ਆਪਣੇ ਵਾਹਨ ਦੀ ਇੰਸ਼ੋਰੈਂਸ ਕਰਵਾਉਣਾ ਬਹੁਤ ਜ਼ਰੂਰੀ ਹੈ। ਕਈ ਲੋਕ ਇੱਕ ਵਾਰ ਇੰਸ਼ੋਰੈਂਸ ਕਰਵਾ ਕੇ ਭੁਲ ਜਾਂਦੇ ਹਨ ਪਰ ਇਸ ਨੂੰ ਸਾਲ ਦਰ ਸਾਲ ਰੀਨਿਊ ਕਰਵਾਉਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੀ ਕਾਰ ਦੀ ਇੰਸ਼ੋਰੈਂਸ ਨੂੰ ਰੀਨਿਊ ਕਰਨ ਦਾ ਸਮਾਂ ਆ ਗਿਆ ਹੈ ਤਾਂ ਅਸੀਂ ਤੁਹਾਨੂੰ 5 ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਕਾਰ ਇੰਸ਼ੋਰੈਂਸ ਪ੍ਰੀਮੀਅਮ 'ਤੇ ਬਹੁਤ ਸਾਰਾ ਪੈਸਾ ਬਚਾਉਣ ਵਿੱਚ ਮਦਦ ਕਰਨਗੇ। ਨੋਟ ਕਰ ਲਓ ਕਿਉਂਕਿ ਤੁਹਾਡੇ ਬਹੁਤ ਕੰਮ ਆਉਣਗੇ ਇਹ ਟਿਪਸ
ਬੀਮਾ ਕੰਪਨੀ ਬਾਰੇ ਜ਼ਰੂਰ ਪਤਾ ਕਰੋ
ਕਈ ਬੀਮਾ ਕੰਪਨੀਆਂ ਹਨ ਜੋ ਕਲੇਮ ਦੇਣ ਸਮੇਂ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਕਈ ਵਾਰ, ਇਹ ਕੰਪਨੀਆਂ ਕਲੇਮ ਦਾ ਭੁਗਤਾਨ ਕਰਨ ਤੋਂ ਸਪੱਸ਼ਟ ਤੌਰ 'ਤੇ ਇਨਕਾਰ ਕਰ ਦਿੰਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਬੀਮਾ ਕਰਵਾਉਣ ਦੇ ਸਮੇਂ ਤੋਂ ਕੰਪਨੀ ਬਾਰੇ ਸਹੀ ਜਾਣਕਾਰੀ ਇਕੱਠੀ ਕਰਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਇਲਾਵਾ ਗੈਰੇਜ ਨੈੱਟਵਰਕ ਕੈਸ਼ਲੈੱਸ ਨੂੰ ਚੈੱਕ ਕਰਨਾ ਯਕੀਨੀ ਬਣਾਓ। ਕੈਸ਼ਲੈੱਸ ਸਹੂਲਤ ਦੇ ਤਹਿਤ, ਦੁਰਘਟਨਾ ਤੋਂ ਬਾਅਦ, ਵਾਹਨ ਨੂੰ ਕਿਤੇ ਵੀ ਰਿਪੇਅਰ ਕੀਤਾ ਜਾ ਸਕਦਾ ਹੈ, ਬਾਅਦ ਵਿੱਚ ਬੀਮਾ ਕੰਪਨੀ ਤੁਹਾਨੂੰ ਇਹ ਸਾਰਾ ਪੈਸਾ ਵਾਪਸ ਕਰ ਦਿੰਦੀ ਹੈ।
ਨੋ ਕਲੇਮ ਬੋਨਸ ਦੀ ਲਓ ਜਾਣਕਾਰੀ
NCB ਯਾਨੀ ਕਿ ਬੀਮਾ ਕਰਵਾਉਂਦੇ ਸਮੇਂ ਕੰਪਨੀ ਵੱਲੋਂ ਨੋ ਕਲੇਮ ਬੋਨਸ ਜਾਰੀ ਕੀਤਾ ਜਾਂਦਾ ਹੈ। ਪੁਰਾਣੀ ਪਾਲਿਸੀ ਦੇ ਅਨੁਸਾਰ, ਜੇਕਰ ਤੁਸੀਂ ਕਿਸੇ ਕਿਸਮ ਦਾ ਕਲੇਮ ਨਹੀਂ ਲਿਆ ਹੈ, ਤਾਂ ਤੁਹਾਨੂੰ ਰੀਨਿਊ ਕਰਨ 'ਤੇ 20 ਤੋਂ 50% ਤੱਕ ਦੀ ਛੋਟ ਮਿਲ ਸਕਦੀ ਹੈ। ਬਹੁਤ ਘੱਟ ਲੋਕ ਇਸ ਵੱਲ ਧਿਆਨ ਦਿੰਦੇ ਹਨ। ਜੇਕਰ ਤੁਸੀਂ ਆਪਣੇ ਤੋਂ ਨਹੀਂ ਬਲਕਿ ਕਿਸੇ ਹੋਰ ਤੋਂ ਬੀਮਾ ਕਰਵਾ ਰਹੇ ਹੋ, ਤਾਂ ਉਨ੍ਹਾਂ ਤੋਂ NCB ਬਾਰੇ ਜ਼ਰੂਰ ਪਤਾ ਕਰੋ। ਅਜਿਹੇ 'ਚ ਤੁਸੀਂ ਆਸਾਨੀ ਨਾਲ ਹਜ਼ਾਰਾਂ ਰੁਪਏ ਦੀ ਬਚਤ ਕਰ ਸਕੋਗੇ।
ਵਾਧੂ ਚਾਰਜ ਤੋਂ ਕਿਵੇਂ ਬਚਣਾ ਹੈ
ਜ਼ਿਆਦਾਤਰ ਲੋਕ ਬੀਮਾ ਪਾਲਿਸੀ ਦੀ ਮਿਆਦ ਪੁੱਗਣ ਤੋਂ ਬਾਅਦ ਹੀ ਰੀਨਿਊ ਕਰਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਵਾਧੂ ਚਾਰਜ ਵਜੋਂ 2000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਜ਼ਿਆਦਾਤਰ ਲੋਕ ਪੈਟਰੋਲ ਪੰਪ ਜਾਂ ਸਾਈਬਰ ਕੈਫੇ 'ਤੇ ਜਾ ਕੇ ਬੀਮਾ ਪਾਲਿਸੀ ਆਨਲਾਈਨ ਲੈ ਲੈਂਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਕੰਪਨੀ ਅਤੇ ਯੋਜਨਾ ਬਾਰੇ ਚੰਗੀ ਜਾਣਕਾਰੀ ਨਹੀਂ ਮਿਲਦੀ। ਜੇਕਰ ਤੁਸੀਂ ਵੀ ਪਾਲਿਸੀ ਰੀਨਿਊ ਕਰਵਾਉਣ ਜਾ ਰਹੇ ਹੋ, ਤਾਂ ਤੁਸੀਂ ਸਮਾਰਟਫੋਨ ਦੀ ਮਦਦ ਨਾਲ ਘਰ ਬੈਠੇ ਹੀ ਅਜਿਹਾ ਕਰ ਸਕਦੇ ਹੋ। ਇੰਝ ਕਰਨ ਨਾਲ ਤੁਹਾਡਾ ਸਮਾਂ ਵੀ ਬਚੇਗਾ ਤੇ ਤੁਸੀਂ ਪੈਸੇ ਵੀ ਬਚਾ ਸਕੋਗੇ।
ਆਪਣੇ ਵਾਹਨ ਦੇ ਹਿਸਾਬ ਨਾਲ ਅਪਗ੍ਰੇਡ ਲਓ
ਕਾਰ ਦੀ ਕੀਮਤ ਸਾਲ ਦਰ ਸਾਲ ਘਟਦੀ ਜਾਂਦੀ ਹੈ ਤੇ ਸਮਾਂ ਬੀਤਣ ਦੇ ਨਾਲ ਗੱਡੀ ਦੀ ਕੰਡੀਸ਼ਨ ਵੀ ਖਰਾਬ ਹੁੰਦੀ ਹੈ। ਇਸ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਦਰਅਸਲ, ਇੰਸ਼ੋਰੈਂਸ ਪਲਾਨ ਲੈਂਦੇ ਸਮੇਂ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਵਾਹਨ 'ਤੇ ਹੋਣ ਵਾਲੇ ਵਾਧੂ ਖਰਚਿਆਂ ਨੂੰ ਬਚਾ ਸਕਦੇ ਹੋ। ਇਸ ਨਾਲ ਵਾਹਨ ਦੀ ਕੀਮਤ ਵੀ ਵਧ ਜਾਂਦੀ ਹੈ। ਸਮੇਂ ਦੇ ਅਨੁਸਾਰ ਬੀਮਾ ਯੋਜਨਾ ਨੂੰ ਅਪਗ੍ਰੇਡ ਕਰਦੇ ਰਹੋ। ਹਾਲਾਂਕਿ, ਤੁਹਾਨੂੰ ਇਸਦੇ ਲਈ ਪ੍ਰੀਮੀਅਮ ਦੇ ਤੌਰ 'ਤੇ ਜ਼ਿਆਦਾ ਭੁਗਤਾਨ ਕਰਨਾ ਪੈ ਸਕਦਾ ਹੈ।
Insured Declared Value (IDV)
ਬੀਮਾ ਪਾਲਿਸੀ ਖੁਦ ਵਾਹਨ ਦੀ ਕੀਮਤ ਬਾਰੇ ਜਾਣਕਾਰੀ ਦਿੰਦੀ ਹੈ। ਕੁਝ ਕੰਪਨੀਆਂ ਅਜਿਹੀਆਂ ਵੀ ਹਨ ਜੋ ਆਪਣੇ ਵਾਹਨਾਂ ਲਈ ਬਹੁਤ ਘੱਟ ਚਾਰਜ ਲੈਂਦੀਆਂ ਹਨ। ਇੰਨਾ ਹੀ ਨਹੀਂ ਉਹ ਕੁਦਰਤੀ ਆਫਤ ਅਤੇ ਵਾਹਨ ਚੋਰੀ ਹੋਣ ਦੀ ਸੂਰਤ ਵਿੱਚ ਵੀ ਕਲੇਮ ਦੇਣ ਤੋਂ ਇਨਕਾਰ ਕਰ ਦਿੰਦੀਆਂ ਹਨ। ਇਸ ਲਈ ਪਾਲਿਸੀ ਰੀਨਿਊ ਕਰਦੇ ਸਮੇਂ IDV ਯਾਨੀ Insured Declared Value ਵੱਲ ਧਿਆਨ ਦੇਣਾ ਜ਼ਰੂਰੀ ਹੈ। ਬੀਮੇ ਲਈ ਤੁਹਾਨੂੰ ਜੋ ਰਕਮ ਅਦਾ ਕਰਨੀ ਪਵੇਗੀ ਉਹ ਪੂਰੀ ਤਰ੍ਹਾਂ Insured Declared Value 'ਤੇ ਨਿਰਭਰ ਕਰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto news, Car, Insurance, Insurance Policy