ਬੈਂਕ ਗਾਹਕਾਂ (Bank customers) ਲਈ ਬਹੁਤ ਜ਼ਰੂਰੀ ਖਬਰ ਹੈ। ਦੋ ਦਿਨਾਂ ਬਾਅਦ ਭਾਵ ਅਗਲੇ ਮਹੀਨੇ 1 ਅਕਤੂਬਰ ਤੋਂ ਓਰੀਐਂਟਲ ਬੈਂਕ ਆਫ਼ ਕਾਮਰਸ (OBC) ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ (UBI) ਦੀਆਂ ਪੁਰਾਣੀਆਂ ਚੈੱਕ ਬੁੱਕਾਂ ਅਵੈਧ ਹੋ ਜਾਣਗੀਆਂ।
ਦੱਸ ਦਈਏ ਕਿ 1 ਅਕਤੂਬਰ 2021 ਤੋਂ ਓਰੀਐਂਟਲ ਬੈਂਕ (Oriental bank), ਇਲਾਹਾਬਾਦ ਬੈਂਕ (Allahabad Bank) ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ (United Bank of India) ਦੀਆਂ ਪੁਰਾਣੀਆਂ ਚੈਕਬੁੱਕ ਬੇਕਾਰ ਹੋ ਜਾਣਗੀਆਂ। ਇਹ ਇਸ ਲਈ ਹੈ ਕਿਉਂਕਿ ਓਰੀਐਂਟਲ ਅਤੇ ਯੂਨਾਈਟਿਡ ਬੈਂਕ ਦਾ ਰਲੇਵਾਂ 1 ਅਪ੍ਰੈਲ 2020 ਨੂੰ ਪੰਜਾਬ ਨੈਸ਼ਨਲ ਬੈਂਕ ਵਿੱਚ ਕੀਤਾ ਗਿਆ ਸੀ। ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਇਹ ਜਾਣਕਾਰੀ ਦਿੱਤੀ ਹੈ।
ਪੁਰਾਣੀ ਚੈੱਕ ਬੁੱਕ 1 ਅਕਤੂਬਰ ਤੋਂ ਬੰਦ ਹੋ ਜਾਵੇਗੀ
ਪੀਐਨਬੀ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ 1 ਅਕਤੂਬਰ ਤੋਂ ਈ-ਓਬੀਸੀ ਅਤੇ ਈ-ਯੂਐਨਆਈ ਦੀਆਂ ਪੁਰਾਣੀਆਂ ਚੈੱਕ ਬੁੱਕਸ ਕੰਮ ਨਹੀਂ ਕਰਨਗੀਆਂ। ਗਾਹਕਾਂ ਨੂੰ ਕਿਹਾ ਗਿਆ ਹੈ ਕਿ ਜਿਨ੍ਹਾਂ ਕੋਲ ਓਬੀਸੀ ਅਤੇ ਯੂਐਨਆਈ ਬੈਂਕਾਂ ਦੀਆਂ ਪੁਰਾਣੀਆਂ ਚੈੱਕ ਬੁੱਕਾਂ ਹਨ, ਉਹ ਉਨ੍ਹਾਂ ਨੂੰ ਜਲਦੀ ਹੀ ਨਵੀਂ ਚੈੱਕ ਬੁੱਕਸ ਨਾਲ ਬਦਲਣ, ਨਹੀਂ ਤਾਂ ਪੁਰਾਣੀ ਚੈੱਕ ਬੁੱਕਸ 1 ਅਕਤੂਬਰ ਤੋਂ ਬੇਕਾਰ ਹੋ ਜਾਣਗੀਆਂ। ਨਵੀਂ ਚੈੱਕਬੁੱਕ ਪੀਐਨਬੀ ਦੇ ਅਪਡੇਟ ਕੀਤੇ ਆਈਐਫਐਸਸੀ ਕੋਡ ਅਤੇ ਐਮਆਈਸੀਆਰ ਕੋਡ ਦੇ ਨਾਲ ਆਵੇਗੀ।
ਨਵੀਂ ਚੈੱਕ ਬੁੱਕ ਲਈ ਅਰਜ਼ੀ ਕਿਵੇਂ ਦੇਣੀ ਹੈ
ਨਵੇਂ ਚੈਕ ਲਈ ਗਾਹਕ ਨੂੰ ਬੈਂਕ ਦੀ ਸ਼ਾਖਾ ਵਿੱਚ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ, ਬੈਂਕ ਦੇ ਗਾਹਕ ਚੈੱਕ ਲਈ ਆਨਲਾਈਨ ਅਰਜ਼ੀ ਵੀ ਦੇ ਸਕਦੇ ਹਨ। ਤੁਸੀਂ ਇੰਟਰਨੈਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਦੁਆਰਾ ਚੈੱਕਬੁੱਕ ਲਈ ਅਰਜ਼ੀ ਦੇ ਸਕਦੇ ਹੋ।
ਤੁਸੀਂ ਟੋਲ ਫਰੀ ਨੰਬਰ ਉਤੇ ਕਾਲ ਕਰ ਸਕਦੇ ਹੋ
ਜੇਕਰ ਗਾਹਕ ਚਾਹੁੰਦਾ ਹੈ ਕਿ ਚੈੱਕ ਦੇ ਨਾਲ ਲੈਣ -ਦੇਣ ਵਿੱਚ ਕੋਈ ਦਿੱਕਤ ਨਾ ਆਵੇ, ਤਾਂ ਨਵੀਂ ਚੈਕਬੁੱਕ ਲੈਣਾ ਜ਼ਰੂਰੀ ਹੈ। ਬੈਂਕ ਵਿੱਚ ਜਾ ਕੇ ਗਾਹਕ ਆਸਾਨੀ ਨਾਲ ਨਵੀਂ ਚੈੱਕ ਬੁੱਕ ਪ੍ਰਾਪਤ ਕਰ ਸਕਦੇ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗਾਹਕ ਟੋਲ ਫਰੀ ਨੰਬਰ 18001802222 'ਤੇ ਕਾਲ ਕਰ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Book, Cash cheques, Pnb