Home /News /lifestyle /

ਇਸ ਬੈਂਕ ਨੇ ਇੱਕ ਮਹੀਨੇ 'ਚ ਦੋ ਵਾਰ ਵਧਾਈਆਂ FD ਵਿਆਜ ਦਰਾਂ, ਮਿਲੇਗਾ ਜ਼ਿਆਦਾ ਵਿਆਜ

ਇਸ ਬੈਂਕ ਨੇ ਇੱਕ ਮਹੀਨੇ 'ਚ ਦੋ ਵਾਰ ਵਧਾਈਆਂ FD ਵਿਆਜ ਦਰਾਂ, ਮਿਲੇਗਾ ਜ਼ਿਆਦਾ ਵਿਆਜ

ਇਸ ਬੈਂਕ ਨੇ ਇੱਕ ਮਹੀਨੇ 'ਚ ਦੋ ਵਾਰ ਵਧਾਈਆਂ FD ਵਿਆਜ ਦਰਾਂ, ਮਿਲੇਗਾ ਜ਼ਿਆਦਾ ਵਿਆਜ

ਇਸ ਬੈਂਕ ਨੇ ਇੱਕ ਮਹੀਨੇ 'ਚ ਦੋ ਵਾਰ ਵਧਾਈਆਂ FD ਵਿਆਜ ਦਰਾਂ, ਮਿਲੇਗਾ ਜ਼ਿਆਦਾ ਵਿਆਜ

RBI ਵੱਲੋਂ ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਲਈ ਰੇਪੋ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਨ ਮਹਿੰਗੇ ਹੋ ਰਹੇ ਹਨ। ਇਸ ਮਹਿੰਗੇ ਲੋਨ ਦੇ ਨਾਲ ਇੱਕ ਚੀਜ਼ ਹੋਰ ਹੋ ਰਹੀ ਹੈ ਜਿਸ ਨਾਲ ਨਿਵੇਸ਼ਕਾਂ ਨੂੰ ਫ਼ਾਇਦਾ ਹੋ ਰਿਹਾ ਹੈ।

  • Share this:

RBI ਵੱਲੋਂ ਦੇਸ਼ ਵਿੱਚ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਲਈ ਰੇਪੋ ਦਰਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਨ ਮਹਿੰਗੇ ਹੋ ਰਹੇ ਹਨ। ਇਸ ਮਹਿੰਗੇ ਲੋਨ ਦੇ ਨਾਲ ਇੱਕ ਚੀਜ਼ ਹੋਰ ਹੋ ਰਹੀ ਹੈ ਜਿਸ ਨਾਲ ਨਿਵੇਸ਼ਕਾਂ ਨੂੰ ਫ਼ਾਇਦਾ ਹੋ ਰਿਹਾ ਹੈ। ਇੱਕ ਪਾਸੇ ਬੈਂਕ ਬਾਜ਼ਾਰ ਵਿੱਚ ਪੈਸੇ ਦੇ ਫਲੋ ਘੱਟ ਰਿਹਾ ਹੈ ਉੱਥੇ ਨਾਲ ਹੀ ਬੈਂਕਾਂ ਨੇ ਆਪਣੀਆਂ FD ਵਿਆਜ ਦਰਾਂ ਵਿੱਚ ਵਾਧਾ ਕਰਨਾ ਜਾਰੀ ਕੀਤਾ ਹੈ। ਇਹ ਵਾਧਾ ਲਗਭਗ ਹੁਣ ਤੱਕ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ (ਆਰਬੀਐਲ ਬੈਂਕ, ਐਕਸਿਸ ਬੈਂਕ, ਸੀਐਸਬੀ ਬੈਂਕ ਲਿਮਿਟੇਡ, ਕੋਟਕ ਮਹਿੰਦਰਾ ਬੈਂਕ, ਕੇਨਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ) ਨੇ ਕੀਤਾ ਹੈ। ਕਈ ਬੈਂਕ ਤਾਂ ਅਜਿਹੇ ਹਨ ਜਿਹਨਾਂ ਨੇ ਇਹ ਵਾਧਾ ਕਈ ਵਾਰ ਕੀਤਾ ਹੈ।

