ਇਥੇ ਸਿਰਫ ਇਕ ਲੱਖ ਵਿਚ ਮਿਲ ਜਾਵੇਗੀ ਲੱਖਾਂ ਦੀ ਕਾਰ, ਇਸ ਤਰ੍ਹਾਂ ਚੈੱਕ ਕਰੋ ਪੂਰੀ ਲਿਸਟ

ਇਕ ਅਜਿਹੀ ਜਗ੍ਹਾ ਹੈ ਜਿਥੇ ਮਾਰੂਤੀ ਤੋਂ ਲੈ ਕੇ ਹੁੰਡਈ, BMW, FORD, ਸਕੌਡਾ, ਹੌਂਡਾ ਤੇ ਆਡੀ ਵਰਗੀਆਂ ਕੰਪਨੀਆਂ ਦੀਆਂ ਗੱਡੀਆਂ ਸਸਤੀਆਂ ਮਿਲਦੀਆਂ ਹਨ। ਇੰਨਾ ਹੀ ਨਹੀਂ, ਜੇਕਰ ਤੁਸੀਂ ਆਪਣੀ ਕਾਰ ਸੇਲ ਵੀ ਕਰਨਾ ਚਾਹੁੰਦੇ ਹੋ ਤਾਂ ਇਥੇ ਕਰ ਸਕਦੇ ਹੋ।


Updated: February 10, 2019, 2:16 PM IST
ਇਥੇ ਸਿਰਫ ਇਕ ਲੱਖ ਵਿਚ ਮਿਲ ਜਾਵੇਗੀ ਲੱਖਾਂ ਦੀ ਕਾਰ, ਇਸ ਤਰ੍ਹਾਂ ਚੈੱਕ ਕਰੋ ਪੂਰੀ ਲਿਸਟ
ਇਕ ਅਜਿਹੀ ਜਗ੍ਹਾ ਹੈ ਜਿਥੇ ਮਾਰੂਤੀ ਤੋਂ ਲੈ ਕੇ ਹੁੰਡਈ, BMW, FORD, ਸਕੌਡਾ, ਹੌਂਡਾ ਤੇ ਆਡੀ ਵਰਗੀਆਂ ਕੰਪਨੀਆਂ ਦੀਆਂ ਗੱਡੀਆਂ ਸਸਤੀਆਂ ਮਿਲਦੀਆਂ ਹਨ। ਇੰਨਾ ਹੀ ਨਹੀਂ, ਜੇਕਰ ਤੁਸੀਂ ਆਪਣੀ ਕਾਰ ਸੇਲ ਵੀ ਕਰਨਾ ਚਾਹੁੰਦੇ ਹੋ ਤਾਂ ਇਥੇ ਕਰ ਸਕਦੇ ਹੋ।

Updated: February 10, 2019, 2:16 PM IST
ਜੇਕਰ ਤੁਹਾਨੂੰ ਚਾਰ ਲੱਖ ਦੀ ਕਾਰ ਇਕ ਲੱਖ ਰੁਪਏ ਵਿਚ ਮਿਲ ਜਾਵੇ ਤਾਂ ਤੁਸੀਂ ਹਰ ਹਾਲਾਤ ਵਿਚ ਇਸ ਕਾਰ ਖਰੀਦਣਾ ਚਾਹੋਗੇ। ਇੰਨਾ ਹੀ ਨਹੀਂ ਜੇਕਰ ਇਸ ਉਤੇ ਇਕ ਸਾਲ ਦੀ ਵਰੰਟੀ ਵੀ ਮਿਲ ਜਾਵੇ ਤਾਂ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਇਕ ਅਜਿਹੀ ਹੀ ਜਗ੍ਹਾ ਹੈ ਜਿਥੇ ਮਾਰੂਤੀ ਤੋਂ ਲੈ ਕੇ ਹੁੰਡਈ, BMW, FORD, ਸਕੌਡਾ, ਹੌਂਡਾ ਤੇ ਆਡੀ ਵਰਗੀਆਂ ਕੰਪਨੀਆਂ ਦੀਆਂ ਗੱਡੀਆਂ ਸਸਤੀਆਂ ਮਿਲਦੀਆਂ ਹਨ। ਇੰਨਾ ਹੀ ਨਹੀਂ, ਜੇਕਰ ਤੁਸੀਂ ਆਪਣੀ ਕਾਰ ਸੇਲ ਕਰਨਾ ਚਾਹੁੰਦੇ ਹੋ ਤਾਂ ਇਥੇ ਕਰ ਸਕਦੇ ਹੋ।

