ਬਜਾਜ ਭਾਰਤ ਦੀਆਂ ਦੋ ਪਹੀਆ ਵਾਹਨ ਨਿਰਮਾਤਾ ਕੰਪਨੀਆਂ ਵਿੱਚੋਂ ਪ੍ਰਮੁੱਖ ਹੈ। ਤੁਸੀਂ ਬੜੀ ਆਸਾਨੀ ਨਾਲ ਬਜਾਜ ਕੰਪਨੀ ਦੇ ਮੋਟਰ ਸਾਈਕਲ ਅਤੇ ਸਕੂਟਰ ਸੜਕਾਂ ਤੇ ਦੇਖ ਸਕਦੇ ਹੋ। ਹੁਣ ਬਜਾਜ ਨੇ ਭਾਰਤੀਆਂ ਲਈ ਸਸਤੀ ਅਤੇ ਦਮਦਾਰ ਬਾਈਕ ਨੂੰ ABS ਨਾਲ ਲਾਂਚ ਕੀਤਾ ਹੈ। ਇਹ ਬਜਾਜ ਦੇ ਪੁਰਾਣੇ ਮਾਡਲ ਪਲੈਟਿਨਾ (Platina) ਦਾ ਨਵਾਂ ਅਪਡੇਟੇਡ ਸੰਸਕਰਣ ਹੈ ਜਿਸ ਵਿੱਚ 110cc ਦਾ ਇੰਜਣ ਹੈ ਅਤੇ ਇਸਦੀ ਖਾਸੀਅਤ ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਹੈ। ਤੁਹਾਨੂੰ ਇਹ ਬਾਈਕ ਚਾਰ ਵੱਖ-ਵੱਖ ਰੰਗਾਂ ਈਬੋਨੀ ਬਲੈਕ, ਗਲਾਸ ਪਿਊਟਰ ਗ੍ਰੇ, ਕਾਕਟੇਲ ਵਾਈਨ ਰੈੱਡ ਅਤੇ ਸੈਫਾਇਰ ਬਲੂ ਵਿੱਚ ਮਿਲ ਸਕਦੀ ਹੈ।
ਇਸ ਨੂੰ ਬਜਾਜ ਵੱਲੋਂ ਮੰਗਲਵਾਰ ਨੂੰ ਲਾਂਚ ਕੀਤਾ ਗਿਆ ਹੈ ਅਤੇ ਇਹ ਸਿੰਗਲ-ABS ਯੂਨਿਟ ਨਾਲ ਮਾਰਕੀਟ ਵਿੱਚ ਆਈ ਹੈ। ਇਸ ਨੂੰ ਭਾਰਤ ਦੀ ਪਹਿਲੀ 110cc ABS ਵਾਲੀ ਬਾਈਕ ਕਿਹਾ ਜਾ ਰਿਹਾ ਹੈ। ਦੂਸਰੀ ਵੱਡੀ ਗੱਲ ਇਹ ਹੈ ਕਿ ਇਹ ਭਾਰਤ ਵਿੱਚ ABS ਨਾਲ ਆਉਣ ਵਾਲੀ ਸਭ ਤੋਂ ਸਸਤੀ ਬਾਈਕ ਵੀ ਹੈ।
ਇਸਨੂੰ ਲਾਂਚ ਕਰਦੇ ਸਮੇਂ ਬਜਾਜ ਆਟੋ ਮੋਟਰਸਾਈਕਲ ਦੇ ਪ੍ਰਧਾਨ ਸਾਰੰਗ ਕਨਾਡੇ ਨੇ ਕਿਹਾ ਕਿ ਭਾਰਤ ਵਿੱਚ ਹੁੰਦੀਆਂ ਸੜਕ ਦੁਰਘਟਨਾਵਾਂ ਨੂੰ ਦੇਖਦੇ ਹੋਏ ਇਸਨੂੰ ਲਿਆਂਦਾ ਗਿਆ ਹੈ। ਪੂਰੀ ਦੁਨੀਆਂ ਵਿੱਚ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਵਿੱਚ 45% 2-ਵ੍ਹੀਲਰ ਨਾਲ ਹੁੰਦੀਆਂ ਹਨ ਅਤੇ ਭਾਰਤ ਇਸ ਵਿੱਚ ਸਭ ਤੋਂ ਅੱਗੇ ਹੈ। ਅਚਾਨਕ ਬ੍ਰੇਕ ਲਗਾਉਣ ਕਾਰਨ ਘਟਨਾਵਾਂ ਵਾਪਰਦੀਆਂ ਹਨ ਅਤੇ ਇਸ ABS ਵਾਲੀ ਨਵੀਂ ਪਲੈਟੀਨਾ 110 ਨਾਲ ਅਚਾਨਕ ਬ੍ਰੇਕ ਲਗਾਉਣ 'ਤੇ ਵੀ ਬਾਈਕ ਕੰਟਰੋਲ ਤੋਂ ਬਾਹਰ ਨਹੀਂ ਜਾਵੇਗੀ ਜੋ ਦੁਰਘਟਨਾ ਦੇ ਖਤਰੇ ਨੂੰ ਘੱਟ ਕਰਦਾ ਹੈ।
