Home /News /lifestyle /

ਬਚਪਨ ਦੀਆਂ ਮਾੜੀਆਂ ਯਾਦਾਂ ਦਾ ਰਿਸ਼ਤਿਆਂ 'ਤੇ ਪੈਂਦਾ ਹੈ ਬੁਰਾ ਅਸਰ? ਜਾਣੋ ਕੀ ਕਹਿੰਦੇ ਹਨ ਮਾਹਰ

ਬਚਪਨ ਦੀਆਂ ਮਾੜੀਆਂ ਯਾਦਾਂ ਦਾ ਰਿਸ਼ਤਿਆਂ 'ਤੇ ਪੈਂਦਾ ਹੈ ਬੁਰਾ ਅਸਰ? ਜਾਣੋ ਕੀ ਕਹਿੰਦੇ ਹਨ ਮਾਹਰ

ਬਚਪਨ ਦੀਆਂ ਮਾੜੀਆਂ ਯਾਦਾਂ ਦਾ ਰਿਸ਼ਤਿਆਂ 'ਤੇ ਪੈਂਦਾ ਹੈ ਬੁਰਾ ਅਸਰ? ਜਾਣੋ ਕੀ ਕਹਿੰਦੇ ਹਨ ਮਾਹਰ

ਬਚਪਨ ਦੀਆਂ ਮਾੜੀਆਂ ਯਾਦਾਂ ਦਾ ਰਿਸ਼ਤਿਆਂ 'ਤੇ ਪੈਂਦਾ ਹੈ ਬੁਰਾ ਅਸਰ? ਜਾਣੋ ਕੀ ਕਹਿੰਦੇ ਹਨ ਮਾਹਰ

ਵੈਸੇ ਤਾਂ ਸਭ ਦਾ ਬਚਪਨ ਕਾਫੀ ਯਾਦਗਾਰ ਤੇ ਖੁਸ਼ੀਆਂ ਭਰਿਆ ਹੁੰਦਾ ਹੈ। ਪਰ ਕਈ ਵਾਰ ਬਚਪਨ ਦੀਆਂ ਬੁਰੀਆਂ ਯਾਦਾਂ, ਦੁਰਘਟਨਾਵਾਂ ਜਾਂ ਮਾੜੇ ਤਜਰਬੇ ਕਿਸੇ ਵੀ ਰਿਸ਼ਤੇ ਨੂੰ ਬਣਾਉਣ ਅਤੇ ਤੋੜਨ ਵਿੱਚ ਇੱਕ ਪ੍ਰਮੁੱਖ ਕਾਰਕ ਹੋ ਸਕਦੇ ਹਨ। ਬਚਪਨ ਵਿੱਚ ਮਨ 'ਤੇ ਲੱਗਣ ਵਾਲਾ ਸਦਮਾ ਵਿਅਕਤੀ ਦੇ ਰਿਸ਼ਤੇ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ।

