• Home
 • »
 • News
 • »
 • lifestyle
 • »
 • BANK HOLIDAYS NEWS BANKS WILL BE CLOSED FOR 17 DAYS IN NOVEMBER 2021 DIWALI 2021 SEE FULL LIST

Bank Holidays: ਜਲਦੀ ਨਿਪਟਾ ਲਓ ਕੰਮ, 17 ਦਿਨ ਬੰਦ ਰਹਿਣਗੇ ਬੈਂਕ

Bank Holidays: ਜਲਦੀ ਨਿਪਟਾ ਲਓ ਕੰਮ, 17 ਦਿਨ ਬੰਦ ਰਹਿਣਗੇ ਬੈਂਕ

Bank Holidays: ਜਲਦੀ ਨਿਪਟਾ ਲਓ ਕੰਮ, 17 ਦਿਨ ਬੰਦ ਰਹਿਣਗੇ ਬੈਂਕ

 • Share this:
  Bank Holidays- ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਜਿੰਨੀ ਜਲਦੀ ਹੋ ਸਕੇ ਬੈਂਕ ਨਾਲ ਸਬੰਧਤ ਕੰਮ ਦਾ ਨਿਪਟਾਰਾ ਕਰਨਾ ਬਿਹਤਰ ਹੋਵੇਗਾ ਕਿਉਂਕਿ ਨਵੰਬਰ ਮਹੀਨੇ ਵਿੱਚ ਤਿਉਹਾਰਾਂ ਦੀ ਕਾਫ਼ੀ ਲੰਬੀ ਸੂਚੀ ਹੈ। ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਪੂਜਾ, ਗੁਰੂ ਨਾਨਕ ਜੈਅੰਤੀ ਵਰਗੀਆਂ ਕਈ ਛੁੱਟੀਆਂ ਹੋਣ ਜਾ ਰਹੀਆਂ ਹਨ।

  ਇਸ ਕਾਰਨ ਬੈਂਕਾਂ ਵਿਚ ਕੁੱਲ ਮਿਲਾ ਕੇ 17 ਦਿਨਾਂ ਦੀਆਂ ਛੁੱਟੀਆਂ ਹੋ ਰਹੀਆਂ ਹਨ । ਹਾਲਾਂਕਿ, ਇਹ 17 ਦਿਨਾਂ ਦੀਆਂ ਛੁੱਟੀਆਂ ਦੇਸ਼ ਭਰ ਦੇ ਬੈਂਕਾਂ ਵਿੱਚ ਇਕੱਠੀਆਂ ਨਹੀਂ ਹੋਣਗੀਆਂ। ਕੁਝ ਰਾਜਾਂ ਵਿੱਚ ਉਥੇ ਮਨਾਏ ਜਾਣ ਵਾਲੇ ਤਿਉਹਾਰਾਂ ਦੇ ਅਧਾਰ 'ਤੇ ਛੁੱਟੀਆਂ ਹੋਣਗੀਆਂ। ਇਨ੍ਹਾਂ 17 ਦਿਨਾਂ ਦੀ ਛੁੱਟੀਆਂ ਵਿੱਚ ਹਫਤਾਵਾਰੀ ਛੁੱਟੀਆਂ ਵੀ ਸ਼ਾਮਲ ਹਨ। ਜੇ ਤੁਸੀਂ ਨਵੰਬਰ ਵਿੱਚ ਬੈਂਕ ਨਾਲ ਸਬੰਧਤ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਹੇਠਾਂ ਦਿੱਤੀ ਸੂਚੀ ਨੂੰ ਵੇਖੋ।

  ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬੈਂਕ ਐਤਵਾਰ ਦੇ ਨਾਲ-ਨਾਲ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਰਹਿੰਦੇ ਹਨ। ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਤਹਿਤ ਆਰਬੀਆਈ ਨੇ 1 ਨਵੰਬਰ, 3, 4, 5, 6, 10, 11, 12, 19, 22 ਅਤੇ 23 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਮਹੀਨੇ ਵਿੱਚ ਚਾਰ ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਵੀ ਹਨ।

  ਨਵੰਬਰ 2021 ਵਿੱਚ ਬੈਂਕ ਛੁੱਟੀਆਂ

  1 ਨਵੰਬਰ – ਬੰਗਲੁਰੂ ਅਤੇ ਇੰਫਾਲ ਵਿੱਚ ਬੈਂਕ ਬੰਦ

  3 ਨਵੰਬਰ – ਬੰਗਲੁਰੂ ਵਿੱਚ ਬੈਂਕ ਬੰਦ

  4 ਨਵੰਬਰ – ਦੀਵਾਲੀ-  ਬੈਂਗਲੁਰੂ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਬੈਂਕ ਬੰਦ

  5 ਨਵੰਬਰ – ਨਵਾਂ ਸਾਲ, ਗੋਵਰਧਨ ਪੂਜਾ - ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਦੇਹਰਾਦੂਨ, ਗੰਟੋਕ, ਜੈਪੁਰ, ਕਾਨਪੁਰ, ਲਖਨਊ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕ ਬੰਦ

  6 ਨਵੰਬਰ – ਭਾਈ ਦੂਜ /ਚਿਤਰਗੁਪਤ ਜਯੰਤੀ / ਲਕਸ਼ਮੀ ਪੂਜਾ /ਦੀਪਾਵਾਲੀ / ਨਿੰਗੋਲ ਚਕੋਬਾ - ਗੈਂਗਟੋਕ, ਇੰਫਾਲ, ਕਾਨਪੁਰ, ਲਖਨਊ ਅਤੇ ਸ਼ਿਮਲਾ ਵਿੱਚ ਬੈਂਕ ਬੰਦ

  7 ਨਵੰਬਰ - ਐਤਵਾਰ (ਹਫਤਾਵਾਰੀ ਛੁੱਟੀ)

  10 ਨਵੰਬਰ – ਛਠ ਪੂਜਾ /ਸੂਰਿਆ ਸ਼ਸ਼ਤੀ ਡਾਲਾ ਛਠ - ਪਟਨਾ ਅਤੇ ਰਾਂਚੀ ਵਿੱਚ ਬੈਂਕ ਬੰਦ

  11 ਨਵੰਬਰ – ਛਠ ਪੂਜਾ – ਪਟਨਾ ਵਿੱਚ ਬੈਂਕ ਬੰਦ

  12 ਨਵੰਬਰ – ਵਾਂਗਲਾ ਉਤਸਵ – ਸ਼ਿਲਾਂਗ ਵਿੱਚ ਬੈਂਕ ਬੰਦ

  13 ਨਵੰਬਰ - ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ)

  14 ਨਵੰਬਰ – ਐਤਵਾਰ (ਹਫਤਾਵਾਰੀ ਛੁੱਟੀ)

  19 ਨਵੰਬਰ – ਗੁਰੂ ਨਾਨਕ ਜੈਅੰਤੀ / ਕਾਰਤਿਕ ਪੂਰਨਿਮਾ –

  ਆਈਜ਼ੋਲ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ, ਸ੍ਰੀਨਗਰ ਵਿਖੇ ਬੈਂਕ ਬੰਦ

  21 ਨਵੰਬਰ – ਐਤਵਾਰ (ਹਫਤਾਵਾਰੀ ਛੁੱਟੀ)

  22 ਨਵੰਬਰ – ਕਨਕਦਾਸ ਜਯੰਤੀ – ਬੰਗਲੁਰੂ ਵਿੱਚ ਬੈਂਕ ਬੰਦ

  23 ਨਵੰਬਰ – ਸੇਂਗ ਕੁਟਸਨੇਮ – ਸ਼ਿਲਾਂਗ ਵਿੱਚ ਬੈਂਕ ਬੰਦ

  27 ਨਵੰਬਰ - ਸ਼ਨੀਵਾਰ (ਮਹੀਨੇ ਦਾ ਚੌਥਾ ਸ਼ਨੀਵਾਰ)

  28 ਨਵੰਬਰ – ਐਤਵਾਰ (ਹਫਤਾਵਾਰੀ ਛੁੱਟੀ)
  Published by:Gurwinder Singh
  First published: