Home /News /lifestyle /

Auto-Cab Drivers on Strike: ਦਿੱਲੀ 'ਚ ਆਟੋ, ਕੈਬ ਡਰਾਈਵਰ ਅੱਜ ਤੋਂ ਕਰਨਗੇ ਹੜਤਾਲ, ਪੜ੍ਹੋ ਪੂਰੀ ਖਬਰ

Auto-Cab Drivers on Strike:  ਸੀਐਨਜੀ ਦੀਆਂ ਕੀਮਤਾਂ (CNG Prices) ਵਿੱਚ 2.5 ਰੁਪਏ ਦੇ ਤਾਜ਼ਾ ਵਾਧੇ ਕਾਰਨ ਦਿੱਲੀ ਵਿੱਚ ਆਟੋ, ਟੈਕਸੀ ਅਤੇ ਕੈਬ ਡਰਾਈਵਰ ਐਸੋਸੀਏਸ਼ਨਾਂ ਵੀਰਵਾਰ ਤੋਂ ਹੜਤਾਲ 'ਤੇ ਜਾਣਗੀਆਂ। ਉਹ ਹਾਲ ਹੀ ਵਿੱਚ ਕੀਮਤਾਂ ਵਿੱਚ ਕੀਤੇ ਵਾਧੇ ਦਾ ਵਿਰੋਧ ਕਰ ਰਹੇ ਹਨ। ਇਹ ਲੋਕ ਗੈਸ ਦੀਆਂ ਕੀਮਤਾਂ 'ਤੇ ਸਬਸਿਡੀ ਦੀ ਮੰਗ ਨੂੰ ਲੈ ਕੇ 18 ਅਪ੍ਰੈਲ ਤੋਂ ਹੜਤਾਲ 'ਤੇ ਜਾ ਰਹੇ ਹਨ।

ਹੋਰ ਪੜ੍ਹੋ ...
  • Share this:

11 ਅਪ੍ਰੈਲ ਨੂੰ ਸੈਂਕੜੇ ਆਟੋ, ਟੈਕਸੀ ਅਤੇ ਕੈਬ ਡਰਾਈਵਰਾਂ ਨੇ CNG ਦੀਆਂ ਕੀਮਤਾਂ 'ਤੇ ਸਬਸਿਡੀ ਦੀ ਮੰਗ ਨੂੰ ਲੈ ਕੇ ਦਿੱਲੀ ਸਕੱਤਰੇਤ 'ਚ ਧਰਨਾ ਦਿੱਤਾ। ਇਹ ਰੋਸ ਪ੍ਰਦਰਸ਼ਨ ਦਿੱਲੀ ਆਟੋ ਰਿਕਸ਼ਾ ਐਸੋਸੀਏਸ਼ਨ (Delhi Auto Rickshaw Association)ਦੀ ਅਗਵਾਈ ਹੇਠ ਕੀਤਾ ਗਿਆ।

35 ਰੁਪਏ ਪ੍ਰਤੀ ਕਿਲੋ ਸਬਸਿਡੀ ਦੇਣ ਦੀ ਮੰਗ

ਦਿੱਲੀ ਆਟੋ ਰਿਕਸ਼ਾ ਐਸੋਸੀਏਸ਼ਨ (Delhi Auto Rickshaw Association) ਦੇ ਜਨਰਲ ਸਕੱਤਰ ਰਾਜਿੰਦਰ ਸੋਨੀ (Rajinder Soni) ਨੇ ਕਿਹਾ ਕਿ ਕੇਂਦਰ ਅਤੇ ਦਿੱਲੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਉਹ ਵਧਦੀਆਂ ਕੀਮਤਾਂ ਦੇ ਖਿਲਾਫ 18 ਅਪ੍ਰੈਲ ਤੋਂ ਹੜਤਾਲ 'ਤੇ ਜਾਣਗੇ। ਸੋਨੀ ਨੇ ਕਿਹਾ ਕਿ ਸੀਐਨਜੀ ਦੀਆਂ ਵਧਦੀਆਂ ਕੀਮਤਾਂ ਕਾਰਨ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੀਐਨਜੀ ਦੀ ਕੀਮਤ ਦਿਨੋ-ਦਿਨ ਵੱਧ ਰਹੀ ਹੈ ਅਤੇ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਦਿੱਤੀ ਜਾਵੇ।

ਸਰਕਾਰ ਤੋਂ ਕੋਈ ਸਹਿਯੋਗ ਨਹੀਂ

ਸੋਨੀ ਨੇ ਦੋਸ਼ ਲਾਇਆ ਕਿ ਪਿਛਲੇ ਸੱਤ ਸਾਲਾਂ ਵਿੱਚ ਦਿੱਲੀ ਸਰਕਾਰ ਨੇ ਕਦੇ ਵੀ ਆਟੋ ਰਿਕਸ਼ਾ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਨਹੀਂ ਬੁਲਾਈ। ਸੋਨੀ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ ਪਰ ਉਨ੍ਹਾਂ ਦੇ ਦਫਤਰ ਤੋਂ ਕੋਈ ਜਵਾਬ ਨਹੀਂ ਆਇਆ ਹੈ। ਇਨ੍ਹਾਂ ਸਮੱਸਿਆਵਾਂ ਬਾਰੇ ਸਾਨੂੰ ਕਿਸ ਕੋਲ ਜਾਣਾ ਚਾਹੀਦਾ ਹੈ? ਉਨ੍ਹਾਂ ਕਿਹਾ ਕਿ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਸਰਕਾਰ ਦਾ ਕੋਈ ਹੋਰ ਆਗੂ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਹੈ।

ਪਹਿਲਾਂ ਹੀ ਹੋ ਚੁੱਕੇ ਹਨ ਵਿਰੋਧ ਪ੍ਰਦਰਸ਼ਨ

ਸਰਵੋਦਿਆ ਡਰਾਈਵਰ ਵੈਲਫੇਅਰ ਐਸੋਸੀਏਸ਼ਨ (Sarvodhya Driver Welfare Association) ਦੇ ਪ੍ਰਧਾਨ ਰਵੀ ਰਾਠੌਰ ਨੇ ਕਿਹਾ, “ਸੀਐਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਨਾਲ ਸਾਡੀਆਂ ਜੇਬਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਸੀਂ 8 ਅਪ੍ਰੈਲ ਅਤੇ 11 ਅਪ੍ਰੈਲ ਨੂੰ ਵਿਰੋਧ ਪ੍ਰਦਰਸ਼ਨ ਕੀਤਾ, ਫਿਰ ਵੀ ਸਰਕਾਰ ਚੁੱਪ ਹੈ। ਸਾਨੂੰ ਅਜੇ ਤੱਕ ਗੱਲਬਾਤ ਲਈ ਨਹੀਂ ਬੁਲਾਇਆ ਗਿਆ ਹੈ। ਅਸੀਂ 18 ਅਪ੍ਰੈਲ ਯਾਨੀ ਵੀਰਵਾਰ ਨੂੰ 'ਚੱਕਾ ਜਾਮ' ਕਰਾਂਗੇ।

ਰਾਠੌਰ ਨੇ ਕਿਹਾ ਕਿ ਜੇਕਰ ਇਸ ਮੁੱਦੇ 'ਤੇ ਸਰਕਾਰ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਆਮ ਆਦਮੀ ਵੀ ਸੜਕਾਂ 'ਤੇ ਉਤਰੇਗਾ। ਦਿੱਲੀ ਦੀ ਆਟੋ ਐਂਡ ਟੈਕਸੀ ਐਸੋਸੀਏਸ਼ਨ (Auto And Taxi Association) ਨੇ 6 ਅਪ੍ਰੈਲ ਨੂੰ ਮੁੱਖ ਮੰਤਰੀ ਕੇਜਰੀਵਾਲ ਨੂੰ ਪੱਤਰ ਲਿਖ ਕੇ ਸੀਐਨਜੀ 'ਤੇ 35 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਦੇਣ ਦੀ ਮੰਗ ਕੀਤੀ ਸੀ।

ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ CNG ਦੀ ਕੀਮਤ 'ਚ ਇਕ ਵਾਰ ਫਿਰ 2.5 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ। ਫਿਲਹਾਲ ਦਿੱਲੀ 'ਚ CNG ਦੀ ਕੀਮਤ 71.61 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

Published by:Rupinder Kaur Sabherwal
First published:

Tags: CNG, CNG Price Hike, Prices, Strike