ਇਲੈਕਟ੍ਰਿਕ ਦੋਪਹੀਆ ਵਾਹਨਾਂ ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਦੋਪਹੀਆ ਵਾਹਨਾਂ 'ਚ ਲੋਕ ਇਲੈਕਟ੍ਰਿਕ ਸਕੂਟਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਬਾਜ਼ਾਰ 'ਚ ਮੰਗ ਨੂੰ ਦੇਖਦੇ ਹੋਏ ਨਵੀਆਂ ਕੰਪਨੀਆਂ ਵੀ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਮਾਰਕੀਟ ਵਿੱਚ ਦਾਖਲ ਹੋ ਰਹੀਆਂ ਹਨ। ਹਾਲ ਹੀ ਵਿੱਚ, ਜਾਪਾਨੀ ਇਲੈਕਟ੍ਰਿਕ ਸਕੂਟੀ ਨਿਰਮਾਤਾ Fujiyama ਨੇ ਭਾਰਤ ਵਿੱਚ ਇੱਕੋ ਸਮੇਂ 5 ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਹਨ। ਕੰਪਨੀ ਨੇ ਇਨ੍ਹਾਂ ਇਲੈਕਟ੍ਰਿਕ ਸਕੂਟਰਾਂ ਨੂੰ ਹਾਈ ਸਪੀਡ ਅਤੇ ਲੋਅ ਸਪੀਡ ਸ਼੍ਰੇਣੀਆਂ 'ਚ ਪੇਸ਼ ਕੀਤਾ ਹੈ। ਲੋਅ-ਸਪੀਡ ਮਾਡਲ ਵਿੱਚ ਚਾਰ ਈ-ਸਕੂਟਰ ਸ਼ਾਮਲ ਹਨ - ਸਪੈਕਟਰਾ ਪ੍ਰੋ, ਸਪੈਕਟਰਾ, ਵੇਸਪਰ, ਥੰਡਰ ਮਾਡਲ। ਨਾਲ ਹੀ ਇੱਕ ਮਾਡਲ ਓਜ਼ੋਨ + ਹਾਈ-ਸਪੀਡ ਰੇਂਜ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਇਲੈਕਟ੍ਰਿਕ ਸਕੂਟਰਾਂ ਦੀ ਕੀਮਤ 49,499 ਰੁਪਏ ਤੋਂ ਸ਼ੁਰੂ ਹੋ ਕੇ 99,999 ਰੁਪਏ (ਐਕਸ-ਸ਼ੋਰੂਮ, ਦਿੱਲੀ) ਤੱਕ ਹੈ।
ਆਉਣ ਵਾਲੇ ਕੁਝ ਮਹੀਨਿਆਂ 'ਚ ਕੰਪਨੀ ਦੋ ਈ-ਬਾਈਕਸ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ 'ਚੋਂ ਪਹਿਲਾ ਇਕ ਕਲਾਸਿਕ ਇਲੈਕਟ੍ਰਿਕ ਸਕੂਟਰ ਹੋਵੇਗਾ, ਜਿਸ ਦੀ ਰੇਂਜ 160 ਕਿਲੋਮੀਟਰ ਤੱਕ ਹੋ ਸਕਦੀ ਹੈ। ਇਸ ਦੀ ਕੀਮਤ 70,000 ਰੁਪਏ ਹੋਵੇਗੀ। Fujiyama ਨੇ ਹਾਲ ਹੀ ਵਿੱਚ ਜੈਪੁਰ, ਰਾਜਸਥਾਨ ਵਿੱਚ ਆਪਣੀ ਨਵੀਂ ਡੀਲਰਸ਼ਿਪ ਖੋਲ੍ਹੀ ਹੈ। ਇੱਥੇ ਕੰਪਨੀ ਆਪਣੇ ਸਾਰੇ ਇਲੈਕਟ੍ਰਿਕ ਸਕੂਟਰ ਪੇਸ਼ ਕਰ ਰਹੀ ਹੈ। ਡੀਲਰਸ਼ਿਪ 'ਤੇ ਸਕੂਟਰ ਦੀ ਬੁਕਿੰਗ ਦੇ ਨਾਲ-ਨਾਲ ਟੈਸਟ ਰਾਈਡ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਇਲੈਕਟ੍ਰਿਕ ਸਕੂਟਰਾਂ 'ਚ ਪਾਵਰ ਐਫਿਸ਼ਿਆਂਟ ਇਲੈਕਟ੍ਰਿਕ ਮੋਟਰ ਅਤੇ ਉੱਚ ਸਮਰੱਥਾ ਵਾਲੀ ਲਿਥੀਅਮ ਆਇਨ ਬੈਟਰੀ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਨੂੰ ਚਾਰਜ ਕਰਨ 'ਚ ਸਿਰਫ 2-3 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਦੋਂ ਕਿ ਇਨ੍ਹਾਂ ਦੀ ਰੇਂਜ 140 ਕਿਲੋਮੀਟਰ ਤੋਂ ਵੀ ਜ਼ਿਆਦਾ ਹੈ। ਕੰਪਨੀ ਮੁਤਾਬਕ ਇਨ੍ਹਾਂ ਇਲੈਕਟ੍ਰਿਕ ਸਕੂਟਰਾਂ 'ਚ ਵਰਤੀ ਜਾਣ ਵਾਲੀ ਮੋਟਰ ਨੂੰ ਬਹੁਤ ਘੱਟ ਮੈਂਟੇਨੈਂਸ ਦੀ ਲੋੜ ਹੋਵੇਗੀ। Fujiyama ਇਹਨਾਂ ਇਲੈਕਟ੍ਰਿਕ ਸਕੂਟਰਾਂ ਲਈ ਪਹਿਲੀਆਂ ਤਿੰਨ ਸਰਵਿਸ ਵੀ ਮੁਫਤ ਦੇ ਰਹੀ ਹੈ। ਜਿਸ ਤੋਂ ਬਾਅਦ ਸਕੂਟਰ ਦੀ ਸਰਵਿਸਿੰਗ ਦਾ ਖਰਚਾ 249 ਰੁਪਏ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news