Home /News /lifestyle /

ਮਾਪੇ ਬਣਨ ਤੋਂ ਪਹਿਲਾਂ ਮਨ 'ਚ ਆਉਂਦੇ ਹਨ ਕਈ ਸਵਾਲ, ਇੰਝ ਕਰੋ ਬੱਚੇ ਦੀ ਚੰਗੀ ਪਰਵਰਿਸ਼ ਦੀ ਪਲਾਨਿੰਗ

ਮਾਪੇ ਬਣਨ ਤੋਂ ਪਹਿਲਾਂ ਮਨ 'ਚ ਆਉਂਦੇ ਹਨ ਕਈ ਸਵਾਲ, ਇੰਝ ਕਰੋ ਬੱਚੇ ਦੀ ਚੰਗੀ ਪਰਵਰਿਸ਼ ਦੀ ਪਲਾਨਿੰਗ

ਮਾਪੇ ਬਣਨ ਤੋਂ ਪਹਿਲਾਂ ਮਨ 'ਚ ਆਉਂਦੇ ਹਨ ਕਈ ਸਵਾਲ, ਇੰਝ ਕਰੋ ਬੱਚੇ ਦੀ ਚੰਗੀ ਪਰਵਰਸ਼ਿ

ਮਾਪੇ ਬਣਨ ਤੋਂ ਪਹਿਲਾਂ ਮਨ 'ਚ ਆਉਂਦੇ ਹਨ ਕਈ ਸਵਾਲ, ਇੰਝ ਕਰੋ ਬੱਚੇ ਦੀ ਚੰਗੀ ਪਰਵਰਸ਼ਿ

ਜਿਵੇਂ ਵਿਆਹ ਕਰਨ ਲਈ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਪੈਂਦਾ ਹੈ ਉਸੇ ਤਰ੍ਹਾਂ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤੇ ਆਪਣੀ ਜ਼ਿੰਦਗੀ ਵਿੱਚ ਨਵੇਂ ਮਹਿਮਾਨ ਨੂੰ ਲਿਆਉਣ ਦਾ ਫੈਸਲਾ ਵੀ ਸਮਝਦਾਰੀ ਨਾਲ ਲੈਣਾ ਚਾਹੀਦਾ ਹੈ। ਇਸ ਲਈ ਇੱਥੇ ਕੁਝ ਅਜਿਹੇ ਸਵਾਲ ਹਨ ਜੋ ਅਕਸਰ ਮਾਪੇ ਬਣਨ ਤੋਂ ਪਹਿਲਾਂ ਮਨ ਵਿੱਚ ਆਉਂਦੇ ਹਨ ।

ਹੋਰ ਪੜ੍ਹੋ ...
  • Share this:

Parenting tips: ਪਿਆਰ ਦਾ ਰਿਸ਼ਤਾ ਅੱਗੇ ਵਧਦਾ ਹੈ ਜਦੋਂ ਪਿਆਰ ਕਰਨ ਵਾਲੇ ਵਿਆਹ ਦੇ ਬੰਧਨ ਵਿੱਚ ਬੱਝ ਜਾਂਦੇ ਹਨ। ਉਸ ਤੋਂ ਬਾਅਦ ਜਦੋਂ ਬੱਚੇ ਹੋ ਜਾਂਦੇ ਹਨ ਤਾਂ ਰਿਸ਼ਤਾ ਹੋਰ ਅੱਗੇ ਵਧਦਾ ਹੈ। ਪਰ ਜਿਵੇਂ ਵਿਆਹ ਕਰਨ ਲਈ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਪੈਂਦਾ ਹੈ ਉਸੇ ਤਰ੍ਹਾਂ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤੇ ਆਪਣੀ ਜ਼ਿੰਦਗੀ ਵਿੱਚ ਨਵੇਂ ਮਹਿਮਾਨ ਨੂੰ ਲਿਆਉਣ ਦਾ ਫੈਸਲਾ ਵੀ ਸਮਝਦਾਰੀ ਨਾਲ ਲੈਣਾ ਚਾਹੀਦਾ ਹੈ। ਇਸ ਲਈ ਇੱਥੇ ਕੁਝ ਅਜਿਹੇ ਸਵਾਲ ਹਨ ਜੋ ਅਕਸਰ ਮਾਪੇ ਬਣਨ ਤੋਂ ਪਹਿਲਾਂ ਮਨ ਵਿੱਚ ਆਉਂਦੇ ਹਨ ਜਿਨ੍ਹਾਂ ਦਾ ਜਵਾਬ ਤੁਹਾਨੂੰ ਮਾਪੇ ਬਣਨ ਤੋਂ ਪਹਿਲਾਂ ਪਤਾ ਹੋਣੇ ਚਾਹੀਦੇ ਹਨ ਤੇ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਇਨ੍ਹਾਂ ਦੀ ਮਦਦ ਨਾਲ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ।

