Bank Holidays : ਜੇਕਰ ਤੁਹਾਨੂੰ ਵੀ ਜੁਲਾਈ 'ਚ ਬੈਂਕ ਜਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਆਪਣੀ ਬ੍ਰਾਂਚ 'ਤੇ ਜਾਣ ਤੋਂ ਪਹਿਲਾਂ ਇਹ ਜਾਣ ਲਓ ਕਿ ਇਸ ਮਹੀਨੇ ਜੁਲਾਈ 'ਚ ਬੈਂਕਾਂ 'ਚ ਕਿੰਨੇ ਦਿਨ ਛੁੱਟੀਆਂ ਹੋਣਗੀਆਂ। ਰਿਜ਼ਰਵ ਬੈਂਕ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਮੁਤਾਬਕ ਜੁਲਾਈ ਵਿੱਚ ਕੁੱਲ 14 ਦਿਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਦਰਅਸਲ, ਔਨਲਾਈਨ ਬੈਂਕਿੰਗ ਸੇਵਾਵਾਂ ਦੇ ਵਿਸਤਾਰ ਤੋਂ ਬਾਅਦ, ਗਾਹਕਾਂ ਲਈ ਬਹੁਤ ਸਾਰੇ ਕੰਮ ਕਾਫੀ ਆਸਾਨ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਹਰ ਛੋਟੀ ਜਿਹੀ ਗੱਲ ਲਈ ਬੈਂਕਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਹਨ।
ਹਾਲਾਂਕਿ, ਚੈੱਕ, ਪਾਸਬੁੱਕ, ਡਰਾਫਟ ਵਰਗੀਆਂ ਸੇਵਾਵਾਂ ਨਾਲ ਸਬੰਧਤ ਅਜੇ ਵੀ ਬਹੁਤ ਸਾਰੇ ਅਜਿਹੇ ਕੰਮ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਤੁਹਾਨੂੰ ਬੈਂਕ ਸ਼ਾਖਾ ਵਿੱਚ ਜਾਣਾ ਹੋਵੇਗਾ। ਅਜਿਹੇ 'ਚ ਜੇਕਰ ਤੁਹਾਡਾ ਵੀ ਬੈਂਕ 'ਚ ਕੋਈ ਕੰਮ ਹੈ ਤਾਂ ਉੱਥੇ ਜਾਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲਓ ਕਿ ਬੈਂਕ 'ਚ ਛੁੱਟੀਆਂ ਹਨ ਜਾਂ ਨਹੀਂ।
ਰਿਜ਼ਰਵ ਬੈਂਕ ਕਰਦਾ ਹੈ ਛੁੱਟੀਆਂ ਦੀ ਮਿਤੀ ਦਾ ਫੈਸਲਾ
ਰਿਜ਼ਰਵ ਬੈਂਕ ਹਰ ਕੈਲੰਡਰ ਸਾਲ ਵਿੱਚ ਬੈਂਕਾਂ ਵਿੱਚ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਛੁੱਟੀਆਂ ਰਾਸ਼ਟਰੀ ਪੱਧਰ ਦੀਆਂ ਹੁੰਦੀਆਂ ਹਨ, ਜਦੋਂ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਬੰਦ ਹੁੰਦੀਆਂ ਹਨ। ਇਸ ਦੇ ਨਾਲ ਹੀ, ਕੁਝ ਛੁੱਟੀਆਂ ਸਥਾਨਕ ਜਾਂ ਖੇਤਰੀ ਪੱਧਰ ਦੀਆਂ ਹੁੰਦੀਆਂ ਹਨ, ਜਿਸ ਨਾਲ ਸਬੰਧਤ ਰਾਜਾਂ ਵਿੱਚ ਬੈਂਕ ਸ਼ਾਖਾਵਾਂ ਬੰਦ ਹੁੰਦੀਆਂ ਹਨ। ਵੱਖ-ਵੱਖ ਰਾਜਾਂ ਲਈ ਛੁੱਟੀਆਂ ਦੀ ਸੂਚੀ ਵੀ ਵੱਖਰੀ ਹੁੰਦੀ ਹੈ।
ਤਿੰਨ ਕਿਸਮਾਂਦੀਆਂ ਹੁੰਦੀਆਂ ਹਨ ਬੈਂਕ ਛੁੱਟੀਆਂ
ਆਰਬੀਆਈ ਮੁਤਾਬਕ ਬੈਂਕਾਂ ਵਿੱਚ ਛੁੱਟੀਆਂ ਦੀ ਸੂਚੀ ਤਿੰਨ ਤਰ੍ਹਾਂ ਦੀਆਂ ਛੁੱਟੀਆਂ ਦੇ ਆਧਾਰ 'ਤੇ ਤਿਆਰ ਕੀਤੀ ਜਾਂਦੀ ਹੈ। ਪਹਿਲੀ ਹੈ Holiday under Negotiable Instruments Act, ਦੂਜੀ Holiday under Negotiable Instruments Act and Real-Time Gross Settlement Holiday ਅਤੇ ਤੀਜੀ ਹੈ Banks’ Closing of Accounts ਹੋਲੀਡੇ। ਇਸ ਦੇ ਵੱਖ-ਵੱਖ ਤਿਉਹਾਰਾਂ ਅਤੇ ਹੋਰ ਮੌਕਿਆਂ 'ਤੇ ਵੀ ਬੈਂਕਾਂ 'ਚ ਕੰਮਕਾਜ ਠੱਪ ਰਹਿੰਦਾ ਹੈ।
ਜੁਲਾਈ ਵਿੱਚ ਬੈਂਕ ਕਦੋਂ ਬੰਦ ਰਹਿਣਗੇ
1 ਜੁਲਾਈ: ਕਾਂਗ (ਰਥਜਾਤਰਾ) / ਰੱਥ ਯਾਤਰਾ - ਭੁਵਨੇਸ਼ਵਰ ਅਤੇ ਇੰਫਾਲ ਵਿੱਚ ਬੈਂਕ ਬੰਦ ਰਹਿਣਗੇ।
3 ਜੁਲਾਈ: ਐਤਵਾਰ (ਹਫਤਾਵਾਰੀ ਛੁੱਟੀ)।
7 ਜੁਲਾਈ: ਖਰਚੀ ਪੂਜਾ - ਅਗਰਤਲਾ ਵਿੱਚ ਬੈਂਕ ਬੰਦ ਰਹਿਣਗੇ।
9 ਜੁਲਾਈ: ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ), ਈਦ-ਉਲ-ਅਧਾ (ਬਕਰੀਦ)
10 ਜੁਲਾਈ: ਐਤਵਾਰ (ਹਫ਼ਤਾਵਾਰੀ ਛੁੱਟੀ)
11 ਜੁਲਾਈ: ਈਜ਼-ਉਲ-ਅਜ਼ਾ- ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
13 ਜੁਲਾਈ: ਭਾਨੂ ਜੈਅੰਤੀ- ਗੈਂਗਟੋਕ ਵਿੱਚ ਬੈਂਕ ਬੰਦ ਰਹਿਣਗੇ।
14 ਜੁਲਾਈ: ਬੇਨ ਡਿਏਨਖਲਾਮ - ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।
16 ਜੁਲਾਈ: ਹਰੇਲਾ-ਦੇਹਰਾਦੂਨ ਵਿੱਚ ਬੈਂਕ ਬੰਦ ਰਹਿਣਗੇ।
17 ਜੁਲਾਈ: ਐਤਵਾਰ (ਹਫ਼ਤਾਵਾਰੀ ਛੁੱਟੀ)
23 ਜੁਲਾਈ: ਸ਼ਨੀਵਾਰ (ਮਹੀਨੇ ਦਾ ਚੌਥਾ ਸ਼ਨੀਵਾਰ)
24 ਜੁਲਾਈ: ਐਤਵਾਰ (ਹਫ਼ਤਾਵਾਰੀ ਛੁੱਟੀ)
26 ਜੁਲਾਈ: ਕੇਰ ਪੂਜਾ- ਅਗਰਤਲਾ ਵਿੱਚ ਬੈਂਕ ਬੰਦ ਰਹਿਣਗੇ।
31 ਜੁਲਾਈ: ਐਤਵਾਰ (ਹਫ਼ਤਾਵਾਰੀ ਛੁੱਟੀ)
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Bank Holidays, Business