• Home
  • »
  • News
  • »
  • lifestyle
  • »
  • ATM SECURITY GUARD STUDYING BESIDES ATM PIC GOES VIRAL TWITTER GH AS

ATM ਮਸ਼ੀਨ ਦੇ ਨੇੜੇ ਜ਼ਮੀਨ 'ਤੇ ਬੈਠ ਕੇ ਪੜਾਈ ਕਰਦੇ ਸੁਰੱਖਿਆ ਗਾਰਡ ਦੀ ਤਸਵੀਰ ਹੋਈ ਵਾਇਰਲ

  • Share this:
    ਭਾਰਤ ਵਿੱਚ, ਸਿੱਖਿਆ ਦਾ ਅਧਿਕਾਰ ਬਹੁਤ ਸਾਰੇ ਲੋਕਾਂ ਲਈ ਮੁਸ਼ਕਿਲ ਭਰਿਆ ਰਸਤਾ ਹੈ। ਇੰਟਰਨੈੱਟ 'ਤੇ ਵਾਇਰਲ ਹੋ ਰਹੀ ਅਜਿਹੀ ਤਸਵੀਰ ਇੱਕ ਸਕਿਉਰਿਟੀ ਗਾਰਡ ਦੀ ਹੈ, ਜੋ ਏ.ਟੀ.ਐੱਮ. ਮਸ਼ੀਨ ਦੇ ਕੋਲ ਹੀ ਜ਼ਮੀਨ 'ਤੇ ਬੈਠ ਕੇ ਆਪਣੀ ਡਿਊਟੀ ਨਿਭਾਉਣ ਦੇ ਨਾਲ ਪੜਾਈ ਵੀ ਕਰ ਰਿਹਾ ਹੈ।

    ਇਸ ਤਸਵੀਰ ਨੂੰ ਆਈ.ਏ.ਐੱਸ. ਅਫ਼ਸਰ ਅਵਨੀਸ਼ ਸ਼ਰਨ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਗਾਰਡ ਨੂੰ ਬਿਸਤਰੇ 'ਤੇ ਬੈਠਾ ਅਤੇ ਆਪਣੇ ਕੰਮ ਕਰਦੇ ਹੋਏ ਦਿਖਾਇਆ ਗਿਆ ਹੈ।



    ਇਹ ਫ਼ੋਟੋ ਤੁਰੰਤ ਵਾਇਰਲ ਹੋ ਗਈ ਜਿਸ ਵਿੱਚ ਨੇਟੀਜ਼ਨ ਟਿੱਪਣੀਆਂ ਦੇ ਸੈਕਸ਼ਨ ਵਿੱਚ ਇਕੱਠੇ ਹੋ ਕੇ ਅਜਿਹੀਆਂ ਹੀ ਘਟਨਾਵਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹਨ ਜੋ ਗ਼ਰੀਬ ਲੋਕਾਂ ਨੂੰ ਦਿਖਾਉਂਦੇ ਹਨ ਜਿੰਨਾ ਨੂੰ ਆਪਣੀ ਸਿੱਖਿਆ ਦੇ ਬੁਨਿਆਦੀ ਅਧਿਕਾਰ ਲਈ ਇੰਨੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ । ਬਹੁਤ ਸਾਰੇ ਲੋਕਾਂ ਨੇ ਅਣਜਾਣ ਆਦਮੀ ਲਈ ਆਪਣਾ ਪਿਆਰ, ਸਮਰਥਨ ਅਤੇ ਹਮਦਰਦੀ ਵਿਖਾਈ

    ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇੰਟਰਨੈੱਟ ਨੇ ਸਾਨੂੰ ਵਿਖਾਇਆ ਹੈ ਕਿ ਲੋਕੀ ਆਪਣੀ ਸਿੱਖਿਆ ਨੂੰ ਜਾਰੀ ਰੱਖਣ ਲਈ ਕਿਹੜੀਆਂ ਗੰਭੀਰ ਸਥਿਤੀਆਂ ਨਾਲ ਗੁਜ਼ਰਦੇ ਹਨ। 2019 ਵਿੱਚ, JNU ਦੇ ਇੱਕ ਸੁਰੱਖਿਆ ਗਾਰਡ ਨੇ ਆਪਣੀ ਡਿਊਟੀ 'ਤੇ ਪੜ੍ਹਦੇ ਹੋਏ ਕੋਰਸ ਦਾਖਲਾ ਪ੍ਰੀਖਿਆ ਪਾਸ ਕੀਤੀ ਸੀ।

    2004 ਵਿੱਚ, ਰਾਮਜਲ ਮੀਨਾ ਨੂੰ ਆਪਣੀ ਪੜਾਈ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ ਉਨ੍ਹਾਂ ਦੀ ਵਿੱਤੀ ਹਾਲਤ ਬਹੁਤ ਖ਼ਰਾਬ ਸੀ ਅਤੇ ਉਹ ਆਪਣੇ ਪਿਤਾ ਨਾਲ ਰਾਜਸਥਾਨ ਦੇ ਇੱਕ ਪਿੰਡ ਕਰਾਉਲੀ ਵਿੱਚ ਮਜ਼ਦੂਰੀ ਦੇ ਕੰਮ ਵਿੱਚ ਸ਼ਾਮਲ ਹੋ ਗਿਆ, ਜਿੱਥੇ ਉਸ ਦਾ ਜਨਮ ਹੋਇਆ ਸੀ। ਮੀਨਾ ਦਾ ਅਧਿਐਨ ਕਰਨ ਦਾ ਸੁਪਨਾ ਜਦੋਂ ਪੂਰਾ ਹੋਇਆ ਜਦ ਉਹ 2014 ਵਿੱਚ ਨਵੀਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿੱਚ ਸੁਰੱਖਿਆ ਗਾਰਡ ਵਜੋਂ ਸ਼ਾਮਲ ਹੋਏ ਸਨ, ਤਾਂ ਕਿਸਮਤ ਨਾਲ , ਉਸ ਨੇ ਪੰਜ ਸਾਲ ਬਾਅਦ ਵੱਕਾਰੀ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਵਜੋਂ ਦਾਖ਼ਲਾ ਲਿਤਾ ।

    ਮੀਨਾ ਨੇ ਕਰਾਉਲੀ ਦੇ ਇੱਕ ਸਰਕਾਰੀ ਸਕੂਲ ਵਿੱਚ ਪੜਾਈ ਕੀਤੀ ਸੀ, 2003 ਵਿੱਚ ਵਿਆਹ ਕੀਤਾ, ਅਤੇ ਕਾਲਜ ਵਿੱਚ ਪਹਿਲੇ ਸਾਲ ਤੋਂ ਬਾਅਦ ਆਪਣੀ ਸਿੱਖਿਆ ਬੰਦ ਕਰਨ ਲਈ ਮਜਬੂਰ ਹੋਣਾ ਪਿਆ । ਆਪਣੇ ਪਿੰਡ ਜਾਂਦੇ ਸਮੇਂ, ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਨੇ ਇਸ ਪ੍ਰੀਖਿਆ ਨੂੰ ਪਾਸ ਕਰਨ 'ਤੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ ਸੀ।
    Published by:Anuradha Shukla
    First published:
    Advertisement
    Advertisement