
Amazon Prime Video: ਜਲਦ ਮਹਿੰਗਾ ਹੋਣ ਜਾ ਰਿਹੈ ਐਮਾਜ਼ਾਨ ਪ੍ਰਾਈਮ ਦਾ ਪਲਾਨ
ਜੇਕਰ ਤੁਸੀਂ Amazon Prime 'ਤੇ ਕੰਟੈਂਟ ਦੇਖਣਾ ਪਸੰਦ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ 14 ਦਸੰਬਰ ਤੋਂ Amazon Prime ਮੈਂਬਰਸ਼ਿਪ ਦੀ ਕੀਮਤ ਵਧੱਣ ਵਾਲੀ ਹੈ। ਹੁਣ ਯੂਜ਼ਰਸ ਨੂੰ 13 ਦਸੰਬਰ ਤੋਂ ਬਾਅਦ ਦੇਸ਼ 'ਚ ਪ੍ਰਾਈਮ ਮੈਂਬਰਸ਼ਿਪ ਲਈ 50 ਫੀਸਦੀ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। ਐਮਾਜ਼ਾਨ ਨੇ ਇਸ ਸਾਲ ਅਕਤੂਬਰ ਵਿੱਚ ਕੰਪਨੀ ਦੀ ਸਾਲਾਨਾ ਦੀਵਾਲੀ ਸੇਲ - ਅਮੇਜ਼ਨ ਗ੍ਰੇਟ ਇੰਡੀਅਨ ਫੈਸਟੀਵਲ ਦੌਰਾਨ ਪ੍ਰਾਈਮ ਮੈਂਬਰਸ਼ਿਪ ਫੀਸ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਦੌਰਾਨ ਇਹ ਤਰੀਕਾਂ ਨਹੀਂ ਦੱਸੀਆਂ ਗਈਆਂ ਕਿ ਨਵੀਆਂ ਕੀਮਤਾਂ ਕਦੋਂ ਲਾਗੂ ਹੋਣਗੀਆਂ।
ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦੀਆਂ ਨਵੀਆਂ ਕੀਮਤਾਂ 14 ਦਸੰਬਰ ਤੋਂ ਲਾਗੂ ਹੋਣਗੀਆਂ। ਯਾਨੀ ਗਾਹਕ ਪੁਰਾਣੀਆਂ ਕੀਮਤਾਂ 'ਤੇ ਆਪਣੀ ਸਬਸਕ੍ਰਿਪਸ਼ਨ ਨੂੰ 13 ਦਸੰਬਰ ਦੀ ਰਾਤ ਤੱਕ ਵਧਾ ਸਕਦੇ ਹਨ। 13 ਦਸੰਬਰ ਤੋਂ ਬਾਅਦ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦੀ ਸਾਲਾਨਾ ਕੀਮਤ 1499 ਰੁਪਏ ਹੋਵੇਗੀ, ਜੋ ਕਿ ਪਿਛਲੀ ਕੀਮਤ 999 ਰੁਪਏ ਤੋਂ 500 ਰੁਪਏ ਵੱਧ ਜਾਵੇਗੀ। ਇਸਦੇ ਨਾਲ ਹੀ ਤਿੰਨ ਮਹੀਨਿਆਂ ਵਾਲਾ ਪਲਾਨ 13 ਦਸੰਬਰ ਤੋਂ ਬਾਅਦ 329 ਰੁਪਏ ਤੋਂ ਵਧ ਕੇ 459 ਰੁਪਏ ਹੋ ਜਾਵੇਗਾ। ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦੇ ਇੱਕ ਮਹੀਨੇ ਦੇ ਪਲਾਨ ਦੀ ਕੀਮਤ 13 ਦਸੰਬਰ ਤੋਂ ਬਾਅਦ ਮੌਜੂਦਾ ਕੀਮਤ 129 ਰੁਪਏ ਤੋਂ ਵਧ ਕੇ 179 ਰੁਪਏ ਹੋ ਜਾਵੇਗੀ।
ਤਾਜ਼ਾ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਪਲਾਨ ਦੀ ਨਵੀਂ ਕੀਮਤ ਦਾ ਮੌਜੂਦਾ ਪ੍ਰਾਈਮ ਮੈਂਬਰਾਂ 'ਤੇ ਕੋਈ ਅਸਰ ਨਹੀਂ ਪਵੇਗਾ। ਨਵੀਂ ਕੀਮਤ ਉਨ੍ਹਾਂ ਦੇ ਪ੍ਰਾਈਮ ਮੈਂਬਰਸ਼ਿਪ ਪਲਾਨ ਦੀ ਵੈਧਤਾ ਖਤਮ ਹੋਣ ਤੋਂ ਬਾਅਦ ਹੀ ਲਾਗੂ ਹੋਵੇਗੀ। ਐਮਾਜ਼ਾਨ ਪ੍ਰਾਈਮ ਨੇ ਆਪਣੀ ਵੈੱਬਸਾਈਟ 'ਤੇ ਇਸ ਬਾਰੇ ਦੱਸਦੇ ਹੋਏ ਕਿਹਾ, 'ਮੌਜੂਦਾ ਪ੍ਰਾਈਮ ਮੈਂਬਰ ਆਪਣੀ ਮੈਂਬਰਸ਼ਿਪ ਉਦੋਂ ਤੱਕ ਜਾਰੀ ਰੱਖ ਸਕਦੇ ਹਨ ਜਦੋਂ ਤੱਕ ਉਨ੍ਹਾਂ ਦੀ ਮੈਂਬਰਸ਼ਿਪ ਪਲਾਨ ਮੌਜੂਦਾ ਕੀਮਤ 'ਤੇ ਹੈ। ਹਾਲਾਂਕਿ, ਕੀਮਤ ਬਦਲਣ ਤੋਂ ਬਾਅਦ, ਤੁਸੀਂ ਨਵੀਂ ਕੀਮਤ 'ਤੇ ਆਪਣੀ ਮੈਂਬਰਸ਼ਿਪ ਨੂੰ ਰੀਨਿਊ ਕਰ ਸਕਦੇ ਹੋ।
ਐਮਾਜ਼ਾਨ ਪ੍ਰਾਈਮ ਨਾ ਸਿਰਫ਼ ਐਮਾਜ਼ਾਨ ਦੇ ਔਨਲਾਈਨ ਪਲੇਟਫਾਰਮ 'ਤੇ ਤੇਜ਼ ਡਿਲਿਵਰੀ ਅਤੇ ਸ਼ੁਰੂਆਤੀ ਪ੍ਰਾਈਮ ਸੇਲ ਐਕਸੈਸ ਦਿੰਦਾ ਹੈ, ਸਗੋਂ ਐਮਾਜ਼ਾਨ ਦੀਆਂ ਐਪਲੀਕੇਸ਼ਨਾਂ ਜਿਵੇਂ ਕਿ ਪ੍ਰਾਈਮ ਵੀਡੀਓ, ਆਡੀਬਲ, ਪ੍ਰਾਈਮ ਮਿਊਜ਼ਿਕ, ਅਤੇ ਹੋਰ ਬਹੁਤ ਕੁਝ ਪ੍ਰਦਾਨ ਕਰਦਾ ਹੈ। ਐਮਾਜ਼ਾਨ ਪ੍ਰਾਈਮ ਕੈਟਾਲਾਗ ਤੱਕ ਅਸੀਮਿਤ ਪਹੁੰਚ ਤੋਂ ਇਲਾਵਾ, ਉਪਭੋਗਤਾਵਾਂ ਨੂੰ ਐਮਾਜ਼ਾਨ ਸੰਗੀਤ ਦੇ ਨਾਲ ਵਿਗਿਆਪਨ-ਮੁਕਤ 70 ਮਿਲੀਅਨ ਗੀਤ ਵੀ ਮਿਲਦੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।