Home /News /lifestyle /

ਲਾਂਚ ਤੋਂ ਪਹਿਲਾਂ ਹੀ TVS ਦੀ ਇਸ ਨਵੀਂ ਬਾਈਕ ਦੀਆਂ ਤਸਵੀਰਾਂ ਹੋਈਆਂ ਲੀਕ, ਜਾਣੋ ਖੂਬੀਆਂ

ਚਾਰ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਜਿੱਥੇ ਆਪਣੇ ਨਵੇਂ ਮਾਡਲਜ਼ ਮਾਰਕੀਟ ਵਿੱਚ ਲਿਆ ਰਹੀਆਂ ਹਨ ਉਥੇ ਹੀ ਦੋ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਵੀ ਬਾਈਕਸ ਦੇ ਨਵੇਂ ਮਾਡਲ ਮਾਰਕੀਟ ਵਿੱਚ ਉਤਾਰ ਰਹੀਆਂ ਹਨ।

  • Share this:

ਚਾਰ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਜਿੱਥੇ ਆਪਣੇ ਨਵੇਂ ਮਾਡਲਜ਼ ਮਾਰਕੀਟ ਵਿੱਚ ਲਿਆ ਰਹੀਆਂ ਹਨ ਉਥੇ ਹੀ ਦੋ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਵੀ ਬਾਈਕਸ ਦੇ ਨਵੇਂ ਮਾਡਲ ਮਾਰਕੀਟ ਵਿੱਚ ਉਤਾਰ ਰਹੀਆਂ ਹਨ।

ਹੁਣ ਦੋਪਹੀਆ ਵਾਹਨ ਨਿਰਮਾਤਾ ਕੰਪਨੀ TVS ਜਲਦ ਹੀ ਭਾਰਤ 'ਚ ਨਵੀਂ ਬਾਈਕ ਲਾਂਚ ਕਰੇਗੀ। ਕੰਪਨੀ 6 ਜੁਲਾਈ ਨੂੰ 225cc ਸੈਗਮੈਂਟ 'ਚ TVS Ronin ਨੂੰ ਲਾਂਚ ਕਰੇਗੀ। ਹੁਣ ਜਦੋਂ ਇਸ ਬਾਈਕ ਦੇ ਲਾਂਚ ਹੋਣ 'ਚ ਸਿਰਫ 1 ਦਿਨ ਬਾਕੀ ਹੈ ਤਾਂ ਲਾਂਚ ਤੋਂ ਪਹਿਲਾਂ ਹੀ TVS ਰੋਨਿਨ ਦੀਆਂ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ। ਲੀਕ ਹੋਈਆਂ ਤਸਵੀਰਾਂ ਇਸ ਬਾਈਕ ਦੇ ਸਟਾਈਲਿੰਗ ਅਤੇ ਹਾਰਡਵੇਅਰ ਬਾਰੇ ਬਹੁਤ ਕੁਝ ਦੱਸਦੀਆਂ ਹਨ। ਜਿਸ ਤੋਂ ਇਸ ਬਾਈਕ ਦੀਆਂ ਖੂਬੀਆਂ ਪਤਾ ਲੱਗ ਰਹੀਆਂ ਹਨ।ਇਨ੍ਹਾਂ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗੀTVS Ronin

ਨਵੀਂ TVS Ronin ਨੂੰ ਬਹੁਤ ਸਾਰੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਜਿਵੇਂ ਕਿ ਟੀਅਰ-ਡ੍ਰੌਪ ਸ਼ੇਪਡ ਫਿਊਲ ਟੈਂਕ, ਗੋਲ ਹੈੱਡਲਾਈਟ, ਕੰਪੈਕਟ ਇੰਸਟਰੂਮੈਂਟ ਕਲੱਸਟਰ, ਸਿੰਗਲ-ਪੀਸ ਸੈਡਲ ਅਤੇ ਸਾਈਡ-ਸਲੰਗ ਐਗਜ਼ੌਸਟ ਵਰਗੇ ਸਟਾਈਲਿੰਗ ਐਲੀਮੈਂਟਸ ਦੇ ਨਾਲ ਇੱਕ ਸਕ੍ਰੈਂਬਲਰ-ਸਟਾਈਲ ਡਿਜ਼ਾਈਨ ਮਿਲਦਾ ਹੈ ਜੋ ਇਸ ਮੋਟਰਸਾਈਕਲ ਦੀ ਲੁੱਕ ਨੂੰ ਸ਼ਾਨਦਾਰ ਅਤੇ ਪ੍ਰੀਮੀਅਮ ਬਣਾਉਂਦੇ ਹਨ। ਇਹ ਬਾਈਕ ਫੁੱਲ-LED ਲਾਈਟਿੰਗ ਨਾਲ ਬਾਜ਼ਾਰ 'ਚ ਦਸਤਕ ਦੇਵੇਗੀ।

