Home /News /lifestyle /

Axis Bank ਨੇ FD ਵਿਆਜ ਦਰਾਂ ਵਿੱਚ ਕੀਤਾ ਵਾਧਾ! ਚੈੱਕ ਕਰੋ ਨਵੀਆਂ ਦਰਾਂ

Axis Bank ਨੇ FD ਵਿਆਜ ਦਰਾਂ ਵਿੱਚ ਕੀਤਾ ਵਾਧਾ! ਚੈੱਕ ਕਰੋ ਨਵੀਆਂ ਦਰਾਂ

Axis Bank ਨੇ FD ਵਿਆਜ ਦਰਾਂ ਵਿੱਚ ਕੀਤਾ ਵਾਧਾ! ਚੈੱਕ ਕਰੋ ਨਵੀਆਂ ਦਰਾਂ

Axis Bank ਨੇ FD ਵਿਆਜ ਦਰਾਂ ਵਿੱਚ ਕੀਤਾ ਵਾਧਾ! ਚੈੱਕ ਕਰੋ ਨਵੀਆਂ ਦਰਾਂ

ਭਾਰਤ ਦੇ ਨਿੱਜੀ ਖੇਤਰ ਦੇ ਵੱਡੇ ਬੈਂਕ, ਐਕਸਿਸ ਬੈਂਕ (Axis Bank) ਨੇ ਕੁਝ ਕਾਰਜਕਾਲਾਂ ਲਈ ਫਿਕਸਡ ਡਿਪਾਜ਼ਿਟ ਯਾਨੀ ਐੱਫਡੀ 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਐਕਸਿਸ ਬੈਂਕ (Axis Bank) ਦੀਆਂ ਇਹ ਨਵੀਆਂ ਵਿਆਜ ਦਰਾਂ 16 ਜੁਲਾਈ 2022 ਤੋਂ ਲਾਗੂ ਹੋ ਗਈਆਂ ਹਨ। ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਰੈਪੋ ਦਰ ਵਿੱਚ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਵੱਖ-ਵੱਖ ਬੈਂਕਾਂ ਨੇ ਵੀ ਆਪਣੀਆਂ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਹੋਰ ਪੜ੍ਹੋ ...
  • Share this:

ਕਰਜ਼ਿਆਂ 'ਤੇ ਵਿਆਜ ਦਰਾਂ ਵਧਾਉਣ ਦੇ ਨਾਲ-ਨਾਲ ਬੈਂਕਾਂ 'ਚ ਜਮ੍ਹਾਂ ਰਾਸ਼ੀ 'ਤੇ ਵੀ ਵਿਆਜ ਦਰਾਂ ਵਧਣ ਲੱਗੀਆਂ ਹਨ। ਆਓ ਜਾਣਦੇ ਹਾਂ ਕਿ ਐਕਸਿਸ ਬੈਂਕ ਨੇ ਐੱਫਡੀ ਉੱਤੇ ਵਿਆਜ ਦਰਾਂ ਵਿੱਚ ਕਿੰਨਾਂ ਵਾਧਾ ਕੀਤਾ ਹੈ ਅਤੇ ਕਿਹੜੀਆਂ ਕਿਹੜੀਆਂ ਬੈਂਕਾਂ ਨੇ ਵਿਆਜ ਦਰਾਂ ਵਧਾਈਆਂ ਹਨ।

ਐੱਫਡੀ ਲਈ ਐਕਸਿਸ ਬੈਂਕ ਦੀਆਂ ਨਵੀਂਆਂ ਵਿਆਜ ਦਰਾਂ

ਤੁਹਾਨੂੰ ਦੱਸ ਦੇਈਏ ਕਿ ਐਕਸਿਸ ਬੈਂਕ (Axis Bank) ਨੇ ਅਲੱਗ ਅਲੱਗ ਤਰ੍ਹਾਂ ਦੀਆਂ ਐੱਫਡੀਜ ਲਈ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਐਕਸਿਸ ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਦੀ FD ਲਈ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬੈਂਕ ਨੇ 7 ਮਹੀਨਿਆਂ ਤੋਂ ਘੱਟ ਸਮੇਂ ਵਿੱਚ ਪਰ 6 ਮਹੀਨਿਆਂ ਵਿੱਚ ਮਿਆਦ ਪੂਰੀ ਹੋਣ ਵਾਲੀ ਫਿਕਸਡ ਡਿਪਾਜ਼ਿਟ ਦੀ ਵਿਆਜ ਦਰ ਵਿੱਚ ਵਾਧਾ ਕੀਤਾ ਹੈ।

ਇਸ ਦੇ ਨਾਲ ਹੀ, 9 ਮਹੀਨਿਆਂ ਤੋਂ ਘੱਟ ਪਰ 8 ਮਹੀਨਿਆਂ ਵਿੱਚ ਮਿਆਦ ਪੂਰੀ ਹੋਣ ਵਾਲੀ ਫਿਕਸਡ ਡਿਪਾਜ਼ਿਟ ਦੀ ਵਿਆਜ ਦਰ ਵਿੱਚ ਵੀ ਵਾਧਾ ਕੀਤਾ ਗਿਆ ਹੈ। ਵਿਆਜ ਦਰਾਂ ਵਿੱਚ ਇਹ ਵਾਧਾ 0.25 ਫੀਸਦੀ ਹੈ ਅਤੇ ਹੁਣ ਨਵੀਂ ਵਿਆਜ ਦਰ 4.40 ਫੀਸਦੀ ਦੀ ਬਜਾਏ 4.65 ਫੀਸਦੀ ਹੋਵੇਗੀ। ਬਾਕੀ ਅਤੇ ਕਿਸੇ ਵੀ ਕਾਰਜਕਾਲ ਲਈ FD ਵਿਆਜ ਦਰਾਂ ਪਹਿਲਾਂ ਵਾਂਗ ਹੀ ਰਹਿਣਗੀਆਂ।

ਕਿੰਨਾਂ ਬੈਂਕਾਂ ਨੇ ਵਧਾਈਆਂ ਹਨ ਵਿਆਜ ਦਰਾਂ

ਇੱਥੇ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਐਸਬੀਆਈ, ਐਕਸਿਸ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਆਈਡੀਬੀਆਈ ਬੈਂਕ ਆਦਿ ਨੇ ਵੀ ਆਪਣੀਆਂ ਐਫਡੀ ਦਰਾਂ ਵਿੱਚ ਵਾਧਾ ਕੀਤਾ ਹੈ। ਦਰਾਂ ਵਧਾਉਣ ਦੀ ਇਹ ਪ੍ਰਕਿਰਿਆ ਆਰਬੀਆਈ ਵੱਲੋਂ ਰੈਪੋ ਦਰਾਂ ਵਿੱਚ ਵਾਧੇ ਤੋਂ ਬਾਅਦ ਸ਼ੁਰੂ ਹੋਈ ਹੈ। ਵਧੀਆਂ ਵਿਆਜ ਦਰਾਂ ਦਾ ਫ਼ਾਇਦਾ ਵੱਖ-ਵੱਖ ਬੈਂਕਾਂ ਦੇ ਗਾਹਕਾਂ ਨੂੰ ਹੋਵੇਗਾ।

Published by:Drishti Gupta
First published:

Tags: Bank, FD interest rates, Interest Rate, Lifestyle