ਮਾਪੇ ਬਣਨ ਲਈ ਸਿਹਤਮੰਦ ਹੋਣਾ ਹੈ ਜ਼ਰੂਰੀ

ਜਦੋਂ ਮਾਪੇ ਬਣਨ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਸਿਹਤਮੰਦ ਰਹਿਣਾ ਜ਼ਰੂਰੀ ਹੈ ਕਿਉਂਕਿ ਸਿਹਤਮੰਦ ਮਾਪੇ ਹੀ ਬੱਚੇ ਨੂੰ ਸਿਹਤਮੰਦ ਪਾਲਣ ਪੋਸ਼ਣ ਦੇਣਯੋਗ ਹੁੰਦੇ ਹਨ। ਇਸ ਨਾਲ ਮਾਪੇ ਬਣਨ ਦੌਰਾਨ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਹੁੰਦੀ। ਪਰੈਗਨੈਂਲੀ ਨਾਲ ਜੁੜੀਆਂ ਸਮੱਸਿਆਵਾਂ ਲਈ ਕਿਸੇ ਗਾਈਨਾਕੋਲੋਜਿਸਟ ਨਾਲ ਗੱਲਬਾਤ ਕਰ ਕੇ ਸਲਾਹ ਲਈ ਜਾ ਸਕਦੀ ਹੈ। ਗਰਭ ਧਾਰਨ ਕਰਨ ਦੇ ਅੱਜਕਲ੍ਹ ਕਈ ਵਿਕਲਪ ਹਨ ਜਿਨ੍ਹਾਂ ਬਾਰੇ ਤੁਸੀਂ ਵਿਚਾਰ ਕਰ ਸਕਦੇ ਹੋ। ਪਰ ਕਿਸੇ ਵੀ ਹਾਲਾਤ ਵਿੱਚ ਸਿਹਤ ਸਭ ਤੋਂ ਪਹਿਲਾਂ ਆਉਂਦੀ ਹੈ ਇਸ ਲਈ ਤੰਦਰੁਸਤ ਰਹੋ ਤੇ ਚੰਗੀ ਖੁਰਾਕ ਲਓ।

ਮਾਪੇ ਬਣਨਾ ਹੈ ਜ਼ਿੰਮੇਦਾਰੀ ਦਾ ਕੰਮ

ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਕੁਝ ਮਹੀਨੇ ਜਾਂ ਸਾਲ ਬਾਅਦ ਘਰਦਿਆਂ ਵੱਲੋਂ ਤੇ ਰਿਸ਼ਤੇਦਾਰਾਂ ਵੱਲੋਂ ਬੱਚਾ ਪੈਦਾ ਕਰਨ ਲਈ ਦਬਾਅ ਬਣਾਇਆ ਜਾਂਦਾ ਹੈ ਪਰ ਇਹ ਤੁਹਾਡਾ ਨਿਜੀ ਮਾਮਲਾ ਹੈ ਇਸ ਲਈ ਸਮਝਦਾਰੀ ਨਾਲ ਹੀ ਇਸ ਦਾ ਫੈਸਲਾ ਲਓ। ਕਿਸੇ ਦੇ ਦਬਾਅ ਵਿੱਚ ਆ ਕੇ ਤੁਸੀਂ ਬੱਚਾ ਕਰ ਵੀ ਲਓ ਤਾਂ ਵੀ ਮਾਪੇ ਹੋਣ ਦੇ ਨਾਤੇ ਤੁਹਾਨੂੰ ਬੱਚੇ ਦੀ ਪੂਰੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਇਸ ਲਈ ਪਹਿਲਾਂ ਖੁੱਦ ਨੂੰ ਇਸ ਜ਼ਿੰਮੇਦਾਰੀ ਨੂੰ ਸੰਭਾਲਣ ਦੇ ਕਾਬਿਲ ਬਣਾਓ ਤੇ ਫਿਰ ਹੀ ਮਾਪੇ ਬਣਨ ਵੱਲ ਅੱਗੇ ਕਦਮ ਵਧਾਓ।

ਬੱਚਾ ਪੈਦਾ ਕਰਨ ਲਈ ਦੋਨਾਂ ਦੀ ਸਹਿਮਤੀ ਹੈ ਜ਼ਰੂਰੀ

ਜ਼ਿਆਦਾਤਰ ਪਰਿਵਾਰਾਂ ਵਿੱਚ ਬੱਚਾ ਪੈਦਾ ਕਰਨ ਨੂੰ ਲੈ ਕੇ ਦੋਨਾਂ ਸਾਥੀਆਂ ਦੀ ਸਲਾਹ ਇੱਕੋ ਜਿਹੀ ਨਹੀਂ ਹੁੰਦੀ। ਇੱਕ ਪਾਰਟਨਰ ਬੱਚਾ ਚਾਹੁੰਦਾ ਹੈ ਤਾਂ ਦੂਜਾ ਜ਼ਿੰਮੇਦਾਰੀ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੁੰਦਾ। ਇਥੇ ਜ਼ਰੂਰੀ ਹੈ ਕਿ ਪਹਿਲਾਂ ਮਾਪੇ ਆਪਸੀ ਗੱਲਬਾਤ ਨਾਲ ਸਮੱਸਿਆ ਨੂੰ ਸੁਲਝਾਉਣ ਤੇ ਫਿਰ ਇੱਕ ਦੂਜੇ ਦੀ ਸਹਿਮਤੀ ਨਾਲ ਹੀ ਫੈਸਲਾ ਲੈਣ। ਇੱਕ ਦੂਜੇ ਨੂੰ ਪੁੱਛੋ ਕਿ ਤੁਸੀਂ ਤਿਆਰ ਹੋ ਮਾਪੇ ਬਣਨ ਲਈ ਅਤੇ ਦੋਨਾ ਦੀ ਸਹਿਮਤੀ ਨਾਲ ਹੀ ਇਹ ਕਦਮ ਚੁੱਕੋ। ਇਹ ਜ਼ਰੂਰੀ ਹੈ ਕਿਉਂਕਿ ਸਹਿਮਤੀ ਨਾਲ ਹੀ ਤੁਸੀਂ ਬੱਚੇ ਦਾ ਵਧੀਆ ਤਰੀਕੇ ਨਾਲ ਸੁਆਗਤ ਕਰ ਸਕੋਗੇ।

ਬੱਚੇ ਲਈ ਦੋਨਾਂ ਦੀ ਸੋਚ ਸਮਾਨ ਹੋਣੀ ਚਾਹੀਦੀ ਹੈ

ਬੇਸ਼ੱਕ ਬੱਚਾ ਪੈਦਾ ਕਰਨ ਲਈ ਇੱਕ ਔਰਤ ਨੂੰ ਥੋੜਾ ਲੰਬਾ ਵਕਫਾ ਚੁਣਨਾ ਪੈਂਦਾ ਹੈ, ਪਰ ਪੈਰੇਂਟਸ ਬਣਨ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਹਰ ਪਹਿਲੂ ਨੂੰ ਜਾਂਚ ਲਓ। ਬੱਚੇ ਦੇ ਪਾਲਣ ਪੋਸ਼ਣ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਤੇ ਤੁਹਾਡਾ ਸਾਥੀ ਕੀ ਸੋਚਦਾ ਹੈ ਇਹ ਬਹੁਤ ਮਾਇਨੇ ਰੱਖਦਾ ਹੈ। ਬੱਚੇ ਦਾ ਪਾਲਣ-ਪੋਸ਼ਣ ਮਾਪੇ ਮਿਲ ਕੇ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਨ। ਇਸ ਲਈ ਬੱਚਾ ਪੈਦਾ ਕਰਨ ਤੋਂ ਪਹਿਲਾਂ ਹੀ ਬਾਅਦ ਦੀ ਸਥਿਤੀ ਨੂੰ ਸੰਭਾਲਣ ਲਈ ਆਪਸ ਵਿੱਚ ਗਲਬਾਤ ਕਰ ਕੇ ਯੋਜਨਾ ਬਣਾਓ। ਬੱਚੇ ਲਈ ਦੋਨਾ ਮਾਪਿਆਂ ਦਾ ਉਤਸ਼ਾਹ ਬਰਾਬਰ ਹੋਣਾ ਵਧੀਆ ਸੰਕੇਤ ਹੋਵੇਗਾ।

ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਲਈ ਰਹੋ ਤਿਆਰ

ਮਾਪੇ ਬਣਨ ਦੇ ਨਾਲ ਜ਼ਿੰਦਗੀ ਤੇ ਰਿਸ਼ਤੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਜਿਸ ਲਈ ਪਹਿਲਾਂ ਹੀ ਤਿਆਰ ਰਹਿਣਾ ਚਾਹੀਦਾ ਹੈ। ਬੱਚੇ ਦਾ ਪਾਲਣ-ਪੋਸ਼ਣ ਬਹੁਤ ਹੀ ਜ਼ਿੰਮੇਵਾਰੀ ਦਾ ਕੰਮ ਹੈ ਤੇ ਇਹ ਜ਼ਿੰਮੇਵਾਰੀ ਦੋਨਾਂ ਮਾਂ-ਪਿਓ ਦੀ ਬਣਦੀ ਹੈ। ਇਸ ਲਈ ਇਹ ਪਹਿਲਾਂ ਹੀ ਯਕੀਨੀ ਬਣਾਓ ਕਿ ਤੁਸੀਂ ਇਸ ਜ਼ਿੰਮੇਦਾਰੀ ਨੂੰ ਸਵੀਕਾਰ ਕਰਨ ਲਈ ਤਿਆਰ ਹੋ। ਮਾਪੇ ਬਣਨ ਦਾ ਫੈਸਲਾ ਉਦੋਂ ਹੀ ਲਓ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਇਸ ਜ਼ਿੰਮੇਦਾਰੀ ਨੂੰ ਚੰਗੀ ਤਰ੍ਹਾਂ ਨਿਭਾ ਸਕਦੇ ਹੋ। ਇਸ ਨਾਲ ਬੱਚੇ ਦੀ ਪਰਵਰਿਸ਼ ਵਧੀਆ ਹੋ ਸਕੇਗੀ। ਬੱਚੇ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਅਪਣਾਉਣ ਤੇ ਸੰਭਾਲਣ ਲਈ ਪਹਿਲਾਂ ਤੋਂ ਹੀ ਯੋਜਨਾ ਬਣਾ ਕੇ ਰੱਖੋ। ਕਿਉਂਕਿ ਬੱਚੇ ਲਈ ਮਾਪਿਆਂ ਤੋਂ ਵੱਧ ਤੇ ਚੰਗੀ ਪਰਵਰਿਸ਼ ਕੋਈ ਨਹੀਂ ਦੇ ਸਕਦਾ। ਤੁਹਾਡਾ ਸਮਾਂ ਤੇ ਬੱਚੇ ਦੇ ਪਾਲਣ-ਪੋਸ਼ਣ ਨਾਲ ਸਬੰਧਿਤ ਗੱਲਾਂ ਬਾਰੇ ਵਿਚਾਰ ਕਰੋ ਤੇ ਖੁਸ਼ੀ ਨਾਲ ਬੱਚੇ ਨੂੰ ਜ਼ਿੰਦਗੀ ਵਿੱਚ ਆਉਣ ਦਿਓ।

