ਕਾਰਾਂ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ ਹੈ। ਥੋੜ੍ਹੇ ਦਿਨ ਪਹਿਲਾਂ ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਉਹਨਾਂ ਦੀਆਂ ਕਾਰਾਂ ਦੀਆਂ ਕੀਮਤਾਂ ਵੀ ਆਉਣ ਵਾਲੇ ਸਮੇਂ ਵਿੱਚ ਵੱਧ ਸਕਦੀਆਂ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਮਾਰੂਤੀ ਨੇ ਅਜੇ ਇਹ ਨਹੀਂ ਦੱਸਿਆ ਕਿ ਇਹ ਕੀਮਤਾਂ ਕਦੋਂ ਵੱਧ ਸਕਦੀਆਂ ਹਨ।
ਮਾਰੂਤੀ ਤੋਂ ਬਾਅਦ ਹੁਣ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਔਡੀ (Audi) ਨੇ ਵੀ ਆਪਣੀਆਂ ਕੀਮਤਾਂ ਵਧਾਉਣ ਦੀ ਗੱਲ ਕਹੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Audi India ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ ਹੈ। ਇਹ ਵਾਧਾ 1.7% ਤੱਕ ਹੋ ਸਕਦਾ ਹੈ। ਕੰਪਨੀ ਨੇ ਇਹ ਨਵੀਆਂ ਕੀਮਤਾਂ 1 ਜਨਵਰੀ 2023 ਤੋਂ ਲਾਗੂ ਹੋਣ ਦੀ ਗੱਲ ਕਹੀ ਹੈ। ਇਸ ਦਾ ਕਾਰਨ ਕੰਪਨੀ ਵੱਲੋਂ ਸਪਲਾਈ ਚੇਨ ਦੀਆਂ ਸਮੱਸਿਆਵਾਂ ਨੂੰ ਦੱਸਿਆ ਜਾ ਰਿਹਾ ਹੈ।
Audi ਇੱਕ ਜਰਮਨ ਕਾਰ ਨਿਰਮਾਤਾ ਕੰਪਨੀ ਹੈ ਜੋ ਭਾਰਤ ਵਿੱਚ ਲਗਜ਼ਰੀ ਕਾਰਾਂ ਲਈ ਸਭ ਤੋਂ ਵੱਧ ਮਸ਼ਹੂਰ ਹੈ। HT ਆਟੋ ਦੀ ਇੱਕ ਰਿਪੋਰਟ ਅਨੁਸਾਰ ਔਡੀ ਇੰਡੀਆ ਦੇ ਹੈੱਡ ਬਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਵਾਧਾ ਸਪਲਾਈ ਚੇਨ ਦੀਆਂ ਸਮੱਸਿਆਵਾਂ ਅਤੇ ਵਧਦੀ ਸੰਚਾਲਨ ਲਾਗਤਾਂ ਕਾਰਨ ਲਿਆ ਗਿਆ ਹੈ। ਅਸੀਂ ਆਪਣੇ ਗਾਹਕਾਂ ਦਾ ਧਿਆਨ ਰੱਖਦੇ ਹਾਂ ਅਤੇ ਜਿੰਨਾ ਸੰਭਵ ਹੋ ਸਕੇ ਘੱਟ ਤੋਂ ਘੱਟ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਦੀਆਂ ਹੇਠ ਲਿਖੀਆਂ ਕਾਰਾਂ ਨਵੇਂ ਸਾਲ ਤੋਂ ਮਹਿੰਗੀਆਂ ਹੋ ਜਾਣਗੀਆਂ:
A4
A6
A8 L
Q3
Q5
Q7
Q8
S5 ਸਪੋਰਟਬੈਕ
RS5 ਸਪੋਰਟਬੈਕ
RQS8
E Tron 50
E Tron 55
E Tron ਸਪੋਰਟਬੈਕ 55
E Tron GT
RS E Tron GT
Audi ਨੇ E Tron ਵਿੱਚ 4 ਨਵੇਂ ਮਾਡਲ ਲਾਂਚ ਕੀਤੇ ਹਨ। ਜਿਸ ਵਿੱਚ Q8 e-tron, Q8 e-tron sportback, SQ8 E-Tron ਅਤੇ SQ8 E-Tron ਸ਼ਾਮਿਲ ਹਨ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਲਈ ਲਗਜ਼ਰੀ ਕਾਰਾਂ ਵਿੱਚ Audi ਦਾ Q8 E-Tron ਪਹਿਲੀ ਇਲੈਕਟ੍ਰਿਕ SUV ਕਾਰ ਹੋਵੇਗੀ ਜੋ ਭਾਰਤ ਵਿੱਚ ਵੇਚੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Audi, Auto, Auto industry