Home /News /lifestyle /

Parenting tips: ਛੋਟੇ ਬੱਚਿਆਂ ਨੂੰ ਜ਼ਰੂਰ ਖਿਲਾਓ ਕੇਲਾ, ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਹੋਵੇਗੀ ਮਦਦ

Parenting tips: ਛੋਟੇ ਬੱਚਿਆਂ ਨੂੰ ਜ਼ਰੂਰ ਖਿਲਾਓ ਕੇਲਾ, ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਹੋਵੇਗੀ ਮਦਦ

ਬੱਚਿਆਂ ਨੂੰ ਕੇਲਾ ਖਿਲਾਉਣ ਦੇ ਨਾਲ ਬੱਚੇ ਹੋਣਗੇ ਮਾਨਸਿਕ ਤੌਰ 'ਤੇ ਤੰਦਰੁਸਤ

ਬੱਚਿਆਂ ਨੂੰ ਕੇਲਾ ਖਿਲਾਉਣ ਦੇ ਨਾਲ ਬੱਚੇ ਹੋਣਗੇ ਮਾਨਸਿਕ ਤੌਰ 'ਤੇ ਤੰਦਰੁਸਤ

ਕੇਲਾ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕੇਲੇ ਵਿੱਚ ਮੈਂਗਨੀਜ਼, ਵਿਟਾਮਿਨ ਬੀ6, ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ, ਆਇਰਨ, ਵਿਟਾਮਿਨ ਏ, ਬਾਇਓਟਿਨ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ। ਕੇਲੇ ਵਿੱਚ ਫੈਟ ਬਹੁਤ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ। ਕੇਲੇ ਵਿੱਚ ਮੌਜੂਦ ਗਲੂਕੋਜ਼, ਫਰੂਟੋਜ਼ ਅਤੇ ਸੁਕਰੋਜ਼ ਕੁਦਰਤੀ ਸ਼ੱਕਰ ਹਨ ਜੋ ਊਰਜਾ ਵਧਾਉਂਦੇ ਹਨ।

ਹੋਰ ਪੜ੍ਹੋ ...
  • Share this:

ਕੇਲਾ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕੇਲੇ ਵਿੱਚ ਮੈਂਗਨੀਜ਼, ਵਿਟਾਮਿਨ ਬੀ6, ਵਿਟਾਮਿਨ ਸੀ, ਫਾਈਬਰ, ਪੋਟਾਸ਼ੀਅਮ, ਆਇਰਨ, ਵਿਟਾਮਿਨ ਏ, ਬਾਇਓਟਿਨ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ। ਕੇਲੇ ਵਿੱਚ ਫੈਟ ਬਹੁਤ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ। ਕੇਲੇ ਵਿੱਚ ਮੌਜੂਦ ਗਲੂਕੋਜ਼, ਫਰੂਟੋਜ਼ ਅਤੇ ਸੁਕਰੋਜ਼ ਕੁਦਰਤੀ ਸ਼ੱਕਰ ਹਨ ਜੋ ਊਰਜਾ ਵਧਾਉਂਦੇ ਹਨ। ਕੇਲੇ ਦੀ ਵਿਸ਼ੇਸ਼ਤਾ ਇਸਦੀ ਹਲਕੀ ਮਿਠਾਸ ਅਤੇ ਮਲਾਈਦਾਰ ਟੈਕਸ਼ਟਰ ਹੈ। ਜਿਵੇਂ-ਜਿਵੇਂ ਕੇਲਾ ਪਕਦਾ ਹੈ, ਇਹ ਹੋਰ ਮਿੱਠਾ ਅਤੇ ਨਰਮ ਬਣਦਾ ਜਾਂਦਾ ਹੈ। ਬਨਾਨਾ ਸ਼ੇਕ ਨੂੰ ਸ਼ਾਕਾਹਾਰੀ ਪ੍ਰੋਟੀਨ ਸ਼ੇਕ ਵਜੋਂ ਵੀ ਲਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਜੇਕਰ ਤੁਹਾਡਾ ਬੱਚਾ ਆਪਣੀ ਵਧਦੀ ਉਮਰ ਵਿੱਚ ਹੈ ਤਾਂ ਕੇਲਾ ਉਸ ਦੇ ਵਿਕਾਸ ਵਿੱਚ ਕਿਵੇਂ ਮਦਦ ਕਰ ਸਕਦਾ ਹੈ...

-ਕੇਲੇ ਵਿਚ ਉਹ ਸਾਰੇ ਪੋਸ਼ਣ ਹੁੰਦੇ ਹਨ ਜੋ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ 'ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫੋਲੇਟ, ਨਿਆਸੀਨ, ਬੀ6, ਮੈਂਗਨੀਜ਼ ਪਾਇਆ ਜਾਂਦਾ ਹੈ, ਜੋ ਬੱਚਿਆਂ ਲਈ ਹਰ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ।

-ਖੋਜ ਵਿੱਚ ਪਾਇਆ ਗਿਆ ਹੈ ਕਿ ਕੇਲਾ ਬੱਚਿਆਂ ਦੇ ਦਿਲ ਲਈ ਚੰਗਾ ਹੁੰਦਾ ਹੈ। ਇਸ 'ਚ ਮੌਜੂਦ ਫਾਈਬਰ ਬੱਚਿਆਂ 'ਚ ਦਿਲ ਦੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਨੂੰ ਹੋਣ ਤੋਂ ਰੋਕਦਾ ਹੈ।

-ਕੇਲਾ ਸੁਆਦੀ ਹੋਣ ਦੇ ਨਾਲ-ਨਾਲ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਫਾਈਬਰ ਬੱਚਿਆਂ ਦੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਅਤੇ ਪੇਟ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।

-ਛੋਟੇ ਬੱਚਿਆਂ ਵਿੱਚ ਪਾਚਨ ਦੀ ਸਮੱਸਿਆ ਆਮ ਹੋ ਸਕਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਬੱਚਿਆਂ ਨੂੰ ਕੇਲਾ ਖਿਲਾ ਸਕਦੇ ਹੋ। ਇਹ ਪਚਣਯੋਗ ਹੈ।

-ਛੋਟੇ ਬੱਚਿਆਂ ਦੀ ਦਿਮਾਗੀ ਸ਼ਕਤੀ ਲਈ ਵੀ ਕੇਲਾ ਬਹੁਤ ਫਾਇਦੇਮੰਦ ਹੁੰਦਾ ਹੈ |ਇਸਦੇ ਸੇਵਨ ਨਾਲ ਉਹਨਾਂ ਦੀ ਇਕਾਗਰਤਾ ਵਧਦੀ ਹੈ |

-ਕੇਲੇ ਵਿੱਚ ਨਮਕ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਉੱਚ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਬਿਹਤਰ ਬਣਾਉਣ ਲਈ ਮਦਦ ਕਰਦਾ ਹੈ।

-ਇਸ ਵਿਚ ਵਿਟਾਮਿਨ ਏ ਵੀ ਭਰਪੂਰ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ। ਕੇਲੇ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਰੀਰ ਵਿੱਚ ਹੀਮੋਗਲੋਬਿਨ ਨੂੰ ਵਧਾਉਂਦਾ ਹੈ, ਜਿਸ ਨਾਲ ਅਨੀਮੀਆ ਨਹੀਂ ਹੁੰਦਾ।

Published by:Shiv Kumar
First published:

Tags: Baby, Banana, Children, Health, Healthy, Lifestyle