Bank Holiday: ਬੈਂਕ ਦੀਆਂ ਛੁੱਟੀਆਂ ਬਾਰੇ ਜਾਣਨਾ ਹਰੇਕ ਬੈਂਕ ਗਾਹਕ ਲਈ ਬਹੁਤ ਮਹੱਤਵਪੂਰਨ ਹੈ। ਭਾਵੇਂ ਹੁਣ ਬੈਂਕ ਨਾਲ ਸਬੰਧਤ ਜ਼ਿਆਦਾਤਰ ਕੰਮ ਆਨਲਾਈਨ ਹੋਣੇ ਸ਼ੁਰੂ ਹੋ ਗਏ ਹਨ ਪਰ ਫਿਰ ਵੀ ਕੁਝ ਅਜਿਹੇ ਕੰਮ ਹਨ ਜੋ ਬੈਂਕ ਬਰਾਂਚ ਵਿੱਚ ਜਾ ਕੇ ਕਰਨੇ ਪੈਂਦੇ ਹਨ। ਜੂਨ 2022 ਦਾ ਪਹਿਲਾ ਹਫ਼ਤਾ ਲੰਘ ਗਿਆ ਹੈ। ਇਸ ਮਹੀਨੇ ਦੇ ਬਾਕੀ ਦਿਨਾਂ ਵਿੱਚ ਤਿਉਹਾਰਾਂ, ਹਫ਼ਤਾਵਾਰੀ ਛੁੱਟੀਆਂ ਅਤੇ ਕੁਝ ਹੋਰ ਕਾਰਨਾਂ ਕਰਕੇ ਬੈਂਕ 9 ਦਿਨ ਬੰਦ ਰਹਿਣਗੇ।
ਵੱਖ-ਵੱਖ ਰਾਜਾਂ ਦੀਆਂ ਛੁੱਟੀਆਂ ਦੀ ਸੂਚੀ ਵੀ ਵੱਖਰੀ ਹੈ। ਇਹ ਛੁੱਟੀਆਂ ਤਿਉਹਾਰ ਜਾਂ ਵਿਸ਼ੇਸ਼ ਮੌਕਿਆਂ 'ਤੇ ਨਿਰਭਰ ਕਰਦੀਆਂ ਹਨ। ਇਸ ਦਾ ਮਤਲਬ ਹੈ ਕਿ ਇਹ ਛੁੱਟੀਆਂ ਸਾਰੇ ਰਾਜਾਂ ਵਿੱਚ ਲਾਗੂ ਨਹੀਂ ਹਨ, ਪਰ ਸਬੰਧਤ ਰਾਜਾਂ ਵਿੱਚ ਤਿਉਹਾਰ ਜਾਂ ਖਾਸ ਦਿਨ 'ਤੇ ਨਿਰਭਰ ਕਰਦੀਆਂ ਹਨ।
ਭਾਰਤੀ ਰਿਜ਼ਰਵ ਬੈਂਕ (RBI) ਹਰ ਸਾਲ ਬੈਂਕ ਛੁੱਟੀਆਂ ਦਾ ਕੈਲੰਡਰ ਜਾਰੀ ਕਰਦਾ ਹੈ, ਜਿਸ ਵਿੱਚ ਹਰ ਸੂਬੇ ਵਿੱਚ ਹੋਣ ਵਾਲੀਆਂ ਬੈਂਕ ਛੁੱਟੀਆਂ ਬਾਰੇ ਜਾਣਕਾਰੀ ਹੁੰਦੀ ਹੈ। ਇਸ ਕੈਲੰਡਰ 'ਚ ਉਨ੍ਹਾਂ ਬੈਂਕਾਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਦੀਆਂ ਸ਼ਾਖਾਵਾਂ ਸੂਬਿਆਂ 'ਚ ਖਾਸ ਤਰੀਕ 'ਤੇ ਬੰਦ ਰਹਿਣਗੀਆਂ।
ਹਰ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਸਾਰੇ ਐਤਵਾਰ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ ਗਜ਼ਟਿਡ ਛੁੱਟੀਆਂ 'ਤੇ ਵੀ ਸਾਰੇ ਬੈਂਕਾਂ 'ਚ ਛੁੱਟੀ ਹੁੰਦੀ ਹੈ। ਇਹ ਹਨ ਜੂਨ ਮਹੀਨੇ ਵਿੱਚ ਬਾਕੀ ਬਚੀਆਂ ਬੈਂਕ ਦੀਆਂ ਛੁੱਟੀਆਂ :
- 11 ਜੂਨ (ਸ਼ਨੀਵਾਰ): ਦੂਜਾ ਸ਼ਨੀਵਾਰ (ਬੈਂਕ ਦੀ ਛੁੱਟੀ)
- 12 ਜੂਨ (ਐਤਵਾਰ): ਹਫ਼ਤਾਵਾਰੀ ਛੁੱਟੀ
- 14 ਜੂਨ (ਮੰਗਲਵਾਰ): ਗੁਰੂ ਕਬੀਰ ਜਯੰਤੀ ਮੌਕੇ ਉੜੀਸਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ ਦੇ ਬੈਂਕ ਬੰਦ ਰਹਿਣਗੇ
- 15 ਜੂਨ (ਬੁੱਧਵਾਰ): ਰਾਜਾ ਸੰਕ੍ਰਾਂਤੀ/YMA ਦਿਵਸ/ਗੁਰੂ ਹਰਗੋਬਿੰਦ ਜੀ ਦਾ ਜਨਮ ਦਿਨ - ਉੜੀਸਾ, ਮਿਜ਼ੋਰਮ, ਜੰਮੂ ਅਤੇ ਕਸ਼ਮੀਰ
- 19 ਜੂਨ (ਐਤਵਾਰ): ਹਫ਼ਤਾਵਾਰੀ ਛੁੱਟੀ
- 22 ਜੂਨ (ਬੁੱਧਵਾਰ): ਖਾਰਚੀ ਪੂਜਾ - ਤ੍ਰਿਪੁਰਾ
- 25 ਜੂਨ (ਸ਼ਨੀਵਾਰ): ਚੌਥਾ ਸ਼ਨੀਵਾਰ (ਬੈਂਕ ਦੀ ਛੁੱਟੀ)
- 26 ਜੂਨ (ਐਤਵਾਰ): ਹਫ਼ਤਾਵਾਰੀ ਛੁੱਟੀ
- 30 ਜੂਨ (ਬੁੱਧਵਾਰ): ਰੇਮਨਾ ਨੀ - ਮਿਜ਼ੋਰਮ
ਬੈਂਕ ਬੰਦ ਹੋਣ ਉੱਤੇ ਵੀ ਤੁਸੀਂ ਘਰ ਬੈਠੇ ਨਿਬੇੜ ਸਕਦੇ ਹੋ ਆਪਣੇ ਬੈਂਕਿੰਗ ਦੇ ਇਹ ਕੰਮ : ਤੁਹਾਨੂੰ ਦੱਸ ਦੇਈਏ ਕਿ ਬੈਂਕ ਬੰਦ ਹੋਣ ਦੇ ਬਾਵਜੂਦ ਤੁਸੀਂ ਆਪਣੇ ਕਈ ਜ਼ਰੂਰੀ ਕੰਮ ਨਿਪਟਾ ਸਕਦੇ ਹੋ। ਦਰਅਸਲ, ਬੈਂਕਾਂ ਦੀਆਂ ਸਾਰੀਆਂ ਆਨਲਾਈਨ ਸੇਵਾਵਾਂ ਪੂਰਾ ਮਹੀਨਾ ਕੰਮ ਕਰਦੀਆਂ ਹਨ। ਬੈਂਕ ਦੇ ਏ.ਟੀ.ਐਮ., ਕੈਸ਼ ਡਿਪਾਜ਼ਿਟ ਮਸ਼ੀਨਾਂ, ਪਾਸਬੁੱਕ ਪ੍ਰਿੰਟਿੰਗ ਮਸ਼ੀਨਾਂ ਚਾਲੂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਬੈਂਕ ਛੁੱਟੀਆਂ 'ਤੇ ਵੀ ਸਾਰੇ ਬੈਂਕਾਂ ਦੀਆਂ ਮੋਬਾਈਲ ਬੈਂਕਿੰਗ ਅਤੇ ਨੈੱਟ ਬੈਂਕਿੰਗ ਸੇਵਾਵਾਂ ਪੂਰੀ ਤਰ੍ਹਾਂ ਐਕਟਿਵ ਹੁੰਦੀਆਂ ਹਨ। ਇਸ ਲਈ, ਮੋਬਾਈਲ ਬੈਂਕਿੰਗ ਅਤੇ ਨੈੱਟ ਬੈਂਕਿੰਗ ਦੀ ਮਦਦ ਨਾਲ, ਤੁਸੀਂ ਫੰਡ ਟ੍ਰਾਂਸਫਰ ਸਮੇਤ ਹੋਰ ਮਹੱਤਵਪੂਰਨ ਕੰਮ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।