ਹੋਰ ਪੜ੍ਹੋ ...
  • Share this:
ਵੈਸੇ ਤਾਂ ਸਭ ਦਾ ਬਚਪਨ ਕਾਫੀ ਯਾਦਗਾਰ ਤੇ ਖੁਸ਼ੀਆਂ ਭਰਿਆ ਹੁੰਦਾ ਹੈ। ਪਰ ਕਈ ਵਾਰ ਬਚਪਨ ਦੀਆਂ ਬੁਰੀਆਂ ਯਾਦਾਂ, ਦੁਰਘਟਨਾਵਾਂ ਜਾਂ ਮਾੜੇ ਤਜਰਬੇ ਕਿਸੇ ਵੀ ਰਿਸ਼ਤੇ ਨੂੰ ਬਣਾਉਣ ਅਤੇ ਤੋੜਨ ਵਿੱਚ ਇੱਕ ਪ੍ਰਮੁੱਖ ਕਾਰਕ ਹੋ ਸਕਦੇ ਹਨ। ਬਚਪਨ ਵਿੱਚ ਮਨ 'ਤੇ ਲੱਗਣ ਵਾਲਾ ਸਦਮਾ ਵਿਅਕਤੀ ਦੇ ਰਿਸ਼ਤੇ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਮਨੋਵਿਗਿਆਨੀ ਅਤੇ ਰਿਲੇਸ਼ਨਸ਼ਿਪ ਕਾਊਂਸਲਰ ਲੂਸੀਲ ਸ਼ੈਕਲਟਨ ਦੱਸਦੀ ਹੈ ਕਿ ਬਚਪਨ ਦੇ ਬੁਰੇ ਤਜਰਬਿਆਂ ਨੂੰ ਝੇਲਦਾ ਬੱਚਾ ਭਾਵੇਂ ਜ਼ਿਆਦਾ ਮਿਚਿਓਰ ਹੋ ਜਾਂਦਾ ਹੈ ਤੇ ਇਨ੍ਹਾਂ ਚੀਜ਼ਾਂ ਨਾਲ ਨਜਿੱਠਣਾ ਸਿੱਖਦਾ ਲੈਂਦਾ ਹੈ, ਪਰ ਜਦੋਂ ਉਹ ਕਿਸੇ ਰਿਸ਼ਤੇ ਨੂੰ ਅਪਣਾਉਂਦਾ ਹੈ ਤਾਂ ਕਈ ਤਰ੍ਹਾਂ ਦੇ ਅਸੁਰੱਖਿਅਤਾ ਦਾ ਡਰ ਉਸ ਨੂੰ ਸਤਾਉਂਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ, ਉਸ ਨੂੰ ਸੁਧਾਰਨ ਲਈ ਮੈਡੀਕਲ ਵਿਗਿਆਨ ਵਿੱਚ ਬਹੁਤ ਸਾਰੇ ਤਰੀਕੇ ਹਨ ਅਤੇ ਕਾਉਂਸਲਿੰਗ, ਮੈਡੀਟੇਸ਼ਨ, ਗਰਾਉਂਡਿੰਗ ਐਕਸਰਸਾਈਜ਼ ਦੀ ਮਦਦ ਨਾਲ, ਉਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਉਹ ਇੱਕ ਚੰਗੇ ਰਿਸ਼ਤੇ ਦਾ ਆਨੰਦ ਲੈਣ ਦੇ ਯੋਗ ਹੋ ਸਕਦੇ ਹਨ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਚਪਨ ਦਾ ਸਦਮਾ ਬਾਲਗ ਰਿਸ਼ਤਿਆਂ ਨੂੰ ਕਿੰਨਾ ਪ੍ਰਭਾਵਿਤ ਕਰਦਾ ਹੈ।

ਰਿਸ਼ਤੇ 'ਤੇ ਬਚਪਨ ਦੇ ਸਦਮੇ ਦੇ ਪ੍ਰਭਾਵ

ਤਣਾਅ
ਜੇਕਰ ਕੋਈ ਵੀ ਬਚਪਨ ਤੋਂ ਹੀ ਤਣਾਅ ਵਿੱਚ ਰਹਿੰਦਾ ਹੈ ਤਾਂ ਜਦੋਂ ਉਹ ਵੱਡਾ ਹੁੰਦਾ ਹੈ ਤਾਂ ਤਣਾਅ ਉਸ ਲਈ ਇੱਕ ਟਰਿੱਗਰ ਦਾ ਕੰਮ ਕਰਦਾ ਹੈ ਅਤੇ ਉਹ ਰਿਸ਼ਤੇ ਵਿੱਚ ਹਰ ਤਰ੍ਹਾਂ ਦੇ ਤਣਾਅ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ।

ਪਿਆਰ ਦੀ ਕਮੀ
ਬਚਪਨ ਦੇ ਤਜਰਬੇ ਕਾਰਨ ਕਈ ਵਾਰ ਮਨੁੱਖ ਕਿਸੇ ਨਾਲ ਜਲਦੀ ਜੁੜ ਨਹੀਂ ਪਾਉਂਦਾ ਅਤੇ ਉਸ ਦੇ ਮਨ ਵਿੱਚ ਕਿਸੇ ਲਈ ਮੋਹ ਪੈਦਾ ਨਹੀਂ ਹੁੰਦਾ। ਅਜਿਹੇ 'ਚ ਰਿਲੇਸ਼ਨਸ਼ਿਪ 'ਚ ਜਾਣਾ ਉਸ ਲਈ ਮੁਸ਼ਕਿਲ ਕੰਮ ਹੋ ਸਕਦਾ ਹੈ।

