ਭਾਰਤ ਵਿੱਚ ਇਲੈਕਟ੍ਰਿਕ ਵਾਹਨਾ ਦੀ ਮੰਗ ਲਗਾਤਾਰ ਵਧ ਰਹੀ ਹੈ। ਸਰਕਾਰ ਅਤੇ ਵਾਹਨ ਕੰਪਨੀਆਂ ਇਲੈਕਟ੍ਰਿਕ ਵਾਹਨਾਂ ਨੂੰ ਕਾਫ਼ੀ ਬਡਾਵਾ ਦੇ ਰਹੀਆਂ ਹਨ। ਇਸਦੇ ਮੱਦੇਨਜ਼ਰ ਹੀ ਭਾਰਤੀ ਬਾਜ਼ਾਰ ਵਿੱਚ ਆਏ ਦਿਨ ਇਲੈਕਟ੍ਰਿਕ ਵਾਹਨ ਲਾਂਚ ਹੋ ਰਹੇ ਹਨ।
ਬਜਾਜ ਆਟੋ (Bajaj Auto) ਦੇਸ਼ ਵਿੱਚ ਆਪਣੇ ਇਲੈਕਟ੍ਰਿਕ ਵਾਹਨ ਕਾਰੋਬਾਰ ਨੂੰ ਵਧਾਉਣ ਲਈ ਤਿਆਰ ਹੈ। ਕੰਪਨੀ ਨਵਾਂ ਬਾਇਕ ਜਾਂ ਸਕੂਟਰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਪਹਿਲਾਂ ਪਲਸਰ ਐਲਨ ਅਤੇ ਪਲਸਰ ਐਲੀਗੈਂਸ ਨਾਮਾਂ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ, ਜਦੋਂ ਕਿ ਕੰਪਨੀ ਨੇ ਹੁਣ ਆਪਣੇ ਨਾਮ 'ਤੇ 'ਬਜਾਜ ਬਲੇਡ' ਨੇਮਪਲੇਟ ਲਈ ਪੇਟੈਂਟ ਰਜਿਸਟਰ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਨਵੇਂ 'ਬਜਾਜ ਬਲੇਡ' ਨਾਮ ਨੂੰ 'ਕਲਾਸ 12' ਦੇ ਤਹਿਤ ਟ੍ਰੇਡਮਾਰਕ ਕੀਤਾ ਗਿਆ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਨਾਮ ਹੇਂਠ ਕੰਪਨੀ ਕਿਹੜਾ ਵਾਹਨ ਲਾਂਚ ਕਰੇਗੀ ਹੈ, ਕਿਉਂਕਿ ਇਸ ਵਿੱਚ ਬਾਈਕ, ਸਕੂਟਰ ਅਤੇ ਇਲੈਕਟ੍ਰਿਕ ਵਾਹਨ ਸ਼ਾਮਿਲ ਹਨ। ਹਾਲਾਂਕਿ, ਇਹ ਸੰਕੇਤ ਦਿੰਦਾ ਹੈ ਕਿ ਕੰਪਨੀ ਨੇੜਲੇ ਭਵਿੱਖ ਵਿੱਚ ਮਾਡਲ ਲਾਈਨਅਪ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ।
ਬਜਾਜ ਨੇ ਹਾਲ ਹੀ ਵਿੱਚ ਕੋਲਕਾਤਾ ਵਿੱਚ ਚੇਤਕ ਇਲੈਕਟ੍ਰਿਕ ਸਕੂਟਰ ਲਈ ਬੁਕਿੰਗ ਸ਼ੁਰੂ ਕੀਤੀ ਹੈ। ਇਸ ਪ੍ਰਕਿਰਿਆ ਵਿਚ ਦੇਸ਼ ਵਿਚ ਸਕੂਟਰਾਂ ਦੀ ਪਹੁੰਚ ਵਧੀ ਹੈ। ਇਸਦੇ ਨਾਲ ਹੀ, ਇਹ ਇੱਕ ਨਵੀਂ ਈਵੀ ਪੇਸ਼ਕਸ਼ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਮੌਜੂਦਾ ਚੇਤਕ ਈਵੀ ਤੋਂ ਇਲਾਵਾ ਵੇਚੀ ਜਾ ਸਕਦੀ ਹੈ। ਇਸ ਨੂੰ ਕੁਝ ਮਹੀਨੇ ਪਹਿਲਾਂ ਰੋਡ ਟੈਸਟਿੰਗ ਦੌਰਾਨ ਦੇਖਿਆ ਗਿਆ ਸੀ। ਆਟੋਮੇਕਰ ਨੇ ਪਹਿਲਾਂ ਦੱਸਿਆ ਹੈ ਕਿ ਇਸਦੀ ਆਉਣ ਵਾਲੀ ਈਵੀ 'ਚੇਤਕ' ਬ੍ਰਾਂਡ ਦੇ ਤਹਿਤ ਰੀਟੇਲ ਕੀਤੀ ਜਾਵੇਗੀ, ਜੇਕਰ ਅਜਿਹਾ ਹੈ, ਤਾਂ ਬਜਾਜ ਬਲੇਡ ਦੀ ਈਵੀ ਹੋਣ ਦੀ ਸੰਭਾਵਨਾ ਘੱਟ ਹੈ।
ਇਸ ਤੋਂ ਬਿਨ੍ਹਾਂ ਇਕ ਹੋਰ ਸੰਭਾਵਨਾ ਇਹ ਹੈ ਕਿ ਨਵਾਂ ਨਾਂ ਕਿਸੇ ਹੋਰ ਬਾਈਕ ਲਈ ਵੀ ਰਾਖਵਾਂ ਕੀਤਾ ਜਾ ਸਕਦਾ ਹੈ। ਕੰਪਨੀ ਵਰਤਮਾਨ ਵਿੱਚ ਕਮਿਊਟਰ ਸੈਗਮੈਂਟ ਵਿੱਚ CT100 ਅਤੇ Platina ਵਰਗੇ ਮਾਡਲ ਵੇਚਦੀ ਹੈ। ਇਹ ਦੋਵੇਂ ਮਾਡਲ ਵੀ ਕਾਫੀ ਮਸ਼ਹੂਰ ਹਨ। ਪਲਾਟੀਨਾ ਨੇ ਵਿੱਤੀ ਸਾਲ 2022 ਵਿੱਚ 5,75,847 ਯੂਨਿਟਾਂ ਦੀ ਵਿਕਰੀ ਦੇ ਨਾਲ ਚੋਟੀ ਦੇ 10 ਸਭ ਤੋਂ ਵੱਧ ਵਿਕਣ ਵਾਲੇ ਦੋਪਹੀਆ ਵਾਹਨਾਂ ਵਿੱਚ ਵੀ ਜਗ੍ਹਾ ਬਣਾਈ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਕੰਪਨੀ ਇਸ ਸੈਗਮੈਂਟ 'ਚ ਇਕ ਹੋਰ ਨਵੀਂ ਬਾਈਕ ਲਾਂਚ ਕਰ ਸਕਦੀ ਹੈ, ਕਿਉਂਕਿ ਇਹ ਦੋਵੇਂ ਬਾਈਕਸ ਕਾਫੀ ਸਮੇਂ ਤੋਂ ਬਾਜ਼ਾਰ 'ਚ ਮੌਜੂਦ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।