Tesla Car: ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਬਣਾਉਣ ਵਾਲੀ ਕੰਪਨੀ Tesla ਦੀ ਇੱਕ ਕਾਰ ਇਸ ਵੇਲੇ ਖ਼ਬਰਾਂ ਵਿੱਚ ਛਾਈ ਹੋਈ ਹੈ। ਇਸਦਾ ਕਾਰਨ ਇਹ ਹੈ ਕਿ ਇਹ ਕਾਰ ਅਜੇ ਲਾਂਚ ਵੀ ਨਹੀਂ ਹੋਈ ਪਰ ਇਸਦੀਆਂ 15 ਲੱਖ ਯੂਨੀਟ ਬੁਕ ਵੀ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ Tesla ਨੇ 2019 Electric cybertruck ਪੇਸ਼ ਕੀਤਾ ਸੀ ਅਤੇ ਇਸਦੀ ਪ੍ਰੋਡਕਸ਼ਨ 2021 ਵਿੱਚ ਸ਼ੁਰੂ ਹੋਣ ਦੀ ਗੱਲ ਕਹੀ ਸੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਐਲੋਨ ਮਸਕ ਨੇ 2019 ਵਿੱਚ ਇਸ ਤੋਂ ਪਰਦਾ ਹਟਾਇਆ ਸੀ। ਇਸ ਸਮੇਂ ਕੁੱਝ ਅਜਿਹਾ ਵਾਪਰਿਆ ਜਿਸ ਨਾਲ ਇਹ ਟਰੱਕ ਲਾਂਚ ਖਾਸ ਨਹੀਂ ਰਿਹਾ। ਦਰਅਸਲ ਲਾਂਚ ਸਮੇਂ ਐਲੋਨ ਮਸਕ ਨੇ ਇਸਦੀ ਕਾਰਗੁਜ਼ਾਰੀ ਅਤੇ ਸਥਿਰਤਾ ਦੀ ਬਹੁਤ ਵਡਿਆਈ ਕੀਤੀ ਅਤੇ ਮੌਕੇ 'ਤੇ ਹੀ ਹਥੌੜੇ ਨਾਲ ਇਸ ਤੇ ਸੱਟਾਂ ਮਾਰਨੀਆਂ ਸ਼ੁਰੂ ਕੀਤੀਆਂ ਜਿਸਦਾ ਕੋਈ ਅਸਰ ਟਰੱਕ 'ਤੇ ਨਹੀਂ ਪਿਆ ਅਤੇ ਇਸ ਤੋਂ ਇੱਕ ਪੱਥਰ ਲੈ ਕੇ ਇਸ ਟਰੱਕ ਦੇ 'ਅਨਬ੍ਰੇਕੇਬਲ ਸ਼ੀਸ਼ੇ' ਤੇ ਦੇ ਮਾਰਿਆ ਪਰ ਖਰਾਬ ਕਿਸਮਤ ਨੂੰ ਕਾਰ ਦਾ ਸ਼ੀਸ਼ਾ ਟੁੱਟ ਗਿਆ। ਇਸ ਸਮੇਂ ਇਸ ਟਰੱਕ ਦੀਆਂ ਕੀਮਤਾਂ ਦਾ ਐਲਾਨ ਵੀ ਕੀਤਾ ਸੀ ਪਰ ਕੋਰੋਨਾ ਅਤੇ ਵਿਸ਼ਵ ਮਹਿੰਗਾਈ ਦੇ ਮੱਦੇਨਜ਼ਰ ਇਹ ਕੀਮਤਾਂ ਬਦਲ ਸਕਦੀਆਂ ਹਨ।
ਹੈਰਾਨਗੀ ਦੀ ਗੱਲ ਤਾਂ ਇਹ ਹੋਈ ਕਿ ਇਹ ਸਭ ਹੋਣ ਦੇ ਬਾਵਜੂਦ ਵੀ ਲੋਕਾਂ ਨੇ 15 ਲੱਖ ਯੂਨਿਟ ਬੁਕ ਕਰ ਲੈ ਕਿਉਂਕਿ ਲੋਕਾਂ ਨੂੰ ਇਹ ਬਹੁਤ ਪਸੰਦ ਆਇਆ। ਇਸਦੇ ਪਹਿਲੇ ਹਫਤੇ ਵਿੱਚ ਹੀ 2.5 ਯੂਨਿਟ ਬੁਕ ਹੋਏ ਜੋ ਬਾਅਦ ਵਿੱਚ 15 ਲੱਖ ਤੱਕ ਪਹੁੰਚ ਗਏ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਪ੍ਰੀ-ਆਰਡਰ ਲਈ 100 ਡਾਲਰ ਬੁਕਿੰਗ ਰਕਮ ਰੱਖੀ ਹੈ। ਉਤਪਾਦਨ ਨੂੰ ਲੈ ਕੇ ਕੰਪਨੀ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਹੁਣ ਕੰਪਨੀ ਦਾ ਕਹਿਣਾ ਹੈ ਕਿ ਉਹ 2023 ਦੇ ਮੱਧ ਤੱਕ ਇਸਦਾ ਉਤਪਾਦਨ ਸ਼ੁਰੂ ਕਰ ਦੇਣਗੇ। ਪਹਿਲਾਂ ਵੀ ਟੇਸਲਾ ਦੀਆਂ ਗੱਡੀਆਂ ਲਈ ਗਾਹਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।