ਖੁੱਦ ਨੂੰ ਨੁਕਸਾਨ ਪਹੁੰਚਾਉਣਾ
ਬਚਪਨ ਦੇ ਅਨੁਭਵਾਂ ਦਾ ਇੱਕ ਕਾਰਨ ਇਹ ਵੀ ਹੈ, ਜਿਸ ਵਿੱਚ ਵਿਅਕਤੀ ਕਿਸੇ ਗੱਲ 'ਤੇ ਕਿਸੇ ਰਿਸ਼ਤੇ ਵਿੱਚ ਆਪਣੇ ਆਪ ਨੂੰ ਜਾਂ ਆਪਣੇ ਰਿਸ਼ਤੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜੇਕਰ ਤੁਹਾਨੂੰ ਅਜਿਹਾ ਕੁਝ ਅਨੁਭਵ ਹੁੰਦਾ ਹੈ, ਤਾਂ ਕਾਉਂਸਲਿੰਗ ਦੀ ਮਦਦ ਨਾਲ ਤੁਸੀਂ ਆਪਣੇ ਰਿਸ਼ਤੇ ਨੂੰ ਸੁਧਾਰ ਸਕਦੇ ਹੋ ਅਤੇ ਬਚਪਨ ਦੀਆਂ ਬੁਰੀਆਂ ਯਾਦਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਵਿਸ਼ਵਾਸ ਦੀ ਕਮੀ
ਜਦੋਂ ਕੋਈ ਵਿਅਕਤੀ ਬਚਪਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਿੱਚੋਂ ਲੰਘਦਾ ਹੈ ਜਿਸ ਵਿੱਚ ਉਸ ਨੇ ਆਪਣੇ ਵਿਸ਼ਵਾਸ ਪਾਤਰ ਤੋਂ ਧੋਖਾ ਖਾਧਾ ਹੋਵੇ ਜਾਂ ਕਿਸੇ ਨੇ ਉਸ ਦਾ ਦਿਲ ਤੋੜਿਆ ਹੋਵੇ, ਤਾਂ ਉਸ ਨੂੰ ਉਮਰ ਭਰ ਆਪਣੇ ਪਿਆਰਿਆਂ 'ਤੇ ਭਰੋਸਾ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਉਹ ਕਦੇ ਵੀ ਰਿਸ਼ਤੇ 'ਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ।

ਸੰਚਾਰ ਵਿੱਚ ਮੁਸ਼ਕਿਲ
ਬਚਪਨ ਵਿੱਚ, ਜਦੋਂ ਬੱਚਿਆਂ ਨੂੰ ਵਧੀਆ ਢੰਗ ਨਾਲ ਗੱਲਬਾਤ ਕਰਨ ਦੀ ਆਜ਼ਾਦੀ ਨਹੀਂ ਦਿੱਤੀ ਜਾਂਦੀ ਜਾਂ ਸਭ ਕੁਝ ਚੁੱਪ-ਚਾਪ ਸਹਿਣਾ ਸਿਖਾਇਆ ਜਾਂਦਾ ਹੈ, ਤਾਂ ਬਾਅਦ ਵਿੱਚ ਉਨ੍ਹਾਂ ਨੂੰ ਹਰ ਭਾਵਨਾ ਨੂੰ ਪ੍ਰਗਟ ਕਰਨ ਵਿੱਚ ਮੁਸ਼ਕਿਲ ਆਉਣ ਲੱਗਦੀ ਹੈ। ਜਿਸ ਕਾਰਨ ਵਿਅਕਤੀ ਆਪਣੇ ਪਿਆਰਿਆਂ ਨਾਲ ਵੀ ਆਪਣੀ ਭਾਵਨਾ ਸਾਂਝੀ ਨਹੀਂ ਕਰ ਪਾਉਂਦਾ।

ਪ੍ਰਤੀਕਿਰਿਆਸ਼ੀਲ ਬਣਨਾ
ਕਈ ਵਾਰ ਕੋਈ ਵਿਅਕਤੀ ਉਨ੍ਹਾਂ ਗੱਲਾਂ 'ਤੇ ਪ੍ਰਤੀਕਿਰਿਆ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਸ਼ਾਇਦ ਦੂਜੇ ਲੋਕ ਸਮਝ ਵੀ ਨਹੀਂ ਪਾਉਂਦੇ ਹਨ। ਅਜਿਹੇ 'ਚ ਇਹ ਪਾਰਟਨਰ ਲਈ ਮੁਸ਼ਕਿਲ ਸਥਿਤੀ ਪੈਦਾ ਕਰ ਸਕਦਾ ਹੈ।
Published by:Drishti Gupta
First published:

Tags: Child, Lifestyle, Parents

ਅਗਲੀ ਖਬਰ