ਵੈਸੇ ਤਾਂ ਭਾਰਤ ਵਿੱਚ ਕਈ ਬਾਈਕ ਕੰਪਨੀਆਂ ਹਨ ਜੋ ਆਪਣੇ ਵੱਖ-ਵੱਖ ਮਾਡਲਾਂ ਕਰਕੇ ਜਾਣੀਆਂ ਜਾਂਦੀਆਂ ਹਨ। ਮੋਟਰਸਾਈਕਲ ਦੀ ਗੱਲ ਹੋਵੇ ਤੇ TVS ਦੀ Apache ਦੀ ਗੱਲ ਨਾ ਹੋਵੇ ਤਾਂ ਫਿਰ ਇਹ ਗੱਲਬਾਤ ਅਧੂਰੀ ਹੀ ਰਹਿ ਜਾਵੇਗੀ। ਟੀਵੀਐੱਸ ਕੰਪਨੀ ਦੀ ਇਹ ਸਭ ਤੋਂ ਵੱਧ ਪਸੰਦੀਦਾ ਬਾਈਕ ਹੈ। ਇਸ ਨੂੰ ਕੰਪਨੀ ਹਰ ਸਾਲ ਅਪਡੇਟ ਕਰਕੇ ਨਵੇਂ ਫ਼ੀਚਰ ਐੱਡ ਕਰਦੀ ਹੈ। ਹੁਣ ਤਾਂ ਕੰਪਨੀ ਨੇ ਇਸ ਤੇ ਗ੍ਰਾਫਿਕਸ ਦਾ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਮੋਟਰਸਾਈਕਲ ਦਾ ਨਾਮ Apache ਕਿਉਂ ਹੈ? ਵੈਸੇ ਤਾਂ ਇਹ ਕੰਪਨੀ ਦਾ ਆਪਣਾ ਫੈਸਲਾ ਹੁੰਦਾ ਹੈ ਕਿ ਮੋਟਰਸਾਈਕਲ ਨੂੰ ਕੀ ਨਾਮ ਦੇਵੇਗੀ ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤੀ ਸੈਨਾ ਵਿੱਚ ਇੱਕ ਹੈਲੀਕਾਪਟਰ ਦਾ ਨਾਮ ਵੀ ਅਪਾਚੀ ਹੈ। ਹੋ ਸਕਦਾ ਹੈ ਕਿ ਉਸ ਹੈਲੀਕਾਪਟਰ ਦੀਆਂ ਵਿਸ਼ੇਸ਼ਤਾਵਾਂ ਅਤੇ ਮੋਟਰਸਾਈਕਲ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖਦੇ ਹੋਏ ਇਸਨੂੰ ਇਹ ਨਾਮ ਦਿੱਤਾ ਗਿਆ ਹੋਵੇ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਇੱਕ ਅਪਾਚੀ ਜਾਂ ਅਪਾਚੀਅਨ ਨਾਮ ਦਾ ਭਾਰਤੀ ਕਬੀਲਾ ਵੀ ਰਹਿ ਰਿਹਾ ਹੈ। ਇਹ ਨਾਮ ਉੱਥੋਂ ਵੀ ਲਿਆ ਹੋ ਸਕਦਾ ਹੈ।
ਕੰਪਨੀ ਨਾਮ ਰੱਖਣ ਦੇ ਲਈ ਇੱਕ ਟੀਮ ਬਣਾਉਂਦੀ ਹੈ ਅਤੇ ਫਿਰ ਉਹ ਟੀਮ ਨਾਮ ਚੁਣ ਕੇ ਉਸਦੇ ਆਉਣ ਵਾਲੇ ਸੰਸਕਰਣਾਂ ਦੀ ਸੂਚੀ ਵੀ ਬਣਾਉਂਦੀ ਹੈ। ਇਸ ਤੋਂ ਇਲਾਵਾ ਵੀ ਕੁੱਝ ਖਾਸ ਜਾਣਕਾਰੀ ਹੈ ਜੋ ਅਸੀਂ ਅੱਜ ਤੁਹਾਨੂੰ ਦੱਸ ਰਹੇ ਹਾਂ।
ਕੀ ਤੁਹਾਨੂੰ ਪਤਾ ਹੈ ਕਿ ਮੋਟਰਸਾਈਕਲ 'ਤੇ ਕਿਉਂ ਲਿਖਿਆ ਹੁੰਦਾ ਹੈ RTFi?
ਅਸਲ ਵਿੱਚ ਇਹ ਇਕ ਤਕਨੀਕੀ ਸ਼ਬਦ ਦਾ ਛੋਟਾ ਰੂਪ ਹੈ ਜਿਸਦੀ ਫੁਲ ਫਾਰਮ "ਰੇਸ ਟਿਊਨਡ ਫਿਊਲ ਇੰਜੈਕਸ਼ਨ" ਬਾਈਕ ਨੂੰ ਜ਼ਿਆਦਾ ਸਪੀਡ ਅਤੇ ਪਾਵਰ ਦੇਣ ਲਈ ਫਿਊਲ ਇੰਜੈਕਟ ਕੀਤਾ ਜਾਂਦਾ ਹੈ। Apache RTR 160 ਇੱਕ ਸਿੰਗਲ ਸਿਲੰਡਰ ਏਅਰ-ਕੂਲਡ ਇੰਜਣ ਵਾਲੀ ਬਾਈਕ ਹੈ। ਇਸ ਵਿੱਚ ਤੁਹਾਨੂੰ 5 ਗਿਅਰ ਮਿਲਦੇ ਹਨ। ਇਹ ਬਾਈਕ 8400rpm 'ਤੇ 15bhp ਦੀ ਪਾਵਰ ਅਤੇ 7000rpm 'ਤੇ 13.9Nm ਦਾ ਪੀਕ ਟਾਰਕ ਪੈਦਾ ਕਰਦੀ ਹੈ।
ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਕੁੱਝ ਬਾਇਕਸ 'ਤੇ RTR ਲਿਖਿਆ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸਦਾ ਕੀ ਮਤਲਬ ਹੈ?
ਅਸੀਂ ਤੁਹਾਨੂੰ ਦੱਸਦੇ ਹਾਂ ਕਿ RTR ਦਾ ਮਤਲਬ ਹੁੰਦਾ ਹੈ ਰੇਸਿੰਗ ਥ੍ਰੋਟਲ ਰਿਸਪਾਂਸ" ਇਹ ਖਾਸ ਤੌਰ 'ਤੇ ਰੇਸਿੰਗ ਵਾਲੀਆਂ ਬਾਇਕਸ ਹੁੰਦੀਆਂ ਹਨ ਅਤੇ ਇਹਨਾਂ ਦੀ ਕੀਮਤ 1.18 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, New Bikes In India, Sports Bikes