Home /News /lifestyle /

Bajaj Auto ਨੇ ਲਾਂਚ ਕੀਤੇ Pulsar 250 ਦੇ ਨਵੇਂ ਮਾਡਲ, ਨਵੀਆਂ ਖ਼ਾਸੀਅਤਾਂ ਨਾਲ ਹੋਰ ਵੀ ਹੈ ਬਹੁਤ ਕੁੱਝ

Bajaj Auto ਨੇ ਲਾਂਚ ਕੀਤੇ Pulsar 250 ਦੇ ਨਵੇਂ ਮਾਡਲ, ਨਵੀਆਂ ਖ਼ਾਸੀਅਤਾਂ ਨਾਲ ਹੋਰ ਵੀ ਹੈ ਬਹੁਤ ਕੁੱਝ

Bajaj Auto Pulsar 250: ਵਾਹਨ ਨਿਰਮਾਤਾ ਕੰਪਨੀਆਂ ਨਵੇਂ ਮਾਡਲ ਕੱਢਣ ਦੇ ਨਾਲ-ਨਾਲ ਪੁਰਾਣੇ ਵਾਹਨਾਂ ਨੂੰ ਵੀ ਨਵੇਂ ਫੀਚਰਸ ਦੇ ਨਾਲ ਅਪਗ੍ਰੇਡ ਕਰ ਰਹੀਆਂ ਹਨ। ਹਾਲ ਹੀ 'ਚ ਭਾਰਤ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਆਪਣੀ ਸਭ ਤੋਂ ਮਸ਼ਹੂਰ ਬਾਈਕ Pulsar ਨੂੰ ਨਵੇਂ ਰੂਪ 'ਚ ਪੇਸ਼ ਕੀਤਾ ਹੈ।

ਹੋਰ ਪੜ੍ਹੋ ...
  • Share this:

Bajaj Auto Pulsar 250: ਵਾਹਨ ਨਿਰਮਾਤਾ ਕੰਪਨੀਆਂ ਨਵੇਂ ਮਾਡਲ ਕੱਢਣ ਦੇ ਨਾਲ-ਨਾਲ ਪੁਰਾਣੇ ਵਾਹਨਾਂ ਨੂੰ ਵੀ ਨਵੇਂ ਫੀਚਰਸ ਦੇ ਨਾਲ ਅਪਗ੍ਰੇਡ ਕਰ ਰਹੀਆਂ ਹਨ। ਹਾਲ ਹੀ 'ਚ ਭਾਰਤ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਆਪਣੀ ਸਭ ਤੋਂ ਮਸ਼ਹੂਰ ਬਾਈਕ Pulsar ਨੂੰ ਨਵੇਂ ਰੂਪ 'ਚ ਪੇਸ਼ ਕੀਤਾ ਹੈ। ਬਜਾਜ ਪਲਸਰ 250 ਨੂੰ ਨਵੇਂ ਕੈਰੇਬੀਅਨ ਕਲਰ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਦੋਵੇਂ ਪਲਸਰ ਮਾਡਲ Pulsar N250 ਅਤੇ Pulsar F250 ਨੂੰ ਨਵੇਂ ਰੰਗ 'ਚ ਬਾਜ਼ਾਰ 'ਚ ਉਤਾਰਿਆ ਗਿਆ ਹੈ।

Bajaj Pulsar N250 ਅਤੇ Pulsar F250 ਨੂੰ ਬਲੂ ਅਤੇ ਬਲੈਕ ਕੰਬੀਨੇਸ਼ਨ 'ਚ ਲਾਂਚ ਕੀਤਾ ਗਿਆ ਹੈ। ਬਾਈਕ 'ਤੇ ਇਹ ਕਲਰ ਕੰਬੀਨੇਸ਼ਨ ਕਾਫੀ ਆਕਰਸ਼ਕ ਲੱਗ ਰਿਹਾ ਹੈ। ਬਾਡੀ ਪੈਨਲ 'ਤੇ ਵੀ ਨੀਲਾ ਰੰਗ ਕੀਤਾ ਗਿਆ ਹੈ। ਬਾਈਕ ਦੇ ਹੈੱਡਲੈਂਪ ਕਾਊਲ, ਫਰੰਟ ਫੈਂਡਰ, ਫਿਊਲ ਟੈਂਕ, ਇੰਜਣ ਕਾਊਲ, ਫੇਅਰਿੰਗ ਅਤੇ ਰੀਅਰ ਪੈਨਲ ਨੂੰ ਵੀ ਨਵੇਂ ਰੰਗਾਂ ਨਾਲ ਸਜਾਇਆ ਗਿਆ ਹੈ। ਬਾਈਕ ਦੇ ਅਲਾਏ ਵ੍ਹੀਲ 'ਚ ਨੀਲੇ ਰੰਗ ਦੀਆਂ ਸਟ੍ਰਿਪਾਂ ਦਿੱਤੀਆਂ ਗਈਆਂ ਹਨ।