ਦਰਅਸਲ, ਇਹ ਸਭ ਤੁਹਾਨੂੰ Mahindra First Choice Wheels ਉਤੇ ਮਿਲੇਗਾ। ਉਦਾਹਰਨ ਦੇ ਤੌਰ ਉਤੇ Alto K10 VXI ਮਾਡਲ ਜੋ ਫਿਲਹਾਲ 4 ਲੱਖ ਦੀ ਹੈ, ਇਸ ਨੂੰ ਤੁਸੀਂ ਇਥੇ 1 ਲੱਖ 20 ਹਜ਼ਾਰ ਵਿਚ ਖਰੀਦ ਸਕਦੇ ਹੋ। ਇਥੇ ਮਿਲਣ ਵਾਲੀਆਂ ਗੱਡੀਆਂ ਇਸਤੇਮਾਲ ਵਿਚ ਲਿਆਂਦੀਆਂ ਜਾ ਚੁੱਕੀਆਂ ਹੁੰਦੀਆਂ ਹਨ। ਮਤਲਬ, ਤੁਸੀਂ ਇਨ੍ਹਾਂ ਨੂੰ ਯੂਜਡ ਕਹਿ ਸਕਦੇ ਹੋ। Mahindra First Choice Wheels ਦੀ ਵੈਬਸਾਈਟ ਉਤੇ ਤੁਸੀਂ ਆਪਣੇ ਨੇੜੇ ਸਥਿਤ ਸ਼ੋਅਰੂਮ ਉਤੇ ਕਾਰ ਦੀ ਕੀਮਤ ਵੇਖ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈ ਕਿ ਜੋ ਕਾਰ ਤੁਸੀਂ ਵੇਖ ਰਹੇ ਹੋ ਉਹ ਤੁਹਾਨੂੰ ਨੇੜੇ ਤੇੜੇ ਮਿਲ ਜਾਵੇ। ਕਿਉਂਕਿ ਕਾਰਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਸਥਿਤ ਸ਼ੋਅਰੂਮ ਵਿਚ ਹੁੰਦੀਆਂ ਹਨ। Mahindra First Choice Wheels ਵਿਚ ਗੱਡੀਆਂ ਦੀ ਕੀਮਤ ਮਾਡਲ, ਗੱਡੀ ਦੀ ਚਲਾਈ ਦੇ ਆਧਾਰ ਉਤੇ ਤੈਅ ਹੁੰਦੀ ਹੈ।

ਇਹ ਗੱਡੀਆਂ ਮਹੀਨੇ ਦੀ ਈਐਮਆਈ ਉਤੇ ਵੀ ਖਰੀਦ ਸਕਦੇ ਹੋ। Mahindra First Choice Wheels ਦੇ ਦੇਸ਼ ਭਰ ਵਿਚ 24 ਸ਼ੋਅਰੂਮ ਹਨ। ਇਸ ਦੇ ਸ਼ੋਅਰੂਮ, ਦਿੱਲੀ-ਐਨਸੀਆਰ, ਮੁੰਬਈ, ਚੇਨਈ, ਕੋਲਕਾਤਾ, ਹੈਦਰਾਬਾਦ, ਭੋਪਾਲ, ਝਾਂਸੀ, ਥਾਣੇ, ਪੁਣੇ, ਅਹਿਮਦਾਬਾਦ, ਬੜੋਦਰਾ, ਇਲਾਹਾਬਾਦ, ਚੰਡੀਗੜ੍ਹ, ਅੰਮ੍ਰਿਤਸਰ, ਨਾਸਿਕ, ਰਾਏਪੁਰ, ਹਾਵੜਾ, ਤ੍ਰਿਵੇਦਮ, ਕੋਇੰਬਟੂਰ ਅਤੇ ਮਾਲਪੁਰਪੁਰਮ ਵਿਚ ਸਥਿਤ ਹਨ। ਜਾਣਕਾਰੀ ਲਈ ਤੁਸੀਂ Mahindra First Choice Wheels ਦੀ ਵੈੱਬਸਾਈਟ https://www.mahindrafirstchoice.com/ ਉਤੇ ਜਾ ਸਕਦੇ ਹੋ।
First published: February 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...