ਲਗਾਤਾਰ FD ਵਿਆਜ ਦਰਾਂ ਵਿੱਚ ਵਾਧਾ ਕਰਨ ਵਾਲੀ ਇੱਕ ਬੈਂਕ Axis Bank ਵੀ ਹੈ ਜਿਸ ਨੇ ਇੱਕ ਮਹੀਨੇ ਵਿੱਚ ਹੀ ਦੂਸਰੀ ਵਾਰ ਵਾਧਾ ਕੀਤਾ ਹੈ। ਇਹ ਵਾਧਾ ਬੈਂਕ ਵੱਲੋਂ 15 ਨਵੰਬਰ ਤੋਂ ਲਾਗੂ ਕੀਤਾ ਗਿਆ ਹੈ। Axis Bank ਨੇ ਇਸ ਤੋਂ ਪਹਿਲਾਂ 5 ਨਵੰਬਰ ਨੂੰ FD ਵਿਆਜ ਦਰਾਂ ਵਧਾਈਆਂ ਸਨ। ਇਹ ਵਾਧਾ 2 ਕਰੋੜ ਤੋਂ ਘੱਟ ਦੀ FD 'ਤੇ ਲਾਗੂ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ 15 ਤੋਂ 18 ਮਹੀਨਿਆਂ ਵਿੱਚ ਮਿਆਦ ਪੂਰੀ ਹੋਣ ਵਾਲੀ ਫਿਕਸਡ ਡਿਪਾਜ਼ਿਟ (FDs) 'ਤੇ 6.40% ਵਿਆਜ ਅਤੇ 18 ਤੋਂ 3 ਸਾਲਾਂ ਵਿੱਚ ਮਿਆਦ ਪੂਰੀ ਹੋਣ ਵਾਲੀ FDs 'ਤੇ 6.50% ਵਿਆਜ ਦੇ ਰਹੀ ਹੈ।

ਆਓ ਜਾਣਦੇ ਹਾਂ ਬੈਂਕ ਦੀਆਂ ਨਵੀਆਂ ਵਿਆਜ ਦਰਾਂ:

7 ਦਿਨਾਂ ਤੋਂ 45 ਦਿਨਾਂ ਲਈ 3.50%

46 ਦਿਨਾਂ ਤੋਂ 60 ਦਿਨਾਂ ਲਈ 4.00%

61 ਦਿਨਾਂ ਤੋਂ 6 ਮਹੀਨਿਆਂ ਲਈ 4.50%

6 ਮਹੀਨਿਆਂ ਤੋਂ 9 ਮਹੀਨਿਆਂ ਲਈ 5.25%

9 ਮਹੀਨਿਆਂ ਤੋਂ 1 ਸਾਲ ਲਈ 5.50%

1 ਸਾਲ ਤੋਂ 15 ਮਹੀਨਿਆਂ ਲਈ 6.25%

15 ਮਹੀਨਿਆਂ ਤੋਂ 18 ਮਹੀਨਿਆਂ ਲਈ 6.40%

18 ਮਹੀਨਿਆਂ ਤੋਂ 3 ਸਾਲਾਂ ਲਈ 6.50%

3 ਸਾਲ ਤੋਂ 10 ਸਾਲਾਂ ਲਈ 6.50%

ਐਕਸਿਸ ਬੈਂਕ ਹੁਣ ਸੀਨੀਅਰ ਨਾਗਰਿਕਾਂ ਨੂੰ 5.50% ਤੋਂ 7.25% ਦੀ ਵਿਆਜ ਦਰ ਬੈਂਡ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਸੀਨੀਅਰ ਨਾਗਰਿਕਾਂ ਲਈ 6 ਮਹੀਨਿਆਂ ਤੋਂ 10 ਸਾਲਾਂ ਤੱਕ ਦੀਆ ਮਿਆਦ ਲਈ ਵੱਧ ਤੋਂ ਵੱਧ ਵਿਆਜ ਦਰਾਂ ਹਨ।

Published by:Drishti Gupta
First published:

Tags: Bank, Business, FD interest rates