ਦੇਸ਼ ਵਿੱਚ ਜਦੋਂ Tata Motors ਨੇ ਆਪਣੀ ਸਭ ਤੋਂ ਸਸਤੀ ਅਤੇ ਛੋਟੀ ਕਾਰ Tata Nano ਲਾਂਚ ਕੀਤੀ ਸੀ ਤਾਂ ਇਹ ਕਈ ਦਿਨਾਂ ਤੱਕ ਖਬਰਾਂ ਵਿੱਚ ਬਣੀ ਰਹੀ ਸੀ। ਥੋੜ੍ਹੇ ਸਮੇਂ ਬਾਅਦ ਟਾਟਾ ਨੇ ਇਸਨੂੰ ਬਣਾਉਣਾ ਬੰਦ ਕਰ ਦਿੱਤਾ। ਹੁਣ ਥੋੜ੍ਹੇ ਦਿਨ ਪਹਿਲਾਂ ਹੀ Tata Nano ਨੂੰ ਇਲੈਕਟ੍ਰਿਕ ਰੂਪ ਵਿੱਚ ਰੀਲਾਂਚ ਕਰਨ ਦੀਆਂ ਖਬਰਾਂ ਚਲ ਰਹੀਆਂ ਹਨ। ਇਸ ਵਿੱਚ Bajaj ਨੇ ਵੀ ਆਪਣੀ ਸਭ ਤੋਂ ਛੋਟੀ ਕਾਰ Qute ਨੂੰ ਪ੍ਰਾਈਵੇਟ ਕਾਰ ਦੇ ਤੌਰ 'ਤੇ ਲਾਂਚ ਕਰਨ ਦਾ ਮਨ ਬਣਾ ਲਿਆ ਲਗਦਾ ਹੈ।
ਇਸ ਖਬਰ ਨਾਲ ਸਾਰੇ ਪਾਸੇ ਹੁਣ ਇਸਦੀਆਂ ਗੱਲਾਂ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਬਜਾਜ ਨੇ 2018 ਵਿੱਚ ਹੀ ਇਸਨੂੰ ਲਾਂਚ ਕਰ ਦਿੱਤਾ ਸੀ ਪਰ ਇਸਨੂੰ ਕਵਾਡਰੀਸਾਈਕਲ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਇਸਨੂੰ ਅੱਜ ਤੱਕ ਪ੍ਰਾਈਵੇਟ ਕਾਰ ਦੇ ਤੌਰ 'ਤੇ ਲਾਂਚ ਨਹੀਂ ਕੀਤਾ ਗਿਆ।
ਕੀ ਹੁੰਦਾ ਹੈ ਕੁਆਡਰੀਸਾਈਕਲ:
ਜਿਵੇਂ ਕਿ ਇਸਦੇ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਇਸਦੇ ਚਾਰ ਪਹੀਏ ਤਾਂ ਹੁੰਦੇਹਨ ਪਰ ਇਸਨੂੰ ਤਿੰਨ ਅਤੇ ਚਾਰ ਪਹੀਆ ਵਾਹਨਾਂ ਦੇ ਵਿਚਕਾਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਹ ਕਾਰਾਂ ਦੇ ਸਾਰੇ ਨਿਯਮਾਂ ਦੀ ਪਾਲਣਾ ਨਹੀਂ ਕਰਦੀ। ਜਦੋਂ ਇਸਨੂੰ ਕਾਰ ਦੇ ਰੂਪ ਵਿੱਚ ਲਾਂਚ ਕੀਤਾ ਜਾਵੇਗਾ ਤਾਂ ਇਸਨੂੰ ਕਾਰਾਂ ਲਈ ਬਣਾਏ ਗਏ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਕੀਮਤ: ਲਾਂਚ ਸਮੇਂ ਇਸਦੀ ਕੀਮਤ ਬਜਾਜ ਵੱਲੋਂ 2.48 ਲੱਖ ਰੁਪਏ ਸੀ। ਹੁਣ ਖਬਰ ਇਹ ਆ ਰਹੀ ਹੈ ਕਿ ਬਜਾਜ ਆਪਣੀ ਇਸ Qute ਨੂੰ ਜਲਦ ਹੀ ਪ੍ਰਾਈਵੇਟ ਕਾਰ ਦੇ ਰੂਪ 'ਚ ਲਾਂਚ ਕਰ ਸਕਦਾ ਹੈ। ਇਸ ਲਈ ਬਜਾਜ ਨੇ NCAT ਤੋਂ ਵੀ ਮਨਜ਼ੂਰੀ ਲੈ ਲਈ ਹੈ। ਇਹ ਚਾਰ ਸੀਟਰ ਕਾਰ ਹੋਵੇਗੀ ਅਤੇ ਦੱਸਿਆ ਜਾ ਰਿਹਾ ਹੈ ਕਿ ਇਸਦੀ ਕੀਮਤ 2.80 ਲੱਖ ਤੋਂ 3 ਲੱਖ ਰੁਪਏ ਦੇ ਵਿਚਕਾਰ ਹੋਵੇਗੀ।
