Home /News /lifestyle /

Fortuner ਨੂੰ ਟੱਕਰ ਦੇਣ ਲਈ ਮਹੀਨੇ ਭਾਰਤ ਵਿੱਚ ਲਾਂਚ ਹੋਵੇਗੀ ਇਹ ਦਮਦਾਰ SUV, ਕਮਾਲ ਦੇ ਹਨ ਇਹ ਫੀਚਰ

Fortuner ਨੂੰ ਟੱਕਰ ਦੇਣ ਲਈ ਮਹੀਨੇ ਭਾਰਤ ਵਿੱਚ ਲਾਂਚ ਹੋਵੇਗੀ ਇਹ ਦਮਦਾਰ SUV, ਕਮਾਲ ਦੇ ਹਨ ਇਹ ਫੀਚਰ

ਆਉਣ ਵਾਲੀ ਗ੍ਰੈਂਡ ਚੈਰੋਕੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਇੱਕ ਪ੍ਰਸਿੱਧ 4×4 ਡ੍ਰਾਈਵ ਟਰੇਨ ਨਾਲ ਲੈਸ ਹੋਵੇਗੀ।

ਆਉਣ ਵਾਲੀ ਗ੍ਰੈਂਡ ਚੈਰੋਕੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਇੱਕ ਪ੍ਰਸਿੱਧ 4×4 ਡ੍ਰਾਈਵ ਟਰੇਨ ਨਾਲ ਲੈਸ ਹੋਵੇਗੀ।

New Launch SUV: ਆਓ ਦੱਸਦੇ ਹਾਂ ਕਿ ਇਸ SUV 'ਚ ਕੀ ਖਾਸ ਹੋਵੇਗਾ। ਇਸ ਕਾਰ ਦੀ ਲੁੱਕ ਅਤੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ SUV ਗ੍ਰੈਂਡ ਚੈਰੋਕੀ ਐੱਲ ਤੋਂ 294 ਮਿਲੀਮੀਟਰ ਛੋਟੀ ਹੈ ਅਤੇ ਇੰਟੀਰੀਅਰ ਸਾਈਜ਼ 'ਚ ਮਾਮੂਲੀ ਬਦਲਾਅ ਨੂੰ ਛੱਡ ਕੇ ਸਭ ਕੁਝ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ।

ਹੋਰ ਪੜ੍ਹੋ ...
  • Share this:

SUV: ਆਪਣੀ ਸੁਪਰ ਸਪੋਰਟੀ ਲੁੱਕ ਅਤੇ ਸ਼ਕਤੀਸ਼ਾਲੀ ਵਾਹਨਾਂ ਲਈ ਜਾਣੀ ਜਾਂਦੀ, SUV ਨਿਰਮਾਤਾ ਕੰਪਨੀ ਜੀਪ ਅਗਲੇ ਮਹੀਨੇ ਭਾਰਤ ਵਿੱਚ ਨਵੀਂ ਗ੍ਰੈਂਡ ਚੈਰੋਕੀ SUV ਨੂੰ ਲਾਂਚ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ SUV ਨੂੰ ਭਾਰਤ 'ਚ ਹੀ ਅਸੈਂਬਲ ਕੀਤਾ ਜਾਵੇਗਾ। ਆਓ ਦੱਸਦੇ ਹਾਂ ਕਿ ਇਸ SUV 'ਚ ਕੀ ਖਾਸ ਹੋਵੇਗਾ। ਇਸ ਕਾਰ ਦੀ ਲੁੱਕ ਅਤੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ SUV ਗ੍ਰੈਂਡ ਚੈਰੋਕੀ ਐਲ ਤੋਂ 294 ਮਿਲੀਮੀਟਰ ਛੋਟੀ ਹੈ ਅਤੇ ਇੰਟੀਰੀਅਰ ਸਾਈਜ਼ 'ਚ ਮਾਮੂਲੀ ਬਦਲਾਅ ਨੂੰ ਛੱਡ ਕੇ ਸਭ ਕੁਝ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ।

ਦੂਜੇ ਪਾਸੇ, SUV ਨੂੰ ਪਿਛਲੇ ਪਾਸੇ ਇੱਕ ਸ਼ਾਰਪ ਡਿਜ਼ਾਇਨ, 7-ਬਾਕਸ ਗ੍ਰਿਲ-ਸ਼ਟਰ, ਏਅਰ ਕਰਟੇਨ, ਰੂਫ ਰੇਲਸ, ਬਲੈਕਡ-ਆਊਟ ਬੀ-ਪਿਲਰਸ, ORVM ਅਤੇ 17/20-ਇੰਚ ਦੇ ਪਹੀਏ ਦੇ ਨਾਲ ਰੀ-ਡਿਜ਼ਾਈ ਕੀਤਾ ਰੇਅਰ ਪਿੱਲਰ ਮਿਲ ਸਕਦਾ ਹੈ।

