਣਾਓ ਇਹ ਉਪਚਾਰ

  • Share this:
ਸਾਰੇ ਧਰਮਾਂ ਦੇ ਲੋਕਾਂ ’ਚ ਇਹ ਮਾਨਤਾ ਹੈ ਕਿ ਜੋੜੀਆਂ ਰੱਬ ਦੀ ਮਰਜ਼ੀ ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ। ਫਿਰ ਵੀ ਕਈ ਵਾਰੀ ਗ੍ਰਹਿ ਦੇ ਸ਼ੁਭ, ਅਸ਼ੁੱਭ ਹੋਣ ਦਾ ਮਨੁੱਖੀ ਜੀਵਨ 'ਤੇ ਬਹੁਤ ਪ੍ਰਭਾਵ ਪੈਂਦਾ ਹੈ ਤੇ ਵਿਆਹ 'ਚ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ, ਜਿਸ ਕਰਕੇ ਵਿਆਹ ’ਚ ਦੇਰ ਹੋਣ ਲੱਗਦੀ ਹੈ। ਪਰ ਹਨੇਰੇ ਵਿੱਚ ਹੀ ਪ੍ਰਕਾਸ਼ ਦੀ ਕਿਰਨ ਲੁਕੀ ਹੋਈ ਹੁੰਦੀ ਹੈ। ਬਹੁਤ ਸਾਰੇ ਲੋਕਾਂ ਦੀਆਂ ਕੁੰਡਲੀਆਂ ਵਿੱਚ ਮੰਗਲ ਦੋਸ਼ ਹੁੰਦੇ ਹਨ ਜੋ ਉਨ੍ਹਾਂ ਦੇ ਵਿਆਹ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਦਾ ਕਾਰਨ ਬਣਦੇ ਹਨ। ਜੇ ਜਨਮਪਤ੍ਰੀ ਦੇ ਪਹਿਲੇ, ਚੌਥੇ, ਸੱਤਵੇਂ, ਅੱਠਵੇਂ ਅਤੇ ਦਸਵੇਂ ਭਾਗ ਵਿੱਚ ਮੰਗਲ ਗ੍ਰਹਿ ਦਿੱਖਦਾ ਹੈ, ਤਾਂ ਬੰਦੇ ਨੂੰ ਮੰਗਲ ਦੋਸ਼ ਹੁੰਦਾ ਹੈ।

ਮੰਗਲ ਗ੍ਰਹਿ ਦੇ ਸ਼ੁਭ ਜਾਂ ਮਾੜੇ ਪ੍ਰਭਾਵਾਂ ਅਤੇ ਉਪਚਾਰਾਂ ਬਾਰੇ 'ਲਾਲ ਕਿਤਾਬ' ਵਿੱਚ ਦੱਸਿਆ ਗਿਆ ਹੈ ਕਿ ਮੰਗਲ ਦੋਸ਼ ਦੋ ਕਿਸਮਾਂ ਦਾ ਹੁੰਦਾ ਹੈ । ਇੱਕ ਚੰਗਾ ਮੰਗਲਦੋਸ਼ ਹੈ ਅਤੇ ਦੂਜਾ ਮਾੜਾ ਮੰਗਲਦੋਸ਼ ਹੈ। ਮੰਨਿਆ ਜਾਂਦਾ ਹੈ ਕਿ ਮੰਗਲ ਦੋਸ਼ ਦਾ ਪ੍ਰਭਾਵ 28 ਸਾਲ ਦੀ ਉਮਰ ਤੋਂ ਬਾਅਦ ਬੰਦੇ ਦੀ ਕੁੰਡਲੀ ਤੋਂ ਆਪਣੇ ਆਪ ਖਤਮ ਹੋ ਜਾਂਦਾ ਹੈ।

ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਕੁੜੀ ਦੀ ਕੁੰਡਲੀ ਵਿੱਚ ਮੰਗਲ ਦੋਸ਼ ਹੋਵੇ ਤਾਂ ਉਸ ਨੂੰ ਉਸੇ ਮੁੰਡੇ ਨਾਲ ਵਿਆਹ ਕਰਨਾ ਚਾਹੀਦਾ ਹੈ ਜਿਸ ਦੀ ਕੁੰਡਲੀ ਵਿੱਚ ਵੀ ਮੰਗਲ ਦੋਸ਼ ਹੈ। ਪਰ ਜੇ ਕੁੜੀ ਦੀ ਕੁੰਡਲੀ ਵਿੱਚ ਸ਼ਨੀ ਮੰਗਲ ਨਾਲੋਂ ਭਾਰੀ ਹੈ ਤਾਂ ਮੰਗਲ ਦੋਸ਼ ਆਪਣੇ ਆਪ ਖਤਮ ਹੋ ਜਾਂਦਾ ਹੈ। ਆਓ ਜਾਣਦੇ ਹਾਂ ਲਾਲ ਕਿਤਾਬ ਦੇ ਕੁਝ ਉਪਚਾਰ ਜਿਨ੍ਹਾਂ ਤੋਂ ਤੁਸੀਂ ਮੰਗਲ ਦੋਸ਼ ਦੇ ਪ੍ਰਭਾਵ ਨੂੰ ਘਟਾ ਸਕਦੇ ਹੋ।

