Home /News /lifestyle /

Auto Update: ਆਪਣੀ ਇਲੈਕਟ੍ਰਿਕ ਕਾਰ ਦੀ ਐਵਰੇਜ ਵਧਾਉਣੀ ਹੈ ਤਾਂ ਅਪਣਾਓ ਇਹ Tips

Auto Update: ਆਪਣੀ ਇਲੈਕਟ੍ਰਿਕ ਕਾਰ ਦੀ ਐਵਰੇਜ ਵਧਾਉਣੀ ਹੈ ਤਾਂ ਅਪਣਾਓ ਇਹ Tips

Auto Update: ਆਪਣੀ ਇਲੈਕਟ੍ਰਿਕ ਕਾਰ ਦੀ ਐਗਰੇਜ ਵਧਾਉਣੀ ਹੈ ਤਾਂ ਅਪਣਾਓ ਇਹ Tips

Auto Update: ਆਪਣੀ ਇਲੈਕਟ੍ਰਿਕ ਕਾਰ ਦੀ ਐਗਰੇਜ ਵਧਾਉਣੀ ਹੈ ਤਾਂ ਅਪਣਾਓ ਇਹ Tips

ਪੈਟਰੋਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਨਤੀਜੇ ਵਜੋਂ ਕਈ ਨਵੀਆਂ ਪੁਰਾਣੀਆਂ ਕੰਪਨੀਆਂ ਇਲੈਟ੍ਰਾਨਿਕ ਵ੍ਹੀਕਲ ਦੇ ਬਾਜ਼ਾਰ ਵਿੱਚ ਪੈਰ ਰੱਖ ਰਹੀਆਂ ਹਨ। ਪਰ ਅਜੇ ਵੀ ਇਲੈਟ੍ਰਾਨਿਕ ਵ੍ਹੀਕਲ ਦੇ ਈਕੋਸਿਸਟ ਦੀ ਕਮੀ ਜਾਪਦੀ ਹੈ। ਇਸ ਦਾ ਕਾਰਨ ਚਾਰਜਿੰਗ ਸਟੇਸ਼ਨਾਂ ਦੀ ਕਮੀ ਹੈ। ਇਹੀ ਕਾਰਨ ਹੈ ਕਿ ਜਨ੍ਹਾਂ ਲੋਕਾਂ ਨੇ ਈਵੀ ਖਰੀਦੀ ਹੈ ਉਹ ਇਸ ਦੀ ਐਵਰੇਜ ਨੂੰ ਲੈ ਕੇ ਕਾਫੀ ਚਿੰਤਾ ਕਰਦੇ ਹਨ। ਪਰ ਤੁਹਾਨੂੰ ਚੰਕਾ ਕਰਨ ਦੀ ਲੋੜ ਨਹੀਂ ਅੱਜ ਅਸੀਂ ਤੁਹਾਡੇ ਲਈ ਕੁੱਝ ਟਿਪਸ ਲੈ ਕੇ ਆਏ ਜਾਂ ਜਿਸ ਨਾਲ ਤੁਸੀਂ ਆਪਣੀ ਈਵੀ ਦੀ ਐਵਰੇਜ ਵਧਾ ਸਕਦੇ ਹੋ।

ਹੋਰ ਪੜ੍ਹੋ ...
 • Share this:

  ਪੈਟਰੋਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਨਤੀਜੇ ਵਜੋਂ ਕਈ ਨਵੀਆਂ ਪੁਰਾਣੀਆਂ ਕੰਪਨੀਆਂ ਇਲੈਟ੍ਰਾਨਿਕ ਵਹੀਕਲ ਦੇ ਬਾਜ਼ਾਰ ਵਿੱਚ ਪੈਰ ਰੱਖ ਰਹੀਆਂ ਹਨ। ਪਰ ਅਜੇ ਵੀ ਇਲੈਟ੍ਰਾਨਿਕ ਵ੍ਹੀਕਲ ਦੇ ਈਕੋਸਿਸਟ ਦੀ ਕਮੀ ਜਾਪਦੀ ਹੈ। ਇਸ ਦਾ ਕਾਰਨ ਚਾਰਜਿੰਗ ਸਟੇਸ਼ਨਾਂ ਦੀ ਕਮੀ ਹੈ। ਇਹੀ ਕਾਰਨ ਹੈ ਕਿ ਜਨ੍ਹਾਂ ਲੋਕਾਂ ਨੇ ਈਵੀ ਖਰੀਦੀ ਹੈ ਉਹ ਇਸ ਦੀ ਐਵਰੇਜ ਨੂੰ ਲੈ ਕੇ ਕਾਫੀ ਚਿੰਤਾ ਕਰਦੇ ਹਨ। ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਅੱਜ ਅਸੀਂ ਤੁਹਾਡੇ ਲਈ ਕੁੱਝ ਟਿਪਸ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਆਪਣੀ ਈਵੀ ਦੀ ਐਵਰੇਜ ਵਧਾ ਸਕਦੇ ਹੋ।

  ਈਵੀ ਦੀ ਬੈਟਰੀ ਧੁੱਪ ਨਾਲ ਜ਼ਿਆਦਾ ਖਰਾਬ ਹੁੰਦੀ ਹੈ। ਇਹ ਦੇਖਿਆ ਗਿਆ ਹੈ ਕਿ EV ਦਾ ਸਭ ਤੋਂ ਵਧੀਆ ਪ੍ਰਦਰਸ਼ਨ 15 ਤੋਂ 35 ਡਿਗਰੀ ਸੈਲਸੀਅਸ ਤਾਪਮਾਨ ਦੇ ਵਿਚਕਾਰ ਆਉਂਦਾ ਹੈ। ਲੋੜ ਨਾ ਹੋਣ 'ਤੇ AC ਦੀ ਵਰਤੋਂ ਨਾ ਕਰੋ, ਕਿਉਂਕਿ ਇਹ ਬੈਟਰੀ 'ਤੇ ਬਹੁਤ ਜ਼ਿਆਦਾ ਲੋਡ ਪਾਉਂਦਾ ਹੈ।

  ਸਭ ਤੋਂ ਜ਼ਰੂਰੀ ਗੱਲ ਹੈ ਬੈਟਰੀ ਦੀ ਚਾਰਜਿੰਗ। ਇਹ ਧਿਆਨ ਰੱਖੋ ਕਿ ਤੁਸੀਂ ਹਮੇਸ਼ਾ ਬੈਟਰੀ ਪੂਰੀ ਖਾਲੀ ਹੋਣ ਉੱਤੇ ਇਸ ਨੂੰ ਚਾਰਜ ਨਾ ਕਰੋ। ਹਮੇਸ਼ਾ ਇਸ ਵਿੱਚ 15 ਤੋਂ 20 ਫੀਸਦੀ ਬੈਟਰੀ ਹੋਣ ਉੱਤੇ ਇਸ ਨੂੰ ਚਾਰਜ ਕਰਨਾ ਸ਼ੁਰੂ ਕਰ ਦਿਓ। ਇਸ ਨਾਲ ਬੈਟਰੀ ਨੂੰ ਨੁਕਸਾਨ ਨਹੀਂ ਹੋਵੇਗਾ ਤੇ ਬੈਟਰੀ ਪੂਰੀ ਸਮਰੱਥਾ ਨਾਲ ਕੰਮ ਕਰੇਗੀ।

  ਕਾਰ ਨੂੰ ਔਸਤ ਰਫ਼ਤਾਰ ਨਾਲ ਚਲਾਉਣ ਦੀ ਕੋਸ਼ਿਸ਼ ਕਰੋ। ਅਚਾਨਕ ਕਾਰ ਦੀ ਸਪੀਡ ਵਧਾਉਣ ਅਤੇ ਫਿਰ ਇਸ ਨੂੰ ਘੱਟ ਕਰਨ ਨਾਲ ਤੁਹਾਨੂੰ ਮਿਲਣ ਵਾਲੀ ਰੇਂਜ ਵਿੱਚ ਵੱਡਾ ਫਰਕ ਪਵੇਗਾ।

  ਜੇਕਰ ਤੁਸੀਂ EV ਨਾਲ ਲੰਬੀ ਡਰਾਈਵ 'ਤੇ ਜਾ ਰਹੇ ਹੋ, ਤਾਂ ਸਹੀ ਯੋਜਨਾਬੰਦੀ ਦੀ ਲੋੜ ਹੈ। ਚਾਰਜਿੰਗ ਸਟੇਸ਼ਨ ਲੱਭੋ ਅਤੇ ਨਾਲ ਹੀ ਆਪਣੇ ਰੂਟ ਦੀ ਯੋਜਨਾ ਬਣਾਓ। ਇਸ ਦੇ ਨਾਲ ਤੁਸੀਂ ਗੂਗਲ ਮੈਪਸ ਜਾਂ ਆਪਣੀ ਕਾਰ ਕੰਪਨੀ ਦੀ ਐਪ ਤੋਂ ਰਸਤੇ ਵਿੱਚ ਚਾਰਜਿੰਗ ਪੁਆਇੰਟ ਵੀ ਲੱਭ ਸਕਦੇ ਹੋ।

  ਕਾਰ ਦੇ ਟਾਇਰਾਂ ਦਾ ਹਵਾ ਦਾ ਦਬਾਅ ਠੀਕ ਰੱਖੋ। ਜਿਸ ਤਰ੍ਹਾਂ ਡੀਜ਼ਲ ਜਾਂ ਪੈਟਰੋਲ ਵਾਹਨ ਦੀ ਮਾਈਲੇਜ ਘੱਟ ਹਵਾ ਦੇ ਦਬਾਅ ਕਾਰਨ ਘੱਟ ਜਾਂਦੀ ਹੈ, ਉਸੇ ਤਰ੍ਹਾਂ ਈਵੀਜ਼ ਦੀ ਰੇਂਜ ਵੀ ਘੱਟ ਜਾਂਦੀ ਹੈ। ਘੱਟ ਹਵਾ ਦੇ ਕਾਰਨ ਤੁਹਾਡੀ ਗੱਡੀ ਦੀ ਬੈਟਰੀ 'ਤੇ ਲੋਡ ਵੱਧ ਜਾਵੇਗਾ ਅਤੇ ਇਸਦਾ ਮਾਈਲੇਜ ਵੀ ਘੱਟ ਹੋਵੇਗਾ।

  ਜੇਕਰ ਤੁਹਾਡੀ ਈ ਕਾਰ ਵਿੱਚ ਰੀਜਨਰੇਟਿਵ ਬ੍ਰੇਕਿੰਗ ਜਾਂ ਇੱਕ ਪੈਡਲ ਡਰਾਈਵ ਫੀਚਰ ਹੈ ਤਾਂ ਤੁਸੀਂ ਆਸਾਨੀ ਨਾਲ ਆਪਣੇ ਵਾਹਨ ਦੀ ਰੇਂਜ ਵਧਾ ਸਕਦੇ ਹੋ। ਇਸ ਫੀਚਰ ਦੇ ਤਹਿਤ ਜਿਵੇਂ ਹੀ ਤੁਸੀਂ ਵਾਹਨ ਦੇ ਐਕਸੀਲੇਟਰ ਤੋਂ ਪੈਰ ਹਟਾਉਂਦੇ ਹੋ, ਆਟੋ ਬ੍ਰੇਕਿੰਗ ਦੇ ਜ਼ਰੀਏ ਕਾਰ ਦੀ ਰਫਤਾਰ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਬੈਟਰੀ ਵੀ ਗਤੀਸ਼ੀਲ ਊਰਜਾ ਨਾਲ ਚਾਰਜ ਹੁੰਦੀ ਹੈ। ਇਸ ਲਈ ਜਦੋਂ ਕਾਰ ਨੂੰ ਐਕਸੀਲੇਟਰ ਦੀ ਲੋੜ ਨਾ ਪਵੇ ਤਾਂ ਉਸ ਤੋਂ ਪੈਰ ਹਟਾ ਲਓ।

  ਜੇਕਰ ਤੁਸੀਂ ਈਵੀ ਦਾ ਵਧੀਆ ਪ੍ਰਦਰਸ਼ਨ ਚਾਹੁੰਦੇ ਹੋ, ਤਾਂ ਇਸ ਨੂੰ ਓਵਰਲੋਡ ਨਾ ਕਰੋ। ਉਦਾਹਰਨ ਲਈ, ਜੇਕਰ ਤੁਸੀਂ 4 ਸੀਟਰ EV ਵਿੱਚ 6 ਲੋਕਾਂ ਦੇ ਨਾਲ ਸਫ਼ਰ ਕਰਦੇ ਹੋ, ਤਾਂ ਇਸ ਦੀ ਰੇਂਜ ਵਿੱਚ ਵੱਡਾ ਫ਼ਰਕ ਪਵੇਗਾ। ਇਸ ਦੇ ਨਾਲ ਹੀ ਕਾਰ ਦੇ ਬੂਟ 'ਚ ਰੱਖੀਆਂ ਅਣਵਰਤੀਆਂ ਚੀਜ਼ਾਂ ਨੂੰ ਵੀ ਕੱਢ ਦਿਓ।

  Published by:Sarafraz Singh
  First published:

  Tags: Auto news, Automobile, Electric Vehicle