ਜੋਤਿਸ਼ ਸ਼ਾਸਤਰ ਵਿੱਚ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਉਪਾਅ ਦੱਸੇ ਗਏ ਹਨ। ਅਕਸਰ ਹੀ ਨਕਾਰਾਤਮਕ ਊਰਜਾ ਨੂੰ ਘਰ, ਗ੍ਰਹਿਸਥੀ, ਪਰਿਵਾਰ ਤੇ ਆਰਥਿਕ ਸਥਿਤੀ ਲਈ ਮਾੜਾ ਮੰਨਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਤੇ ਸਕਾਰਾਤਮਕ ਊਰਜਾ ਦਾ ਪਾਸਾਰ ਕਰਨ ਸੰਬੰਧੀ ਉਪਾਅ ਦੱਸੇ ਗਏ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਤੁਸੀਂ ਮੋਰ ਦੇ ਖੰਭ ਦੀ ਮਦਦ ਨਾਲ ਨਕਾਰਾਤਰਮ ਊਰਜਾ ਨੂੰ ਦੂਰ ਕਰ ਸਕਦੇ ਹੋ। ਮੋਰ ਦਾ ਖੰਭ ਬਹੁਤ ਹੀ ਸੁੰਦਰ ਹੁੰਦਾ ਹੈ। ਹਿੰਦੂ ਧਰਮ ਵਿੱਚ ਮੋਰ ਦੇ ਖੰਭ ਦੀ ਵਿਸ਼ੇਸ਼ ਮਹੱਤਤਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮੋਰ ਦੇ ਖੰਭ ਨਾਲ ਕੀ ਉਪਾਅ ਕਰਨੇ ਚਾਹੀਦੇ ਹਨ। ਅੱਜ ਅਸੀਂ ਜੋਤਿਸ਼ ਤੇ ਵਾਸਤੂ ਮਾਹਿਰ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਮੋਰ ਦੇ ਖੰਭਾਂ ਨਾਲ ਕੀਤੇ ਜਾਣ ਵਾਲੇ ਉਪਾਅ ਬਾਰੇ ਜਾਣਾਗੇ।
ਘਰੇਲੂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ
ਜੇਕਰ ਤੁਹਾਡੇ ਘਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਮੱਸਿਆਵਾਂ ਚੱਲ ਰਹੀਆਂ ਹਨ, ਤਾਂ ਤੁਹਾਨੂੰ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਮੋਰ ਦੇ ਖੰਭ ਨਾਲ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ। ਗ੍ਰਹਿ ਸੰਕਟ ਨੂੰ ਦੂਰ ਕਰਨ ਲਈ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਉੱਤੇ ਮੋਰ ਦੇ ਤਿੰਨ ਖੰਭ ਲਗਾਓ।
ਗ੍ਰਹਿ ਸੰਕਟ ਦੂਰ ਕਰਨ ਲਈ
ਜੇਕਰ ਕਿਸੇ ਵਿਅਕਤੀ ਦੇ ਘਰ ਲੰਬੇ ਸਮੇਂ ਤੋਂ ਗ੍ਰਹਿ ਸੰਕਟ ਨਾਲ ਜੂਝ ਰਿਹਾ ਹੈ ਤਾਂ ਉਸ ਵਿਅਕਤੀ ਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਮੋਰ ਦੇ ਤਿੰਨ ਖੰਭ ਲਗਾ ਕੇ "ਓਮ ਦੁਆਰਪਾਲਯ ਨਮ: ਜਾਗਰੇ ਸਥਾਪਯੇ ਸਵਾਹਾ" ਮੰਤਰ ਲਿਖ ਕੇ ਭਗਵਾਨ ਗਣੇਸ਼ ਦੀ ਮੂਰਤੀ ਨੂੰ ਰੱਖੋ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਅਜਿਹਾ ਕਰਨ ਨਾਲ ਨਕਾਰਾਤਰਮ ਊਰਜਾ ਦੂਰ ਹੁੰਦੀ ਹੈ ਅਤੇ ਪੂਰੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਪਾਸਾਰ ਹੁੰਦਾ ਹੈ।
ਦੁਸ਼ਮਣਾ ਤੋਂ ਛੁਟਕਾਰੇ ਲਈ
ਜੇਕਰ ਤੁਸੀਂ ਆਪਣੇ ਜੀਵਨ ਵਿੱਚ ਤੁਹਾਡੇ ਦੁਸ਼ਮਣਾ ਕਰਕੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮੋਰ ਦੇ ਖੰਭ ਉੱਤੇ ਬਜਰੰਗਬਲੀ ਦੇ ਮੱਥੇ ਦਾ ਸੰਦੂਰ ਲਗਾਓ ਅਤੇ ਇਸਨੂੰ ਸਵੇਰ ਦੇ ਟਾਇਮ ਵਗਦੇ ਪਾਣੀ ਵਿੱਚ ਵਹਾ ਦਿਓ। ਇਸ ਉਪਾਅ ਨੂੰ ਸ਼ਨੀਵਾਰ ਤੇ ਮੰਗਵਾਰ ਦੇ ਦਿਨ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਦੁਸ਼ਮਣਾ ਤੋਂ ਛੁਟਕਾਰਾ ਮਿਲੇਗਾ।
ਵਾਸਤੂ ਦੋਸ਼ ਨੂੰ ਠੀਕ ਕਰਨ ਲਈ
ਜੇਕਰ ਤੁਹਾਡੇ ਘਰ ਦੀ ਵਾਸਤੂ ਸਥਿਤੀ ਠੀਕ ਨਹੀਂ, ਤਾਂ ਤੁਹਾਨੂੰ ਵਾਸਤੂ ਦੋਸ਼ ਨੂੰ ਦੂਰ ਕਰਨ ਲਈ ਮੋਰ ਪੰਖ ਨਾਲ ਉਪਾਅ ਕਰਨਾ ਚਾਹੀਦਾ ਹੈ। ਇਸਦੇ ਲਈ ਤੁਸੀਂ ਆਪਣੇ ਘੜ ਦੇ ਪੂਰਬ-ਦੱਖਣ ਕੋਨੇ ਵਿੱਚ ਮੋਰ ਦੇ ਖੰਭ ਨੂੰ ਰੱਖੋ। ਇਸਦੇ ਨਾਲ ਹੀ ਤੁਸੀਂ ਘਰ ਦੇ ਉੱਤਰ-ਪੂਰਬ ਕੋਨੇ ਵਿੱਚ ਭਗਵਾਨ ਕ੍ਰਿਸ਼ਨ ਦੀ ਫੋਟੋ ਜਾਂ ਮੂਰਤੀ ਉੱਤੇ ਵੀ ਮੋਰ ਦੇ ਖੰਭ ਲਗਾ ਸਕਦੇ ਹੋ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਨਾਲ ਵਾਸਤੂ ਦੋਸ਼ ਦੂਰ ਹੁੰਦਾ ਹੈ।
ਗ੍ਰਹਿ ਦੋਸ਼ ਦੂਰ ਕਰਨ ਲਈ ਉਪਾਅ
ਜੇਕਰ ਤੁਹਾਡੀ ਕੁੰਡਲੀ ਵਿੱਚ ਕੋਈ ਗ੍ਰਹਿ ਦੋਸ਼ ਚੱਲ ਰਿਹਾ ਹੈ, ਤਾਂ ਵੀ ਤੁਸੀਂ ਮੋਰ ਦੇ ਖੰਭ ਨਾਲ ਉਪਾਅ ਕਰ ਸਕਦੇ ਹੋ। ਤੁਹਾਡੀ ਕੁੰਡਲੀ ਵਿੱਚ ਜਿਸ ਗ੍ਰਹਿ ਨਾਲ ਸੰਬੰਧਿਤ ਦੋਸ਼ ਚੱਲ ਰਿਹਾ ਹੈ, ਉਸ ਗ੍ਰਹਿ ਦੇ ਮੰਤਰਾਂ ਦਾ 21 ਵਾਰ ਜਾਪ ਕਰੋ। ਮੰਤਰਾਂ ਦੇ ਜਾਪ ਤੋਂ ਬਾਅਦ ਮੋਰ ਦੇ ਖੰਭ ਨਾਲ ਪਾਣੀ ਦਾ ਛਿੜਕਾਅ ਕਰੋ ਅਤੇ ਇਸਨੂੰ ਅਜਿਹੀ ਜਗ੍ਹਾ ਰੱਖੋ ਜਿੱਥੋਂ ਇਹ ਦਿਖਾਈ ਨਾ ਦੇਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।