Home /News /lifestyle /

Hyundai ਦੀ ਇਸ ਇਲੈਕਟ੍ਰਿਕ ਕਾਰ ਨੇ ਤੋੜੇ ਰਿਕਾਰਡ, ਲਾਂਚ ਦੇ 24 ਘੰਟਿਆਂ ਵਿੱਚ ਵਿਕ ਗਏ 2500 ਯੂਨਿਟ

Hyundai ਦੀ ਇਸ ਇਲੈਕਟ੍ਰਿਕ ਕਾਰ ਨੇ ਤੋੜੇ ਰਿਕਾਰਡ, ਲਾਂਚ ਦੇ 24 ਘੰਟਿਆਂ ਵਿੱਚ ਵਿਕ ਗਏ 2500 ਯੂਨਿਟ

ਕਾਰਾਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਕਾਰਾਂ ਦਾ ਬਾਜ਼ਾਰ ਤੇਜ਼ੀ ਫੜਦਾ ਜਾ ਰਿਹਾ ਹੈ। ਦੇਸ਼ੀ ਅਤੇ ਵਿਦੇਸ਼ੀ ਕੰਪਨੀਆਂ ਭਾਰਤ ਵਿੱਚ ਗਾਹਕਾਂ ਦੀਆਂ ਲੋੜਾਂ ਅਨੁਸਾਰ ਆਪਣੇ ਮਾਡਲ ਲਾਂਚ ਕਰ ਰਹੀ ਹਨ। ਇਸ ਲੜੀ ਵਿੱਚ ਹੀ ਦੱਖਣੀ ਕੋਰੀਆ ਦੀ ਕੰਪਨੀ Hyundai ਨੇ Hyundai Ioniq 6 ਤੋਂ ਪੜਦਾ ਹਟਾਇਆ ਸੀ ਅਤੇ ਕੰਪਨੀ ਨੇ ਕਿਹਾ ਹੈ ਕਿ ਭਾਰਤ ਵਿੱਚ ਇਸਨੂੰ ਜਲਦੀ ਲਾਂਚ ਕੀਤਾ ਜਾਵੇਗਾ।

ਹੋਰ ਪੜ੍ਹੋ ...
  • Share this:

ਕਾਰਾਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਕਾਰਾਂ ਦਾ ਬਾਜ਼ਾਰ ਤੇਜ਼ੀ ਫੜਦਾ ਜਾ ਰਿਹਾ ਹੈ। ਦੇਸ਼ੀ ਅਤੇ ਵਿਦੇਸ਼ੀ ਕੰਪਨੀਆਂ ਭਾਰਤ ਵਿੱਚ ਗਾਹਕਾਂ ਦੀਆਂ ਲੋੜਾਂ ਅਨੁਸਾਰ ਆਪਣੇ ਮਾਡਲ ਲਾਂਚ ਕਰ ਰਹੀ ਹਨ। ਇਸ ਲੜੀ ਵਿੱਚ ਹੀ ਦੱਖਣੀ ਕੋਰੀਆ ਦੀ ਕੰਪਨੀ Hyundai ਨੇ Hyundai Ioniq 6 ਤੋਂ ਪੜਦਾ ਹਟਾਇਆ ਸੀ ਅਤੇ ਕੰਪਨੀ ਨੇ ਕਿਹਾ ਹੈ ਕਿ ਭਾਰਤ ਵਿੱਚ ਇਸਨੂੰ ਜਲਦੀ ਲਾਂਚ ਕੀਤਾ ਜਾਵੇਗਾ। ਹੁੰਡਈ ਨੇ ਇਸ ਮਹੀਨੇ ਜਰਮਨੀ, ਯੂਕੇ, ਫਰਾਂਸ, ਨਾਰਵੇ ਅਤੇ ਨੀਦਰਲੈਂਡ ਵਰਗੇ ਬਾਜ਼ਾਰਾਂ ਵਿੱਚ ਆਪਣੀ ਪ੍ਰੀ-ਸੇਲ ਸ਼ੁਰੂ ਕਰ ਦਿੱਤੀ ਹੈ।

ਕੰਪਨੀ ਨੇ ਕਿਹਾ ਹੈ ਕਿ ਇਸ ਦੇ 2500 ਯੂਨਿਟ 24 ਘੰਟਿਆਂ ਵਿੱਚ ਹੀ ਵਿਕ ਗਏ। ਇਸ ਕਾਰ ਨੂੰ Hyundai Ionic-6 ਨੂੰ E-GMP ਆਰਕੀਟੈਕਚਰ 'ਤੇ ਬਣਾਇਆ ਗਿਆ ਹੈ ਅਤੇ ਇਸ ਵਿੱਚ ਸ਼ਾਰਪ ਲਾਈਨਾਂ, ਫਰੰਟ ਬੰਪਰ 'ਤੇ ਇਕ ਆਕਰਸ਼ਕ V-ਸ਼ੇਪ ਡਿਜ਼ਾਈਨ ਅਤੇ ਪਿਛਲੇ ਪਾਸੇ ਲੁਕਵੀਂ LED ਟੇਲਲਾਈਟਸ ਦਿੱਤੀਆਂ ਹਨ। ਕਾਰ ਨੂੰ ਸਲੇਟੀ ਰੰਗ ਦਾ ਇੰਟੀਰੀਅਰ, 2-ਸਪੋਕ ਸਟੀਅਰਿੰਗ ਵ੍ਹੀਲ ਅਤੇ ਡਿਊਲ-ਸਕ੍ਰੀਨ ਸੈੱਟਅੱਪ ਮਿਲਦਾ ਹੈ।

ਇਸ ਕਾਰ ਵਿੱਚ ਤੁਹਾਨੂੰ 12.0 ਇੰਚ ਦਾ ਇੰਫੋਟੇਨਮੈਂਟ ਸਿਸਟਮ ਮਿਲੇਗਾ ਜਿਸਨੂੰ ਤੁਸੀਂ Android ਅਤੇ Apple Carplay ਨਾਲ ਚਲਾ ਸਕਦੇ ਹੋ। ਕਾਰ ਦੀ ਸੁਰੱਖਿਆ ਲਈ ਤੁਹਾਨੂੰ ਇਸ ਕਾਰ ਵਿੱਚ ਮਲਟੀਪਲ ਏਅਰਬੈਗਸ, ਪਾਰਕਿੰਗ ਕੈਮਰਾ ਆਦਿ ਜਿਹੇ ਫ਼ੀਚਰ ਮਿਲਣਗੇ।

ਇਸ ਕਾਰ ਦੀ ਖਾਸ ਗੱਲ ਇਹ ਹੈ ਕਿ ਇਸ ਕਾਰ ਵਿੱਚ ਤੁਹਾਨੂੰ 2 ਬੈਟਰੀ ਪੈਕ ਮਿਲਦਾ ਹੈ। ਇਸ ਵਿੱਚ ਤੁਹਾਨੂੰ 53.0 kWh ਅਤੇ 77.4 kWh ਦੇ ਦੋ ਬੈਟਰੀ ਪੈਕ ਮਿਲਦੇ ਹਨ। ਕੰਪਨੀ ਇਸ ਕਾਰ ਦੀ ਰੇਂਜ ਬਾਰੇ ਦੱਸਦੀ ਹੋਈ ਕਹਿੰਦੀ ਹੈ ਕਿ ਇੱਕ ਵਾਰ ਫੁੱਲ ਚਾਰਜ ਕਰਨ 'ਤੇ 610 ਕਿਲੋਮੀਟਰ ਤੱਕ ਚਲਦੀ ਹੈ। ਇਸ ਕਾਰ ਵਿੱਚ ਤੁਹਾਨੂੰ ਸਿੰਗਲ ਮੋਟਰ ਅਤੇ ਡਿਊਲ ਮੋਟਰ ਆਪਸ਼ਨ ਵੀ ਮਿਲਦੇ ਹਨ। ਨਾਲ ਹੀ ਇਸ ਕਾਰ ਵਿੱਚ ਤੁਹਾਨੂੰ ਫਾਸਟ ਚਾਰਜਿੰਗ ਦੀ ਸੁਵਿਧਾ ਮਿਲਦੀ ਹੈ ਜਿਸ ਦੀ ਮਦਦ ਨਾਲ ਤੁਸੀਂ ਇਸ ਇਲੈਕਟ੍ਰਿਕ ਕਾਰ ਨੂੰ ਸਿਰਫ 18 ਮਿੰਟ 'ਚ 10 ਤੋਂ 80% ਚਾਰਜ ਕਰ ਸਕਦੇ ਹੋ।

Published by:Drishti Gupta
First published:

Tags: Auto, Auto industry, Car