Home /News /lifestyle /

Ather Energy ਦਾ ਨਵਾਂ ਇਲੈਕਟ੍ਰਿਕ ਸਕੂਟਰ ਜਲਦ ਹੋਵੇਗਾ ਲਾਂਚ, ਜਾਣੋ ਖਾਸੀਅਤ

Ather Energy ਦਾ ਨਵਾਂ ਇਲੈਕਟ੍ਰਿਕ ਸਕੂਟਰ ਜਲਦ ਹੋਵੇਗਾ ਲਾਂਚ, ਜਾਣੋ ਖਾਸੀਅਤ

Ather Energy ਦਾ ਨਵਾਂ ਇਲੈਕਟ੍ਰਿਕ ਸਕੂਟਰ ਜਲਦ ਹੋਵੇਗਾ ਲਾਂਚ, ਜਾਣੋ ਖਾਸੀਅਤ

Ather Energy ਦਾ ਨਵਾਂ ਇਲੈਕਟ੍ਰਿਕ ਸਕੂਟਰ ਜਲਦ ਹੋਵੇਗਾ ਲਾਂਚ, ਜਾਣੋ ਖਾਸੀਅਤ

Ather Energy ਇਲੈਕਟ੍ਰਿਕ ਸਕੂਟਰ: Ather Energy, ਇਲੈਕਟ੍ਰਿਕ ਸਕੂਟਰਾਂ ਦੀ ਇੱਕ ਵੱਡੀ ਰੇਂਜ ਪ੍ਰਦਾਨ ਕਰਨ ਵਾਲੀ ਕੰਪਨੀ, ਆਪਣੇ ਇਲੈਕਟ੍ਰਿਕ ਸਕੂਟਰ ਰੇਂਜ ਦਾ ਵਿਸਤਾਰ ਕਰ ਰਹੀ ਹੈ। Ather Energy ਦੇ ਇਸ ਸਮੇਂ ਬਾਜ਼ਾਰ ਵਿੱਚ ਦੋ ਸਕੂਟਰ Ather 450 Plus ਅਤੇ Ather 450X ਹਨ।

  • Share this:

Ather 450 Plus ਇਲੈਕਟ੍ਰਿਕ ਸਕੂਟਰ ਦੀ ਕੀਮਤ 1,31,647 ਰੁਪਏ ਹੈ। ਇਸ ਦੇ ਨਾਲ ਹੀ Ather 450X ਦੀ ਐਕਸ-ਸ਼ੋਰੂਮ ਕੀਮਤ 1,50,657 ਰੁਪਏ ਹੈ। ਪਤਾ ਲੱਗਾ ਹੈ ਕਿ ਬੈਂਗਲੁਰੂ ਸਥਿਤ ਸਟਾਰਟਅੱਪ Ather Energy ਆਪਣੀ 450 ਰੇਂਜ 'ਚ ਦੋ ਹੋਰ ਨਵੇਂ ਮਾਡਲਾਂ ਨੂੰ ਜੋੜਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮਾਡਲ ਵੱਡੇ ਬੈਟਰੀ ਪੈਕ ਦੇ ਨਾਲ ਆਵੇਗਾ, ਜਦਕਿ ਦੂਜੇ 'ਚ ਸਿਰਫ ਕਾਸਮੈਟਿਕ ਅਪਗ੍ਰੇਡ ਮਿਲੇਗਾ। ਇਹ ਸਕੂਟਰ ਇਸ ਸਾਲ ਦੇ ਅੰਤ ਤੱਕ ਲਾਂਚ ਕੀਤੇ ਜਾ ਸਕਦੇ ਹਨ।

Ather Energy ਸਕੂਟਰਾਂ ਦੀਆਂ ਖਾਸ ਵਿਸ਼ੇਸ਼ਤਾਵਾਂ : ਕੰਪਨੀ ਦੇ ਮੌਜੂਦਾ ਮਾਡਲ ਦੇ ਫੀਚਰਸ ਦੀ ਗੱਲ ਕਰੀਏ ਤਾਂ ਏਥਰ 450 ਪਲੱਸ ਇਲੈਕਟ੍ਰਿਕ ਸਕੂਟਰ ਸਿਰਫ 4 ਸਕਿੰਟਾਂ 'ਚ ਜ਼ੀਰੋ ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦਾ ਹੈ। Ather 450X ਇਲੈਕਟ੍ਰਿਕ ਸਕੂਟਰ ਦੀ ਟਾਪ ਸਪੀਡ 80 kmph ਹੈ। ਇਹ ਸਕੂਟਰ 3.3 ਸੈਕਿੰਡ 'ਚ ਜ਼ੀਰੋ ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਫੁੱਲ ਚਾਰਜਿੰਗ ਦੀ ਰੇਂਜ 116 ਕਿਲੋਮੀਟਰ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇਨ੍ਹਾਂ ਸਕੂਟਰਾਂ ਦੀ ਬੈਟਰੀ ਦੇ ਬਾਰੇ 'ਚ ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਦੀ ਬੈਟਰੀ ਸਾਢੇ ਤਿੰਨ ਘੰਟੇ 'ਚ ਜ਼ੀਰੋ ਤੋਂ 80 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ। ਸਕੂਟਰ ਦੀ ਸੀਟ ਦੇ ਹੇਠਾਂ 22 ਲੀਟਰ ਦੀ ਸਪੇਸ ਦਿੱਤੀ ਗਈ ਹੈ। ਸਕੂਟਰ 'ਚ ਰਿਵਰਸ ਅਸਿਸਟੈਂਟ ਸਿਸਟਮ ਦਿੱਤਾ ਗਿਆ ਹੈ। ਇਸ ਨਾਲ ਸਕੂਟਰ ਨੂੰ ਪਾਰਕ ਕਰਨਾ ਆਸਾਨ ਹੋ ਜਾਂਦਾ ਹੈ।

ਕਿਉਂ ਲੱਗ ਰਹੀ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ : ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਕਈ ਘਟਨਾਵਾਂ ਲਈ ਸਰਕਾਰ ਵੱਲੋਂ ਗਠਿਤ ਕੀਤੀ ਜਾਂਚ ਕਮੇਟੀ ਦੀ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ। ਜਾਂਚ ਕਮੇਟੀ ਦੇ ਮੈਂਬਰਾਂ ਨੇ ਤੇਲੰਗਾਨਾ ਵਿੱਚ ਬੈਟਰੀ ਫਟਣ ਦੇ ਮਾਮਲੇ ਸਮੇਤ ਲਗਭਗ ਸਾਰੀਆਂ ਘਟਨਾਵਾਂ ਵਿੱਚ ਬੈਟਰੀ ਦੇ ਨਾਲ-ਨਾਲ ਬੈਟਰੀ ਸੈੱਲ ਦੇ ਡਿਜ਼ਾਈਨ ਵਿੱਚ ਵੀ ਨੁਕਸ ਪਾਏ ਹਨ। ਮਾਹਰ ਹੁਣ ਆਪਣੇ ਵਾਹਨਾਂ ਵਿੱਚ ਬੈਟਰੀ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਈਵੀ ਨਿਰਮਾਤਾਵਾਂ ਨਾਲ ਵੱਖਰੇ ਤੌਰ 'ਤੇ ਕੰਮ ਕਰਨਗੇ।
Published by:rupinderkaursab
First published:

Tags: Auto, Auto industry, Auto news, Automobile, Electric, Electric Scooter

ਅਗਲੀ ਖਬਰ