• Home
  • »
  • News
  • »
  • lifestyle
  • »
  • BANK HOLIDAYS BANK REMAINS SHUT DOWN ON CHHATH PUJA 10 OR 11 NOV CHECK FULL LIST HERE GH AP

ਛਠ ਪੂਜਾ 'ਤੇ ਇਨ੍ਹਾਂ ਸ਼ਹਿਰਾਂ 'ਚ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ 'ਚ ਛਠ ਪੂਜਾ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਬਹੁਤੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਉਨ੍ਹਾਂ ਦੇ ਰਾਜ ਜਾਂ ਸ਼ਹਿਰ ਵਿੱਚ ਵੀ ਬੈਂਕ ਬੰਦ ਰਹਿਣਗੇ ਜਾਂ ਨਹੀਂ? ਆਓ, ਤੁਹਾਡੇ ਮਨ ਵਿੱਚ ਜੋ ਸਵਾਲ ਹੈ, ਉਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਏ ਅਤੇ ਇੱਥੇ ਇਹ ਜਾਣੀਏ ਕਿ ਤੁਹਾਡੇ ਸੂਬੇ ਜਾਂ ਸ਼ਹਿਰ ਵਿੱਚ ਛਠ ਪੂਜਾ ਕਾਰਨ ਬੈਂਕ ਕਦੋਂ ਬੰਦ ਰਹਿਣਗੇ।

ਛਠ ਪੂਜਾ 'ਤੇ ਇਨ੍ਹਾਂ ਸ਼ਹਿਰਾਂ 'ਚ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ

  • Share this:
ਛਠ ਪੂਜਾ 'ਤੇ ਬੰਦ ਰਹਿਣਗੇ ਬੈਂਕ: ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ 'ਚ ਛਠ ਪੂਜਾ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਬਹੁਤੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਉਨ੍ਹਾਂ ਦੇ ਰਾਜ ਜਾਂ ਸ਼ਹਿਰ ਵਿੱਚ ਵੀ ਬੈਂਕ ਬੰਦ ਰਹਿਣਗੇ ਜਾਂ ਨਹੀਂ? ਆਓ, ਤੁਹਾਡੇ ਮਨ ਵਿੱਚ ਜੋ ਸਵਾਲ ਹੈ, ਉਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਏ ਅਤੇ ਇੱਥੇ ਇਹ ਜਾਣੀਏ ਕਿ ਤੁਹਾਡੇ ਸੂਬੇ ਜਾਂ ਸ਼ਹਿਰ ਵਿੱਚ ਛਠ ਪੂਜਾ ਕਾਰਨ ਬੈਂਕ ਕਦੋਂ ਬੰਦ ਰਹਿਣਗੇ।

ਇਹ ਪੂਜਾ ਬਿਹਾਰ ਅਤੇ ਝਾਰਖੰਡ ਵਿੱਚ ਬੜੇ ਜ਼ੋਰਾਂ ਨਾਲ ਮਨਾਈ ਜਾਂਦੀ ਹੈ ਇਸ ਲਈ ਛਠ ਪੂਜਾ ਕਾਰਨ ਇਹਨਾਂ ਦੋਵਾਂ ਥਾਵਾਂ ਤੇ ਬੈਂਕ ਬੰਦ ਰਹਿਣਗੇ। ਪਟਨਾ ਅਤੇ ਰਾਂਚੀ 'ਚ 10 ਨਵੰਬਰ ਨੂੰ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ 11 ਨਵੰਬਰ ਨੂੰ ਛਠ ਪੂਜਾ ਕਾਰਨ ਪਟਨਾ 'ਚ ਬੈਂਕ ਕਰਮਚਾਰੀਆਂ ਦੀ ਛੁੱਟੀ ਰਹੇਗੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਦਿੱਲੀ ਸਰਕਾਰ ਨੇ 10 ਨਵੰਬਰ ਯਾਨੀ ਕਿ ਭਲਕੇ ਛਠ ਪੂਜਾ ਦੇ ਮੱਦੇਨਜ਼ਰ ਜਨਤਕ ਛੁੱਟੀ ਦਿੱਤੀ ਹੈ। ਇਸ ਲਈ ਪਟਨਾ ਅਤੇ ਰਾਂਚੀ ਦੇ ਸਾਰੇ ਬੈਂਕ 10 ਨਵੰਬਰ ਨੂੰ ਬੰਦ ਰਹਿਣਗੇ।

ਜਾਣੋ- ਇਸ ਹਫ਼ਤੇ ਕਿਹੜੇ-ਕਿਹੜੇ ਰਾਜਾਂ ਵਿੱਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ

10 ਨਵੰਬਰ - ਬੁੱਧਵਾਰ - ਛਠ ਪੂਜਾ ਕਾਰਨ ਪਟਨਾ, ਰਾਂਚੀ 'ਚ ਬੈਂਕ ਨਹੀਂ ਖੁੱਲ੍ਹਣਗੇ।
11 ਨਵੰਬਰ- ਵੀਰਵਾਰ - ਛਠ ਪੂਜਾ ਕਾਰਨ ਪਟਨਾ 'ਚ ਬੈਂਕ ਬੰਦ ਰਹਿਣਗੇ।
12 ਨਵੰਬਰ- ਸ਼ੁੱਕਰਵਾਰ - ਵਾਂਗਲਾ ਤਿਉਹਾਰ ਕਾਰਨ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।
13 ਨਵੰਬਰ- ਸ਼ਨੀਵਾਰ ਕਾਰਨ ਬੈਂਕ ਬੰਦ ਰਹਿਣਗੇ।
14 ਨਵੰਬਰ- ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਬੈਂਕਾਂ ਦਾ ਜ਼ਿਆਦਾਤਰ ਕੰਮ ਆਨਲਾਈਨ ਸ਼ੁਰੂ ਹੋ ਚੁੱਕਾ ਹੈ, ਫਿਰ ਵੀ ਚੈੱਕ ਕਲੀਅਰੈਂਸ ਜਾਂ ਕੇਵਾਈਸੀ ਵਰਗੇ ਕੁਝ ਜ਼ਰੂਰੀ ਕੰਮ ਲਈ ਬੈਂਕ ਜਾਣਾ ਪੈਂਦਾ ਹੈ। ਇਸ ਲਈ ਬੈਂਕਾਂ ਵਿਚ ਛੁੱਟੀ ਹੋਣ ਨਾਲ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Published by:Amelia Punjabi
First published: