ਆਰਬੀਆਈ ਵੱਲੋਂ ਰੇਪੋ ਰੇਟ ਵਿੱਚ ਕੀਤੇ ਵਾਧੇ ਤੋਂ ਬਾਅਦ ਜਿੱਥੇ ਕਰਜ਼ੇ ਮਹਿੰਗੇ ਹੋਏ ਹਨ ਉੱਥੇ ਬੈਂਕਾਂ ਦੀ FD ਵਿਆਜ ਦਰਾਂ ਵੀ ਵਧੀਆਂ ਹਨ। ਹੁਣ ਤੱਕ ਲਗਭਗ ਸਾਰੀਆਂ ਬੈਂਕਾਂ ਨੇ ਆਪਣੀਆਂ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ ਅਤੇ ਕੁੱਝ ਬੈਂਕਾਂ ਲਗਾਤਾਰ ਇਸ ਵਿੱਚ ਵਾਧਾ ਕਰ ਰਹੀਆਂ ਹਨ। ਇਸ ਵਿੱਚ ਇੱਕ ਨਾਮ Axis Bank ਦਾ ਵੀ ਹੈ ਜਿਸਨੇ ਆਪਣੀਆਂ FD ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ ਅਤੇ ਇਹ ਵਾਧਾ 5 ਦਸੰਬਰ ਤੋਂ ਲਾਗੂ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਵਾਧਾ ਬੈਂਕ ਵੱਲੋਂ ਸਿਰਫ ਬਲਕ ਫਿਕਸਡ ਡਿਪਾਜ਼ਿਟ (Bulk Fixed Deposit) ਲਈ ਹੀ ਹੈ। ਇਹ ਵਾਧਾ ਸਿਰਫ਼ 5 ਕਰੋੜ ਰੁਪਏ ਤੋਂ ਲੈ ਕੇ 10 ਕਰੋੜ ਰੁਪਏ ਤੱਕ ਦੀ FD ਲਈ ਹੀ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਕ 7 ਦਿਨਾਂ ਤੋਂ ਲੈ ਕੇ 10 ਸਾਲਾਂ ਤੱਕ ਦੇ ਸਮੇਂ ਵਾਲੀਆਂ FDs 'ਤੇ 4.65% ਤੋਂ 6.30% ਤੱਕ ਦਾ ਵਿਆਜ ਦੇਵੇਗੀ।
ਇੱਥੇ ਦੇਖੋ 5 ਕਰੋੜ ਰੁਪਏ ਤੋਂ ਲੈ ਕੇ 10 ਕਰੋੜ ਰੁਪਏ FD ਦੀਆਂ ਵਿਆਜ ਦਰਾਂ:
ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਬੈਂਕ ਨੇ ਨਾਨ-ਕਾਲੇਬਲ FD ਦੀਆਂ ਵਿਆਜ ਦਰਾਂ ਨੂੰ ਸੋਧਿਆ ਹੈ। ਇਹ ਉਹ FDs ਹੁੰਦੀਆਂ ਹਨ ਜਿਹਨਾਂ ਨੂੰ ਤੁਸੀਂ ਮਿਆਦ ਪੂਰੀ ਹੋਣ ਤੋਂ ਪਹਿਲਾਂ ਤੁੜਵਾ ਨਹੀਂ ਸਕਦੇ।
2 ਕਰੋੜ ਰੁਪਏ ਤੋਂ 5 ਕਰੋੜ ਰੁਪਏ ਤੋਂ ਘੱਟ ਤੱਕ ਦੀਆਂ ਨਾਨ-ਕਾਲੇਬਲ FD ਦੀਆਂ ਵਿਆਜ ਦਰਾਂ:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Business idea, Fixed Deposits