Pregnancy Facts: ਮਾਂ ਬਣਨ ਦਾ ਅਹਿਸਾਸ ਆਪਣੇ ਆਪ ਵਿੱਚ ਹੀ ਬਹੁਤ ਖਾਸ ਹੁੰਦਾ ਹੈ। ਮਰਦ ਇਹ ਨਹੀਂ ਮਸਝ ਸਕਦੇ ਪਰ ਔਰਤ ਇਸ ਨੂੰ ਬਹੁਤ ਨੇੜਿਆਂ ਮਹਿਸੂਸ ਕਰਦੀ ਹੈ। ਪ੍ਰੈਗਨੈਂਸੀ ਸ਼ੁਰੂ ਹੋਣ ਤੋਂ ਲੈਂ ਕੇ ਡਲਿਵਰੀ ਤੱਕ ਦਾ ਸਫਰ ਇੱਕ ਔਰਤ ਲਈ ਬਹੁਤ ਖਾਸ ਹੁੰਦਾ ਹੈ, ਕਿਉਂਕਿ ਇਸ ਦੌਰਾਨ ਔਰਤ ਦੇ ਸ਼ਰੀਰ ਵਿੱਚ ਬਹੁਤ ਬਦਲਾਅ ਆਉਂਦੇ ਹਨ। ਜਦੋਂ ਤੋਂ ਇੱਕ ਮਾਂ ਨੂੰ ਪਤਾ ਲੱਗਦਾ ਹੈ ਕਿ ਉਹ ਗਰਭਵਤੀ ਹੈ, ਉਹ ਪੇਟ ਵਿੱਚ ਆਪਣੇ ਬੱਚੇ ਦੀ ਪਹਿਲੀ ਹਲਚਲ ਦੀ ਬਹੁਤ ਬੇਸਬਰੀ ਨਾਲ ਉਡੀਕ ਕਰਦੀ ਹੈ। ਹਰ ਰੋਜ਼ ਉਹ ਬੱਚੇ ਦੇ ਹਿੱਲਣ ਦੇ ਅਹਿਸਾਸ ਨੂੰ ਮਹਿਸੂਸ ਕਰਨ ਦੀ ਉਡੀਕ ਕਰਦੀ ਹੈ। ਕਈ ਵਾਰ ਮਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਬੱਚੇ ਦੀ ਹਰਕਤ ਹੈ ਜਾਂ ਪੇਟ ਵਿੱਚ ਗੈਸ ਕਾਰਨ ਇਹ ਹੋ ਰਿਹਾ ਹੈ। ਇਸ ਲਈ, ਬੱਚੇ ਦੇ ਪਹਿਲੀ ਹਲਚਲ ਦੇ ਸਮੇਂ ਅਤੇ ਇਸ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣਨਾ ਔਰਤਾਂ ਲਈ ਤੇ ਨਾਲ ਹੀ ਉਨ੍ਹਾਂ ਦੇ ਪਤੀਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ।
ਔਰਤਾਂ ਵੱਲੋਂ ਇਹ ਪਿਊਬਿਕ ਬੋਨ ਨੇੜੇ ਪੇਟ ਦੇ ਹੇਠਲੇ ਹਿੱਸੇ ਵਿੱਚ ਮਹਿਸੂਸ ਕੀਤਾ ਜਾਂਦਾ ਹੈ। ਜਦੋਂ ਬੱਚਾ 12 ਹਫਤਿਆਂ ਦਾ ਹੋ ਜਾਂਦਾ ਹੈ, ਤਾਂ ਮਾਵਾਂ ਇਸ ਹਲਚਲ ਨੂੰ ਮਹਿਸੂਸ ਕਰ ਸਕਦੀਆਂ ਹਨ। ਪਰ ਇਸ ਸਮੇਂ ਵੀ ਬੱਚਾ ਬਹੁਤ ਛੋਟਾ ਹੁੰਦਾ ਹੈ ਅਤੇ ਇਸ ਸਮੇਂ ਤੁਸੀਂ ਹਲਚਲ ਬਹੁਤ ਘੱਟ ਮਹਿਸੂਸ ਕਰ ਸਕਦੇ ਹੋ। ਪਰ ਜਦੋਂ ਬੱਚਾ 20 ਹਫ਼ਤਿਆਂ ਦਾ ਹੋ ਜਾਂਦਾ ਹੈ, ਤਾਂ ਤੁਸੀਂ ਇਸ ਹਲਚਲ ਨੂੰ ਸਪਸ਼ਟ ਤੌਰ 'ਤੇ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ। ਇਸ ਸਮੇਂ ਬੱਚੇਦਾਨੀ ਦਾ ਉਪਰਲਾ ਹਿੱਸਾ ਬੈਲੀ ਬਟਨ 'ਤੇ ਆ ਜਾਂਦਾ ਹੈ ਅਤੇ ਫਿਰ ਤੁਸੀਂ ਬੱਚੇ ਦੀ ਹਰਕਤ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ। ਤੀਜੇ ਮਹੀਨੇ ਦੇ ਅੰਤ ਤੱਕ, ਤੁਸੀਂ ਇਸ ਹਲਚਲ ਨੂੰ ਦੋ ਘੰਟਿਆਂ ਵਿੱਚ ਲਗਭਗ 10 ਵਾਰ ਮਹਿਸੂਸ ਕਰੋਗੇ।
ਬਿਆਨ ਨਹੀਂ ਕੀਤਾ ਜਾ ਸਕਦਾ ਇਹ ਅਹਿਸਾਸ...
ਜਦੋਂ ਮਾਂ ਨੂੰ ਮਹਿਸੂਸ ਹੁੰਦਾ ਹੈ ਕਿ ਪੇਟ ਵਿੱਚ ਬੱਚਾ ਹਲਚਲ ਕਰ ਰਿਹਾ ਹੈ ਤਾਂ ਇੰਝ ਲਗਦਾ ਹੈ ਕਿ ਪੇਟ ਵਿੱਚ ਤਿਤਲੀਆਂ ਉਡ ਰਹੀਆਂ ਹੋਣ। ਜਿਵੇਂ ਕਿ ਬੱਚਾ ਪੇਟ ਵਿੱਚ ਟੈਪਿੰਗ ਕਰੇਗਾ ਤਾਂ ਇੰਝ ਲੱਗੇਗਾ ਕਿ ਛੋਟੀਆਂ ਨਾੜੀਆਂ ਵਾਂਗ ਹਿੱਲਣ ਦਾ ਅਹਿਸਾਸ ਹੋ ਰਿਹਾ ਹੋਵੇ। ਇਸ ਦੌਰਾਨ ਮਾਂ ਨੂੰ ਇੰਝ ਲਗਦਾ ਹੈ ਕਿ ਪੇਟ ਵਿੱਚ ਬਬਲਿੰਗ ਹੋ ਰਹੀ ਹੈ, ਹਲਕੀ ਹਲਕੀ ਰੋਲਿੰਗ ਮਹਿਸੂਸ ਹੁੰਦੀ ਹੈ। ਮਾਂ ਨੂੰ ਇਸ ਦੌਰਾਨ ਥੋੜੀਆਂ ਥੋੜੀਆਂ ਘੁਤਘੁਤਾਰੀਆਂ ਮਹਿਸੂਸ ਹੋ ਸਕਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: New mothers, Parenting, Parenting Tips, Pregnancy