ਲਾਲ ਕਿਤਾਬ ਦੇ ਅਨੁਸਾਰ, ਮੰਗਲ ਦੋਸ਼ ਦਾ ਖੂਨ ਅਤੇ ਅੱਖਾਂ 'ਤੇ ਸਭ ਤੋਂ ਵੱਡਾ ਪ੍ਰਭਾਵ ਪੈਂਦਾ ਹੈ। ਇਸ ਨੁਕਸ ਨੂੰ ਖਤਮ ਕਰਨ ਲਈ ਘੱਟੋ ਘੱਟ 43 ਦਿਨਾਂ ਲਈ ਅੱਖਾਂ ਵਿੱਚ ਚਿੱਟਾ ਸੁਰਮਾ ਲਾਓ । ਮੰਗਲਵਾਰ ਅਤੇ ਸ਼ਨੀਵਾਰ ਨੂੰ ਆਪਣੀਆਂ ਅੱਖਾਂ ਵਿੱਚ ਸੂਰਮਾ ਲਗਾਉਣਾ ਨਾ ਭੁੱਲੋ। ਪੇਟ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ ਜਿਸ ਤੋਂ ਖੂਨ ਵੀ ਸਾਫ਼ ਰਹੇ।

ਲਾਲ ਕਿਤਾਬ ਅਨੁਸਾਰ, ਮੰਗਲ ਭਰਾ ਨਾਲ ਜੁੜਿਆ ਹੁੰਦਾ ਹੈ। ਆਪਣੇ ਭਰਾ ਨਾਲ ਆਪਣੇ ਰਿਸ਼ਤੇ ਨੂੰ ਚੰਗਾ ਰੱਖੋ ਅਤੇ ਆਪਸ ਵਿਚ ਪਿਆਰ ਬਣਾਈ ਰੱਖਣ ਦੀ ਕੋਸ਼ਿਸ਼ ਕਰੋ। ਭਰਾ ਨਾਲ ਵਿਗੜੇ ਰਿਸ਼ਤੇ ਦਾ ਮਤਲਬ ਹੈ ਮੰਗਲ ਦੋਸ਼ ਤੋਂ ਪਰੇਸ਼ਾਨ ਹੋਣਾ।

ਜੋਤਿਸ਼ ਸ਼ਾਸਤਰ 'ਚ ਮੰਗਲਵਾਰ ਅਤੇ ਸ਼ਨੀਵਾਰ ਦਾ ਦਿਨ ਹਨੂਮਾਨ ਜੀ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਹਨੂਮਾਨ ਜੀ ਦੀ ਵਿਸ਼ੇਸ਼ ਪੂਜਾ ਕਰਨ ਨਾਲ ਹਰ ਤਰ੍ਹਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਨਾਲੇ ਮੰਗਲ ਪਾਸ਼ ਨੂੰ ਸ਼ਾਂਤ ਕਰਨ ਲਈ ਦੱਖਣ ਦਿਸ਼ਾ ਵਿੱਚ ਨਿੰਮ ਲਾਉਣਾ ਚਾਹੀਦਾ ਜੇਕਰ ਅਜਿਹਾ ਕਰਨ ਵਿੱਚ ਕੋਈ ਸਮੱਸਿਆ ਹੈ, ਤਾਂ ਤੁਸੀਂ ਮੰਗਲਵਾਰ ਨੂੰ ਨਿੰਮ ਦੇ ਰੁੱਖ ਨੂੰ ਪਾਣੀ ਦੇ ਕੇ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ।

ਮੰਗਲ ਦੋਸ਼ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਰੋਜ਼ਾਨਾ ਹਨੂਮਾਨ ਚਾਲੀਸਾ ਪੜ੍ਹੋ। ਮੰਗਲਵਾਰ ਅਤੇ ਸ਼ਨੀਵਾਰ ਨੂੰ ਮੰਦਰ ਜਾ ਕੇ ਦਿਵਾ ਜਗਾਓ।
Published by:Amelia Punjabi
First published: