• Home
  • »
  • News
  • »
  • lifestyle
  • »
  • BANK HOLIDAYS BANKS TO REMAIN CLOSED FOR 5 DAYS FROM TODAY IN THESE DAYS CHECK DETAILS GH AP

Bank Holidays: ਅਗਲੇ 5 ਦਿਨਾਂ ਲਈ ਬੰਦ ਰਹਿਣਗੇ ਬੈਂਕ, ਵੇਖੋ RBI ਵੱਲੋਂ ਜਾਰੀ ਛੁੱਟੀਆਂ ਦੀ ਲਿਸਟ

ਆਰਬੀਆਈ ਦੁਆਰਾ ਜਾਰੀ ਛੁੱਟੀਆਂ ਦੇ ਅਨੁਸਾਰ, ਇਸ ਵਿੱਚ ਅਜਿਹੇ ਦਿਨ ਵੀ ਹਨ ਜਦੋਂ ਕਿਸੇ ਖਾਸ ਖੇਤਰ ਵਿੱਚ ਤਿਉਹਾਰ ਕਾਰਨ ਬੈਂਕ ਨਹੀਂ ਖੁੱਲ੍ਹਣਗੇ। ਆਰਬੀਆਈ ਕੈਲੰਡਰ ਦੇ ਅਨੁਸਾਰ, ਬੈਂਕ ਛੁੱਟੀਆਂ ਅਲੱਗ ਅਲੱਗ ਸੂਬਿਆਂ ਵਿੱਚ ਵੱਖਰੀਆਂ ਹੁੰਦੀਆਂ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਕੈਲੰਡਰ ਦੇ ਅਨੁਸਾਰ ਨਵੰਬਰ ਮਹੀਨੇ ਵਿੱਚ ਛੁੱਟੀਆਂ ਦੀ ਇੱਕ ਲੰਬੀ ਸੂਚੀ ਹੈ।

ਅਗਲੇ 5 ਦਿਨਾਂ ਲਈ ਬੰਦ ਰਹਿਣਗੇ ਬੈਂਕ, ਵੇਖੋ RBI ਵੱਲੋਂ ਜਾਰੀ ਛੁੱਟੀਆਂ ਦੀ ਲਿਸਟ

  • Share this:
ਦਿਵਾਲੀ ਨੂੰ ਇੱਕ ਦਿਨ ਬਾਕੀ ਹੈ ਤੇ ਦੇਸ਼ ਭਰ ਦੇ ਬੈਂਕ ਅੱਜ ਤੋਂ ਅਗਲੇ 5 ਦਿਨਾਂ ਲਈ ਬੰਦ ਰਹਿਣਗੇ। ਇਹ ਛੁੱਟੀਆਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਸੂਚੀ ਅਨੁਸਾਰ ਮਨਾਈਆਂ ਜਾਂਦੀਆਂ ਹਨ। ਇਸ ਲਈ, ਜੇਕਰ ਤੁਹਾਡੇ ਕੋਲ ਬੈਂਕ ਦਾ ਕੋਈ ਕੰਮ ਹੈ, ਤਾਂ ਤੁਹਾਨੂੰ ਅਗਲੇ ਹਫ਼ਤੇ ਲਈ ਮੁਲਤਵੀ ਕਰਨਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਆਰਬੀਆਈ ਦੁਆਰਾ ਜਾਰੀ ਛੁੱਟੀਆਂ ਦੇ ਅਨੁਸਾਰ, ਇਸ ਵਿੱਚ ਅਜਿਹੇ ਦਿਨ ਵੀ ਹਨ ਜਦੋਂ ਕਿਸੇ ਖਾਸ ਖੇਤਰ ਵਿੱਚ ਤਿਉਹਾਰ ਕਾਰਨ ਬੈਂਕ ਨਹੀਂ ਖੁੱਲ੍ਹਣਗੇ। ਆਰਬੀਆਈ ਕੈਲੰਡਰ ਦੇ ਅਨੁਸਾਰ, ਬੈਂਕ ਛੁੱਟੀਆਂ ਅਲੱਗ ਅਲੱਗ ਸੂਬਿਆਂ ਵਿੱਚ ਵੱਖਰੀਆਂ ਹੁੰਦੀਆਂ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਕੈਲੰਡਰ ਦੇ ਅਨੁਸਾਰ ਨਵੰਬਰ ਮਹੀਨੇ ਵਿੱਚ ਛੁੱਟੀਆਂ ਦੀ ਇੱਕ ਲੰਬੀ ਸੂਚੀ ਹੈ।

