• Home
  • »
  • News
  • »
  • lifestyle
  • »
  • BANK HOLIDAYS BANKS WILL BE CLOSED FOR 12 DAYS IN JUNE SEE THE LIST BEFORE PLANNING WORK GH AP AS

ਜੂਨ 'ਚ 12 ਦਿਨਾਂ ਲਈ ਬੰਦ ਰਹਿਣਗੇ ਬੈਂਕ, ਬੈਂਕਿੰਗ ਨਾਲ ਜੁੜੇ ਕੰਮਾਂ ਤੋਂ ਪਹਿਲਾਂ ਵੇਖੋ ਛੁੱਟੀਆਂ ਦੀ List

Bank Holidays In June: ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਛੁੱਟੀਆਂ ਦੀ ਸੂਚੀ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ। ਇਸ ਵਿੱਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ (Negotiable Instruments Act), ਰੀਅਲ ਟਾਈਮ ਗ੍ਰਾਸ ਸੈਟਲਮੈਂਟ ਹੋਲੀਡੇ (Real Time Gross Settlement Holiday) ਅਤੇ Banks Closing of Accounts ਸ਼ਾਮਲ ਹੈ।

  • Share this:
ਜੇਕਰ ਤੁਸੀਂ ਜੂਨ 'ਚ ਬੈਂਕਿੰਗ ਨਾਲ ਜੁੜੇ ਕਿਸੇ ਕੰਮ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਛੁੱਟੀਆਂ ਦੀ ਲਿਸਟ ਦੇਖ ਲਓ। ਜੂਨ ਵਿੱਚ 12 ਦਿਨਾਂ ਲਈ ਬੈਂਕ ਬੰਦ ਰਹਿਣਗੇ। ਅਜਿਹੇ 'ਚ ਜੇਕਰ ਤੁਹਾਡੇ ਕੋਲ ਕੋਈ ਜ਼ਰੂਰੀ ਕੰਮ ਹੈ ਤਾਂ ਛੁੱਟੀਆਂ ਦੇ ਹਿਸਾਬ ਨਾਲ ਯੋਜਨਾ ਬਣਾਓ।

ਇਨ੍ਹਾਂ ਛੁੱਟੀਆਂ ਦੀ ਸੂਚੀ ਵਿੱਚ ਤਿਉਹਾਰਾਂ ਕਾਰਨ 6 ਛੁੱਟੀਆਂ, 4 ਦਿਨ ਐਤਵਾਰ ਅਤੇ ਬਾਕੀ ਦੂਜੇ ਅਤੇ ਚੌਥੇ ਸ਼ਨੀਵਾਰ ਸ਼ਾਮਲ ਹਨ ਕਿਉਂਕਿ ਜੂਨ ਵਿੱਚ ਵਿਆਹਾਂ ਦਾ ਸੀਜ਼ਨ ਹੁੰਦਾ ਹੈ ਅਤੇ ਬੱਚਿਆਂ ਦੀਆਂ ਛੁੱਟੀਆਂ ਵੀ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਲੋਕ ਅਕਸਰ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਹਨ । ਇਸ ਕਾਰਨ ਛੁੱਟੀਆਂ ਬਾਰੇ ਪੂਰੀ ਜਾਣਕਾਰੀ ਜ਼ਰੂਰੀ ਹੈ।

ਬੈਂਕ ਬੰਦ ਹੋਣ ਕਾਰਨ ਬੈਂਕਿੰਗ ਨਾਲ ਸਬੰਧਤ ਕੰਮ ਜਿਵੇਂ ਕਿ ਚੈੱਕ ਬੁੱਕ, ਪਾਸਬੁੱਕ, ਏਟੀਐਮ ਅਤੇ ਖਾਤੇ ਅਤੇ ਲੈਣ-ਦੇਣ ਨਾਲ ਸਬੰਧਤ ਕੰਮ ਪ੍ਰਭਾਵਿਤ ਹੋਣਗੇ। ਹਾਲਾਂਕਿ, ਇਸ ਸਮੇਂ ਦੌਰਾਨ ਗੂਗਲ ਪੇ, ਫੋਨ ਪੇ, ਪੇਟੀਐਮ, ਇੰਟਰਨੈਟ ਬੈਂਕਿੰਗ (ਆਨਲਾਈਨ ਟ੍ਰਾਂਸਫਰ) ਵਰਗੀਆਂ ਔਨਲਾਈਨ ਸੇਵਾਵਾਂ ਜਾਰੀ ਹਨ।

ਦਰਅਸਲ, ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਛੁੱਟੀਆਂ ਦੀ ਸੂਚੀ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ। ਇਸ ਵਿੱਚ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ (Negotiable Instruments Act), ਰੀਅਲ ਟਾਈਮ ਗ੍ਰਾਸ ਸੈਟਲਮੈਂਟ ਹੋਲੀਡੇ (Real Time Gross Settlement Holiday) ਅਤੇ Banks Closing of Accounts ਸ਼ਾਮਲ ਹੈ।

ਰਾਸ਼ਟਰੀ ਛੁੱਟੀਆਂ ਤੋਂ ਇਲਾਵਾ, ਕੁਝ ਰਾਜ-ਵਿਸ਼ੇਸ਼ ਛੁੱਟੀਆਂ ਹੁੰਦੀਆਂ ਹਨ, ਜਿਸ ਵਿੱਚ ਸਾਰੇ ਐਤਵਾਰ ਦੇ ਨਾਲ-ਨਾਲ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਵੀ ਸ਼ਾਮਲ ਹੁੰਦੇ ਹਨ।

ਆਓ ਜਾਣਦੇ ਹਾਂ ਜੂਨ 'ਚ ਕਿਹੜੇ-ਕਿਹੜੇ ਦਿਨ ਬੈਂਕ ਬੰਦ ਰਹਿਣ ਵਾਲੇ ਹਨ:

1- ਜੂਨ 2 (ਵੀਰਵਾਰ): ਮਹਾਰਾਣਾ ਪ੍ਰਤਾਪ ਜਯੰਤੀ/ਤੇਲੰਗਾਨਾ ਸਥਾਪਨਾ ਦਿਵਸ - ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਤੇਲੰਗਾਨਾ

2- 3 ਜੂਨ (ਸ਼ੁੱਕਰਵਾਰ): ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ - ਪੰਜਾਬ

3- 5 ਜੂਨ (ਐਤਵਾਰ): ਹਫ਼ਤਾਵਾਰੀ ਛੁੱਟੀ

4- 11 ਜੂਨ (ਸ਼ਨੀਵਾਰ): ਦੂਜਾ ਸ਼ਨੀਵਾਰ ਬੈਂਕ ਛੁੱਟੀ

5- 12 ਜੂਨ (ਐਤਵਾਰ): ਹਫ਼ਤਾਵਾਰੀ ਛੁੱਟੀ

6- 14 ਜੂਨ (ਮੰਗਲਵਾਰ): ਪਹਿਲੇ ਪਾਤਸ਼ਾਹ/ਸੰਤ ਗੁਰੂ ਕਬੀਰ ਜਯੰਤੀ - ਉੜੀਸਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ

7- 15 ਜੂਨ (ਬੁੱਧਵਾਰ): ਰਾਜਾ ਸੰਕ੍ਰਾਂਤੀ/YMA ਦਿਵਸ/ਗੁਰੂ ਹਰਗੋਬਿੰਦ ਜੀ ਦਾ ਜਨਮ ਦਿਨ - ਉੜੀਸਾ, ਮਿਜ਼ੋਰਮ, ਜੰਮੂ ਅਤੇ ਕਸ਼ਮੀਰ

8- 19 ਜੂਨ (ਐਤਵਾਰ): ਹਫ਼ਤਾਵਾਰੀ ਛੁੱਟੀ

9- 22 ਜੂਨ (ਬੁੱਧਵਾਰ): ਖਰਚੀ ਪੂਜਾ - ਤ੍ਰਿਪੁਰਾ

10- 25 ਜੂਨ (ਸ਼ਨੀਵਾਰ): ਚੌਥਾ ਸ਼ਨੀਵਾਰ ਬੈਂਕ ਛੁੱਟੀ

11- 26 ਜੂਨ (ਐਤਵਾਰ): ਹਫ਼ਤਾਵਾਰੀ ਛੁੱਟੀ

12-30 ਜੂਨ (ਬੁੱਧਵਾਰ): ਰਮਨਾ ਨੀ - ਮਿਜ਼ੋਰਮ
Published by:Amelia Punjabi
First published: