Home /News /lifestyle /

Astrology: ਇਸ ਰਾਸ਼ੀ ਦੇ ਲੋਕ ਹੁੰਦੇ ਹਨ ਘੁੰਮਣ-ਫਿਰਨ ਦੇ ਸ਼ੌਕੀਨ, ਜਿੱਥੇ ਚਾਹੁਣ ਉੱਥੇ ਜਾਂਦੇ ਹਨ ਪਹੁੰਚ

Astrology: ਇਸ ਰਾਸ਼ੀ ਦੇ ਲੋਕ ਹੁੰਦੇ ਹਨ ਘੁੰਮਣ-ਫਿਰਨ ਦੇ ਸ਼ੌਕੀਨ, ਜਿੱਥੇ ਚਾਹੁਣ ਉੱਥੇ ਜਾਂਦੇ ਹਨ ਪਹੁੰਚ

Astrology: ਇਸ ਰਾਸ਼ੀ ਦੇ ਲੋਕ ਹੁੰਦੇ ਹਨ ਘੁੰਮਣ-ਫਿਰਨ ਦੇ ਸ਼ੌਕੀਨ, ਜਿੱਥੇ ਚਾਹੁਣ ਉੱਥੇ ਜਾਂਦੇ ਹਨ ਪਹੁੰਚ

Astrology: ਇਸ ਰਾਸ਼ੀ ਦੇ ਲੋਕ ਹੁੰਦੇ ਹਨ ਘੁੰਮਣ-ਫਿਰਨ ਦੇ ਸ਼ੌਕੀਨ, ਜਿੱਥੇ ਚਾਹੁਣ ਉੱਥੇ ਜਾਂਦੇ ਹਨ ਪਹੁੰਚ

Astrology: ਕਿਸੇ ਵੀ ਵਿਅਕਤੀ ਦੀ ਰਾਸ਼ੀ ਅਤੇ ਕੁੰਡਲੀ ਨੂੰ ਦੇਖ ਕੇ ਉਸ ਵਿਅਕਤੀ ਦੇ ਸੁਭਾਅ ਦਾ ਪਤਾ ਲਗਾਇਆ ਜਾ ਸਕਦਾ ਹੈ। ਰਾਸ਼ੀ ਦੇ ਚਿੰਨ੍ਹ ਸਾਡੀ ਸ਼ਖਸੀਅਤ ਦੀ ਪਸੰਦ ਅਤੇ ਨਾਪਸੰਦ ਆਦਿ ਨੂੰ ਦਰਸਾਉਂਦੇ ਹਨ। ਕੁਝ ਲੋਕ ਪਹਾੜਾਂ ਵਿੱਚ ਸੈਰ ਤੇ ਕੁੱਝ ਲੋਕ ਸਮੁੰਦਰ ਕਿਨਾਰੇ ਘੁੰਮਣਾ ਪਸੰਦ ਕਰਦੇ ਹਨ। ਕੁਝ ਲੋਕ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਟੀਵੀ ਦੇਖ ਕੇ ਆਪਣਾ ਸਮਾਂ ਕੱਢਦੇ ਹਨ। ਇਹ ਸਾਰੀਆਂ ਚੀਜ਼ਾਂ ਰਾਸ਼ੀਆਂ ਦੇ ਕਾਰਨ ਸਾਡੇ ਸੁਭਾਅ ਵਿੱਚ ਆਉਂਦੀਆਂ ਹਨ।

ਹੋਰ ਪੜ੍ਹੋ ...
  • Share this:

Astrology: ਕਿਸੇ ਵੀ ਵਿਅਕਤੀ ਦੀ ਰਾਸ਼ੀ ਅਤੇ ਕੁੰਡਲੀ ਨੂੰ ਦੇਖ ਕੇ ਉਸ ਵਿਅਕਤੀ ਦੇ ਸੁਭਾਅ ਦਾ ਪਤਾ ਲਗਾਇਆ ਜਾ ਸਕਦਾ ਹੈ। ਰਾਸ਼ੀ ਦੇ ਚਿੰਨ੍ਹ ਸਾਡੀ ਸ਼ਖਸੀਅਤ ਦੀ ਪਸੰਦ ਅਤੇ ਨਾਪਸੰਦ ਆਦਿ ਨੂੰ ਦਰਸਾਉਂਦੇ ਹਨ। ਕੁਝ ਲੋਕ ਪਹਾੜਾਂ ਵਿੱਚ ਸੈਰ ਤੇ ਕੁੱਝ ਲੋਕ ਸਮੁੰਦਰ ਕਿਨਾਰੇ ਘੁੰਮਣਾ ਪਸੰਦ ਕਰਦੇ ਹਨ। ਕੁਝ ਲੋਕ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਹਨ ਅਤੇ ਕੁਝ ਲੋਕ ਟੀਵੀ ਦੇਖ ਕੇ ਆਪਣਾ ਸਮਾਂ ਕੱਢਦੇ ਹਨ। ਇਹ ਸਾਰੀਆਂ ਚੀਜ਼ਾਂ ਰਾਸ਼ੀਆਂ ਦੇ ਕਾਰਨ ਸਾਡੇ ਸੁਭਾਅ ਵਿੱਚ ਆਉਂਦੀਆਂ ਹਨ। ਅੱਜ ਭੋਪਾਲ ਦੇ ਜੋਤਸ਼ੀ ਅਤੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਸਾਨੂੰ 4 ਅਜਿਹੀਆਂ ਰਾਸ਼ੀਆਂ ਬਾਰੇ ਦੱਸ ਰਹੇ ਹਨ, ਜੋ ਘੁੰਮਣ-ਫਿਰਨ ਦੇ ਬਹੁਤ ਸ਼ੌਕੀਨ ਹੁੰਦੇ ਹਨ।

1. ਮੇਸ਼

ਅਕਸਰ ਦੇਖਿਆ ਗਿਆ ਹੈ ਕਿ ਮੇਸ਼ ਰਾਸ਼ੀ ਦੇ ਲੋਕ ਘੁੰਮਣ-ਫਿਰਨ ਦੇ ਬਹੁਤ ਸ਼ੌਕੀਨ ਹੁੰਦੇ ਹਨ। ਉਹ ਘੁੰਮਣ-ਫਿਰਨ ਦੇ ਇੰਨੇ ਸ਼ੌਕੀਨ ਹੁੰਦੇ ਹਨ ਕਿ ਜਿੱਥੇ ਚਾਹੁਣ ਉੱਥੇ ਚਲੇ ਜਾਂਦੇ ਹਨ। ਇਹ ਲੋਕ ਹਰ ਰੋਜ਼ ਨਵੀਂ ਜਗ੍ਹਾ ਜਾਣਾ ਪਸੰਦ ਕਰਦੇ ਹਨ। ਜੇਕਰ ਸਫਰ 'ਚ ਕੋਈ ਉਨ੍ਹਾਂ ਦਾ ਸਾਥ ਨਹੀਂ ਦਿੰਦਾ ਤਾਂ ਉਹ ਇਕੱਲੇ ਘੁੰਮਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਮੀਨ ਰਾਸ਼ੀ ਦੇ ਲੋਕ ਵੀ ਬਹੁਤ ਹੌਂਸਲੇ ਵਾਲੇ ਹੁੰਦੇ ਹਨ।

2. ਬ੍ਰਿਸ਼ਭ

ਬ੍ਰਿਸ਼ਭ ਰਾਸ਼ੀ ਵਾਲੇ ਲੋਕ ਘੱਟ ਪੈਸੇ ਅਤੇ ਘੱਟੋ-ਘੱਟ ਸਰੋਤਾਂ ਨਾਲ ਵੱਧ ਤੋਂ ਵੱਧ ਸਥਾਨਾਂ ਦੀ ਯਾਤਰਾ ਕਰਕੇ ਤਜਰਬਾ ਇਕੱਠਾ ਕਰਨਾ ਪਸੰਦ ਕਰਦੇ ਹਨ। ਅਜਿਹੇ ਲੋਕਾਂ ਦੀ ਯਾਤਰਾ ਦੀ ਪਸੰਦ ਉੱਥੋਂ ਦੇ ਖਾਣੇ 'ਤੇ ਨਿਰਭਰ ਕਰਦੀ ਹੈ। ਇਹ ਲੋਕ ਖਾਣ-ਪੀਣ ਦੇ ਬਹੁਤ ਸ਼ੌਕੀਨ ਹੁੰਦੇ ਹਨ। ਬ੍ਰਿਸ਼ਭ ਰਾਸ਼ੀ ਦੇ ਲੋਕ ਇੱਕ ਹੀ ਜਗ੍ਹਾ ਉੱਤੇ ਕਈ ਵਾਰ ਜਾਣਾ ਪਸੰਦ ਕਰਦੇ ਹਨ।

3. ਮਿਥੁਨ

ਮਿਥੁਨ ਰਾਸ਼ੀ ਦੇ ਲੋਕ ਅਨਿਸ਼ਚਿਤ ਹੁੰਦੇ ਹਨ। ਅਜਿਹੇ ਲੋਕ ਕਈ ਵਾਰ ਸ਼ਾਂਤ ਥਾਂ 'ਤੇ ਘੁੰਮਣਾ ਪਸੰਦ ਕਰਦੇ ਹਨ ਅਤੇ ਕਈ ਵਾਰ ਰੌਲੇ-ਰੱਪੇ ਵਾਲੀਆਂ ਥਾਵਾਂ 'ਤੇ ਜਾਣਾ ਵੀ ਪਸੰਦ ਕਰਦੇ ਹਨ। ਅਜਿਹੇ ਲੋਕਾਂ ਦੀ ਪਸੰਦ ਦਾ ਪਤਾ ਲਗਾਉਣਾ ਥੋੜ੍ਹਾ ਔਖਾ ਕੰਮ ਹੈ। ਮਿਥੁਨ ਰਾਸ਼ੀ ਦੇ ਲੋਕ ਆਪਣਾ ਮੂਡ ਬਣਾ ਕੇ ਕਿਤੇ ਵੀ ਸੈਰ ਕਰਨ ਚਲੇ ਜਾਂਦੇ ਹਨ।

4. ਸਿੰਘ

ਸਿੰਘ ਰਾਸ਼ੀ ਦੇ ਲੋਕ ਘੁੰਮਣ-ਫਿਰਨ ਲਈ ਅਜਿਹੀ ਜਗ੍ਹਾ 'ਤੇ ਜਾਂਦੇ ਹਨ, ਜਿੱਥੇ ਉਨ੍ਹਾਂ ਨੂੰ ਮਸਤੀ, ਪਾਰਟੀ ਕਰਨ ਦਾ ਮੌਕਾ ਮਿਲਦਾ ਹੈ। ਸਿੰਘ ਰਾਸ਼ੀ ਵਾਲੇ ਲੋਕਾਂ ਦੀ ਸ਼ਖਸੀਅਤ ਬਹੁਤ ਖੁੱਲ੍ਹੀ ਹੁੰਦੀ ਹੈ। ਇਹ ਲੋਕ ਨਵੀਆਂ ਥਾਵਾਂ 'ਤੇ ਜਾਣ ਅਤੇ ਨਵੇਂ ਦੋਸਤ ਬਣਾਉਣ ਵਿਚ ਦਿਲਚਸਪੀ ਰੱਖਦੇ ਹਨ। ਅਜਿਹੇ ਲੋਕ ਆਪਣੀ ਯਾਤਰਾ ਤੇ ਆਪਣੀ ਯਾਤਰਾ ਦੇ ਤਜ਼ਰਬਿਆਂ ਬਾਰੇ ਹੋਰ ਲੋਕਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਸਕਦੇ ਹਨ।

Published by:rupinderkaursab
First published:

Tags: Astrology, Horoscope, Horoscope Today, Rashifal Today, Religion, Sun signs, Zodiac