ਬਾਈਕ ਦੇ ਹਾਰਡਵੇਅਰ ਦੀ ਗੱਲ ਕਰੀਏ ਤਾਂ ਰੌਨਿਨ ਏਅਰ ਅਤੇ ਆਇਲ-ਕੂਲਡ ਇੰਜਣ ਨਾਲ ਲੈਸ ਹੋਵੇਗਾ। ਲੀਕ ਹੋਈ ਜਾਣਕਾਰੀ ਦੇ ਮੁਤਾਬਕ, ਇਸ TVS ਮੋਟਰਸਾਈਕਲ 'ਚ 223cc ਸਿੰਗਲ-ਸਿਲੰਡਰ ਮੋਟਰ ਦਿੱਤੀ ਜਾ ਸਕਦੀ ਹੈ, ਜਿਸ ਦਾ ਆਉਟਪੁੱਟ ਲਗਭਗ 20bhp ਅਤੇ 20Nm ਤੱਕ ਦਾ ਟਾਰਕ ਹੋ ਸਕਦਾ ਹੈ। ਬਾਈਕ ਦੇ ਦੋਨੋਂ ਪਹੀਆਂ 'ਤੇ ਅਪਸਾਈਡ-ਡਾਊਨ ਫਰੰਟ ਫੋਰਕਸ, ਰੀਅਰ ਮੋਨੋ-ਸ਼ੌਕ ਅਤੇ ਡਿਸਕ ਬ੍ਰੇਕ ਮਿਲੇਗੀ।

ਕੰਪਨੀ ਨੇ ਕੁਝ ਸਾਲ ਪਹਿਲਾਂ ਆਟੋ ਐਕਸਪੋ 'ਚ Zeppelin Power Cruiser ਮੋਟਰਸਾਈਕਲ ਦਾ ਕਾਂਸੈਪਟ ਪੇਸ਼ ਕੀਤਾ ਸੀ, ਪਰ Ronin ਇਸ ਕਾਂਸੈਪਟ ਤੋਂ ਕਾਫੀ ਵੱਖ ਦਿਖਾਈ ਦਿੰਦੀ ਹੈ। ਜਿੱਥੇ ਕੁਝ ਬਾਈਕਸ 'ਤੇ ਬੈਠਣ ਦੌਰਾਨ ਕੁਝ ਝੁਕਣਾ ਪੈਂਦਾ ਹੈ ਉਥੇ ਹੀ ਇਹ ਬਾਈਕ ਸਿੱਧੇ ਬੈਠਣ ਦੀ ਸਥਿਤੀ ਦੇ ਨਾਲ ਆਉਣ ਵਾਲੀ ਹੈ। ਇਸ ਬਾਈਕ ਦਾ ਡਿਜ਼ਾਈਨ ਕਾਫੀ ਹੱਦ ਤੱਕ ਟ੍ਰਾਇੰਫ ਟ੍ਰਾਈਡੈਂਟ ਨਾਲ ਮਿਲਦਾ-ਜੁਲਦਾ ਹੈ। ਇਹ ਬਾਈਕ ਦਿੱਖ 'ਚ ਕਾਫੀ ਕੰਪੈਕਟ ਹੈ।

TVS ਭਾਰਤੀ ਬਾਜ਼ਾਰ 'ਚ ਕਈ ਸਾਲਾਂ ਤੋਂ ਸਰਗਰਮ ਹੈ ਅਤੇ ਬਜਟ ਸੈਗਮੈਂਟ 'ਚ ਕੰਪਨੀ ਦੀਆਂ ਬਾਈਕਸ ਭਾਰਤ 'ਚ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਕੰਪਨੀ ਨੂੰ ਯਕੀਨ ਹੈ ਕਿ ਇਸ ਨਵੀਂ ਬਾਈਕ ਨੂੰ ਵੀ ਚੰਗਾ ਹੁੰਗਾਰਾ ਮਿਲੇਗਾ।

First published:

Tags: Auto news, Biker, Tvs