• Home
  • »
  • News
  • »
  • lifestyle
  • »
  • AUTO 25000 DISCOUNT ON OLA ELECTRIC SCOOTERS OFFER TILL THE END OF THE YEAR GH KS

Ola ਇਲੈਕਟ੍ਰਿਕ ਸਕੂਟਰ 'ਤੇ 25 ਹਜ਼ਾਰ ਰੁਪਏ ਦੀ ਛੋਟ, ਆਫਰ ਸਾਲ ਦੇ ਅੰਤ ਤੱਕ

Ola ਇਲੈਕਟ੍ਰਿਕ ਸਕੂਟਰ ਦੀ ਕੀਮਤ ਕਈਆਂ ਨੂੰ ਬਹੁਤ ਜ਼ਿਆਦਾ ਲਗਦੀ ਹੋਵੇਗੀ। Ola S1 ਨੂੰ 15 ਅਗਸਤ ਨੂੰ 99,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਬਹੁਤ ਧੂਮਧਾਮ ਨਾਲ ਲਾਂਚ ਕੀਤਾ ਗਿਆ ਸੀ। ਜ਼ਿਆਦਾ ਪਾਵਰ ਵਾਲੇ Ola S1 Pro ਦੀ ਕੀਮਤ 1,29,999 ਰੁਪਏ ਸੀ।

  • Share this:
ਨਵੀਂ ਦਿੱਲੀ: Ola ਇਲੈਕਟ੍ਰਿਕ ਸਕੂਟਰ ਦੀ ਕੀਮਤ ਕਈਆਂ ਨੂੰ ਬਹੁਤ ਜ਼ਿਆਦਾ ਲਗਦੀ ਹੋਵੇਗੀ। Ola S1 ਨੂੰ 15 ਅਗਸਤ ਨੂੰ 99,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਬਹੁਤ ਧੂਮਧਾਮ ਨਾਲ ਲਾਂਚ ਕੀਤਾ ਗਿਆ ਸੀ। ਜ਼ਿਆਦਾ ਪਾਵਰ ਵਾਲੇ Ola S1 Pro ਦੀ ਕੀਮਤ 1,29,999 ਰੁਪਏ ਸੀ। ਇਸ ਕੀਮਤ ਦੇ ਨਾਲ ਇਹ ਸਕੂਟਰ ਅੱਜ ਦੇ ਸਮੇਂ ਵਿਕਰੀ ਲਈ ਸਭ ਤੋਂ ਮਹਿੰਗੇ ਸਕੂਟਰਾਂ ਵਿੱਚੋਂ ਇੱਕ ਹੈ। ਹਾਲਾਂਕਿ, ਰਾਜਾਂ ਵੱਲੋਂ ਉਨ੍ਹਾਂ ਦੀਆਂ ਆਪਣੀਆਂ EV ਇਲੈਕਟ੍ਰਿਕ ਵਹੀਕਲ ਨੀਤੀਆਂ ਤਹਿਤ ਵਧਾਈਆਂ ਗਈਆਂ ਸਬਸਿਡੀਆਂ ਕਾਰਨ Ola S1 ਕਾਫੀ ਸਸਤਾ ਮਿਲ ਸਕਦਾ ਹੈ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਦੇਸ਼ ਵਿੱਚ Ola S1 ਮਹਾਰਾਸ਼ਟਰ ਵਿੱਚ ਸਭ ਤੋਂ ਘੱਟ ਕੀਮਤ ਤੇ ਮਿਲੇਗਾ।

ਦਿਲਚਸਪ ਗੱਲ ਇਹ ਹੈ ਕਿ, ਲਾਂਚ ਦੇ ਸਮੇਂ ਓਲਾ ਇਲੈਕਟ੍ਰਿਕ ਦੀ ਵਿਸਤ੍ਰਿਤ ਸੂਬਾ-ਵਾਰ ਕੀਮਤ ਪੇਸ਼ ਕੀਤੀ ਗਈ ਸੀ, ਜਿਸ ਵਿੱਚ ਮਹਾਰਾਸ਼ਟਰ ਦੀ ਪੁਰਾਣੀ ਈਵੀ ਨੀਤੀ ਦੇ ਤਹਿਤ ਪ੍ਰਦਾਨ ਕੀਤੀ ਗਈ ਸਬਸਿਡੀ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ, ਜੋ ਕਿ 5,000 ਰੁਪਏ ਹੈ, ਜਿਸ ਨਾਲ Ola S1 ਦੀ ਕੀਮਤ ਘੱਟ ਕੇ 94,999 ਰੁਪਏ ਅਤੇ ਰੁਪਏ ਹੋ ਗਈ ਸੀ।

ਹਾਲਾਂਕਿ, ਮਹਾਰਾਸ਼ਟਰ ਈਵੀ ਨੀਤੀ ਨੂੰ ਹਾਲ ਹੀ ਵਿੱਚ ਇਲੈਕਟ੍ਰਿਕ ਦੋ-ਪਹੀਆ ਵਾਹਨਾਂ ਲਈ ਕਾਫ਼ੀ ਜ਼ਿਆਦਾ ਪ੍ਰੋਤਸਾਹਨ ਦੇਣ ਲਈ ਮੁੜ ਤੋਂ ਸੋਧਿਆ ਗਿਆ ਸੀ, ਜਿਸ ਵਿੱਚ ਸਬਸਿਡੀ ਦੁੱਗਣੀ ਕਰਕੇ 10,000 ਰੁਪਏ ਕੀਤੀ ਗਈ ਸੀ। ਇਸ ਤੋਂ ਇਲਾਵਾ, 2021 ਦੀ ਸਮਾਪਤੀ ਤੋਂ ਪਹਿਲਾਂ ਈ-ਟੂ-ਵ੍ਹੀਲਰ ਖਰੀਦਣ ਵਾਲਿਆਂ ਲਈ, 'ਅਰਲੀ ਬਰਡ' ਇਨਸੈਂਟਿਵ ਵੀ ਹੈ, ਜੋ 15,000 ਰੁਪਏ (ਬੇਸਿਸ ਬੈਟਰੀ ਸਮਰੱਥਾ) ਤੱਕ ਦਾ ਵਾਧੂ ਇਨਸੈਂਟਿਵ ਪ੍ਰਦਾਨ ਕਰਦਾ ਹੈ, ਜਿਸ ਨਾਲ 25,000 ਰੁਪਏ ਤੱਕ ਦੀ ਪੂਰੀ ਸਬਸਿਡੀ ਮਿਲਦੀ ਹੈ।

ਓਲਾ ਸਕੂਟਰ ਦੀ ਇੱਕ ਬਹੁਤ ਸੋਹਣੀ ਝਲਕ।


ਵੱਡੀਆਂ ਲਿਥੀਅਮ-ਆਇਨ ਬੈਟਰੀਆਂ ਦੇ ਨਾਲ - Ola S1 ਵਿੱਚ 2.98 kWh ਦਾ ਪੈਕ ਹੈ, ਜਦੋਂ ਕਿ S1 Pro ਵਿੱਚ 3.97 kWh ਦਾ ਪੈਕ ਹੈ - Ola ਇਲੈਕਟ੍ਰਿਕ ਸਕੂਟਰ ਦੇ ਦੋਵੇਂ ਰੂਪ ਵਰਤਮਾਨ ਵਿੱਚ ਪੂਰੇ 25,000 ਰੁਪਏ ਦੇ ਇਨਸੈਂਟਿਵ ਲਈ ਯੋਗ ਹੋਣਗੇ। ਇਸ ਦਾ ਮਤਲਬ ਇਹ ਹੋਵੇਗਾ ਕਿ ਮਹਾਰਾਸ਼ਟਰ ਵਿੱਚ Ola S1 ਦੀ ਕੀਮਤ 74,999 ਰੁਪਏ ਹੋਵੇਗੀ ਤੇ Ola S1 Pro ਦੀ ਕੀਮਤ 1,04,999 ਰੁਪਏ ਹੋਵੇਗੀ। ਕਿਉਂਕਿ ਰਾਜ ਵਿੱਚ ਰੋਡ ਟੈਕਸ ਅਤੇ ਰਜਿਸਟ੍ਰੇਸ਼ਨ ਖਰਚੇ ਮੁਆਫ ਕੀਤੇ ਗਏ ਹਨ।

ਓਲਾ S1 ਅਤੇ S1 ਪ੍ਰੋ ਦੀ ਆਨ-ਰੋਡ ਕੀਮਤ ਉਹਨਾਂ ਦੀਆਂ ਐਕਸ-ਸ਼ੋਰੂਮ ਕੀਮਤਾਂ ਤੋਂ ਬਹੁਤ ਜ਼ਿਆਦਾ ਨਹੀਂ ਹੋਵੇਗੀ ਅਤੇ ਇਸ ਦਾ ਅਰਥ ਇਹ ਹੋਵੇਗਾ ਕਿ ਐਂਟਰੀ ਲੈਵਲ S1 ਦੀ ਕੀਮਤ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਪੈਟਰੋਲ ਸਕੂਟਰਾਂ - ਹੌਂਡਾ ਐਕਟਿਵਾ 6G, ਸੁਜ਼ੂਕੀ ਐਕਸੈਸ ਅਤੇ TVS ਜੁਪੀਟਰ - ਦੇ ਸਭ ਤੋਂ ਬੇਸਿਕ ਮਾਡਲਾਂ ਨਾਲੋਂ ਘੱਟ ਹੋਵੇਗੀ, ਕਿਉਂਕਿ ਇਹਨਾਂ ਸਾਰੇ ਮਾਡਲਾਂ ਦੀ ਕੀਮਤ 80,000 ਰੁਪਏ ਤੋਂ ਵੱਧ ਹੈ। ਜ਼ਿਕਰਯੋਗ ਹੈ ਕਿ 'ਅਰਲੀ ਬਰਡ' ਇਨਸੈਂਟਿਵ ਸੂਬੇ ਵਿੱਚ ਸਿਰਫ ਪਹਿਲੇ 10,000 ਈ-ਟੂ-ਵ੍ਹੀਲਰ ਖਰੀਦਦਾਰਾਂ ਲਈ ਹੈ ਅਤੇ ਇਹ ਟੀਚਾ ਪੂਰਾ ਹੋਣ ਤੋਂ ਬਾਅਦ ਵਾਪਸ ਲਿਆ ਜਾ ਸਕਦਾ ਹੈ।
Published by:Krishan Sharma
First published:
Advertisement
Advertisement