
ਖ਼ਰਾਬ ਜ਼ਿਪਾਂ ਨੂੰ ਘਰ ‘ਚ ਹੀ ਕੀਤਾ ਜਾ ਸਕਦਾ ਹੈ ਠੀਕ, ਜਾਣੋ ਆਸਾਨ ਤਰੀਕੇ
ਅਕਸਰ ਅਜਿਹਾ ਹੁੰਦਾ ਹੈ ਜਦੋਂ ਅਸੀਂ ਕਿਸੇ ਫੰਕਸ਼ਨ 'ਤੇ ਜਾ ਰਹੇ ਹੁੰਦੇ ਹਾਂ ਜਾਂ ਕਿਤੇ ਬਾਹਰ ਜਾਣਾ ਹੁੰਦਾ ਹੈ, ਤਾਂ ਸਾਡੇ ਕੱਪੜਿਆਂ ਜਾਂ ਬੈਗ ਦੀ ਜ਼ਿੱਪ ਖ਼ਰਾਬ ਹੋ ਜਾਂਦੀ ਹੈ। ਜਿਸ ਕਾਰਨ ਜਾਂ ਤਾਂ ਸਾਨੂੰ ਬੈਗ ਜਾਂ ਕੱਪੜੇ ਬਦਲਣੇ ਪੈਂਦੇ ਹਨ, ਜਾਂ ਫਿਰ ਸਾਨੂੰ ਜ਼ਿੱਪ ਠੀਕ ਕਰਨ ਵਿੱਚ ਆਪਣਾ ਕੀਮਤੀ ਸਮਾਂ ਬਰਬਾਦ ਕਰਨਾ ਪੈਂਦਾ ਹੈ। ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਵੀ ਵਾਪਰ ਚੁੱਕੀ ਹੈ, ਤਾਂ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਖ਼ਰਾਬ ਹੋਈ ਜ਼ਿਪ ਨੂੰ, ਘਰ 'ਚ ਹੀ ਠੀਕ ਕਰ ਸਕਦੇ ਹੋ। ਇਨ੍ਹਾਂ ਢੰਗਾਂ ਨੂੰ ਅਪਣਾਉਣ ਨਾਲ ਤੁਹਾਡੇ ਸਮੇਂ ਦੀ ਵੀ ਬੱਚਤ ਹੋਵੇਗੀ।
ਮੋਮ ਦੀ ਵਰਤੋਂ ਕਰੋ
ਜੇਕਰ ਤੁਹਾਡੀ ਜ਼ਿਪ ਖ਼ਰਾਬ ਹੋ ਗਈ ਹੈ ਅਤੇ ਤੁਸੀਂ ਇਸਨੂੰ ਤੁਰੰਤ ਠੀਕ ਕਰਨਾ ਚਾਹੁੰਦੇ ਹੋ। ਇਸ ਲਈ ਇੱਕ ਬਹੁਤ ਪੁਰਾਣਾ ਅਤੇ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ - ਜ਼ਿੱਪਰ 'ਤੇ ਮੋਮ ਨੂੰ ਰਗੜੋ। ਇਹ ਤੁਹਾਡੀ ਜ਼ਿਪ ਨੂੰ ਠੀਕ ਕਰ ਦੇਵੇਗਾ।
ਪੈਟਰੋਲੀਅਮ ਜੈਲੀ ਦੀ ਵਰਤੋਂ
ਪੈਟਰੋਲੀਅਮ ਜੈਲੀ ਨਾ ਸਿਰਫ ਤੁਹਾਡੀ ਚਮੜੀ ਦੀ ਰੱਖਿਆ ਕਰਦੀ ਹੈ, ਸਗੋਂ ਇਸ ਦੀ ਵਰਤੋਂ ਹੋਰ ਵੀ ਕਈ ਕੰਮਾਂ ਲਈ ਕੀਤੀ ਜਾਂਦੀ ਹੈ। ਖ਼ਰਾਬ ਜ਼ਿਪ 'ਤੇ ਪੈਟਰੋਲੀਅਮ ਜੈਲੀ ਲਗਾਓ ਅਤੇ ਜ਼ਿਪ ਨੂੰ ਦੋ ਜਾਂ ਤਿੰਨ ਵਾਰ ਉੱਪਰ ਅਤੇ ਹੇਠਾਂ ਕਰੋ। ਅਜਿਹਾ ਕਰਨ ਨਾਲ ਜ਼ਿਪ ਠੀਕ ਹੋ ਜਾਵੇਗੀ।
ਪੈਨਸਿਲ ਦੀ ਵਰਤੋਂ
ਪੈਨਸਿਲ ਆਮ ਤੌਰ 'ਤੇ ਹਰ ਘਰ ਵਿੱਚ ਉਪਲਬਧ ਹੁੰਦੀ ਹੈ। ਤੁਸੀਂ ਇਸਦੀ ਵਰਤੋਂ ਜ਼ਿਪ ਨੂੰ ਠੀਕ ਕਰਨ ਲਈ ਵੀ ਕਰ ਸਕਦੇ ਹੋ। ਜ਼ਿੱਪਰ 'ਤੇ ਪੈਨਸਿਲ ਦੀ ਨੋਕ ਨੂੰ ਰਗੜੋ, ਇਸ ਨਾਲ ਤੁਹਾਡੀ ਜ਼ਿੱਪਰ ਬਿਲਕੁਲ ਠੀਕ ਹੋ ਜਾਵੇਗੀ।
ਜੈਤੂਨ ਦੇ ਤੇਲ ਦੀ ਵਰਤੋਂ
ਤੁਸੀਂ ਜ਼ਿੱਪਰ 'ਤੇ ਜੈਤੂਨ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ ਅਤੇ ਫਿਰ ਜ਼ਿੱਪ ਦੇ ਪਿੰਨ ਨੂੰ ਦੋ ਜਾਂ ਤਿੰਨ ਵਾਰ ਉੱਪਰ ਅਤੇ ਹੇਠਾਂ ਹਿਲਾਓ। ਅਜਿਹਾ ਕਰਨ ਨਾਲ ਤੁਹਾਡੀ ਜ਼ਿਪ ਠੀਕ ਹੋ ਜਾਵੇਗੀ।
ਸਾਬਣ ਦੀ ਵਰਤੋਂ
ਇਹ ਜ਼ਰੂਰੀ ਨਹੀਂ ਹੈ ਕਿ ਨਹਾਉਣ ਲਈ ਸਾਬਣ ਦੀ ਹੀ ਵਰਤੋਂ ਕੀਤੀ ਜਾਵੇ। ਤੁਸੀਂ ਇਸਦੀ ਵਰਤੋਂ ਖ਼ਰਾਬ ਹੋਈ ਜ਼ਿਪ ਨੂੰ ਠੀਕ ਕਰਨ ਲਈ ਵੀ ਕਰ ਸਕਦੇ ਹੋ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।