ਬੱਚੇ ਦੀ ਪਰਵਰਿਸ਼ ਲਈ ਰਿਸ਼ਤੇ ਦੀ ਮਜ਼ਬੂਤੀ ਲਾਜ਼ਮੀ

ਮਾਪੇ ਬਣਨ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਦੋਨਾਂ ਦਾ ਰਿਸ਼ਤਾ ਹੀ ਬੱਚੇ ਦੇ ਸਹੀ ਪਾਲਣ ਪੋਸ਼ਣ ਦੀ ਜ਼ਿੰਮੇਦਾਰੀ ਚੁੱਕ ਸਕਦਾ ਹੈ। ਰਿਸ਼ਤੇ ਵਿੱਚ ਥੋੜੀ ਜਿਹੀ ਵੀ ਖਟਾਸ ਜਾਂ ਦਰਾਰ ਬੱਚੇ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਸੋਚ ਕਦੇ ਵੀ ਮਾਪੇ ਬਣਨ ਦਾ ਫੈਸਲਾ ਨਾ ਲਓ ਕਿ ਬਾਅਦ ਵਿੱਚ ਰਿਸ਼ਤਾ ਠੀਕ ਹੋ ਜਾਵੇਗਾ। ਬਲਕਿ ਰਿਸ਼ਤੇ ਨੂੰ ਪਹਿਲਾਂ ਠੀਕ ਕਰੋ, ਰਿਸ਼ਤੇ ਵਿੱਚ ਪਿਆਰ ਬਣਾ ਕੇ ਰੱਖੋ ਤੇ ਫਿਰ ਮਾਪੇ ਬਣਨ ਲਈ ਤਿਆਰੀ ਕਰੋ। ਰਿਸ਼ਤੇ ਦੀ ਮਜ਼ਬੂਤੀ ਤੇ ਖੁਸ਼ਹਾਲੀ ਹੀ ਬੱਚੇ ਨੂੰ ਜਨਮ ਤੋਂ ਪਹਿਲਾਂ ਦੇ ਬਾਅਦ ਵਿੱਚ ਖੁਸ਼ਹਾਲ ਸਮਾਂ ਦੇ ਸਕਦੀ ਹੈ।

ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸਵਾਲ ਹੁੰਦੇ ਹਨ ਜੋ ਅਕਸਰ ਮਾਪੇ ਬਣਨ ਵਾਲੇ ਜੋੜੇ ਦੇ ਦਿਮਾਗ ਵਿੱਚ ਪਰੇਸ਼ਾਨੀ ਪੈਦਾ ਕਰ ਸਕਦੇ ਹਨ-

ਜਿਵੇਂ ਕਿ ਕੀ ਤੁਹਾਡੀ ਆਰਥਿਕ ਸਥਿਤੀ ਕੀ ਹੈ? ਕੀ ਤੁਸੀਂ ਬੱਚੇ ਦਾ ਖਰਚਾ ਚੁੱਕਣ ਲਈ ਤਿਆਰ ਹੋ ਜਾਂ ਨਹੀਂ?

ਬੱਚੇ ਦੀ ਪਰਵਰਿਸ਼ ਜਾਂ ਦੇਖਭਾਲ ਲਈ ਤੁਹਾਡੀ ਕੀ ਯੋਜਨਾ ਹੈ?

ਲੋੜ ਪੈਣ 'ਤੇ ਬੱਚੇ ਲਈ ਸਮਾਂ ਕੌਣ ਕੱਢੇਗਾ ਜਾਂ ਬੱਚੇ ਕੋਲ ਕੋਣ ਰੁਕੇਗਾ?

ਬੱਚੇ ਲਈ ਕੰਮ ਵਿੱਚੋਂ ਸਮਾਂ ਕਿਸ ਤਰ੍ਹਾਂ ਕੱਢਣਾ ਹੈ ?

ਲੋੜ ਪੈਣ 'ਤੇ ਬੱਚੇ ਕਿਸ ਤਰ੍ਹਾਂ ਦਾ ਸੈਕਰੀਫਾਈਜ਼ ਕੀਤਾ ਜਾ ਸਕਦਾ ਹੈ ਤੇ ਕੌਣ ਕਰ ਸਕਦਾ ਹੈ?

ਬੱਚੇ ਦੀ ਪਰਵਰਿਸ਼ ਲਈ ਕਦਰਾਂ-ਕੀਮਤਾਂ ਕਿਸ ਤਰ੍ਹਾਂ ਨਿਸ਼ਚਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ?

ਬੱਚੇ ਦੀ ਜ਼ਿੰਦਗੀ ਵਿੱਚ ਧਰਮ ਦਾ ਕਿੰਨਾ ਤੇ ਕਿਸ ਤਰ੍ਹਾਂ ਦਾ ਮਹੱਤਵ ਹੋਣਾ ਚਾਹੀਦਾ ਹੈ?

ਇਨ੍ਹਾਂ ਸਾਰੇ ਸਵਾਲਾਂ 'ਤੇ ਗੌਰ ਕਰਨ ਤੋਂ ਬਾਅਦ ਆਪਸੀ ਸਹਿਮਤੀ ਬਣਾਓ ਤਾਂ ਹੀ ਤੁਸੀਂ ਮਾਪੇ ਬਣਨ ਲਈ ਤਿਆਰ ਹੋ ਸਕਦੇ ਹੋ।

Published by:Tanya Chaudhary
First published:

Tags: Baby, Baby Planning, Kids, Lifestyle, Parenting