ਜੇਕਰ ਇਸਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿੱਚ 115.45 cc ਏਅਰ-ਕੂਲਡ ਇੰਜਣ ਮਿਲਦਾ ਹੈ ਜੋ 7000 rpm 'ਤੇ ਵੱਧ ਤੋਂ ਵੱਧ 8.6 PS ਪਾਵਰ ਅਤੇ 5000 rpm 'ਤੇ 9.81 Nm ਪੀਕ ਟਾਰਕ ਜਨਰੇਟ ਕਰਨ ਦੇ ਸਮਰੱਥ ਹੈ। ਇਸ ਵਿੱਚ ਪਿਛਲੀ ਬ੍ਰੇਕ ਡਿਸਕ ਨਾਲ ਅਤੇ ਅੱਗੇ ਵਾਲੀ ਡ੍ਰਮ ਬ੍ਰੇਕ ਹੈ। ਇਸ ਵਿੱਚ 4 ਗਿਅਰ ਹਨ ਅਤੇ ਇਸਦਾ ਫਿਊਲ ਟੈਂਕ 11 ਲੀਟਰ ਦਾ ਹੈ। ਇਸ ਵਿੱਚ ਤੁਹਾਨੂੰ ਅਲੌਏ ਵਹੀਲਜ਼ ਮਿਲਦੇ ਹਨ ਅਤੇ ਇਸਦੀ ਟਾਪ ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ।
ਬਜਾਜ ਨੇ ਆਪਣੇ ਇਸ ਕਦਮ ਨੂੰ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਅਤੇ ਸੁਰੱਖਿਆ ਨੂੰ ਵਧਾਉਣ ਵੱਲ ਇਕ ਕਦਮ ਦੱਸਿਆ ਹੈ। ਜੇਕਰ ਨਿਯਮਾਂ ਦੀ ਗੱਲ ਕਰੀਏ ਤਾਂ ਸਰਕਾਰੀ ਨਿਯਮਾਂ ਕਹਿੰਦੇ ਹਨ ਕਿ 125 ਸੀਸੀ ਤੋਂ ਘੱਟ ਦੇ ਦੋਪਹੀਆ ਵਾਹਨਾਂ ਲਈ ਸਟੈਂਡਰਡ ਵਜੋਂ ਸੀਬੀਐਸ ਅਤੇ 125 ਸੀਸੀ ਤੋਂ ਵੱਧ ਦੇ ਸਾਰੇ ਦੋਪਹੀਆ ਵਾਹਨਾਂ ਨੂੰ ਏਬੀਐਸ ਨਾਲ ਲੈਸ ਹੋਣਾ ਚਾਹੀਦਾ ਹੈ। ਅਸੀਂ ਇਸਨੂੰ ਲਾਂਚ ਕਰਕੇ 125cc ਤੋਂ ਘੱਟ ਵਿੱਚ ਵੀ ABS ਸਿਸਟਮ ਦਿੱਤਾ ਹੈ।
ਕੀਮਤ ਦੀ ਗੱਲ ਕਰੀਏ ਤਾਂ Bajaj Platina 110 ABS ਵੇਰੀਐਂਟ ਨੂੰ ਤੁਸੀਂ 72,224 ਰੁਪਏ (ਐਕਸ-ਸ਼ੋਰੂਮ, ਦਿੱਲੀ) ਦੀ ਕੀਮਤ 'ਤੇ ਖਰੀਦ ਸਕਦੇ ਹੋ। ਧਿਆਨ ਰਹੇ ਕਿ ਇਹ ਕੀਮਤਾਂ ਵੱਖ-ਵੱਖ ਰਾਜਾਂ ਵਿੱਚ ਹੋਰ ਹੋ ਸਕਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।