Home /News /lifestyle /

Ola Electric Scooter: ਸੜਕਾਂ 'ਤੇ ਦੌੜੇਗੀ Ola ਦੀ ਇਲੈਕਟ੍ਰਿਕ ਸਕੂਟਰ, OLA S1 ਦੀ ਡਿਲੀਵਰੀ ਸ਼ੁਰੂ

Ola Electric Scooter: ਸੜਕਾਂ 'ਤੇ ਦੌੜੇਗੀ Ola ਦੀ ਇਲੈਕਟ੍ਰਿਕ ਸਕੂਟਰ, OLA S1 ਦੀ ਡਿਲੀਵਰੀ ਸ਼ੁਰੂ

Ola Electric Scooter: ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਚਲਨ ਵੱਧ ਰਿਹਾ ਹੈ। ਇਸ ਵਿੱਚ OLA ਦੇ ਇਲੈਕਟ੍ਰਿਕ ਸਕੂਟਰ ਉਨ੍ਹਾਂ ਚੋਣਵੇਂ ਵਹੀਕਲਾਂ ਵਿੱਚੋਂ ਹਨ, ਜੋ ਸਭ ਤੋਂ ਪਹਿਲਾਂ ਕਮਰਸ਼ੀਅਲ ਤੌਰ 'ਤੇ ਵਿਕਣ ਲੱਗੇ ਹਨ।

  • Share this:

Ola Electric Scooter: ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਚਲਨ ਵੱਧ ਰਿਹਾ ਹੈ। ਇਸ ਵਿੱਚ OLA ਦੇ ਇਲੈਕਟ੍ਰਿਕ ਸਕੂਟਰ ਉਨ੍ਹਾਂ ਚੋਣਵੇਂ ਵਹੀਕਲਾਂ ਵਿੱਚੋਂ ਹਨ, ਜੋ ਸਭ ਤੋਂ ਪਹਿਲਾਂ ਕਮਰਸ਼ੀਅਲ ਤੌਰ 'ਤੇ ਵਿਕਣ ਲੱਗੇ ਹਨ। ਓਲਾ ਦੇ ਇਲੈਕਟ੍ਰਿਕ ਸਕੂਟਰ ਬੁੱਕ ਕਰਵਾਉਣ ਵਾਲੇ ਲੱਖਾਂ ਗਾਹਕਾਂ ਲਈ ਖੁਸ਼ਖਬਰੀ ਹੈ। ਦਰਅਸਲ, ਕੰਪਨੀ ਨੇ ਆਪਣੇ S1 ਸਕੂਟਰ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ।

ਓਲਾ ਇਲੈਕਟ੍ਰਿਕ ਨੇ ਕਿਹਾ ਕਿ ਉਸ ਨੇ ਪਹਿਲੇ 100 ਗਾਹਕਾਂ ਨੂੰ S1 ਅਤੇ S1 Pro ਮਾਡਲਾਂ ਨੂੰ ਪ੍ਰਦਾਨ ਕਰਨ ਲਈ ਬੈਂਗਲੁਰੂ ਅਤੇ ਚੇਨਈ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਹੈ। ਕੰਪਨੀ ਆਪਣੇ ਤਾਮਿਲਨਾਡੂ ਦੇ ਮੈਨੂੰਫੈਕਚਰਿੰਗ ਪਲਾਂਟ 'ਚ ਓਲਾ ਐੱਸ1 ਸਕੂਟਰ ਦਾ ਉਤਪਾਦਨ ਕਰ ਰਹੀ ਹੈ।

ਕਿੰਨੀ ਹੋਵੇਗੀ OLA S1 Pro ਅਤੇ OLA S1 ਦੀ ਮਾਈਲੇਜ : ਓਲਾ ਇਲੈਕਟ੍ਰਿਕ ਨੇ ਨਵੇਂ ਬੈਟਰੀ ਪੈਕ ਦੇ ਨਾਲ ਨਵੇਂ ਇਲੈਕਟ੍ਰਿਕ ਸਕੂਟਰ ਓਲਾ ਐੱਸ1 ਅਤੇ ਓਲਾ ਐੱਸ1 ਪ੍ਰੋ ਲਾਂਚ ਕੀਤੇ ਹਨ। Ola S1 'ਚ 2.98 kWh ਦਾ ਬੈਟਰੀ ਪੈਕ ਲਗਾਇਆ ਗਿਆ ਹੈ ਜਦਕਿ Ola S1 Pro ਸਕੂਟਰ 'ਚ 3.97 kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ। Ola S1 ਨੂੰ ਫੁੱਲ ਚਾਰਜ ਕਰਨ 'ਤੇ 120 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ ਅਤੇ ਇਸ ਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ। Ola S1 Pro ਨੂੰ ਇੱਕ ਵਾਰ ਚਾਰਜ ਕਰਨ 'ਤੇ 180 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਦੀ ਟਾਪ ਸਪੀਡ 115 kmph ਹੈ।

OLA ਸਕੂਟਰ ਦੀ ਕੀਮਤ : ਓਲਾ ਇਲੈਕਟ੍ਰਿਕ ਨੇ ਓਲਾ ਐੱਸ1 ਅਤੇ ਓਲਾ ਐੱਸ1 ਪ੍ਰੋ ਨਾਂ ਦੇ ਦੋ ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਹਨ। ਇਨ੍ਹਾਂ ਸਕੂਟਰਾਂ ਦੀ ਕੀਮਤ 85 ਹਜ਼ਾਰ ਤੋਂ 1.10 ਲੱਖ ਰੁਪਏ ਤੱਕ ਹੈ। Ola S1 ਦੀ ਕੀਮਤ ਮਹਾਰਾਸ਼ਟਰ 'ਚ 94,999 ਰੁਪਏ, ਰਾਜਸਥਾਨ 'ਚ 89,968 ਰੁਪਏ ਅਤੇ ਗੁਜਰਾਤ 'ਚ 79,999 ਰੁਪਏ ਰੱਖੀ ਗਈ ਹੈ। ਜੇਕਰ Ola S1 Pro ਦੀ ਗੱਲ ਕਰੀਏ ਤਾਂ ਮਹਾਰਾਸ਼ਟਰ 'ਚ ਇਸ ਦੀ ਕੀਮਤ 1,24,999 ਰੁਪਏ, ਗੁਜਰਾਤ 'ਚ 1,09,999 ਰੁਪਏ ਅਤੇ ਰਾਜਸਥਾਨ 'ਚ 1,19,138 ਰੁਪਏ ਰੱਖੀ ਗਈ ਹੈ।

Published by:Krishan Sharma
First published:

Tags: Auto, Auto industry, Auto news, Cab, Electric, Vehicles