2022 ਮਾਡਲ ਜੀਪ ਗ੍ਰੈਂਡ ਚੈਰੋਕੀ ਦਾ 3.6 L V6 ਇੰਜਣ ਜੋ 293 hp ਦੀ ਵੱਧ ਤੋਂ ਵੱਧ ਪਾਵਰ ਅਤੇ 352.5 Nm ਪੀਕ ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਸ SUV ਦਾ ਦੂਜਾ ਮਾਡਲ ਜਿਸ 'ਚ 5.7 L V8 ਇੰਜਣ ਹੈ ਜੋ 357 hp ਦੀ ਵੱਧ ਤੋਂ ਵੱਧ ਪਾਵਰ ਅਤੇ 528.7 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ SUV 'ਚ 8-ਸਪੀਡ ਆਟੋਮੈਟਿਕ (AMT) ਗਿਅਰਬਾਕਸ ਟਰਾਂਸਮਿਸ਼ਨ ਦੀ ਵਰਤੋਂ ਕੀਤੀ ਗਈ ਹੈ। ਦੂਜੇ ਪਾਸੇ, SUV ਵਿੱਚ ਇੱਕ ਪਲੱਗ-ਇਨ-ਹਾਈਬ੍ਰਿਡ ਪਾਵਰਟਰੇਨ ਵੀ ਮਿਲਦੀ ਹੈ। ਜੋ ਕਿ ਦੋ ਇਲੈਕਟ੍ਰਿਕ ਮੋਟਰਾਂ ਦੇ ਨਾਲ 2.0 L ਟਰਬੋ-ਪੈਟਰੋਲ ਇੰਜਣ ਨਾਲ ਆਉਂਦੀ ਹੈ।

ਨਵੀਂ ਗ੍ਰੈਂਡ ਚੈਰੋਕੀ SUV ਦੇ ਇੰਟੀਰੀਅਰ ਨੂੰ ਵੀ ਗ੍ਰੈਂਡ ਚੈਰੋਕੀ ਐੱਲ ਵਰਗਾ ਹੀ ਰੱਖਿਆ ਗਿਆ ਹੈ। ਇਸ ਕਾਰ 'ਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਦੇ ਨਾਲ 10.1-ਇੰਚ ਦਾ ਸੈਂਟਰਲ ਇੰਫੋਟੇਨਮੈਂਟ ਸਿਸਟਮ ਵੀ ਦਿੱਤਾ ਗਿਆ ਹੈ। ਕਾਰ ਦਾ ਸੀਟਿੰਗ ਲੇਆਉਟ 5-ਸੀਟਰ ਹੈ ਜਿਸ ਵਿੱਚ ਦੋ-ਰੋਅ ਕੈਬਿਨ, ਇੱਕ ਮੈਕਿਨਟੋਸ਼ ਆਡੀਓ ਸਿਸਟਮ, ਲੈਦਰ ਦੀ ਅਪਹੋਲਸਟ੍ਰੀ ਅਤੇ ਇੱਕ 3-ਸਪੋਕ ਮਲਟੀਫੰਕਸ਼ਨਲ ਸਟੀਅਰਿੰਗ ਵ੍ਹੀਲ ਹੈ।

ਅਮਰੀਕਾ 'ਚ 2022 ਗ੍ਰੈਂਡ ਚੈਰੋਕੀ SUV ਦੀ ਸ਼ੁਰੂਆਤੀ ਕੀਮਤ 35,000 ਡਾਲਰ (ਕਰੀਬ 26 ਲੱਖ ਰੁਪਏ) ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਭਾਰਤ 'ਚ ਇਸ ਦੀ ਕੀਮਤ 'ਚ ਮਾਮੂਲੀ ਵਾਧਾ ਦੇਖਿਆ ਜਾ ਸਕਦਾ ਹੈ।ਇਸ ਸਮੇਂ ਕੰਪਨੀ ਕੰਪਾਸ ਅਤੇ ਰੈਂਗਲਰ ਵਰਗੀਆਂ SUV ਵੇਚਦੀ ਹੈ। ਆਉਣ ਵਾਲੀ ਗ੍ਰੈਂਡ ਚੈਰੋਕੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਇੱਕ ਪ੍ਰਸਿੱਧ 4×4 ਡ੍ਰਾਈਵ ਟਰੇਨ ਨਾਲ ਲੈਸ ਹੋਵੇਗੀ।

Published by:Krishan Sharma
First published:

Tags: Auto news, Business, Car, Car Bike News, SUV