RBI ਵੱਲੋਂ ਜਾਰੀ ਬੈਂਕ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਤੁਹਾਨੂੰ ਆਪਣੇ ਬੈਂਕ ਨਾਲ ਸਬੰਧਤ ਕੰਮ ਜਲਦੀ ਨਿਪਟਾਉਣੇ ਚਾਹੀਦੇ ਹਨ। ਇਸਦੇ ਨਾਲ, ਤੁਸੀਂ ਬ੍ਰਾਂਚ ਵਿੱਚ ਵਾਪਸ ਜਾਣ ਅਤੇ ਕੰਮ ਵਿੱਚ ਫਸਣ ਵਰਗੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਨਵੰਬਰ ਦਾ ਮਹੀਨਾ ਕੰਨੜ ਰਾਜਯੋਤਸਵ ਨਾਲ ਸ਼ੁਰੂ ਹੋ ਰਿਹਾ ਹੈ। ਇਸ ਤੋਂ ਬਾਅਦ 3 ਨਵੰਬਰ ਯਾਨੀ ਅੱਜ ਨਰਕ ਚਤੁਰਦਸ਼ੀ ਨੂੰ ਬੈਂਗਲੁਰੂ 'ਚ ਬੈਂਕਾਂ 'ਚ ਆਮ ਕੰਮਕਾਜ ਨਹੀਂ ਹੋਵੇਗਾ। 7, 14, 21 ਅਤੇ 28 ਨਵੰਬਰ ਨੂੰ ਐਤਵਾਰ ਨੂੰ ਦੇਸ਼ ਭਰ ਵਿੱਚ ਬੈਂਕ ਛੁੱਟੀ ਰਹੇਗੀ। ਇਸ ਦੇ ਨਾਲ ਹੀ 13 ਨਵੰਬਰ ਨੂੰ ਦੂਜਾ ਸ਼ਨੀਵਾਰ ਅਤੇ 27 ਨਵੰਬਰ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ।

ਨਵੰਬਰ ਦੇ ਪਹਿਲੇ ਹਫ਼ਤੇ ਛੁੱਟੀਆਂ ਦੀ ਲਿਸਟ

3 ਨਵੰਬਰ - ਬੁੱਧਵਾਰ - ਨਰਕ ਚਤੁਰਦਸ਼ੀ ਦੇ ਕਾਰਨ ਬੈਂਗਲੁਰੂ ਵਿੱਚ ਬੈਂਕ ਬੰਦ ਰਹਿਣਗੇ।

4 ਨਵੰਬਰ - ਵੀਰਵਾਰ - ਦੀਵਾਲੀ ਅਤੇ ਕਾਲੀ ਪੂਜਾ ਕਾਰਨ ਅਗਰਤਲਾ, ਅਹਿਮਦਾਬਾਦ, ਬੰਗਲੌਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੰਗਟੋਕ, ਗੁਹਾਟੀ, ਹੈਦਰਾਬਾਦ, ਜੈਪੁਰ, ਕਾਨਪੁਰ, ਕੋਚੀ, ਮੁੰਬਈ, ਨਾਗਪੁਰ, ਲਖਨਊ ਵਰਗੇ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ।

5 ਨਵੰਬਰ - ਸ਼ੁੱਕਰਵਾਰ - ਗੋਵਰਧਨ ਪੂਜਾ - ਅਹਿਮਦਾਬਾਦ, ਬੇਲਾਪੁਰ, ਬੰਗਲੌਰ, ਗੰਗਟੋਕ, ਦੇਹਰਾਦੂਨ ਵਿੱਚ ਬੈਂਕ ਬੰਦ ਰਹਿਣਗੇ।

6 ਨਵੰਬਰ- ਸ਼ਨੀਵਾਰ- ਭਾਈ ਦੂਜ 'ਤੇ ਗੰਗਟੋਕ, ਇੰਫਾਲ, ਕਾਨਪੁਰ, ਲਖਨਊ ਵਿੱਚ ਬੈਂਕ ਕਰਮਚਾਰੀਆਂ ਦੀ ਛੁੱਟੀ ਰਹੇਗੀ।

7 ਨਵੰਬਰ - ਐਤਵਾਰ ਦੀ ਛੁੱਟੀ ਰਹੇਗੀ।
Published by:Amelia Punjabi
First published: