Home /News /lifestyle /

Banarasi Tamatar Chaat Recipe: ਬਨਾਰਸੀ ਟਮਾਟਰ ਚਾਟ ਦਾ ਘਰ ਬੈਠੇ ਲਓ ਮਜ਼ਾ, ਇੰਝ ਕਰੋ ਤਿਆਰ

Banarasi Tamatar Chaat Recipe: ਬਨਾਰਸੀ ਟਮਾਟਰ ਚਾਟ ਦਾ ਘਰ ਬੈਠੇ ਲਓ ਮਜ਼ਾ, ਇੰਝ ਕਰੋ ਤਿਆਰ

Banarasi Tamatar Chaat Recipe: ਬਨਾਰਸੀ ਟਮਾਟਰ ਚਾਟ ਦਾ ਘਰ ਬੈਠੇ ਲਓ ਮਜ਼ਾ, ਇੰਝ ਕਰੋ ਤਿਆਰ   (ਸੰਕੇਤਕ ਫੋਟੋ)

Banarasi Tamatar Chaat Recipe: ਬਨਾਰਸੀ ਟਮਾਟਰ ਚਾਟ ਦਾ ਘਰ ਬੈਠੇ ਲਓ ਮਜ਼ਾ, ਇੰਝ ਕਰੋ ਤਿਆਰ (ਸੰਕੇਤਕ ਫੋਟੋ)

Banarasi Tamatar Chaat Recipe: ਕਿਸੇ ਥਾਂ ਦੀ ਪ੍ਰਸੰਸਾ ਉੱਥੋਂ ਦੀ ਕਿਸੇ ਖਾਸ ਚੀਜ਼ ਕਾਰਨ ਹੀ ਹੁੰਦੀ ਹੈ। ਪਰ ਕੁਝ ਅਜਿਹੇ ਵੀ ਸ਼ਹਿਰ ਹਨ ਜਿਨ੍ਹਾਂ ਦਾ ਜ਼ਿਕਰ ਸਿਰਫ ਖੂਬਸੂਰਤੀ ਲਈ ਹੀ ਨਹੀਂ ਬਲਕਿ ਉਥੋਂ ਦੇ ਪਕਵਾਨਾਂ ਲਈ ਵੀ ਕੀਤਾ ਜਾਂਦਾ ਹੈ। ਹੁਣ ਬਨਾਰਸ ਦੀਆਂ ਗਲੀਆਂ ਤੋਂ ਲੈ ਕੇ ਗੰਗਾ ਦੇ ਕਿਨਾਰੇ ਤੱਕ, ਇਨ੍ਹਾਂ ਸਭ ਦੀ ਚਰਚਾ ਅਸੀਂ ਅਕਸਰ ਸੁਣੀ ਹੈ। ਖਾਣ-ਪੀਣ, ਘੁੰਮਣ-ਫਿਰਨ, ਪਹਿਰਾਵੇ ਤੋਂ ਇਲਾਵਾ ਬਨਾਰਸ ਆਪਣੀ ਰੂਹਾਨੀਅਤ ਲਈ ਵੀ ਜਾਣਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਅੱਜ ਅਸੀਂ ਤੁਹਾਨੂੰ ਬਨਾਰਸ ਦੇ ਪਕਵਾਨ ਨਾਲ ਜੁੜੀ ਇੱਕ ਖਾਸ ਰੈਸਿਪੀ ਦੱਸਣ ਜਾ ਰਹੇ ਹਾਂ ਅਤੇ ਉਹ ਹੈ ਬਨਾਰਸੀ ਟਮਾਟਰ ਚਾਟ।

ਘਿਓ ਅਤੇ ਖੱਟੇ-ਮਿੱਠੇ ਸੁਆਦ ਨਾਲ ਭਰਪੂਰ ਇਹ ਸੁਆਦੀ ਪਕਵਾਨ ਤੁਹਾਨੂੰ ਬਨਾਰਸ ਤੋਂ ਇਲਾਵਾ ਹੋਰ ਕਿਤੇ ਨਹੀਂ ਮਿਲੇਗਾ। ਭਾਵੇਂ ਕੋਈ ਬਨਾਰਸੀ ਚਾਟ ਹੋਣ ਦਾ ਦਾਅਵਾ ਕਰਦਾ ਵੀ ਹੋਵੇ ਤਾਂ ਵੀ ਸੁਆਦ ਵਿੱਚ ਕੁਝ ਫਰਕ ਜ਼ਰੂਰ ਹੋਵੇਗਾ। ਇਸ ਲਈ ਅਸੀਂ ਤੁਹਾਡੇ ਲਈ ਇਸ ਪਕਵਾਨ ਦੀ ਰੈਸਿਪੀ ਲੈ ਕੇ ਆਏ ਹਾਂ, ਜੋ ਸਿੱਧੇ ਬਨਾਰਸ ਦੀਆਂ ਗਲੀਆਂ 'ਚ ਮਿਲਦੀ ਹੈ ਤੇ ਜਿਸ ਦਾ ਸੁਆਦ ਬਿਲਕੁਲ ਬਨਾਰਸ ਵਿੱਚ ਬਣੇ ਪਕਵਾਨ ਵਰਗਾ ਹੋਵੇਗਾ।

ਸਮੱਗਰੀ
ਟਮਾਟਰ - 5-6
ਆਲੂ - 4 ਉਬਲੇ
ਧਨੀਆ ਪਾਊਡਰ - 1 ਚਮਚ
ਜੀਰਾ ਪਾਊਡਰ - 1 ਚਮਚ
ਇਮਲੀ - 1 ਚਮਚ (ਪੇਸਟ)
ਘਿਓ - 3 ਚਮਚ
ਖਸਖਸ ਦੇ ਬੀਜ - 2 ਚਮਚ
ਅਦਰਕ - 2 ਚਮਚ (ਪੀਸਿਆ ਹੋਇਆ)
ਕਾਜੂ - 10 (ਪੀਸੇ ਹੋਏ)
ਹਰੀ ਮਿਰਚ - 3 (ਬਾਰੀਕ ਕੱਟੀ ਹੋਈ)
ਚਾਟ ਮਸਾਲਾ - 2 ਚਮਚ
ਗਰਮ ਮਸਾਲਾ - 1 ਚਮਚ
ਹਲਦੀ - 1 ਚਮਚ
ਲਾਲ ਮਿਰਚ ਪਾਊਡਰ - 1 ਚਮਚ
ਖੰਡ - 4 ਚਮਚੇ
ਪਿਆਜ਼ - 1 ਬਾਰੀਕ ਕੱਟਿਆ ਹੋਇਆ
ਹਰਾ ਧਨੀਆ - ਅੱਧਾ ਕੱਪ
ਕਾਲਾ ਲੂਣ - 1 ਚਮਚ
ਸਾਦਾ ਲੂਣ - ਸੁਆਦ ਅਨੁਸਾਰ

ਬਨਾਰਸੀ ਟਮਾਟਰ ਚਾਟ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਟਮਾਟਰਾਂ ਨੂੰ ਧੋ ਕੇ ਬਾਰੀਕ ਕੱਟ ਲਓ। ਇੱਕ ਪੈਨ ਵਿੱਚ 2 ਚਮਚ ਘਿਓ ਗਰਮ ਕਰੋ, ਅਦਰਕ, ਹਰੀ ਮਿਰਚ, ਖਸਖਸ ਅਤੇ ਕਾਜੂ ਪਾਓ ਅਤੇ 2 ਮਿੰਟ ਲਈ ਭੁੰਨ ਲਓ। ਹੁਣ ਇਸ 'ਚ ਹਲਦੀ, ਲਾਲ ਮਿਰਚ ਅਤੇ ਥੋੜ੍ਹਾ ਜਿਹਾ ਜੀਰਾ ਪਾਊਡਰ ਪਾਓ ਅਤੇ ਤੁਰੰਤ ਬਾਅਦ ਕੱਟੇ ਹੋਏ ਟਮਾਟਰ ਪਾਓ। ਟਮਾਟਰਾਂ 'ਚ ਨਮਕ ਪਾ ਕੇ ਢੱਕ ਕੇ ਪਕਣ ਦਿਓ। ਜਦੋਂ ਟਮਾਟਰ ਘੁਲਣ ਲੱਗਣ ਤਾਂ ਇਸ 'ਚ ਡੇਢ ਕੱਪ ਪਾਣੀ ਪਾ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਪਾਣੀ ਅਤੇ ਟਮਾਟਰ ਬਰਾਬਰ ਨਾ ਹੋ ਜਾਣ।

ਉਬਲੇ ਹੋਏ ਆਲੂਆਂ ਨੂੰ ਮੈਸ਼ ਕਰੋ ਅਤੇ ਟਮਾਟਰ ਦੇ ਮਿਸ਼ਰਣ ਵਿੱਚ ਸ਼ਾਮਲ ਕਰੋ। ਜਦੋਂ ਟਮਾਟਰ ਅਤੇ ਆਲੂ ਚੰਗੀ ਤਰ੍ਹਾਂ ਮਿਲ ਜਾਣ ਤਾਂ ਗਰਮ ਮਸਾਲਾ, ਚਾਟ ਮਸਾਲਾ, ਜੀਰਾ ਪਾਊਡਰ, ਕਾਲਾ ਤੇ ਸਾਦਾ ਨਮਕ ਅਤੇ ਇਮਲੀ ਦਾ ਪੇਸਟ ਪਾਓ। ਇੱਕ ਭਾਂਡੇ ਵਿੱਚ 3 ਕੱਪ ਪਾਣੀ ਪਾਓ ਅਤੇ ਉਸ ਵਿੱਚ ਚੀਨੀ ਪਾਓ ਅਤੇ ਘੋਲ ਤਿਆਰ ਹੋਣ ਦਿਓ।

ਜਦੋਂ ਚੀਨੀ ਦਾ ਘੋਲ ਤਿਆਰ ਹੋ ਜਾਵੇ ਤਾਂ ਇਸ ਵਿੱਚ ਅੱਧਾ ਚਮਚ ਜੀਰਾ ਪਾਊਡਰ ਪਾ ਕੇ ਗੈਸ ਬੰਦ ਕਰ ਦਿਓ। ਜਿਸ ਭਾਂਡੇ ਵਿੱਚ ਚਾਟ ਪਰੋਸੀ ਜਾਣੀ ਹੈ, ਉਸ ਵਿੱਚ ਗਰਮ ਟਮਾਟਰ ਚਾਟ ਪਾ ਦਿਓ ਤੇ ਉੱਪਰ ਘਿਓ ਪਾਓ। ਚਾਟ ਵਿੱਚ ਜਿੰਨੀ ਚਾਹੋ ਚੀਨੀ ਪਾਓ। ਅੰਤ ਵਿੱਚ, ਪਿਆਜ਼, ਧਨੀਆ ਪੱਤਿਆਂ ਨਾਲ ਗਾਰਨਿਸ਼ ਕਰੋ। ਜੇ ਤੁਸੀਂ ਚਾਹੋ, ਤਾਂ ਤੁਸੀਂ ਟਾਪ 'ਤੇ ਸੇਵ ਨਮਕੀਨ ਪਾ ਕੇ ਵੀ ਗਾਰਨਿਸ਼ ਕਰ ਸਕਦੇ ਹੋ। ਬਨਾਰਸੀ ਟਮਾਟਰ ਚਾਟ ਤਿਆਰ ਹੈ।
Published by:rupinderkaursab
First published:

Tags: Food, Healthy Food, Protein Rich Foods, Recipe

ਅਗਲੀ ਖਬਰ