Maruti Suzuki CNG Cars: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਦੇਖ ਕੇ ਲੋਕ ਹੁਣ ਇਲੈਕਟ੍ਰਿਕ ਜਾਂ CNG ਕਾਰਾਂ ਨੂੰ ਤਰਜੀਹ ਦੇ ਰਹੇ ਹਨ। ਵੱਡਿਆਂ ਕੰਪਨੀਆਂ ਮੁਕਾਬਲੇ ਨਵੇਂ CNG ਮਾਡਲ ਮਾਰਕੀਟ ਵਿੱਚ ਲਾਂਚ ਕਰ ਰਹੀਆਂ ਹਨ। ਇਸ ਦੇ ਨਾਲ ਹੀ ਮਾਰੂਤੀ ਸੁਜ਼ੂਕੀ ਨੇ ਵੀ Nexa ਬ੍ਰਾਂਡ ਦੇ ਨਾਲ ਹੇਠ ਵਿਕਣ ਵਾਲੇ ਦੋ ਮਾਡਲਾਂ ਨੂੰ CNG ਨਾਲ ਲਾਂਚ ਕੀਤਾ ਹੈ। ਇਸ ਵਿੱਚ ਇੱਕ ਕੰਪਨੀ ਦੀ ਪ੍ਰੀਮੀਅਮ ਹੈਚਬੈਕ ਬਲੇਨੋ (Baleno) ਅਤੇ ਦੂਸਰੀ ਕਾਰ MPV XL6 ਹੈ। ਕੰਪਨੀ ਦਾ ਟੀਚਾ ਇਸ ਵਿੱਤੀ ਸਾਲ ਵਿੱਚ ਆਪਣੀ ਸਮਰੱਥਾ 4 ਲੱਖ ਯੂਨਿਟ ਕਰਨ ਦੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਸ਼ਸ਼ਾਂਕ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਕੰਪਨੀ ਪ੍ਰੀਮੀਅਮ ਹੈਚਬੈਕ ਬਲੇਨੋ ਅਤੇ XL6 ਲਈ 'S-CNG' ਵਿਕਲਪ ਪੇਸ਼ ਕਰ ਰਹੀ ਹੈ। ਜੇਕਰ ਇਨ੍ਹਾਂ ਗੱਡੀਆਂ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 8.28 ਲੱਖ ਤੋਂ 12.24 ਲੱਖ ਰੁਪਏ ਦੇ ਵਿਚਕਾਰ ਹੈ। ਅੱਗੇ ਬੋਲਦੇ ਹੋਏ ਸ਼੍ਰੀਵਾਸਤਵ ਨੇ ਕਿਹਾ ਕਿ ਉਹਨਾਂ ਦਾ ਟੀਚਾ 4 ਲੱਖ ਸੀਐਨਜੀ ਕਾਰਾਂ ਵੇਚਣ ਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਨੇ 2010 ਵਿੱਚ ਤਿੰਨ ਮਾਡਲਾਂ - ਈਕੋ, ਆਲਟੋ ਅਤੇ ਵੈਗਨ-ਆਰ ਲਈ ਸੀਐਨਜੀ ਵਿਕਲਪ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਨੇ ਹੁਣ ਤੱਕ ਕੁੱਲ 11.4 ਲੱਖ ਸੀਐਨਜੀ ਕਾਰਾਂ ਵੇਚੀਆਂ ਹਨ। ਕੰਪਨੀ ਹੁਣ ਤੱਕ ਆਪਣੇ 16 ਮਾਡਲਾਂ ਵਿੱਚੋਂ 10 ਮਾਡਲ CNG ਵਿੱਚ ਪੇਸ਼ ਕਰ ਚੁੱਕੀ ਹੈ। ਬਲੇਨੋ ਅਤੇ ਐਕਸਐਲ6 ਦੇ ਸੀਐਨਜੀ ਵਿਕਲਪਾਂ ਬਾਰੇ ਉਨ੍ਹਾਂ ਕਿਹਾ ਕਿ ਉਤਪਾਦਨ ਸ਼ੁਰੂ ਹੋ ਚੁੱਕਾ ਹੈ ਅਤੇ ਨਵੰਬਰ ਦੇ ਪਹਿਲੇ ਹਫ਼ਤੇ ਵਿਕਰੀ ਸ਼ੁਰੂ ਕਰ ਹੋ ਜਾਵੇਗੀ।
CNG ਮਾਡਲਾਂ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਤੁਹਾਨੂੰ ਪੈਟਰੋਲ ਨਾਲੋਂ ਜ਼ਿਆਦਾ ਮਾਈਲੇਜ ਮਿਲੇਗੀ। ਇਸ ਨਾਲ ਗਾਹਕਾਂ ਦੇ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਵਾਤਾਵਰਨ ਦਾ ਵੀ ਲਾਭ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Car Bike News, CNG, Maruti Suzuki