ਪਿਛਲੇ ਪਾਸੇ ਹੋਵੇਗਾ ਇੰਜਣ: ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਵੀ Tata Nano ਵਾਂਗ ਇੰਜਣ ਪਿਛਲੇ ਪਾਸੇ ਹੋਵੇਗਾ ਜਿਸ ਨਾਲ ਬੂਟ ਸਪੇਸ ਵੱਡੀ ਹੋਵੇਗੀ। ਇਸਨੂੰ 4 ਸੀਟਰ ਬਣਾਇਆ ਜਾਵੇਗਾ। ਤੁਸੀਂ ਇਸ ਕਾਰ ਦੇ ਨਾਲ AC, ਏਅਰਬੈਗ, ਡਿਸਕ ਬ੍ਰੇਕ ਅਤੇ ਪਾਵਰ ਸਟੀਅਰਿੰਗ ਵਰਗੀਆਂ ਵਿਸ਼ੇਸ਼ਤਾਵਾਂ ਪ੍ਰਾਪਤ ਕਰ ਸਕਦੇ ਹੋ। ਇਸ ਵਿੱਚ ਸਲਾਈਡਿੰਗ ਵਿੰਡੋਜ਼ ਅਤੇ ਮੈਨੂਅਲ ਵਿੰਡੋਜ਼ ਹੀ ਮਿਲਣਗੀਆਂ। ਕਾਰ ਨੂੰ 6 ਸਪੀਡ ਮੈਨੂਅਲ ਗਿਅਰਬਾਕਸ ਮਿਲੇਗਾ ਜਿਸ ਵਿੱਚ 5 ਸਪੀਡ ਸੀਕੁਐਂਸ਼ੀਅਲ ਫਰੰਟ ਅਤੇ ਇੱਕ ਰੀਅਰ ਗਿਅਰ ਹੋਵੇਗਾ।
ਜਾਣਕਾਰੀ ਮੁਤਾਬਕ ਇਸ ਮਾਡਲ ਦੀ ਮਾਈਲੇਜ 36 ਕਿਲੋਮੀਟਰ ਪ੍ਰਤੀ ਲੀਟਰ ਦੀ ਹੈ। ਇਹ ਚਾਰ ਦਰਵਾਜ਼ਿਆਂ ਵਾਲੀ ਕਾਰ ਹੋਵੇਗੀ।
ਹੋਏ ਹਨ ਇਹ ਬਦਲਾਅ: ਕੰਪਨੀ ਨੇ ਇਸ ਨੂੰ ਲਾਂਚ ਤੋਂ ਪਹਿਲਾਂ ਇਸ ਵਿੱਚ ਕਾਫੀ ਬਦਲਾਅ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਨਾਨ-ਟਰਾਂਸਪੋਰਟ ਵਹੀਕਲ ਕੈਟਾਗਰੀ 'ਚ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਦੇ ਵਜ਼ਨ 'ਚ 17 ਕਿਲੋ ਦਾ ਵਾਧਾ ਕੀਤਾ ਗਿਆ ਹੈ।
ਇਸਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿੱਚ 216 ਸੀਸੀ ਸਿੰਗਲ ਸਿਲੰਡਰ ਇੰਜਣ ਮਿਲੇਗਾ ਜੋ 12 bhp ਦੀ ਪਾਵਰ ਪੈਦਾ ਕਰਦਾ ਹੈ। ਕਾਰ ਦੀ ਟਾਪ ਸਪੀਡ 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਇਸਨੂੰ ਪੈਟਰੋਲ ਤੋਂ ਇਲਾਵਾ CNG ਅਤੇ LPG ਵੇਰੀਐਂਟ ਵਿੱਚ ਵੀ ਲਾਂਚ ਕਰ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।