ਕੰਪਨੀ ਨੇ ਖੁਦ ਬਾਈਕ ਦੇ ਰੰਗ 'ਚ ਬਦਲਾਅ ਕੀਤਾ ਹੈ, ਕਿਸੇ ਹੋਰ ਮਕੈਨੀਕਲ ਸਪੈਸੀਫਿਕੇਸ਼ਨ ਜਾਂ ਫੀਚਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ ਦੋਵਾਂ ਮਾਡਲਾਂ ਦੀ ਕੀਮਤ ਲਗਭਗ ਬਰਾਬਰ ਹੈ। Pulsar N-250 ਕੈਰੇਬੀਅਨ ਬਲੂ ਦੀ ਕੀਮਤ 1,43,680 ਰੁਪਏ (ਐਕਸ-ਸ਼ੋਰੂਮ) ਅਤੇ Pulsar F250 ਕੈਰੇਬੀਅਨ ਬਲੂ ਦੀ ਕੀਮਤ 1,44,979 ਰੁਪਏ ਹੈ।

ਸਿੰਗਲ-ਸਿਲੰਡਰ ਇੰਜਣ

ਬਜਾਜ ਪਲਸਰ 250 ਬਾਈਕ 'ਚ 249 ਸੀਸੀ ਸਿੰਗਲ-ਸਿਲੰਡਰ ਆਇਲ-ਕੂਲਡ ਇੰਜਣ ਹੈ। ਇਹ ਇੰਜਣ 24.1 hp ਦੀ ਪਾਵਰ ਦੇ ਨਾਲ 21.5 Nm ਦਾ ਟਾਰਕ ਜਨਰੇਟ ਕਰਦਾ ਹੈ। ਪਲਸਰ ਦੇ ਇੰਜਣ ਨੂੰ 5-ਸਪੀਡ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਮਾਈਲੇਜ ਦੀ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ Pulsar N-250 ਬਾਈਕ 45 kmpl ਦੀ ਮਾਈਲੇਜ ਦਿੰਦੀ ਹੈ। ਇਸ ਦੇ ਨਾਲ ਹੀ Pulsar F250 ਦੀ ਮਾਈਲੇਜ 40 kmpl ਦੱਸੀ ਗਈ ਹੈ।

Bajaj Pulsar N250

Bajaj Pulsar N250 ਬਾਈਕ 'ਚ 248.7cc 4-ਸਟ੍ਰੋਕ ਆਇਲ-ਕੂਲਡ FI ਇੰਜਣ ਹੈ। ਇਹ ਇੰਜਣ 24.5 PS ਦੀ ਪਾਵਰ ਦੇ ਨਾਲ 21.5 Nm ਪੀਕ ਟਾਰਕ ਜਨਰੇਟ ਕਰਦਾ ਹੈ। ਇਸ 'ਚ ਬਲੂਟੁੱਥ ਕਨੈਕਟੀਵਿਟੀ, ਡਿਜੀਟਲ ਇੰਸਟਰੂਮੈਂਟ ਕਲਸਟਰ ਹੈ। ਇਸ ਤੋਂ ਇਲਾਵਾ ਬਾਈਕ 'ਚ ਐਂਟੀ-ਲਾਕ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ।

Pulsar F250

Pulsar F250 'ਚ 250cc ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇੰਜਣ ਵਿੱਚ ਵੇਰੀਏਬਲ ਵਾਲਵ ਐਕਚੁਏਸ਼ਨ ਤਕਨੀਕ ਦੀ ਵੀ ਵਰਤੋਂ ਕੀਤੀ ਗਈ ਹੈ। ਬਾਈਕ ਵਿੱਚ ਇੱਕ ਵੱਡਾ ਫਿਊਲ ਟੈਂਕ, ਦੋ-ਪੀਸ ਸੀਟ, ਚੌੜੇ ਸ਼ੀਸ਼ੇ ਅਤੇ ਪਤਲੇ LED ਟਰਨ ਇੰਡੀਕੇਟਰ ਵੀ ਦਿੱਤੇ ਗਏ ਹਨ।

Published by:Krishan Sharma
First published:

Tags: Auto, Auto industry, Auto news, Business, Life style, New Bikes In India